ਸਾਲ 2007 ਵਿੱਚ ਭਾਰਤੀ ਟੀਮ ਨੇ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿੱਚ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਇਸ ਵਿਸ਼ਵ ਕੱਪ ਵਿੱਚ ਫਾਈਨਲ ਦੇ ਹੀਰੋ ਰਹੇ ਜੋਗਿੰਦਰ ਸ਼ਰਮਾ ਹਰ ਕਿਸੇ ਨੂੰ ਯਾਦ ਹਨ। ਜੋਗਿੰਦਰ ਸ਼ਰਮਾ ਨੇ ਹੁਣ ਇੰਟਰਨੈਸ਼ਨਲ ਕ੍ਰਿਕਟ ਤੋਂ ਰਿਟਾਇਰਮੈਂਟ ਲੈ ਲਈ ਹੈ। ਸ਼ੁੱਕਰਵਾਰ ਨੂੰ ਟਵਿੱਟਰ ‘ਤੇ 39 ਸਾਲ ਦੇ ਜੋਗਿੰਦਰ ਸ਼ਰਮਾ ਨੇ ਆਪਣੇ ਸੰਨਿਆਸ ਦਾ ਐਲਾਨ ਕੀਤਾ।
ਦੱਸ ਦੇਈਏ ਕਿ ਹਰਿਆਣਾ ਦੇ ਰੋਹਤਕ ਤੋਂ ਆਉਣ ਵਾਲੇ ਜੋਗਿੰਦਰ ਸ਼ਰਮਾ ਦੇ ਲਈ 4 ਵਨਡੇ ਤੇ 4 ਟੀ-20 ਮੈਚ ਖੇਡੇ ਹਨ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਆਪਣੇ ਕਰੀਅਰ ਦੇ ਸਾਰੇ ਟੀ-20 ਮੈਚ ਸਿਰਫ਼ ਵਿਸ਼ਵ ਕੱਪ ਵਿੱਚ ਖੇਡੇ ਤੇ ਇਤਿਹਾਸ ਬਣਾ ਗਏ। ਜਦਕਿ ਭਾਰਤ ਦੇ ਲਈ ਵਨਡੇ ਵਿੱਚ ਉਨ੍ਹਾਂ ਨੇ 2004 ਵਿੱਚ ਡੈਬਿਊ ਕੀਤਾ ਸੀ ਤੇ 2007 ਵਿੱਚ ਆਖਰੀ ਵਨਡੇ ਮੈਚ ਖੇਡਿਆ। ਜੋਗਿੰਦਰ ਸ਼ਰਮਾ ਹੁਣ ਹਰਿਆਣਾ ਪੁਲਿਸ ਵਿੱਚ DSP ਅਹੁਦੇ ‘ਤੇ ਤਾਇਨਾਤ ਹਨ, ਉਹ ਕੁਝ ਸਮਾਂ ਪਹਿਲਾਂ ਤੱਕ ਹਰਿਆਣਾ ਦੇ ਲਈ ਰਣਜੀ ਟ੍ਰਾਫ਼ੀ ਵੀ ਖੇਡ ਰਹੇ ਸਨ।
ਇਹ ਵੀ ਪੜ੍ਹੋ: PM ਮੋਦੀ 10 ਫਰਵਰੀ ਨੂੰ ਜਾਣਗੇ ਮੁੰਬਈ, ਵੰਦੇ ਭਾਰਤ ਐਕਸਪ੍ਰੈਸ ਨੂੰ ਦੇਣਗੇ ਹਰੀ ਝੰਡੀ
ਦਰਅਸਲ, ਜੋਗਿੰਦਰ ਸ਼ਰਮਾ ਨੇ ਟਵਿੱਟਰ ‘ਤੇ ਆਪਨੂੰ ਉਸ ਚਿੱਠੀ ਨੂੰ ਸਾਂਝਾ ਕੀਤਾ, ਜੋ ਉਨ੍ਹਾਂ ਨੇ BCCI ਦੇ ਸਕੱਤਰ ਜੈ ਸ਼ਾਹ ਨੂੰ ਭੇਜੀ ਹੈ ਤੇ ਆਪਣੀ ਰਿਟਾਇਰਮੈਂਟ ਦਾ ਐਲਾਨ ਕੀਤਾ ਹੈ। ਜੋਗਿੰਦਰ ਸ਼ਰਮਾ ਨੇ ਲਿਖਿਆ ਕਿ ਉਹ BCCI, ਹਰਿਆਣਾ ਕ੍ਰਿਕਟ ਐਸੋਸੀਏਸ਼ਨ, ਚੇੱਨਈ ਸੁਪਰ ਕਿੰਗਜ਼ ਤੇ ਹਰਿਆਣਾਂ ਸਰਕਾਰ ਦਾ ਧੰਨਵਾਦ ਕਰਦੇ ਹਨ। ਜੋਗਿੰਦਰ ਸ਼ਰਮਾ ਨੇ ਆਪਣੇ ਫੈਨਜ਼, ਪਰਿਵਾਰ, ਦੋਸਤਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਕਰੀਅਰ ਦੇ ਉਤਾਰ-ਚੜਾਅ ਵਿੱਚ ਉਨ੍ਹਾਂ ਦਾ ਸਾਥ ਦਿੱਤਾ।
ਗੌਰਤਲਬ ਹੈ ਕਿ 24 ਸਤੰਬਰ ਦਾ ਦਿਨ ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਅਦਭੁੱਤ ਸਾਬਿਤ ਹੋਇਆ ਸੀ। ਇਸੇ ਦਿਨ ਜੋਹਾਨਿਸਬਰਗ ਦੇ ਵਾਂਡਰਸ ਸਟੇਡੀਅਮ ਵਿੱਚ ਪਾਕਿਸਤਾਨ ਨੂੰ ਧੂੜ ਚਟਾ ਕੇ ਟੀਮ ਇੰਡੀਆ ਟੀ-20 ਵਿਸ਼ਵ ਕੱਪ ਦੇ ਪਹਿਲੇ ਸੰਸਕਰਣ ਦੀ ਚੈਂਪੀਅਨ ਬਣੀ ਸੀ। ਇਸਦੇ ਨਾਲ ਹੀ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਭਾਰਤੀ ਟੀਮ 1983 ਦੇ ਬਾਅਦ ਕਿਸੇ ਵਿਸ਼ਵ ਖਿਤਾਬ ‘ਤੇ ਕਬਜ਼ਾ ਕਰਨ ਵਿੱਚ ਕਾਮਯਾਬ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ -: