ਪੰਜਾਬ ਦੇ ਲੁਧਿਆਣਾ ਦੇ ਪੱਖੋਵਾਲ ਰੋਡ ਤੋਂ ਪੁਲਿਸ ਨੇ ਚੋਰੀ ਦੇ 5 ਟਰੈਕਟਰ ਬਰਾਮਦ ਕੀਤੇ ਹਨ। ਇਹ ਟਰੈਕਟਰ ਉਨ੍ਹਾਂ ਲੋਕਾਂ ਦੇ ਹਨ, ਜਿਨ੍ਹਾਂ ਨੇ ਬੈਂਕ ਦੀ ਕਿਸ਼ਤ ਜਮ੍ਹਾ ਨਹੀਂ ਕਰਵਾਈ ਸੀ। ਮੁਲਜ਼ਮ ਇਨ੍ਹਾਂ ਕੋਲੋਂ ਟਰੈਕਟਰ ਜ਼ਬਤ ਕਰਕੇ ਪੰਜਾਬ ਲਿਆ ਕੇ ਵੇਚਦੇ ਸਨ।
ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲੀਸ ਨੇ ਇੱਕ ਲਾਅ ਗ੍ਰੈਜੂਏਟ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਆਪਣੇ ਭਰਾ ਅਤੇ ਦੋਸਤ ਦੀ ਮਦਦ ਨਾਲ ਟਰੈਕਟਰ ਚੋਰੀ ਕਰ ਰਿਹਾ ਸੀ। ਮੁਲਜ਼ਮ ਦੀ ਪਛਾਣ ਰਜਿੰਦਰਪਾਲ ਸਿੰਘ ਵਾਸੀ ਪਿੰਡ ਨਾਰੰਗਵਾਲ ਕਲਾਂ ਵਜੋਂ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਉਸਦੇ ਭਰਾ ਜੋ ਕਿ ਗੁਜਰਾਤ ਦੇ ਗੋਧਰਾ ਦਾ ਰਹਿਣ ਵਾਲਾ ਹੈ ਅਤੇ ਉਸਦੇ ਇੱਕ ਦੋਸਤ ਨੂੰ ਵੀ ਨਾਮਜ਼ਦ ਕੀਤਾ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ। ASI ਗੁਰਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਹੁਣ ਤੱਕ 6 ਟਰੈਕਟਰ ਚੋਰੀ ਕਰ ਚੁੱਕੇ ਹਨ, ਜਿਨ੍ਹਾਂ ਵਿੱਚੋਂ 5 ਬਰਾਮਦ ਕਰ ਲਏ ਗਏ ਹਨ। ਮੁਲਜ਼ਮਾਂ ਨੇ ਉੱਤਰ ਪ੍ਰਦੇਸ਼ ਦੇ ਇੱਕ ਕਿਸਾਨ ਨੂੰ ਟਰੈਕਟਰ ਵੇਚਿਆ ਹੈ। ਰਜਿੰਦਰਪਾਲ ਨੂੰ ਪੱਖੋਵਾਲ ਰੋਡ ’ਤੇ ਪਿੰਡ ਖੀਰੀ ਚੌਕ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਸਦਾ ਭਰਾ ਸੁਖਜਿੰਦਰਪਾਲ ਅਤੇ ਇੱਕ ਦੋਸਤ ਟਰੈਕਟਰ ਵੇਚਣ ਵਾਲੀ ਏਜੰਸੀ ਵਿੱਚ ਕੰਮ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਮੁਲਜ਼ਮ ਸਮੇਂ ਸਿਰ ਕਿਸ਼ਤਾਂ ਨਾ ਭਰਨ ਵਾਲਿਆਂ ਦੀ ਪਛਾਣ ਕਰਕੇ ਵਾਹਨ ਜ਼ਬਤ ਕਰ ਲੈਂਦੇ ਸਨ। ਦੋਸ਼ੀ ਏਜੰਸੀ ਨੂੰ ਸੂਚਨਾ ਦੇਣ ਦੀ ਬਜਾਏ ਪੰਜਾਬ ਲਿਆ ਕੇ ਕਿਸਾਨਾਂ ਨੂੰ ਵੇਚ ਦਿੰਦੇ ਸਨ। ASI ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਵਿੱਚ IPC ਦੀ ਧਾਰਾ 379, 411 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਰਜਿੰਦਰਪਾਲ ਸਿੰਘ ਨੇ ਵਿਦੇਸ਼ੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ। ਉਹ ਸ਼ਰਾਬ ਦਾ ਆਦੀ ਹੈ। ਸ਼ਰਾਬ ਦੀ ਲੋੜ ਪੂਰੀ ਕਰਨ ਲਈ ਉਹ ਅਪਰਾਧ ਕਰਨ ਲੱਗਾ।