ਏਅਰ ਇੰਡੀਆ ਨੇ ਸ਼ੰਕਰ ਮਿਸ਼ਰਾ ‘ਤੇ ਬਜ਼ੁਰਗ ਮਹਿਲਾ ਸਹਿ-ਯਾਤਰੀ ‘ਤੇ ਪਿਸ਼ਾਬ ਕਰਨ ‘ਤੇ ਚਾਰ ਮਹੀਨਿਆਂ ਲਈ ਪਾਬੰਦੀ ਲਗਾ ਦਿੱਤੀ ਹੈ। ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਏਅਰਲਾਈਨ ਨੇ ਇਸ ਮਾਮਲੇ ‘ਤੇ ਅੰਦਰੂਨੀ ਰਿਪੋਰਟ ਵੀ ਦਾਖ਼ਲ ਕਰ ਦਿੱਤੀ ਹੈ।
ਮਿਸ਼ਰਾ ‘ਤੇ ਪਿਛਲੇ ਸਾਲ 26 ਨਵੰਬਰ ਨੂੰ ਏਅਰ ਇੰਡੀਆ ਦੀ ਨਿਊਯਾਰਕ-ਨਵੀਂ ਦਿੱਲੀ ਫਲਾਈਟ ‘ਚ ਇਕ ਮਹਿਲਾ ਸਹਿ-ਯਾਤਰੀ ‘ਤੇ ਨਸ਼ੇ ਦੀ ਹਾਲਤ ‘ਚ ਪਿਸ਼ਾਬ ਕਰਨ ਦਾ ਦੋਸ਼ ਹੈ। ਏਅਰ ਇੰਡੀਆ ਨੇ ਸ਼ੁਰੂਆਤ ‘ਚ ਦੋਸ਼ੀ ਯਾਤਰੀ ‘ਤੇ 30 ਦਿਨਾਂ ਲਈ ਉਡਾਣ ਭਰਨ ‘ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਸਥਿਤੀ ਨਾਲ ਨਜਿੱਠਣ ‘ਚ ਕਰੂ ਮੈਂਬਰ ਦੀਆਂ ਕਮੀਆਂ ਦੀ ਜਾਂਚ ਲਈ ਇਕ ਅੰਦਰੂਨੀ ਕਮੇਟੀ ਦਾ ਗਠਨ ਕੀਤਾ ਸੀ, ਜਿਸ ਦੀ ਰਿਪੋਰਟ ਹੁਣ ਆ ਗਈ ਹੈ।
7 ਜਨਵਰੀ ਨੂੰ ਦੋਸ਼ੀ ਸ਼ੰਕਰ ਮਿਸ਼ਰਾ ਨੂੰ ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਸੀ। ਪੀੜਤ ਔਰਤ ਦੀ ਸ਼ਿਕਾਇਤ ‘ਤੇ 4 ਜਨਵਰੀ ਨੂੰ ਦਿੱਲੀ ਪੁਲਿਸ ਨੇ ਦੋਸ਼ੀ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 294, 354, 509, 510 ਅਤੇ ਏਅਰਕ੍ਰਾਫਟ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ। 7 ਜਨਵਰੀ ਨੂੰ ਦਿੱਲੀ ਪੁਲਿਸ ਨੇ ਸ਼ੰਕਰ ਮਿਸ਼ਰਾ ਨੂੰ ਬੈਂਗਲੁਰੂ ਸ਼ਹਿਰ ਦੇ ਸੰਜੇ ਨਗਰ ਇਲਾਕੇ ਤੋਂ ਗ੍ਰਿਫਤਾਰ ਕੀਤਾ, ਜਿਥੇ ਸਥਾਨਕ ਪੁਲਿਸ ਨੇ ਦਿੱਲੀ ਪੁਲਿਸ ਦੀ ਮਦਦ ਕੀਤੀ।
ਇਹ ਵੀ ਪੜ੍ਹੋ : CM ਮਾਨ ਦਾ ਐਲਾਨ, ‘ਅਫ਼ਸਰ ਘਰ ਆ ਕੇ ਕਰਨਗੇ ਰਜਿਸਟਰੀਆਂ’, ਬੋਲੇ- ‘ਹੁਣ ਲੋਕਾਂ ਦੀ ਸਰਕਾਰ’
ਪਿਛਲੇ ਹਫਤੇ 13 ਜਨਵਰੀ ਨੂੰ ਦੋਸ਼ੀ ਸ਼ੰਕਰ ਮਿਸ਼ਰਾ ਨੇ ਦਿੱਲੀ ਦੀ ਇਕ ਅਦਾਲਤ ਨੂੰ ਦੱਸਿਆ ਸੀ ਕਿ ਉਸ ਨੇ ਇਤਰਾਜ਼ਯੋਗ ਕੰਮ ਨਹੀਂ ਕੀਤਾ ਸੀ। ਇਸ ਦੇ ਨਾਲ ਹੀ ਉਸ ਨੇ ਦੋਸ਼ ਲਾਇਆ ਕਿ ਅਜਿਹਾ ਲੱਗਦਾ ਹੈ ਕਿ ਔਰਤ ਨੇ ਖੁਦ ਹੀ ਪਿਸ਼ਾਬ ਕੀਤਾ ਸੀ। ਘਟਨਾ ਨੂੰ ਲੈ ਕੇ ਪੀੜਤ ਔਰਤ ਨਾਲ ਕਥਿਤ ਤੌਰ ‘ਤੇ ਕੀਤੇ ਗਏ ਵ੍ਹਾਟਸਐਪ ਸੁਨੇਹਿਆਂ ਨੂੰ ਲੈ ਕੇ ਕੁਝ ਸਾਥੀ ਮੁਸਾਫਰਾਂ ਵੱਲੋਂ ਦੋਸ਼ੀ ਦੀ ਨਿੰਦਾ ਕੀਤੇ ਜਾਣ ਦੇ ਬਾਵਜੂਦ ਪਹਿਲੀ ਵਾਰ ਉਸ ਦੇ ਵਕੀਲ ਨੇ ਦਾਅਵਾ ਕੀਤਾ ਕਿ ਘਟਨਾ ਵਾਪਰੀ ਹੀ ਨਹੀਂ ਸੀ।
ਵੀਡੀਓ ਲਈ ਕਲਿੱਕ ਕਰੋ -: