ਪੰਜਾਬ ਦੇ ਜਲੰਧਰ ‘ਚ ਬਰਲਟਨ ਪਾਰਕ ਨੇੜੇ ਹੋਏ ਕਤਲ ਕਾਂਡ ਦੀ ਗੁੱਥੀ ਤਾਂ ਸੁਲਝ ਗਈ ਪਰ ਇਸ ਕਤਲ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਜਲੰਧਰ ਤੋਂ ਭੱਜ ਕੇ ਕਿਸੇ ਹੋਰ ਸੂਬੇ ‘ਚ ਲੁਕ ਗਏ ਸੀ। ਸੱਤਾ ਘੁੰਮਣ ਦੇ ਕਤਲ ਕੇਸ ਵਿੱਚ ਪੁਲੀਸ ਨੇ ਨਿਤੀਸ਼ ਵਾਸੀ ਅਮਨ ਨਗਰ ਗੁਲਾਬ ਦੇਵੀ ਰੋਡ, ਰਾਹੁਲ ਸੱਭਰਵਾਲ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਕਤਲ ਤੋਂ ਬਾਅਦ ਜਦੋਂ ਮੁਲਜ਼ਮ ਜਲੰਧਰ ਤੋਂ ਫ਼ਰਾਰ ਹੋ ਗਏ ਸੀ ਤਾਂ ਪੁਲਿਸ ਨੇ ਦਿਨ ‘ਚ ਕੁਝ ਵਿਅਕਤੀਆਂ ਨੂੰ ਰਾਊਂਡਅਪ ਕੀਤਾ ਸੀ। ਪੁਲਿਸ ਨੂੰ ਉਨਾਂ ਤੋਂ ਸੂਚਨਾ ਮਿਲੀ ਸੀ ਕਿ ਸਾਰੇ ਮੁਲਜ਼ਮ ਰਾਜਸਥਾਨ ਵੱਲ ਭੱਜ ਗਏ ਹਨ। ਪੁਲਿਸ ਟੀਮ ਤੁਰੰਤ ਰਾਜਸਥਾਨ ਲਈ ਰਵਾਨਾ ਹੋ ਗਈ। ਰਾਊਂਡਅਪ ਕੀਤੇ ਗਏ ਲੋਕਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਪੁਲਿਸ ਪਾਰਟੀ ਨੇ ਛਾਪਾ ਮਾਰ ਕੇ ਤਿੰਨਾਂ ਨੂੰ ਕਾਬੂ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਕਤਲ ਦੇ ਮੁੱਖ ਮੁਲਜ਼ਮ ਨਿਤੀਸ਼, ਰਾਹੁਲ ਸੱਭਰਵਾਲ ਅਤੇ ਉਨ੍ਹਾਂ ਦੇ ਇੱਕ ਸਾਥੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਸੂਚਨਾ ਮਿਲਦਿਆਂ ਹੀ ਜਲੰਧਰ ਤੋਂ ਪੁਲੀਸ ਉਨ੍ਹਾਂ ਨੂੰ ਲਿਆਉਣ ਲਈ ਰਾਜਸਥਾਨ ਲਈ ਰਵਾਨਾ ਹੋ ਗਈ। ਪੁਲਿਸ ਭਲਕੇ ਉਨ੍ਹਾਂ ਨੂੰ ਜਲੰਧਰ ਲੈ ਕੇ ਜਾਵੇਗੀ। ਮੁਲਜ਼ਮਾਂ ਨੇ ਸ਼ਨੀਵਾਰ ਤੜਕੇ 3.30-4.30 ਦਰਮਿਆਨ ਮਕਸੂਦਾਂ ਮੰਡੀ ‘ਚ ਕੰਮ ਕਰਦੇ ਸੱਤਾ ਘੁੰਮਣ ਦਾ ਤੇਜ਼ਧਾਰ ਹਥਿਆਰਾਂ ਨਾਲ ਵੱਢ-ਟੁੱਕ ਕਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ।