ਹਿਮਾਚਲ ‘ਚ ਸਰਦੀ ਦੇ ਮੌਸਮ ‘ਚ ਬਰਫਬਾਰੀ ਕਾਰਨ ਲੇਹ-ਮਨਾਲੀ ਸਰਹੱਦੀ ਸੜਕ ਬੰਦ ਹੈ। ਇਸ ਕਾਰਨ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਸ ਸਮੱਸਿਆ ਦੇ ਹੱਲ ਲਈ BRO ਨੇ ਇਸ ਮਾਰਗ ਨੂੰ 12 ਮਹੀਨਿਆਂ ਤੱਕ ਵਾਹਨਾਂ ਦੀ ਆਵਾਜਾਈ ਲਈ ਖੁੱਲ੍ਹਾ ਰੱਖਣ ਦੀ ਯੋਜਨਾ ਤਿਆਰ ਕੀਤੀ ਹੈ। ਇਸ ‘ਤੇ ਕੰਮ ਵੀ ਸ਼ੁਰੂ ਕਰ ਦਿੱਤਾ।
ਬਾਰਡਰ ਰੋਡ ਦੇ ਚੀਫ ਇੰਜਨੀਅਰ ਜਤਿੰਦਰ ਪ੍ਰਸਾਦ ਨੇ ਦੱਸਿਆ ਕਿ ਲੇਹ-ਮਨਾਲੀ ਸੜਕ ’ਤੇ ਵਾਹਨਾਂ ਦੀ ਆਵਾਜਾਈ ਲਈ 12 ਮਹੀਨਿਆਂ ਤੋਂ ਪ੍ਰਾਜੈਕਟ ਕੁਨੈਕਟਰ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤਹਿਤ ਭਾਰੀ ਮਸ਼ੀਨਰੀ ਅਤੇ ਮੈਨਪਾਵਰ ਵੀ ਤਿਆਰ ਕਰ ਲਏ ਗਏ ਹਨ। ਹੁਣ ਸੜਕ ਨੂੰ ਆਵਾਜਾਈ ਲਈ ਬੰਦ ਨਹੀਂ ਕੀਤਾ ਜਾਵੇਗਾ। ਸ਼ਿੰਕੁਲਾ ਦੱਰੇ ਨੂੰ ਬਰਫ਼ਬਾਰੀ ਦੌਰਾਨ ਖੁੱਲ੍ਹਾ ਰੱਖਣ ਲਈ ਯੋਜਨਾ ਬਣਾਈ ਜਾ ਰਹੀ ਹੈ, ਜਿਸ ਨਾਲ ਉੱਤਰੀ ਪੱਛਮੀ ਹਿਮਾਲਿਆ ਨੂੰ ਬਰਫ਼ਬਾਰੀ ਦੌਰਾਨ ਵੀ ਵਾਹਨਾਂ ਦੀ ਆਵਾਜਾਈ ਲਈ ਖੁੱਲ੍ਹਾ ਰੱਖਿਆ ਜਾਵੇਗਾ। ਇਸ ਸੁਰੰਗ ਦੇ ਬਣਨ ਨਾਲ ਬਰਫ਼ ਦਾ ਖ਼ਤਰਾ ਵੀ ਦੂਰ ਹੋ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਰਣਨੀਤਕ ਤੌਰ ‘ਤੇ ਮਹੱਤਵਪੂਰਨ ਸਰਹੱਦੀ ਸੜਕ ਗੁਆਂਢੀ ਦੇਸ਼ ਚੀਨ ਦੀ ਸਰਹੱਦ ਤੱਕ ਜਾਂਦੀ ਹੈ। ਨਿੰਮੂ ਪਦਮਾ ਸੜਕ ਜਿਸ ‘ਤੇ 15 ਤੋਂ 20 ਫੁੱਟ ਤੱਕ ਬਰਫ਼ ਪੈਂਦੀ ਹੈ, ਦੀ ਬਹਾਲੀ ਵਿੱਚ ਜੁਟੀ ਹੋਈ ਹੈ। BRO ਇਸ ਰਸਤੇ ਨੂੰ ਬਹਾਲ ਕਰਨ ਵਿੱਚ ਲੱਗਾ ਹੋਇਆ ਹੈ। ਇਸ ਸੜਕ ਦੇ ਬਹਾਲ ਹੋਣ ਨਾਲ ਨਿੰਮੂ ਪਦਮਾ, ਦਰਚਾ ਰੋਡ ਲੇਹ ਨਾਲ ਜੁੜ ਜਾਵੇਗੀ।