95ਵੇਂ ਆਸਕਰ ਐਵਾਰਡਜ਼ 2023 ਲਈ ਨਾਮਜ਼ਦਗੀਆਂ ਹੋ ਚੁੱਕੀਆਂ ਹਨ । ਇਸ ਵਾਰ ਐਸਐਸ ਰਾਜਾਮੌਲੀ ਦੀ ਫ਼ਿਲਮ RRR ਦੇ ਗੀਤ ‘ਨਾਟੂ ਨਾਟੂ’ ਨੇ ਆਪਣੀ ਜਗ੍ਹਾ ਬਣਾ ਲਈ ਹੈ। ਇਹ ਗੀਤ ਬੈਸਟ ਓਰੀਜਿਨਲ ਸਾਂਗ ਕੈਟੇਗਰੀ ਦੇ ਲਈ ਨਾਮਜ਼ਦ ਹੋਇਆ ਹੈ। ਇਸ ਗੀਤ ਨੂੰ ਐਮਐਮ ਕੀਰਵਾਨੀ ਨੇ ਕੰਪੋਜ਼ ਕੀਤਾ ਹੈ । ਗੀਤ ਨੂੰ ਸਿਰਫ ਨਾਮਜ਼ਦਗੀ ਹੀ ਨਹੀਂ, ਬਲਕਿ ਆਸਕਰ ਵਿੱਚ ਜਿੱਤ ਦੇ ਲਈ ਵੀ ਕਾਫੀ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ‘ਨਾਟੂ ਨਾਟੂ’ ਗੀਤ ਨੇ ਲੇਡੀ ਗਾਗਾ ਅਤੇ ਰੀ-ਰੀ ਦੇ ਗੀਤਾਂ ਨੂੰ ਪਿੱਛੇ ਛੱਡ ਦਿੱਤਾ ਹੈ । ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ‘ਨਾਟੂ ਨਾਟੂ’ ਇੱਕ ਵਾਰ ਫਿਰ ਆਪਣੇ ਘਰ ਅੰਤਰਰਾਸ਼ਟਰੀ ਐਵਾਰਡ ਲੈ ਕੇ ਆਵੇਗੀ । ਆਸਕਰ ਐਵਾਰਡਸ 2023 ਨਾਮਜ਼ਦਗੀਆਂ ਬੇਵਰਲੀ ਹਿਲਸ, ਕੈਲੀਫੋਰਨੀਆ ਵਿੱਚ ਹੋਈਆਂ । ਇਸ ਦੀਆਂ ਨਾਮਜ਼ਦਗੀਆਂ ਹੋਸਟ ਰਿਜ਼ ਅਹਿਮਦ ਅਤੇ ਅਭਿਨੇਤਰੀ ਐਲੀਸਨ ਵਿਲੀਅਮਜ਼ ਵੱਲੋਂ ਕੀਤੀਆਂ ਗਈਆਂ ਸਨ।
ਇਹ ਵੀ ਪੜ੍ਹੋ: 24 ਸਾਲ ਤੋਂ ਮਾਂ ਇਕ ਹੀ ਥਾਲੀ ‘ਚ ਖਾਣਾ ਖਾਧੀ ਸੀ, ਦੇਹਾਂਤ ਦੇ ਬਾਅਦ ਖੁੱਲ੍ਹਿਆ ਥਾਲੀ ਦਾ ਰਾਜ਼
ਇਸ ਤੋਂ ਇਲਾਵਾ ਸ਼ੋਨਕ ਸੇਨ ਦੀ ਡਾਕੂਮੈਂਟਰੀ ਫ਼ੀਚਰ ਫ਼ਿਲਮ All That Breathes ਵੀ ਇਸ ਵਾਰ ਆਸਕਰ ਐਵਾਰਡ 2023 ਲਈ ਨਾਮਜ਼ਦ ਹੋਈ ਹੈ। ਸਿਰਫ਼ ਇੰਨਾ ਹੀ ਨਹੀਂ, ਡਾਇਰੈਕਟਰ ਗੁਨੀਤ ਮੋਂਗੀ ਦੀ The Elephant Whisperers ਡਾਕੂਮੈਂਟਰੀ ਸ਼ਾਰਟ ਫਿਲਮ ਲਈ ਨਾਮਜ਼ਦ ਹੋਈ ਹੈ। ਦੱਸਣਾ ਬਣਦਾ ਹੈ ਕਿ ਅੱਜ ਭਾਰਤੀ ਸਿਨੇਮਾ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਦੇਸ਼ ਦੀਆਂ ਤਿੰਨ ਫ਼ਿਲਮਾਂ ਆਸਕਰ ਜਿੱਤਣ ਦੀ ਦੌੜ ਵਿੱਚ ਆ ਗਈਆਂ ਹਨ। ਹਾਲਾਂਕਿ ਭਾਰਤ ਤੋਂ ਅਧਿਕਾਰਤ ਐਂਟਰੀ, ‘ਛੇਲੋ ਸ਼ੋਅ’ (ਦ ਲਾਸਟ ਫਿਲਮ ਸ਼ੋਅ) ਨੂੰ ਚੋਟੀ ਦੇ 15 ਵਿੱਚ ਸ਼ਾਰਟਲਿਸਟ ਕੀਤਾ ਗਿਆ ਸੀ, ਪਰ ਇਹ ਦੂਰ-ਦੂਰ ਵੀ ਕਿਸੇ ਵੀ ਸ਼੍ਰੇਣੀ ਦਾ ਹਿੱਸਾ ਨਹੀਂ ਬਣ ਸਕੀਆਂ।
ਦੱਸ ਦੇਈਏ ਕਿ ਹਾਲ ਹੀ ਵਿੱਚ ਐਸਐਸ ਰਾਜਾਮੌਲੀ ਦੀ ਫਿਲਮ RRR ਦੇ ਗੀਤ ‘ਨਾਟੂ ਨਾਟੂ’ ਨੇ ਗੋਲਡਨ ਗਲੋਬ 2023 ਐਵਾਰਡ ਜਿੱਤਿਆ ਹੈ । ਇਸਨੇ ਬੈਸਟ ਓਰੀਜਿਨਲ ਸਾਂਗ ਕੈਟੇਗਰੀ ਦਾ ਐਵਾਰਡ ਜਿੱਤਿਆ ਸੀ । ਇਹ ਭਾਰਤ ਲਈ ਵੀ ਮਾਣ ਵਾਲੀ ਗੱਲ ਸੀ । ਇਹ ਖਬਰ ਸੁਣ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹੋਏ ਸਨ। ਸਾਰਿਆਂ ਨੇ ਟਵਿੱਟਰ ‘ਤੇ ਟੀਮ ਨੂੰ ਵਧਾਈ ਦਿੱਤੀ। ਫਿਲਮ ਦੀ ਪੂਰੀ ਸਟਾਰ ਕਾਸਟ ਲਈ ਇਹ ਬਹੁਤ ਖਾਸ ਪਲ ਸੀ।
ਵੀਡੀਓ ਲਈ ਕਲਿੱਕ ਕਰੋ -: