ਹਿਮਾਚਲ ਦੇ ਕੁੱਲੂ ਜ਼ਿਲ੍ਹੇ ਦੀ ਮਨਾਲੀ ਪੁਲਿਸ ਨੇ ਇੱਕ ਮਹਿਲਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਔਰਤ ਕੋਲੋਂ 20.43 ਗ੍ਰਾਮ ਚੂਰਾ ਪੋਸਤ ਬਰਾਮਦ ਹੋਇਆ ਹੈ। ਪੁਲਿਸ ਨੇ ਉਕਤ ਔਰਤ ਖਿਲਾਫ NDPS ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
DSP ਮਨਾਲੀ ਹੇਮ ਰਾਜ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਾਲੀ ਪੁਲਿਸ ਦੇ ਮੁਲਾਜ਼ਮ ਰਾਤ ਦੀ ਗਸ਼ਤ ’ਤੇ ਸਨ। ਇਸ ਦੌਰਾਨ ਰਾਤ ਕਰੀਬ ਸਾਢੇ 12 ਵਜੇ ਵੋਲਵੋ ਬੱਸ ਸਟੈਂਡ ਦੇ ਨਾਲ ਸਲਾਟਰ ਹਾਊਸ ਨੇੜੇ ਇਕ ਔਰਤ ਨੂੰ ਸ਼ੱਕੀ ਹਾਲਾਤਾਂ ਵਿਚ ਘੁੰਮਦਾ ਦੇਖਿਆ ਗਿਆ।
ਔਰਤ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 20.43 ਗ੍ਰਾਮ ਚੂਰਾ ਪੋਸਤ ਬਰਾਮਦ ਹੋਇਆ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਮੁਲਜ਼ਮ ਦੀ ਪਛਾਣ ਅੰਜਲੀ ਮੇਘਵੰਸ਼ੀ ਪਤਨੀ ਸੁਰਿੰਦਰ ਮੇਘਵੰਸ਼ੀ ਵਾਸੀ ਸ਼ਕਤੀ ਨਗਰ ਅੰਬ ਤਲਾਬ ਜ਼ਿਲ੍ਹਾ ਅਜਮੇਰ ਰਾਜਸਥਾਨ ਵਜੋਂ ਹੋਈ ਹੈ। ਮੁਲਜ਼ਮ ਦੀ ਉਮਰ ਕਰੀਬ 21 ਸਾਲ ਹੈ।