ਹਰਿਆਣਾ ਦੇ ਪਾਣੀਪਤ ‘ਚ ਕਿਸ਼ਨਪੁਰਾ ਰੋਡ ‘ਤੇ ਸ਼ਰਾਰਤੀ ਅਨਸਰਾਂ ਨੇ ਪੈਟਰੋਲ ਪੰਪ ਦੇ ਨਾਲ-ਨਾਲ ICICI ਬੈਂਕ ਦੇ ATM ਨੂੰ ਨਗਦੀ ਸਮੇਤ ਉਖਾੜ ਦਿੱਤਾ। 5 ਮਹੀਨੇ ਪਹਿਲਾਂ ਵੀ ਬਦਮਾਸ਼ਾਂ ਨੇ ਇਸੇ ATM ਨੂੰ ਨਿਸ਼ਾਨਾ ਬਣਾਇਆ ਸੀ। ਉਸ ਦੌਰਾਨ ਮਸ਼ੀਨ ਵਿੱਚ 17 ਲੱਖ ਰੁਪਏ ਸਨ।
ਇਸ ਵਾਰ ਚੌਕੀਦਾਰ ਨੇ ATM ਦੇ ਬਾਹਰ ਗੱਡੀ ਬੈਕ ਕੀਤੀ ਹੋਈ ਦੇਖੀ ਤਾਂ ਉਹ ਭੱਜ ਕੇ ਸਾਥੀ ਚੌਕੀਦਾਰ ਕੋਲ ਗਿਆ। ਜਿਸ ਤੋਂ ਬਾਅਦ ਦੋਵੇਂ ਉਥੋਂ ਭੱਜ ਕੇ 30 ਮੀਟਰ ਦੀ ਦੂਰੀ ‘ਤੇ ਸਥਿਤ ਕ੍ਰਿਸ਼ਨਪੁਰਾ ਚੌਕੀ ‘ਚ ਚਲੇ ਗਏ। ਜਦੋਂ ਤੱਕ ਪੁਲਿਸ ਮੌਕੇ ‘ਤੇ ਪਹੁੰਚੀ, ਉਦੋਂ ਤੱਕ ਬਦਮਾਸ਼ ATM ਉਖਾੜ ਲੈ ਗਏ ਸੀ। ਜਾਣਕਾਰੀ ਦਿੰਦੇ ਹੋਏ ਚੌਕੀਦਾਰ ਨਰੇਸ਼ ਨੇ ਦੱਸਿਆ ਕਿ ਸਵੇਰੇ 3:32 ਵਜੇ ਮੈਂ ਠੰਡ ਤੋਂ ਬਚਣ ਲਈ ਨੇੜੇ ਹੀ ਅੱਗ ਲਾਈ ਸੀ। ਇਸੇ ਦੌਰਾਨ ਮੇਰੀ ਨਜ਼ਰ ਏਟੀਐਮ ਬੂਥ ’ਤੇ ਪਈ। ਜਿੱਥੇ ਮੈਂ ਦੇਖਿਆ ਕਿ ਇੱਕ ਵਾਹਨ ATM ਵੱਲ ਪਿੱਛੇ ਖੜ੍ਹਾ ਸੀ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਮੈਂ ਤੁਰੰਤ ਸਾਥੀ ਚੌਕੀਦਾਰ ਨਰੇਸ਼ ਪਾਲ ਕੋਲ ਭੱਜਿਆ। ਜਿਸ ਕੋਲ ਫ਼ੋਨ ਸੀ ਉਸਨੇ ਪੁਲਿਸ ਨੂੰ ਬੁਲਾਇਆ। ਇਸ ਦੇ ਨਾਲ ਹੀ ਅਸੀਂ ਦੋਵੇਂ 30 ਮੀਟਰ ਦੀ ਦੂਰੀ ‘ਤੇ ਸਥਿਤ ਕ੍ਰਿਸ਼ਨਪੁਰਾ ਚੌਕੀ ‘ਤੇ ਪਹੁੰਚ ਗਏ। ਜਦੋਂ ਅਸੀਂ ਪੁਲਿਸ ਨਾਲ ਮੌਕੇ ‘ਤੇ ਪਹੁੰਚੇ ਤਾਂ ਉਦੋਂ ਤੱਕ ਲੁਟੇਰੇ ATM ਉਖਾੜ ਲੈ ਗਏ ਸੀ।
18 ਸਤੰਬਰ 2022 ਤੋਂ ਬਾਅਦ ਜਦੋਂ ਉਹੀ ਏ.ਟੀ.ਐਮ. ਨੂੰ ਫਿਰ ਨਿਸ਼ਾਨਾ ਬਣਾਇਆ ਗਿਆ, ਤਾਂ ਨੇੜੇ-ਤੇੜੇ ਕ੍ਰਿਸ਼ਨਪੁਰਾ ਚੌਕੀ ਦੀ ਪੁਲਿਸ ਦੇ ਨਾਲ ਗਸ਼ਤ ਕਰ ਰਹੀ ਪੁਲਿਸ ‘ਤੇ ਇੱਕ ਵਾਰ ਫਿਰ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਸੂਚਨਾ ਮਿਲਣ ’ਤੇ ਸੈਕਟਰ 29 ਥਾਣੇ ਦੇ CIA, DSP, ਸਮੇਤ ਪੁਲੀਸ ਟੀਮ ਰਾਤ ਨੂੰ ਹੀ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਫਿਰ ਤੋਂ ਗੁਆਂਢੀ ਜ਼ਿਲ੍ਹਿਆਂ ਨੂੰ ਅਲਰਟ ਕਰਕੇ ਇਸ ਮਾਮਲੇ ਵਿੱਚ ਮਦਦ ਮੰਗੀ ਹੈ। ਹੁਣ ਪਿਛਲੀ ਘਟਨਾ ਦਾ ਵੀ ਪਤਾ ਨਹੀਂ ਲੱਗ ਸਕਿਆ ਹੈ।