ਹਿਮਾਚਲ ਦੇ ਸ਼ਿਮਲਾ ‘ਚ HRTC ਦੀ ਬੱਸ ਨੂੰ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ। ਇਸ ਟੱਕਰ ‘ਚ ਬੱਸ ‘ਚ ਸਵਾਰ ਦੋ ਲੋਕ ਜ਼ਖਮੀ ਹੋ ਗਏ। ਬੱਸ ਡਰਾਈਵਰ ਪਦਮ ਸਿੰਘ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।
UP ਤੋਂ ਸ਼ਿਮਲਾ ਘੁੰਮਣ ਆਏ ਯਾਤਰੀ ਦੇ ਖਿਲਾਫ ਪੁਲਿਸ ਨੇ 270, 337 IPC ਅਤੇ 184 MV ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਬੱਸ ਡਰਾਈਵਰ ਨੇ ਦੱਸਿਆ ਕਿ ਉਹ ਸਵਾਰੀਆਂ ਲੈ ਕੇ ਸੋਲਨ ਤੋਂ ਸ਼ਿਮਲਾ ਆ ਰਿਹਾ ਸੀ। 103 ਰੋਡ ਨੇੜੇ ਯੂਪੀ ਨੰਬਰ ਵਾਲੀ ਤੇਜ਼ ਰਫ਼ਤਾਰ ਕਾਰ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਬੱਸ ਵਿੱਚ ਸਵਾਰ 2 ਵਿਅਕਤੀਆਂ ਦੇ ਮੂੰਹ ਅਤੇ ਨੱਕ ਵਿੱਚ ਸੱਟਾਂ ਲੱਗ ਗਈਆਂ। ਕਾਰ ਚਾਲਕ ਲਾਪਰਵਾਹੀ ਨਾਲ ਕਾਰ ਚਲਾ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਹਾਦਸੇ ਦੌਰਾਨ ਬੱਸ ‘ਚ 12 ਲੋਕ ਸਵਾਰ ਸਨ। ਜਿਸ ਵਿਚ 2 ਲੋਕ ਜ਼ਖਮੀ ਹੋ ਗਏ। ਜਦਕਿ ਬਾਕੀ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।