ਤੁਰਕੀ ਤੇ ਸੀਰੀਆ ਵਿੱਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਨਿਊਜ਼ੀਲੈਂਡ ਵਿੱਚ ਧਰਤੀ ਹਿੱਲੀ ਹੈ। ਭੂਚਾਲ ਦੀ ਰਿਕਟਰ ਸਕੇਲ ‘ਤੇ ਤੀਬਰਤਾ 6.1 ਮਾਪੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦੇ ਝਟਕੇ ਵੈਲਿੰਗਟਨ ਦੇ ਦੋਹਾਂ ਦੀਪਾਂ ਵਿੱਚ ਮਹਿਸੂਸ ਕੀਤੇ ਗਏ। USGS ਮੁਤਾਬਕ ਨਿਊਜ਼ੀਲੈਂਡ ਦੇ ਸਮੇਂ ਮੁਤਾਬਕ ਭੂਚਾਲ 15 ਫਰਵਰੀ ਨੂੰ 12.08 ਵਜੇ ਆਇਆ ਸੀ। ਇਸਦਾ ਕੇਂਦਰ ਜ਼ਮੀਨ ਦੇ ਅੰਦਰ 74.3 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ।
ਨਿਊਜ਼ੀਲੈਂਡ ਇਸ ਸਮੇਂ ਚੱਕਰਵਾਤ ਦਾ ਸਾਹਮਣਾ ਕਰ ਰਿਹਾ ਹੈ। ਸਮੁੰਦਰੀ ਤੂਫ਼ਾਨ ਦੇ ਚੱਲਦਿਆਂ ਨਿਊਜ਼ੀਲੈਂਡ ਵਿੱਚ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ ਤੇ ਤੇਜ਼ ਬਾਰਿਸ਼ ਵੀ ਹੋ ਹੋ ਰਹੀ ਹੈ। ਜਿਸ ਕਾਰਨ ਜ਼ਮੀਨ ਖਿਸਕਣ ਦਾ ਖਤਰਾ ਪੈਦਾ ਹੋ ਗਿਆ ਹੈ। ਇੱਥੇ ਹੀ ਹੜ੍ਹਾਂ ਕਾਰਨ ਵੱਡੀ ਗਿਣਤੀ ਵਿੱਚ ਘਰ-ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਨਿਊਜ਼ੀਲੈਂਡ ਸਰਕਾਰ ਵੱਲੋਂ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਇਹ ਉਨ੍ਹਾਂ ਖੇਤਰਾਂ ‘ਤੇ ਲਾਗੂ ਹੋਵੇਗੀ ਜੋ ਪਹਿਲਾਂ ਤੋਂ ਹੀ ਇੱਕ ਸਥਾਨਕ ਐਮਰਜੈਂਸੀ ਦੀ ਸਥਿਤੀ ਐਲਾਨ ਚੁੱਕੇ ਹਨ। ਇਨ੍ਹਾਂ ਇਲਾਕਿਆਂ ਵਿੱਚ ਨਿਊਜ਼ੀਲੈਂਡ ਦੇ ਨਾਰਥਲੈਂਡ, ਆਕਲੈਂਡ, ਤਾਈਰਾਵਿਟੀ, ਬੇ ਆਫ਼ ਪਲੇਟੀ ਤੇ ਹਾਕਸ ਬੇ ਸ਼ਾਮਿਲ ਹਨ।
ਇਹ ਵੀ ਪੜ੍ਹੋ: ਮਨੀਸ਼ਾ ਗੁਲਾਟੀ ਨੂੰ ਹਾਈ ਕੋਰਟ ਤੋਂ ਮਿਲੀ ਵੱਡੀ ਰਾਹਤ, ਬਣੇ ਰਹਿਣਗੇ ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ
ਦੱਸ ਦੇਈਏ ਕਿ ਇਸ ਸਮੇਂ ਤੁਰਕੀ ਤੇ ਸੀਰੀਆ ਵਿੱਚ ਭੂਚਾਲ ਕਾਰਨ ਤਬਾਹੀ ਮਚੀ ਹੋਈ ਹੈ। 6 ਫਰਵਰੀ ਨੂੰ ਆਏ ਭੂਚਾਲ ਕਾਰਨ ਦੋਹਾਂ ਦੇਸ਼ਾਂ ਵਿੱਚ 40 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਗਈ ਹੈ। ਤੁਰਕੀ ਵਿੱਚ ਇੱਕ ਦੇ ਬਾਅਦ ਇੱਕ ਭੂਚਾਲ ਦੇ ਪੰਜ ਝਟਕੇ ਮਹਿਸੂਸ ਕੀਤੇ ਗਏ ਸਨ। ਇਸ ਵਿੱਚ ਭਾਰੀ ਤਬਾਹੀ ਮਚੀ ਹੋਈ ਹੈ। ਤੁਰਕੀ ਵਿੱਚ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਦੇ ਲਈ ਭਾਰਤ ਵੱਲੋਂ ਵੀ ਮਦਦ ਭੇਜੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: