Tag: , , ,

ਅਫਗਾਨਿਸਤਾਨ ਦੇ ਕੰਧਾਰ ਹਵਾਈ ਅੱਡੇ ‘ਤੇ ਰਾਕੇਟਾਂ ਨਾਲ ਹਮਲਾ, ਸਾਰੀਆਂ ਉਡਾਣਾਂ ਰੱਦ

ਤਾਲਿਬਾਨ ਨਾਲ ਪ੍ਰਭਾਵਿਤ ਅਫ਼ਗ਼ਾਨਿਸਤਾਨ ‘ਤੇ ਲਗਾਤਾਰ ਹਨਲੇ ਵਧਦੇ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਦੇਸ਼ ਦੇ ਕੰਧਾਰ ਹਵਾਈ ਅੱਡੇ ‘ਤੇ ਰਾਕੇਟ ਨਾਲ ਹਮਲਾ ਕੀਤਾ ਗਿਆ ਹੈ । ਅਫ਼ਗ਼ਾਨਿਸਤਾਨ ਦੀ ਨਿਊਜ਼ ਏਜੰਸੀ ਵੱਲੋਂ ਇਸ ਘਟਨਹਾ ਦੀ ਜਾਣਕਾਰੀ ਦਿੱਤੀ ਗਈ ਹੈ। ਨਿਊਜ਼ ਏਜੇਂਸੀ ਨੇ ਹਵਾਈ ਅੱਡੇ ਦੇ ਮੁਖੀ ਮਸੂਦ ਪਸ਼ਤੂਨ ਦੇ ਹਵਾਲੇ ਨਾਲ ਦੱਸਿਆ ਕਿ ਹਵਾਈ ਅੱਡੇ

WHO ਨੇ ਦਿੱਤੀ ਚੇਤਾਵਨੀ, ਕਿਹਾ- ਟੀਕਾਕਰਨ ‘ਚ ਤੇਜ਼ੀ ਨਾ ਆਈ ਤਾਂ ਜਾਨਲੇਵਾ ਹੋ ਸਕਦੈ ਕੋਰੋਨਾ ਦਾ ਡੈਲਟਾ ਵੈਰੀਐਂਟ

ਪੂਰੀ ਦੁਨੀਆ ਵਿੱਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ। ਮਹਾਂਮਾਰੀ ਨੂੰ ਖਤਮ ਕਰਨ ਲਈ ਸਾਰੇ ਦੇਸ਼ਾਂ ਵੱਲੋਂ ਟੀਕਾਕਰਨ ਦੀ ਮੁਹਿੰਮ ਤੇਜ਼ੀ ਨਾਲ ਚਲਾਈ ਜਾ ਰਹੀ ਹੈ। ਇਸੇ ਵਿਚਾਲੇ ਹੁਣ WHO ਵੱਲੋਂ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟਸ ਅਤੇ ਹੌਲੀ ਟੀਕਾਕਰਨ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ। WHO ਵੱਲੋਂ ਕੋਰੋਨਾ ਦੇ ਡੈਲਟਾ ਵੈਰੀਐਂਟ ਨੂੰ ਲੈ ਕੇ ਵੀ

ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲਿਆ ਅਮਰੀਕਾ, ਤੱਟੀ ਇਲਾਕਿਆਂ ‘ਚ ਸੁਨਾਮੀ ਦਾ ਅਲਰਟ ਜਾਰੀ

ਅਮਰੀਕਾ ਦੇ ਅਲਾਸਕਾ ਪ੍ਰਾਇਦੀਪ ਵਿੱਚ ਬੁੱਧਵਾਰ ਰਾਤ ਨੂੰ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਰਿਕਟਰ ਸਕੇਲ ‘ਤੇ ਇਸ ਭੂਚਾਲ ਦੀ ਤੀਬਰਤਾ 8.2 ਮਾਪੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸੀ ਕਿ ਇਸ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ । ਭੂਚਾਲ ਦੇ ਤੇਜ਼ ਝਟਕਿਆਂ ਕਾਰਨ

ਲੀਬੀਆ ਤੱਟ ਨੇੜੇ ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ, 57 ਲੋਕਾਂ ਦੀ ਮੌਤ

ਅਫਰੀਕੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਸੋਮਵਾਰ ਨੂੰ ਲੀਬੀਆ ਦੇ ਤੱਟ ਨੇੜੇ ਪਲਟ ਗਈ, ਜਿਸ ਵਿੱਚ ਘੱਟੋ-ਘੱਟ 57 ਲੋਕਾਂ ਦੀ ਮੌਤ ਹੋ ਗਈ । ਇਸ ਬਾਰੇ ਸੰਯੁਕਤ ਰਾਸ਼ਟਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ ਦੀ ਬੁਲਾਰੀ ਸਫ਼ਾ ਮਸੇਹਲੀ ਨੇ ਕਿਹਾ ਕਿ ਕਿਸ਼ਤੀ ਐਤਵਾਰ ਨੂੰ ਪੱਛਮੀ ਤੱਟਵਰਤੀ ਸ਼ਹਿਰ ਖਮਸ

ਇਸ ਦੇਸ਼ ‘ਚ ਬੱਚਿਆਂ ‘ਤੇ ਕਹਿਰ ਬਣ ਕੇ ਟੁੱਟਿਆ ਕੋਰੋਨਾ, ਮਹਿਜ਼ 7 ਦਿਨਾਂ ‘ਚ 100 ਤੋਂ ਵੱਧ ਮਾਸੂਮਾਂ ਦੀ ਮੌਤ

ਦੁਨੀਆ ਵਿੱਚ ਇੱਕ ਪਾਸੇ ਜਿੱਥੇ ਕੋਰੋਨਾ ਦੀ ਦੂਜੀ ਲਹਿਰ ਦੀ ਰਫ਼ਤਾਰ ਘੱਟ ਗਈ ਹੈ, ਉੱਥੇ ਹੀ ਇਸੇ ਵਿਚਾਲੇ ਮਾਹਿਰਾਂ ਵੱਲੋਂ ਤੀਜੀ ਲਹਿਰ ਨੂੰ ਲੈ ਕੇ ਚੇਤਾਵਨੀ ਦਿੱਤੀ ਜਾ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਦੁਨੀਆ ਮੁੜ ਤਬਾਹੀ ਮਚਾ ਸਕਦੀ ਹੈ । ਮਾਹਿਰਾਂ ਨੇ ਚੇਤਾਵਨੀ ਦਿੰਦਿਆਂ ਇਹ ਵੀ ਕਿਹਾ ਹੈ ਕਿ

ਡੇਲਟਾ ਵੈਰੀਐਂਟ ਨੂੰ ਲੈ ਕੇ WHO ਨੇ ਦਿੱਤੀ ਚੇਤਾਵਨੀ, ਕਿਹਾ- “ਜਲਦ ਹੀ ਵਿਸ਼ਵ ਪੱਧਰ ‘ਤੇ ਬਣ ਜਾਵੇਗਾ ਕੋਰੋਨਾ ਦਾ ਪ੍ਰਮੁੱਖ ਸਟ੍ਰੇਨ”

ਵਿਸ਼ਵ ਪੱਧਰ ‘ਤੇ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ। ਕੋਰੋਨਾ ਦਾ ਡੈਲਟਾ ਵੈਰੀਐਂਟ ਵਿਸ਼ਵ ਦੇ ਕਈ ਹੋਰ ਦੇਸ਼ਾਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਡੈਲਟਾ ਵੈਰੀਐਂਟ 100 ਤੋਂ ਵੱਧ ਦੇਸ਼ਾਂ ਵਿੱਚ ਫੈਲ ਗਿਆ ਹੈ ਤੇ ਇਹ ਜਲਦੀ ਹੀ ਵਿਸ਼ਵਵਿਆਪੀ ਪੱਧਰ ‘ਤੇ ਸਭ ਤੋਂ ਪ੍ਰਮੁੱਖ ਕੋਰੋਨਾ ਦਾ ਸਟ੍ਰੇਨ

ਕੈਨੇਡੀਅਨ PM ਨੇ ਧੋਖਾਧੜੀ ਦੀਆਂ ਘਟਨਾਵਾਂ ਨੂੰ ਚੁੱਪੀ ਤੋੜਦਿਆਂ ਦੱਸਿਆ ਮੰਦਭਾਗਾ, ਦਿੱਤਾ ਸਖ਼ਤ ਕਦਮ ਚੁੱਕਣ ਦਾ ਭਰੋਸਾ

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੱਲੋਂ ਬੀਤੇ ਦਿਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵਿਦੇਸ਼ਾਂ ਵਿੱਚ ਵਿਆਹ ਤੋਂ ਬਾਅਦ ਹੋ ਰਹੀ ਧੋਖਾਧੜੀ ਦੇ ਮਾਮਲਿਆਂ ਸਬੰਧੀ ਇੱਕ ਚਿੱਠੀ ਲਿਖੀ ਗਈ ਸੀ । ਇਸ ਚਿੱਠੀ ਵਿੱਚ ਮਨੀਸ਼ਾ ਗੁਲਾਟੀ ਵੱਲੋਂ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਇਸ ਤਰ੍ਹਾਂ ਦੀਆਂ ਧੋਖਾਧੜੀ ਦੀਆਂ ਘਟਨਾਵਾਂ ’ਤੇ ਸਖ਼ਤ ਕਾਰਵਾਈ ਦੀ

ਕੈਨੇਡਾ ਨੇ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ ‘ਤੇ 21 ਅਗਸਤ ਤੱਕ ਵਧਾਈ ਪਾਬੰਦੀ

ਕੈਨੇਡਾ ਸਰਕਾਰ ਨੇ ਭਾਰਤ ਤੋਂ ਸਿੱਧੀਆਂ ਉਡਾਣਾਂ ‘ਤੇ ਲੱਗੀ ਪਾਬੰਦੀ ਨੂੰ 30 ਦਿਨਾਂ ਲਈ ਹੋਰ ਵਧਾ ਦਿੱਤੀ ਹੈ । ਇਹ ਪਾਬੰਦੀਆਂ 21 ਜੁਲਾਈ ਨੂੰ ਖਤਮ ਹੋਣੀਆਂ ਸਨ, ਪਰ ਹੁਣ ਇਹ 21 ਅਗਸਤ ਤੱਕ ਲਾਗੂ ਰਹਿਣਗੀਆਂ । ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਅਤੇ ਕੋਰੋਨਾ ਦੇ ਡੈਲਟਾ ਵੈਰੀਐਂਟ ਦੇ ਵੱਧ ਰਹੇ ਸੰਕ੍ਰਮਣ ਕਾਰਨ ਕੈਨੇਡਾ ਵਿੱਚ ਪਹਿਲੀ ਵਾਰ

ਪਾਕਿਸਤਾਨ ‘ਚ ਵਾਪਰਿਆ ਦਰਦਨਾਕ ਹਾਦਸਾ, ਬੱਸ ਤੇ ਟਰੱਕ ਦੀ ਭਿਆਨਕ ਟੱਕਰ ‘ਚ 30 ਯਾਤਰੀਆਂ ਦੀ ਮੌਤ

ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਬੱਸ-ਟਰੱਕ ਦੀ ਟੱਕਰ ਵਿੱਚ 30 ਯਾਤਰੀਆਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਜ਼ਖਮੀ ਹੋ ਗਏ ਹਨ । ਇਨ੍ਹਾਂ ਵਿੱਚੋਂ 4 ਦੀ ਹਾਲਤ ਨਾਜ਼ੁਕ ਹੈ । ਮ੍ਰਿਤਕਾਂ ਵਿੱਚ ਮਹਿਲਾਵਾਂ ਅਤੇ ਬੱਚੇ ਵੀ ਸ਼ਾਮਿਲ ਹਨ । ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਮੁਜ਼ੱਫਰਗੜ੍ਹ ਦੇ ਡੇਰਾ ਗਾਜ਼ੀ ਖਾਨ ਨੇੜੇ ਤਨੂਸਾ

ਭਾਰਤੀ ਪੱਤਰਕਾਰ ਦਾਨਿਸ਼ ਸਿੱਦੀਕੀ ਦੀ ਮੌਤ ‘ਤੇ ਤਾਲਿਬਾਨ ਨੇ ਮੰਗੀ ਮੁਆਫੀ

ਦਿੱਲੀ ਦਾ ਰਹਿਣ ਵਾਲਾ ਦਾਨਿਸ਼ ਸਿੱਦੀਕੀ ਅਫਗਾਨਿਸਤਾਨ ਦੇ ਮੌਜੂਦਾ ਹਾਲਾਤ ਕਵਰ ਕਰਨ ਗਿਆ ਸੀ, ਜਿਥੇ ਉਸ ਦਾ ਮੌਤ ਹੋ ਗਈ। ਦਾਨਿਸ਼ ਸਿੱਦੀਕੀ ਜੋ ਕਿ ਨਿਊਜ਼ ਏਜੰਸੀ ਰਾਇਟਰਜ਼ ਲਈ ਕੰਮ ਕਰਦਾ ਸੀ, ਸਰਹੱਦ ਪਾਰ ਨੇੜੇ ਅਫਗਾਨ ਸੁਰੱਖਿਆ ਬਲਾਂ ਅਤੇ ਤਾਲਿਬਾਨ ਲੜਾਕਿਆਂ ਦਰਮਿਆਨ ਹੋਈ ਝੜਪ ਦੀ ਕਵਰੇਜ ਦੌਰਾਨ ਮਾਰਿਆ ਗਿਆ। ਤਾਲਿਬਾਨ ਨੇ ਕਿਹਾ ਹੈ ਕਿ ਉਹ ਨਹੀਂ

ਪਾਕਿਸਤਾਨ ‘ਚ ਚੀਨੀ ਇੰਜੀਨੀਅਰਾਂ ਨੂੰ ਲਿਜਾ ਰਹੀ ਬੱਸ ‘ਚ ਧਮਾਕਾ, 13 ਲੋਕਾਂ ਦੀ ਮੌਤ

ਉੱਤਰੀ ਪਾਕਿਸਤਾਨ ਵਿੱਚ ਚੀਨ ਦੇ ਇੰਜੀਨੀਅਰਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਵਿੱਚ ਹੋਏ ਧਮਾਕੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਹੈ। ਇਸ ਵਿੱਚ ਚਾਰ ਚੀਨੀ ਨਾਗਰਿਕ ਹਨ। ਬੱਸ ਵਿੱਚ ਇਹ ਧਮਕਾ ਚੀਨੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਚੀਨ ਦੇ ਇੰਜੀਨੀਅਰਾਂ ਨੂੰ ਲੈ

ਤੇਜ਼ੀ ਨਾਲ ਫੈਲ ਰਿਹਾ ਹੈ ਕੋਰੋਨਾ ਦਾ ਡੈਲਟਾ ਵੈਰੀਐਂਟ, ਪੂਰੀ ਦੁਨੀਆ ‘ਤੇ ਹੋ ਸਕਦੈ ਹਾਵੀ : WHO

ਵਿਸ਼ਵ ਸਿਹਤ ਸੰਗਠਨ (WHO) ਦੇ ਡਾਇਰੈਕਟਰ ਜਨਰਲ ਟੇਡਰੋਸ ਅਡਾਨੋਮ ਨੇ ਕੋਵਿਡ-19 ਦੇ ਡੈਲਟਾ ਵੈਰੀਐਂਟ ਦੇ ਵਿਨਾਸ਼ਕਾਰੀ ਪ੍ਰਕੋਪ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਕੋਰੋਨਾ ਦਾ ਨਵਾਂ ਵੈਰੀਐਂਟ ਪੂਰੇ ਵਿਸ਼ਵ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ । ਜਿਸ ਕਾਰਨ ਉਨ੍ਹਾਂ ਨੇ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ 104 ਦੇਸ਼ਾਂ ਤੱਕ ਪਹੁੰਚਣ

ਭਾਰਤੀ ਮੂਲ ਦੇ ਜਸਟਿਨ ਨਰਾਇਣ ਨੇ ਦਿਖਾਇਆ ਸਵਾਦ ਦਾ ਦਮ, ਬਣੇ ‘MasterChef Australia’ ਸੀਜ਼ਨ 13 ਦੇ ਜੇਤੂ

ਭਾਰਤੀ ਮੂਲ ਦੇ ਜਸਟਿਨ ਨਾਰਾਇਣ ‘MasterChef Australia’ ਸੀਜ਼ਨ 13 ਦੇ ਜੇਤੂ ਬਣ ਗਏ ਹਨ। ਜਸਟਿਨ MasterChef Australia ਜਿੱਤਣ ਵਾਲੇ ਭਾਰਤੀ ਮੂਲ ਦੇ ਦੂਜੇ ਵਿਅਕਤੀ ਬਣ ਗਏ ਹਨ । ਇਸ ਮੁਕਾਬਲੇ ਦਾ ਜੇਤੂ ਬਣਨ ਤੋਂ ਬਾਅਦ ਨਰਾਇਣ ਨੂੰ 2.5 ਲੱਖ ਡਾਲਰ ਯਾਨੀ ਕਿ ਲਗਭਗ 1.8 ਕਰੋੜ ਰੁਪਏ ਮਿਲੇ ਹਨ । ਇਸ ਤੋਂ ਪਹਿਲਾਂ ਸਾਲ 2018 ਵਿੱਚ

WHO ਨੇ ਦਿੱਤੀ ਚੇਤਾਵਨੀ, ਕਿਹਾ- ਕੋਰੋਨਾ ਵੈਕਸੀਨ ਦੀ ਡੋਜ਼ ਮਿਕਸ ਕਰਨਾ ਹੋ ਸਕਦਾ ਹੈ ਖਤਰਨਾਕ !

ਵਿਸ਼ਵ ਭਰ ਵਿੱਚ ਕੋਰੋਨਾ ਮਹਾਂਮਾਰੀ ਨੂੰ ਹਰਾਉਣ ਲਈ ਟੀਕਾਕਰਨ ਮੁਹਿੰਮ ਜਾਰੀ ਹੈ। ਇਸ ਟੀਕਾਕਰਨ ਮੁਹਿੰਮ ਦੇ ਵਿਚਕਾਰ WHO ਵੱਲੋਂ ਇੱਕ ਮਹੱਤਵਪੂਰਨ ਬਿਆਨ ਦਿੱਤਾ ਗਿਆ ਹੈ। ਇਸ ਸਬੰਧੀ ਵਿਸ਼ਵ ਸਿਹਤ ਸੰਗਠਨ ਦੀ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਕੋਈ ਵੀ ਵੈਕਸੀਨ ਨੂੰ ਮਿਲਾ ਕੇ ਡੋਜ਼ ਨਾ ਲਵੇ, ਇਹ ਖ਼ਤਰਨਾਕ ਹੋ ਸਕਦਾ ਹੈ ।

ਚੀਨ ‘ਚ ਵਾਪਰਿਆ ਵੱਡਾ ਹਾਦਸਾ, ਹੋਟਲ ਢਹਿਣ ਕਾਰਨ 8 ਲੋਕਾਂ ਦੀ ਮੌਤ, ਕਈ ਲਾਪਤਾ

ਚੀਨ ਦੇ ਪੂਰਬ ਵਿੱਚ ਸਥਿਤ ਸੁਝੋਊ ਸ਼ਹਿਰ ਵਿੱਚ ਇੱਕ ਹੋਟਲ ਢਹਿਣ ਕਾਰਨ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 9 ਲੋਕ ਲਾਪਤਾ ਦੱਸੇ ਜਾ ਰਹੇ ਹਨ । ਸਥਾਨਕ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ । ਇਸ ਸਬੰਧੀ ਪ੍ਰਸ਼ਾਸਨ ਨੇ ਦੱਸਿਆ ਕਿ ਹੋਟਲ ਦੀ ਇਮਾਰਤ ਸੋਮਵਾਰ ਦੁਪਹਿਰ ਨੂੰ ਢਹਿ ਗਈ ਸੀ । ਬਚਾਅ

ਇਰਾਕ ਦੇ ਕੋਵਿਡ ਹਸਪਤਾਲ ‘ਚ ਲੱਗੀ ਭਿਆਨਕ ਅੱਗ, 44 ਲੋਕਾਂ ਦੀ ਮੌਤ, 67 ਜ਼ਖ਼ਮੀ

ਇਰਾਕ ਦੇ ਦੱਖਣੀ ਸ਼ਹਿਰ ਨਸੀਰੀਆ ਦੇ ਅਲ-ਹੁਸੈਨ ਕੋਵਿਡ ਹਸਪਤਾਲ ਵਿੱਚ ਸੋਮਵਾਰ ਨੂੰ ਭਿਆਨਕ ਅੱਗ ਲੱਗ ਗਈ । ਇਸ ਵਿੱਚ 2 ਸਿਹਤ ਕਰਮਚਾਰੀਆਂ ਸਣੇ 44 ਲੋਕਾਂ ਦੀ ਮੌਤ ਹੋ ਗਈ ਅਤੇ 67 ਲੋਕ ਜ਼ਖਮੀ ਹੋਏ ਹਨ । ਅੱਗ ਨੂੰ ਤੁਰੰਤ ਕਾਬੂ ਵਿੱਚ ਕਰ ਲਿਆ ਗਿਆ ਸੀ । ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅੱਗ ਕੋਵਿਡ

ਅਜੀਬ ਫਰਮਾਨ ! ਹੁਣ 5ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਦਿੱਤੇ ਜਾਣਗੇ ਮੁਫ਼ਤ Condom

ਅਮਰੀਕਾ ਦੇ ਸ਼ਿਕਾਗੋ ਵਿੱਚ ਸਕੂਲਾਂ ਲਈ ਅਜਿਹਾ ਜਾਰੀ ਕੀਤਾ ਗਿਆ, ਜਿਸ ਦੀ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਚਰਚਾ ਹੋ ਰਹੀ ਹੈ । ਨਵੀਂ ਨੀਤੀ ਦੇ ਅਨੁਸਾਰ 5ਵੀਂ ਜਮਾਤ ਜਾਂ ਉਸ ਤੋਂ ਉੱਪਰ ਦੇ ਬੱਚਿਆਂ ਲਈ ਹੁਣ ਸਕੂਲਾਂ ਨੂੰ ਕੰਡੋਮ ਦਾ ਪ੍ਰਬੰਧ ਕਰਨਾ ਪਵੇਗਾ। ਦਰਅਸਲ, ਸ਼ਿਕਾਗੋ ਪਬਲਿਕ ਸਕੂਲ ਸਿੱਖਿਆ ਬੋਰਡ ਨੇ ਇੱਕ ਨਵੀਂ ਨੀਤੀ ਬਣਾਈ ਹੈ। ਇਸ

ਭਾਰਤੀ ਮੂਲ ਦੀ ਤੀਜੀ ਮਹਿਲਾ ਸਿਰਿਸ਼ਾ ਬਾਂਦਲਾ ਅੱਜ ਭਰੇਗੀ ਪੁਲਾੜ ਲਈ ਉਡਾਣ

ਭਾਰਤੀ ਮੂਲ ਦੀ ਤੀਜੀ ਮਹਿਲਾ ਐਤਵਾਰ ਯਾਨੀ ਕਿ ਅੱਜ ਪੁਲਾੜ ਵਿੱਚ ਕਦਮ ਰੱਖੇਗੀ। ਆਂਧਰਾ ਪ੍ਰਦੇਸ਼ ਦੇ ਚਿਰਾਲਾ ਵਿਖੇ ਪੈਦਾ ਹੋਈ 34 ਸਾਲਾਂ ਐਰੋਨਾਟੀਕਲ ਇੰਜੀਨੀਅਰ ਸਿਰਿਸ਼ਾ ਬਾਂਦਲਾ ਵਰਜਿਨ ਗੈਲੇਕਟਿਕ ਦੇ ਵੀ.ਐੱਸ.ਐੱਸ. ਯੂਨਿਟੀ ’ਤੇ ਚਾਲਕ ਦਲ ਦੇ 5 ਮੈਂਬਰਾਂ ਨਾਲ ਪੁਲਾੜ ਲਈ ਉਡਾਣ ਭਰੇਗੀ । ਸਿਰਿਸ਼ਾ ਨੇ ਹਿਊਸਟਨ ਵਿਖੇ ਸਿੱਖਿਆ ਹਾਸਿਲ ਕੀਤੀ ਹੈ। ਸਿਰਿਸ਼ਾ ਦੇ ਨਾਲ ਹੀ

ਸਿੱਖਾਂ ਦੇ ਵਿਰੋਧ ਪ੍ਰਦਰਸ਼ਨ ਅੱਗੇ ਝੁਕੀ ਇਮਰਾਨ ਸਰਕਾਰ, 100 ਸਾਲ ਪੁਰਾਣੇ ਇਤਿਹਾਸਿਕ ਗੁਰਦੁਆਰੇ ਨੂੰ ਮੁੜ ਖੋਲ੍ਹਣ ਦੀ ਦਿੱਤੀ ਇਜਾਜ਼ਤ

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਸਥਿਤ 100 ਸਾਲ ਪੁਰਾਣੇ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੂੰ ਦੁਬਾਰਾ ਖੋਲ੍ਹੇ ਜਾਣ ਦੀ ਤਿਆਰੀ ਸ਼ੁਰੂ ਹੋ ਗਈ ਹੈ । ਇਸ ਸਬੰਧੀ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਨੂੰ ਕਈ ਦਹਾਕੇ ਪਹਿਲਾਂ ਇੱਕ ਲਾਇਬ੍ਰੇਰੀ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ, ਜਿਸ ਦਾ ਸਿੱਖ ਭਾਈਚਾਰੇ ਵੱਲੋਂ ਵਿਰੋਧ ਕੀਤਾ

ਕੋਰੋਨਾ ਮਹਾਂਮਾਰੀ ਦੇ ਖਤਰਨਾਕ ਮੋੜ ‘ਤੇ ਦੁਨੀਆ, ਮੌਤਾਂ ਦਾ ਅੰਕੜਾ 40 ਲੱਖ ਦੇ ਪਾਰ: WHO

ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਤਾਂਡਵ ਜਾਰੀ ਹੈ। ਇਸ ਮਹਾਂਮਾਰੀ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ 40 ਲੱਖ ਤੋਂ ਪਾਰ ਹੋ ਗਈ ਹੈ । ਹੁਣ ਤੱਕ, ਵਿਸ਼ਵ ਭਰ ਵਿੱਚ 18 ਕਰੋੜ ਤੋਂ ਵੱਧ ਦੀ ਆਬਾਦੀ ਕੋਰੋਨਾ ਦੀ ਚਪੇਟ ਵਿੱਚ ਆ ਚੁੱਕੀ ਹੈ। ਹਾਲਾਂਕਿ ਭਾਰਤ ਸਣੇ ਕਈ ਦੇਸ਼ਾਂ ਵਿੱਚ ਕੋਰੋਨਾ ਮਾਮਲੇ

ਦੁਬਈ ਦੀ ਸਭ ਤੋਂ ਵੱਡੀ ਬੰਦਰਗਾਹ ‘ਤੇ ਜਹਾਜ਼ ‘ਚ ਹੋਇਆ ਭਿਆਨਕ ਧਮਾਕਾ, ਹਿੱਲੀਆਂ ਸ਼ਹਿਰ ਦੀਆਂ ਇਮਾਰਤਾਂ

ਦੁਬਈ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਬੰਦਰਗਾਹ ਵਿੱਚ ਸ਼ਾਮਿਲ ਜੇਬੇਲ ਅਲੀ ਬੰਦਰਗਾਹ ‘ਤੇ ਇੱਕ ਕਾਰਗੋ ਜਹਾਜ਼ ਵਿੱਚ ਬੁੱਧਵਾਰ ਦੇਰ ਰਾਤ ਇੱਕ ਭਿਆਨਕ ਧਮਾਕਾ ਹੋਇਆ । ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਧਮਾਕੇ ਕਾਰਨ ਸ਼ਹਿਰ ਦੇ ਪੇਸ਼ੇਵਰ ਖੇਤਰ ਦੇ ਆਲੇ-ਦੁਆਲੇ ਦੇ ਇਲਾਕੇ ਦੀਆਂ ਇਮਾਰਤਾਂ ਹਿੱਲ ਗਈਆਂ । ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ

ਨਿਊਜ਼ੀਲੈਂਡ ’ਚ ਭਿਆਨਕ ਸੜਕ ਹਾਦਸੇ ਨੇ ਲਈ ਦੋ ਪੰਜਾਬੀ ਨੌਜਵਾਨਾਂ ਦੀ ਜਾਨ

ਮੌਜੂਦਾ ਸਮੇਂ ਵਿੱਚ ਹਰ ਨੌਜਵਾਨ ਵਿਦੇਸ਼ ਜਾ ਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦਾ ਹੈ । ਪਰ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਵਿਦੇਸ਼ ਵਿੱਚ ਉਨ੍ਹਾਂ ਨਾਲ ਜੇ ਕੋਈ ਅਣਹੋਣੀ ਘਟਨਾ ਵਾਪਰ ਜਾਵੇ ਤਾਂ ਕੀ ਹੋਵੇਗਾ। ਅਜਿਹਾ ਹੀ ਇੱਕ ਮਾਮਲਾ ਨਿਊਜ਼ੀਲੈਂਡ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਸੜਕ ਹਾਦਸੇ ਵਿੱਚ ਦੋ ਪੰਜਾਬੀਆਂ ਦੀ ਮੌਤ

ਜਰਮਨੀ ਨੇ ਯਾਤਰਾ ਪਾਬੰਦੀਆਂ ‘ਚ ਦਿੱਤੀ ਢਿੱਲ, ਹੁਣ ਭਾਰਤ ਸਣੇ ਇਨ੍ਹਾਂ ਦੇਸ਼ਾਂ ਦੇ ਲੋਕ ਕਰ ਸਕਣਗੇ ਯਾਤਰਾ

ਜਰਮਨੀ ਨੇ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਤੋਂ ਪ੍ਰਭਾਵਿਤ ਭਾਰਤ, ਬ੍ਰਿਟੇਨ ਅਤੇ ਪੁਰਤਗਾਲ ਦੇ ਯਾਤਰੀਆਂ ‘ਤੇ ਲਗਾਈਆਂ ਪਾਬੰਦੀਆਂ ਨੂੰ ਹਟਾਉਣ ਦਾ ਐਲਾਨ ਕੀਤਾ ਹੈ । ਦੱਸ ਦੇਈਏ ਕਿ ਭਾਰਤ ਅਤੇ ਬ੍ਰਿਟੇਨ ਵਿੱਚ ਡੈਲਟਾ ਵੈਰੀਐਂਟ ਨੇ ਤਬਾਹੀ ਮਚਾਈ ਹੋਈ ਹੈ। ਬ੍ਰਿਟੇਨ ਵਿੱਚ ਇਨ੍ਹੀਂ ਦਿਨੀਂ ਕੋਰੋਨਾ ਦੇ ਨਵੇਂ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਜਦਕਿ ਭਾਰਤ ਵਿੱਚ

ਫਿਲੀਪੀਨਜ਼ ਦੇ ਦਰਦਨਾਕ ਜਹਾਜ਼ ਹਾਦਸੇ ‘ਚ ਮ੍ਰਿਤਕਾਂ ਦੀ ਗਿਣਤੀ 50 ‘ਤੇ ਪਹੁੰਚੀ, 49 ਲੋਕ ਜ਼ਖਮੀ

ਫਿਲੀਪੀਨਜ਼ ਵਿੱਚ ਫੌਜ ਦੇ ਇੱਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਬਾਅਦ 5 ਹੋਰ ਲਾਸ਼ਾਂ ਮਿਲਣ ਮਗਰੋਂ ਮ੍ਰਿਤਕਾਂ ਦੀ ਗਿਣਤੀ 50 ਹੋ ਗਈ ਹੈ । ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ । ਇਹ ਦੇਸ਼ ਦੀ ਹਵਾਈ ਫੌਜ ਦੇ ਇਤਿਹਾਸ ਵਿੱਚ ਸਭ ਤੋਂ ਭਿਆਨਕ ਹਾਦਸਾ ਹੈ । ਉਨ੍ਹਾਂ ਦੱਸਿਆ ਕਿ ਲੌਕਹੀਡ ਸੀ-130 ਜਹਾਜ਼ ਤੇ 96 ਮਿਲਟਰੀ

ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਕੋਰੋਨਾ ਮਹਾਂਮਾਰੀ ਦੌਰਾਨ ਸੇਵਾਵਾਂ ਲਈ ਸਿੱਖ ਭਾਈਚਾਰੇ ਦੀ ਕੀਤੀ ਸ਼ਲਾਘਾ

ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਨੇ ਸਥਾਨਕ ਸਿੱਖ ਭਾਈਚਾਰੇ ਦੀ ਕੋਵਿਡ-19 ਮਹਾਂਮਾਰੀ ਦੌਰਾਨ ਨਸਲ, ਧਰਮ ਅਤੇ ਪਿਛੋਕੜ ਦੀ ਪਰਵਾਹ ਕੀਤੇ ਬਿਨ੍ਹਾਂ ਲੋਕਾਂ ਦੀ ਮਦਦ ਲਈ ਵੱਖ-ਵੱਖ ਪ੍ਰੋਗਰਾਮ ਚਲਾਉਣ ਲਈ ਸ਼ਲਾਘਾ ਕੀਤੀ ਹੈ । ਦਰਅਸਲ, ਇਸ ਦੌਰਾਨ ਪ੍ਰਧਾਨ ਮੰਤਰੀ ਲੀ ਸਫੇਦ ਪੱਗ ਬੰਨ੍ਹ ਕੇ ਸਿਲਟ ਰੋਡ ਸਥਿਤ ਗੁਰਦੁਆਰੇ ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਿਲ ਹੋਏ

ਕੈਨੇਡਾ ਤੇ ਅਮਰੀਕਾ ’ਚ ਲੂ ਦਾ ਕਹਿਰ ਜਾਰੀ, ਹੁਣ ਤੱਕ 486 ਲੋਕਾਂ ਦੀ ਮੌਤ

ਕੈਨੇਡਾ ਅਤੇ ਅਮਰੀਕਾ ਦਾ ਉੱਤਰੀ-ਪੱਛਮੀ ਖੇਤਰ ਰਿਕਾਰਡ ਤੋੜ ਗਰਮੀ ਤੋਂ ਬਹੁਤ ਪ੍ਰੇਸ਼ਾਨ ਹੈ। ਪਿਛਲੇ ਹਫਤੇ ਸ਼ੁਰੂ ਹੋਏ ਇਸ ਖਤਰਨਾਕ ਹੀਟਵੇਵ ਤੋਂ ਹੁਣ ਤੱਕ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਹੈ। 100 ਡਿਗਰੀ ਫਾਰਨਹਾਈਟ (38 ਡਿਗਰੀ ਸੈਲਸੀਅਸ) ਤੋਂ ਵੱਧ ਤਾਪਮਾਨ ਦੀ ਮਾਰ ਝੇਲਣ ਵਾਲੇ ਲੋਕਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਦਾ ਕਹਿਣਾ ਹੈ ਕਿ ਭਿਆਨਕ ਗਰਮੀ

WHO ਚੀਫ਼ ਨੇ ਦਿੱਤੀ ਚੇਤਾਵਨੀ, ਕਿਹਾ- ਕੋਰੋਨਾ ਦੇ ਬੇਹੱਦ ਖ਼ਤਰਨਾਕ ਦੌਰ ‘ਚ ਹੈ ਦੁਨੀਆ

ਦੁਨੀਆ ਭਰ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ।  ਇਸੇ ਵਿਚਾਲੇ WHO ਵੱਲੋਂ ਚੇਤਾਵਨੀ ਦਿੱਤੀ ਗਈ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਅਧਨੋਮ ਗੈਬਰੇਸੇਅਸ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਲਗਭਗ 100 ਦੇਸ਼ਾਂ ਵਿੱਚ ਵਧੇਰੇ ਸੰਕ੍ਰਮਣਸ਼ੀਲ ਡੈਲਟਾ ਵੈਰੀਐਂਟ ਦੀ ਪਛਾਣ ਕੀਤੀ ਗਈ ਹੈ ਅਤੇ ਇਸ ਦੇ ਮੱਦੇਨਜ਼ਰ ਵਿਸ਼ਵ ਕੋਵਿਡ-19 ਮਹਾਂਮਾਰੀ ਦੇ

ਕੈਨੇਡਾ ਤੇ ਅਮਰੀਕਾ ‘ਚ ਭਿਆਨਕ ਗਰਮੀ ਨੇ ਤੋੜਿਆ 84 ਸਾਲਾਂ ਦਾ ਰਿਕਾਰਡ

ਦੱਖਣੀ ਬ੍ਰਿਟਿਸ਼ ਕੋਲੰਬੀਆ ਵਿੱਚ ਗਰਮੀ ਦਾ ਕਹਿਰ ਜਾਰੀ ਹੈ । ਇਸ ਰਿਕਾਰਡ ਤੋੜ ਗਰਮੀ ਦੇ ਕਹਿਰ ਵਿਚਾਲੇ ਦੱਖਣੀ ਬ੍ਰਿਟਿਸ਼ ਕੋਲੰਬੀਆ ਦੇ ਲਿਟਨ ਦੇ ਪਿੰਡ ਵਿੱਚ ਐਤਵਾਰ ਨੂੰ ਤਾਪਮਾਨ ਵੱਧ ਕੇ 46.1 ਡਿਗਰੀ ਸੈਲੀਸਅਸ ਤੱਕ ਪਹੁੰਚ ਗਿਆ ਹੈ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 1937 ਵਿੱਚ ਸਸਕੈਚੇਵਾਨ ਵਿੱਚ 45 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ

ਭਾਰਤੀਆਂ ਨੂੰ ਵੱਡਾ ਝਟਕਾ, ਕੋਵੀਸ਼ੀਲਡ ਵੈਕਸੀਨ ਲਗਵਾਉਣ ਵਾਲਿਆਂ ਨੂੰ EU ਨਹੀਂ ਦੇਵੇਗਾ ਵੈਕਸੀਨ ਪਾਸਪੋਰਟ

ਕੋਰੋਨਾ ਦੀ ਦੂਜੀ ਲਹਿਰ ਦਾ ਭਾਰਤ ਵਿੱਚ ਤਾਂਡਵ ਜਾਰੀ ਹੈ, ਪਰ ਹੁਣ ਇੱਕ ਵਾਰ ਫਿਰ ਕੋਰੋਨਾ ਮਾਮਲਿਆਂ ਵਿੱਚ ਕਮੀ ਆਉਣ ਲੱਗ ਗਈ ਹੈ ਅਤੇ ਲੋਕ ਵਿਦੇਸ਼ਾਂ ਵਿੱਚ ਘੁੰਮਣ ਵੀ ਜਾਣ ਲੱਗੇ ਹਨ । ਅਜਿਹੇ ਵਿੱਚ ਹਾਲਾਤਾਂ ਨੂੰ ਦੇਖਦੇ ਹੋਏ ਹੁਣ ਵਿਦੇਸ਼ ਵਿੱਚ ਟ੍ਰੈਵਲ ਕਰਨ ਦੌਰਾਨ ਆਪਣਾ ਵੈਕਸੀਨ ਸਰਟੀਫਿਕੇਟ ਦਿਖਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ।

ਸਟੱਡੀ ਵੀਜ਼ਾ ‘ਤੇ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸਮੁੰਦਰ ‘ਚ ਡੁੱਬਣ ਕਾਰਨ ਮੌਤ

ਮੌਜੂਦਾ ਸਮੇਂ ਵਿੱਚ ਹਰ ਨੌਜਵਾਨ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਚਾਹਵਾਨ ਹੈ ਤੇ ਉੱਥੇ ਜਾ ਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦਾ ਹੈ । ਜਿਸ ਕਾਰਨ ਬੱਚਿਆਂ ਦੇ ਮਾਪੇ  ਉਨ੍ਹਾਂ ਦੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਲੱਖਾਂ ਰੁਪਏ ਖਰਚ ਕੇ ਉਨ੍ਹਾਂ ਨੂੰ ਵਿਦੇਸ਼ ਭੇਜਦੇ ਹਨ । ਪਰ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ

ਫਲੋਰਿਡਾ ‘ਚ 12 ਮੰਜ਼ਿਲਾ ਇਮਾਰਤ ਢਹਿ-ਢੇਰੀ ਹੋਣ ਕਾਰਨ 5 ਲੋਕਾਂ ਦੀ ਮੌਤ, 156 ਲੋਕ ਲਾਪਤਾ

ਦੱਖਣੀ ਫਲੋਰਿਡਾ ਦੇ ਮਿਆਮੀ ਨੇੜੇ ਸ਼ਨੀਵਾਰ ਨੂੰ 12 ਮੰਜ਼ਿਲਾ ਇਮਾਰਤ ਦੇ ਢਹਿ ਜਾਣ ਕਾਰਨ 5 ਲੋਕਾਂ ਦੀ ਮੌਤ ਹੋ ਗਈ, ਜਦਕਿ 156 ਲੋਕ ਲਾਪਤਾ ਹਨ । ਬਚਾਅ ਕਰਤਾ ਅੱਗ ਦੇ ਮਲਬੇ ਅਤੇ ਇਸ ਵਿੱਚੋਂ ਨਿਕਲ ਰਹੇ ਧੂੰਏਂ ਦੇ ਵਿੱਚੋਂ ਜ਼ਿੰਦਾ ਲੋਕਾਂ ਦੀ ਭਾਲ ਕਰ ਰਹੇ ਹਨ । ਮਿਆਮੀ-ਡਾਡੇ ਦੀ ਮੇਅਰ ਡੇਨਿਲਾ ਲੇਵਿਨੇ ਕਾਵਾ ਨੇ ਦੱਸਿਆ

ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕੌਕ ਨੇ ਦਿੱਤਾ ਅਸਤੀਫ਼ਾ, ਸਹਿਯੋਗੀ ਨੂੰ Kiss ਕਰਨ ‘ਤੇ ਲੱਗੇ ਸੀ ਕੋਰੋਨਾ ਨਿਯਮ ਤੋੜਨ ਦੇ ਦੋਸ਼

ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕੌਕ ਨੇ ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ਦੇ ਦੋਸ਼ਾਂ ਤੋਂ ਬਾਅਦ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਇੱਕ ਪੱਤਰ ਲਿਖ ਕੇ ਅਸਤੀਫਾ ਦੇ ਦਿੱਤਾ ਹੈ । ਹਾਲ ਹੀ ਵਿੱਚ ਦਫਤਰ ਦੀ ਸਹਿ-ਕਰਮਚਾਰੀ ਨੂੰ Kiss ਕਰਨ ਦੀ ਇੱਕ ਤਸਵੀਰ ਸਾਹਮਣੇ ਆਈ ਸੀ ਅਤੇ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਦਾ ਦੋਸ਼ ਲੱਗਿਆ ਸੀ

WHO ਨੇ ਡੈਲਟਾ ਵੈਰੀਐਂਟ ਨੂੰ ਲੈ ਕੇ ਲੋਕਾਂ ਨੂੰ ਕੀਤੀ ਅਪੀਲ, ਕਿਹਾ- ਵੈਕਸੀਨ ਲੈਣ ਵਾਲੇ ਵੀ ਵਰਤਣ ਸਾਵਧਾਨੀ

ਦੁਨੀਆ ਭਰ ਵਿੱਚ ਕੋਰੋਨਾ ਦੇ ਡੈਲਟਾ ਵੈਰੀਐਂਟ ਦੇ ਫੈਲਣ ਕਾਰਨ ਹੁਣ ਵਿਸ਼ਵ ਸਿਹਤ ਸੰਗਠਨ ਨੇ ਅਪੀਲ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਨੇ ਟੀਕੇ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ, ਉਨ੍ਹਾਂ ਨੂੰ ਮਾਸਕ ਪਹਿਨਣਾ ਬੰਦ ਨਹੀਂ ਕਰਨਾ ਚਾਹੀਦਾ । WHO ਨੇ ਕਿਹਾ ਕਿ ਖਤਰਨਾਕ ਅਤੇ ਵਧੇਰੇ ਛੂਤਕਾਰੀ ਡੈਲਟਾ ਵੈਰੀਐਂਟ ਨੂੰ ਫੈਲਣ ਤੋਂ ਰੋਕਣ ਲਈ ਸਮਾਜਿਕ ਦੂਰੀਆਂ  ਕਰਨਾ,

WHO ਨੇ ਦਿੱਤੀ ਚੇਤਾਵਨੀ, ਕਿਹਾ – ਕੋਰੋਨਾ ਵਇਰਸ ਦੇ ਡੈਲਟਾ ਵੈਰੀਐਂਟ ਦੇ ਹਾਵੀ ਹੋਣ ਦਾ ਖਦਸ਼ਾ, 85 ਦੇਸ਼ਾਂ ‘ਚ ਸਾਹਮਣੇ ਆਏ ਮਾਮਲੇ

ਕੋਰੋਨਾ ਵਾਇਰਸ ਦਾ ਸਭ ਤੋਂ ਖਤਰਨਾਕ ਮੰਨਿਆ ਜਾਣ ਵਾਲਾ ਵੈਰੀਐਂਟ ਡੈਲਟਾ ਹੁਣ ਤੱਕ 85 ਦੇਸ਼ਾਂ ਵਿੱਚ ਪਾਇਆ ਗਿਆ ਹੈ । ਜਿਸ ਨੂੰ ਲੈ ਕੇ ਹੁਣ ਵਿਸ਼ਵ ਸਿਹਤ ਸੰਗਠਨ (WHO) ਨੇ ਚੇਤਾਵਨੀ ਦਿੱਤੀ ਹੈ । WHO ਅਨੁਸਾਰ ਜੇ ਸਥਿਤੀ ਇਸ ਤਰ੍ਹਾਂ ਰਹਿੰਦੀ ਹੈ ਤਾਂ ਇਹ ਸਭ ਤੋਂ ਜ਼ਿਆਦਾ ਅਸਰ ਪਾਉਣ ਵਾਲਾ ਵੈਰੀਐਂਟ ਬਣ ਸਕਦਾ ਹੈ। ਸੰਗਠਨ

ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕੋ ਪਰਿਵਾਰ ਦੇ 7 ਮੈਂਬਰਾਂ ਦਾ ਗੋਲੀਆਂ ਮਾਰ ਕੇ ਕਤਲ

ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿੱਚ ਪੁਰਾਣੀ ਰੰਜਿਸ਼ ਵਿੱਚ ਹਥਿਆਰਬੰਦ ਲੋਕਾਂ ਦੇ ਇੱਕ ਸਮੂਹ ਨੇ ਇੱਕੋ ਪਰਿਵਾਰ ਦੇ 7 ਮੈਂਬਰਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ । ਇਸ ਬਾਰੇ ਪੁਲਿਸ ਵੱਲੋਂ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਗਈ । ਇਹ ਘਟਨਾ ਮੰਗਲਵਾਰ ਨੂੰ ਚਮਕਾਨੀ ਇਲਾਕੇ ਵਿੱਚ ਵਾਪਰੀ । ਇਸ ਘਟਨਾ ਸਬੰਧੀ ਪੁਲਿਸ ਨੇ ਕਿਹਾ ਕਿ ਹਥਿਆਰਬੰਦ ਹਮਲਾਵਰ

ਜਲੰਧਰ ਦੇ ਪ੍ਰਦੀਪ ਟਿਵਾਣਾ ਨੇ ਰਚਿਆ ਇਤਿਹਾਸ, ਆਸਟ੍ਰੇਲੀਆ ‘ਚ ਬਣੇ ਪਹਿਲੇ ਭਾਰਤੀ ਜੱਜ

ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣੀ ਮਿਹਨਤ ਨਾਲ ਕੰਮ ਕਰ ਕੇ ਬੁਲੰਦੀਆਂ ਹਾਸਿਲ ਕਰ ਲੈਂਦੇ ਹਨ। ਪਿਛਲੇ ਕੁਝ ਦਿਨਾਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਹਨ, ਜਿੱਥੇ ਕਈ ਭਾਰਤੀਆਂ ਅਤੇ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਜਾ ਕੇ ਝੰਡੇ ਗੱਡੇ ਹਨ। ਅਜਿਹੀ ਹੀ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਜਲੰਧਰ ਦਾ ਨੌਜਵਾਨ ਆਸਟ੍ਰੇਲੀਆ ਵਿੱਚ

ਕੈਨੇਡਾ ਜਾਣ ਵਾਲਿਆਂ ਲਈ ਖੁਸ਼ਖਬਰੀ, ਕੈਨੇਡਾ ਸਰਕਾਰ ਨੇ ਇਨ੍ਹਾਂ ਲੋਕਾਂ ਲਈ ਖੋਲ੍ਹੇ ਦਰਵਾਜ਼ੇ

ਪੂਰੀ ਦੁਨੀਆ ਵਿੱਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ। ਜਿਸ ਦੇ ਮੱਦੇਨਜ਼ਰ ਬਹੁਤ ਸਾਰੇ ਦੇਸ਼ਾਂ ਵੱਲੋਂ ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸੇ ਵਿਚਾਲੇ ਕੈਨੇਡਾ ਸਰਕਾਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਜਿਸਦੇ ਤਹਿਤ ਕੈਨੇਡਾ ਵਿੱਚ ਪੂਰੀ ਤਰ੍ਹਾਂ ਵੈਕਸੀਨੇਟ ਲੋਕਾਂ ਨੂੰ ਹੁਣ ਦੇਸ਼ ਵਾਪਸ ਆਉਣ ‘ਤੇ ਦੋ ਹਫ਼ਤਿਆਂ ਦੇ ਜ਼ਰੂਰੀ ਕੁਆਰੰਟੀਨ ਪੀਰੀਅਡ ਤੋਂ ਛੋਟ

ਨੇਪਾਲ ਦੇ PM ਓਲੀ ਦਾ ਵੱਡਾ ਦਾਅਵਾ, ਕਿਹਾ- “ਨੇਪਾਲ ‘ਚ ਹੋਈ ਸੀ ਯੋਗ ਦੀ ਸ਼ੁਰੂਆਤ, ਉਸ ਸਮੇਂ ਭਾਰਤ ਦਾ ਕੋਈ ਵਜੂਦ ਹੀ ਨਹੀਂ ਸੀ”

ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਵੱਡਾ ਦਾਅਵਾ ਕੀਤਾ ਹੈ । ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਕਿਹਾ ਹੈ ਕਿ ਯੋਗ ਦੀ ਸ਼ੁਰੂਆਤ ਅਸਲ ਵਿੱਚ ਭਾਰਤ ਵਿੱਚ ਨਹੀਂ, ਨੇਪਾਲ ਵਿੱਚ ਹੋਈ ਸੀ। ਉਨ੍ਹਾਂ ਕਿਹਾ ਕਿ ਜਦੋਂ ਵਿਸ਼ਵ ਵਿੱਚ ਯੋਗ ਦੀ ਸ਼ੁਰੂਆਤ ਹੋਈ ਸੀ

WHO ਦੇ ਬਿਆਨ ਨੇ ਵਧਾਈ ਚਿੰਤਾ, ਕਿਹਾ- ਭਾਰਤ ’ਚ ਮਿਲੇ ਡੈਲਟਾ ਵੈਰੀਐਂਟ ਖ਼ਿਲਾਫ਼ ਘੱਟ ਪ੍ਰਭਾਵੀ ਹੈ ਕੋਰੋਨਾ ਵੈਕਸੀਨ

ਮੌਜੂਦਾ ਸਮੇਂ ਵਿੱਚ ਵਿਸ਼ਵ ਵਿੱਚ ਕੋਰੋਨਾ ਵੈਕਸੀਨ ਨਵੇਂ ਡੈਲਟਾ ਵੈਰੀਐਂਟ ਖਿਲਾਫ਼ ਘੱਟ ਪ੍ਰਭਾਵਸ਼ਾਲੀ ਦਿਖਾਈ ਦੇ ਰਹੀ ਹੈ। ਇਹ ਗੱਲ ਵਿਸ਼ਵ ਸਿਹਤ ਸੰਗਠਨ ਦੇ ਛੂਤ ਦੀਆਂ ਬਿਮਾਰੀਆਂ ਦੇ ਮਾਹਿਰ ਨੇ ਕਹੀ ਹੈ । ਮਾਹਿਰ ਨੇ ਇਹ ਵੀ ਕਿਹਾ ਹੈ ਕਿ ਭਵਿੱਖ ਵਿੱਚ ਨਵੀਆਂ ਕਿਸਮਾਂ ਦੇ ਮਿਊਟੇਸ਼ਨ ਵੀ ਦੇਖਣ ਨੂੰ ਮਿਲ ਸਕਦੇ ਹਨ, ਜਿਨ੍ਹਾਂ ਦੇ ਵਿਰੁੱਧ ਵੈਕਸੀਨ

ਬਲਾਤਕਾਰ ਦੀਆਂ ਘਟਨਾਵਾਂ ‘ਤੇ ਪਾਕਿ PM ਨੇ ਦਿੱਤਾ ਵਿਵਾਦਿਤ ਬਿਆਨ, ਕਿਹਾ- “ਔਰਤਾਂ ਘੱਟ ਕੱਪੜੇ ਪਾਉਣਗੀਆਂ ਤਾਂ ਮਰਦਾਂ ‘ਤੇ ਅਸਰ ਤਾਂ ਹੋਵੇਗਾ ਹੀ”

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਇੱਕ ਵਾਰ ਫਿਰ ਆਪਣੇ ਵਿਵਾਦਿਤ ਬਿਆਨ ਕਾਰਨ ਇੱਕ ਵਾਰ ਫਿਰ ਮੁਸੀਬਤ ਵਿੱਚ ਪੈ ਗਏ ਹਨ । ਦਰਅਸਲ, ਇਮਰਾਨ ਨੇ ਕਿਹਾ ਹੈ ਕਿ ਪਾਕਿਸਤਾਨ ਵਿੱਚ ਵੱਧ ਰਹੇ ਜਿਨਸੀ ਸ਼ੋਸ਼ਣ ਦੇ ਮਾਮਲੇ ਔਰਤਾਂ ਦੇ ਕੱਪੜਿਆਂ ਨਾਲ ਜੁੜੇ ਹੋਏ ਹਨ। ਇੱਕ ਇੰਟਰਵਿਊ ਵਿੱਚ ਇਮਰਾਨ ਖਾਨ ਨੇ ਕਿਹਾ ਕੇ ਜੇਕਰ ਔਰਤਾਂ ਬਹੁਤ ਘੱਟ

ਚੀਨ ਨੇ ਕੀਤਾ ਨਵਾਂ ਐਲਾਨ, ਵੁਹਾਨ ਲੈਬ ਨੂੰ ਦਿੱਤਾ ਜਾਵੇਗਾ ਚੋਟੀ ਦਾ ਵਿਗਿਆਨਕ ਪੁਰਸਕਾਰ

ਚੀਨ ਦੀ ਵੁਹਾਨ ਲੈਬ ਨੂੰ ਦੇਸ਼ ਦੇ ਚੋਟੀ ਦੇ ਵਿਗਿਆਨਕ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਇਹ ਲੈਬ ਮਹਾਂਮਾਰੀ ਦੌਰਾਨ ਕੀਤੇ ਗਏ ਕੰਮ ਅਤੇ ਕੋਵਿਡ-19 ਦੀ ਪਛਾਣ ਕਰਨ ਲਈ ਨਾਮਜ਼ਦ ਹੋਈ ਹੈ। ਉਹ ਵੀ ਅਜਿਹੇ ਸਮੇਂ ਵਿੱਚ ਜਦੋਂ ਦੁਨੀਆ ਭਰ ਵਿੱਚ ਇਹ ਚਰਚਾ ਹੈ ਕਿ ਕੋਰੋਨਾ ਵਾਇਰਸ ਇਸ ਲੈਣ ਤੋਂ ਹੀ ਨਿਕਲਿਆ ਹੈ। ਲੈਬ ਨੂੰ

WHO ਨੇ ਦਿੱਤੀ ਚੇਤਾਵਨੀ, ਕਿਹਾ- ਮਹਾਂਮਾਰੀ ਹਾਲੇ ਵੀ ਆਸ-ਪਾਸ, ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਮਾਸਕ ਤੇ ਸਮਾਜਿਕ ਦੂਰੀ ਜ਼ਰੂਰੀ

ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਪਿਛਲੇ ਦਿਨੀਂ ਕਾਫ਼ੀ ਤਬਾਹੀ ਮਚਾਈ ਸੀ । ਹੁਣ ਜਦੋਂ ਦੇਸ਼ ਵਿੱਚ ਕੋਰੋਨਾ ਕੇਸ ਘੱਟਣੇ ਸ਼ੁਰੂ ਹੋ ਗਏ ਹਨ ਤਾਂ ਲੋਕਾਂ ਵਿੱਚ ਲਾਪਰਵਾਹੀ ਵੀ ਬਰਾਬਰ ਵੇਖੀ ਜਾ ਰਹੀ ਹੈ। ਅਜਿਹੀ ਸਥਿਤੀ ਵਿੱਚ ਵਿਸ਼ਵ ਸਿਹਤ ਸੰਗਠਨ ਨੇ ਅੱਜ ਦੱਖਣੀ-ਪੂਰਬੀ ਏਸ਼ੀਆ ਖੇਤਰ ਦੇ ਦੇਸ਼ਾਂ ਨੂੰ ਕੋਰੋਨਾ ਪ੍ਰੋਟੋਕੋਲ ਦੀ ਪਾਲਣਾ ਕਰਨ

ਦੁਬਈ ਨੇ ਯਾਤਰਾ ਪਾਬੰਦੀਆਂ ‘ਚ ਦਿੱਤੀ ਢਿੱਲ, ਹੁਣ ਭਾਰਤ ਸਣੇ ਇਨ੍ਹਾਂ ਦੇਸ਼ਾਂ ਦੇ ਲੋਕ ਕਰ ਸਕਣਗੇ ਸਫ਼ਰ

ਦੁਬਈ ਨੇ ਭਾਰਤ ਸਮੇਤ ਕਈ ਹੋਰ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਯਾਤਰਾ ਪਾਬੰਦੀਆਂ ਵਿਚ ਢਿੱਲ ਦਿੱਤੀ ਹੈ। ਹਾਲਾਂਕਿ, ਅਜਿਹੇ ਸਾਰੇ ਲੋਕਾਂ ਲਈ ਯੂਏਈ ਦੁਆਰਾ ਮਨਜ਼ੂਰਸ਼ੁਦਾ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣਾ ਲਾਜ਼ਮੀ ਹੈ। ਦਰਅਸਲ, ਦੁਬਈ ਵਿੱਚ ਸੰਕਟ ਅਤੇ ਆਫ਼ਤ ਪ੍ਰਬੰਧਨ ਦੀ ਸੁਪਰੀਮ ਕਮੇਟੀ ਨੇ ਦੱਖਣੀ ਅਫਰੀਕਾ, ਨਾਈਜੀਰੀਆ ਅਤੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਦੇ

ਫਿਨਲੈਂਡ ‘ਚ ਵੀ ਪੰਜਾਬੀਆਂ ਨੇ ਗੱਡੇ ਝੰਡੇ, ਕਰਤਾਰਪੁਰ ਦੇ ਮਾਨਵ ਫੁਲ ਬਣੇ ਪਹਿਲੇ ਭਾਰਤੀ ਅਸੈਂਬਲੀ ਮੈਂਬਰ

ਮੌਜੂਦਾ ਸਮੇਂ ਵਿੱਚ ਭਾਰਤੀਆਂ ਵੱਲੋਂ ਵਿਦੇਸ਼ਾਂ ਵਿੱਚ ਝੰਡੇ ਗੱਡਣ ਦਾ ਸਿਲਸਿਲਾ ਜਾਰੀ ਹੈ।  ਅਜਿਹਾ ਹੀ ਇੱਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿੱਥੇ ਜਲੰਧਰ ਦੇ ਕਰਤਾਰਪੁਰ ਮਾਨਵ ਫੁਲ ਨੇ ਫਿਨਲੈਂਡ ਦੇ ਜ਼ਿਲ੍ਹਾ ਵਾਂਤਾ ਵਿੱਚ ਐਨਸੀਪੀ ਵੱਲੋਂ ਚੋਣਾਂ ਵਿੱਚ ਜਿੱਤ ਹਾਸਿਲ ਕਰ ਕੇ ਵਿਧਾਨ ਸਭਾ ਵਿੱਚ ਪਹੁੰਚਣ ਵਾਲੇ ਪਹਿਲੇ ਭਾਰਤੀ ਬਣਨ ਦਾ ਮਾਣ ਹਾਸਿਲ ਕੀਤਾ ਹੈ

ਕੈਨੇਡਾ ਸਰਕਾਰ ਨੇ ਗੈਰ-ਜ਼ਰੂਰੀ ਅੰਤਰਰਾਸ਼ਟਰੀ ਯਾਤਰਾ ‘ਤੇ 21 ਜੁਲਾਈ ਤੱਕ ਵਧਾਈ ਪਾਬੰਦੀ

ਪੂਰੀ ਦੁਨੀਆ ਮੌਜੂਦਾ ਸਮੇਂ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਹੀ ਹੈ। ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਬਹੁਤ ਸਾਰੇ ਦੇਸ਼ਾਂ ਵੱਲੋਂ ਅੰਤਰਰਾਸ਼ਟਰੀ ਫਲਾਈਟਾਂ ‘ਤੇ ਪਾਬੰਦੀ ਲਗਾਈ ਗਈ ਹੈ । ਇਸੇ ਵਿਚਾਲੇ ਹੁਣ ਕੈਨੇਡਾ ਵੱਲੋਂ ਗੈਰ-ਜ਼ਰੂਰੀ ਅੰਤਰਰਾਸ਼ਟਰੀ ਯਾਤਰਾ ‘ਤੇ ਆਪਣੀਆਂ ਸਰਹੱਦੀ ਪਾਬੰਦੀਆਂ ਨੂੰ ਇੱਕ ਹੋਰ ਮਹੀਨੇ ਲਈ ਵਧਾ ਦਿੱਤਾ ਗਿਆ ਹੈ । ਇਹ ਵੀ

Amazon ਦੇ ਮੁਖੀ ਜੈਫ ਬੇਜ਼ੋਸ ਦੀ ਸਾਬਕਾ ਪਤਨੀ ਮੈਕੇਂਜੀ ਨੇ 286 ਸੰਗਠਨਾਂ ਨੂੰ ਦਾਨ ਕੀਤੇ 2.7 ਬਿਲੀਅਨ ਡਾਲਰ

Amazon ਦੇ ਮਾਲਕ ਅਤੇ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਜੈੱਫ ਬੇਜੋਸ ਦੀ ਸਾਬਕਾ ਪਤਨੀ ਮੈਕੇਂਜ਼ੀ ਸਕੌਟ ਨੇ ਵੱਖ-ਵੱਖ ਸੰਸਥਾਵਾਂ ਨੂੰ 2.7 ਬਿਲੀਅਨ ਡਾਲਰ ਦਾਨ ਕੀਤੇ ਹਨ। ਉਨ੍ਹਾਂ ਨੇ ਮੰਗਲਵਾਰ ਨੂੰ ਇੱਕ ਬਲਾੱਗ ਪੋਸਟ ਵਿੱਚ ਲਿਖਿਆ ਕਿ ਜੁਲਾਈ 2020 ਵਿੱਚ ਪਹਿਲੀ ਵਾਰ ਦੇਣ ਤੋਂ ਬਾਅਦ ਉਨ੍ਹਾਂ ਦਾ ਕੁੱਲ ਦਾਨ 8.5 ਬਿਲੀਅਨ ਡਾਲਰ ਹੋ ਗਿਆ ਹੈ।

ਇਜ਼ਰਾਈਲ-ਹਮਾਸ ਵਿਚਾਲੇ ਟੁੱਟਿਆ ਸੀਜ਼ਫਾਇਰ ! ਇਜ਼ਰਾਈਲੀ ਫੌਜ ਨੇ ਗਾਜ਼ਾ ਪੱਟੀ ‘ਤੇ ਮੁੜ ਕੀਤਾ ਹਵਾਈ ਹਮਲਾ

ਇਜ਼ਰਾਈਲ ਨੇ ਇੱਕ ਵਾਰ ਫਿਰ ਗਾਜ਼ਾ ਪੱਟੀ ‘ਤੇ ਹਮਾਸ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਹਵਾਈ ਹਮਲਾ ਕੀਤਾ ਹੈ । ਇਜ਼ਰਾਈਲੀ ਫੌਜ ਵੱਲੋਂ ਇਹ ਕਾਰਵਾਈ ਇਸ ਲਈ ਕੀਤੀ ਗਈ ਹੈ, ਕਿਉਂਕਿ ਗਾਜ਼ਾ ਵੱਲੋਂ ਅੱਗ ਲਗਾਉਣ ਵਾਲੇ ਗੁਬਾਰਿਆਂ ਨੂੰ ਲਾਂਚ ਕੀਤਾ ਗਿਆ ਸੀ । ਦਰਅਸਲ, ਬੁੱਧਵਾਰ ਯਾਨੀ ਕਿ ਅੱਜ ਸਵੇਰੇ ਗਾਜ਼ਾ ਸ਼ਹਿਰ ਵਿੱਚ ਕੁਝ ਧਮਾਕਿਆਂ ਦੀ ਆਵਾਜ਼

ਦੱਖਣੀ ਅਫਰੀਕਾ ‘ਚ ਭਾਰਤੀ ਮੂਲ ਦੇ ਜੋੜੇ ਦੀ ਕਰੰਟ ਨੇ ਲਈ ਜਾਨ, 2 ਹਫਤੇ ਪਹਿਲਾਂ ਹੀ ਹੋਇਆ ਸੀ ਵਿਆਹ

ਮੌਜੂਦਾ ਸਮੇਂ ਵਿੱਚ ਅਕਸਰ ਹੀ ਕਰੰਟ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇੱਕ ਕਰੰਟ ਲੱਗਣ ਦੀ ਘਟਨਾ ਦੱਖਣੀ ਅਫਰੀਕਾ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਭਾਰਤੀ ਮੂਲ ਦੇ ਨੌਜਵਾਨ ਜੋੜੇ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋ ਹਫ਼ਤੇ ਪਹਿਲਾਂ ਹੀ ਇਸ ਜੋੜੇ ਦਾ ਵਿਆਹ ਹੋਇਆ ਸੀ।

ਬ੍ਰਿਟੇਨ ‘ਚ ਤੇਜ਼ ਹੋਇਆ ਟੀਕਾਕਰਨ, ਵੈਕਸੀਨ ਦੀਆਂ ਖੁਰਾਕਾਂ ਵਿਚਲੇ ਅੰਤਰ ਨੂੰ 12 ਹਫਤਿਆਂ ਤੋਂ ਘਟਾ ਕੇ 8 ਹਫ਼ਤੇ ਕਰਨ ਦਾ ਕੀਤਾ ਗਿਆ ਐਲਾਨ

ਕੋਰੋਨਾ ਵਾਇਰਸ ਮਹਾਂਮਾਰੀ ਦੇ ਪ੍ਰਕੋਪ ਵਿਚਾਲੇ ਵਿਚਕਾਰ ਬ੍ਰਿਟੇਨ ਨੇ ਆਪਣਾ ਟੀਕਾਕਰਨ ਪ੍ਰੋਗਰਾਮ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲੱਗਣ ਵਾਲੀਆਂ ਵੈਕਸੀਨ ਦੀਆਂ ਦੋ ਖੁਰਾਕਾਂ ਵਿਚਲੇ ਦੇ ਅੰਤਰ ਨੂੰ 12 ਹਫ਼ਤਿਆਂ ਤੋਂ ਘਟਾ ਕੇ 8 ਹਫ਼ਤੇ ਕਰਨ ਦਾ ਐਲਾਨ ਕੀਤਾ ਹੈ, ਤਾਂ ਜੋ

ਕੋਕੀਨ ਲਿਜਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੇ ਕੈਨੇਡਾ ਦੀ ਅਦਾਲਤ ‘ਚ ਕਬੂਲਿਆ ਆਪਣਾ ਦੋਸ਼

US ਬਾਰਡਰ ਪ੍ਰੋਟੇਕਸ਼ਨ ਏਜੰਟਾਂ ਵੱਲੋਂ ਅਮਰੀਕਾ ਤੋਂ ਕੈਨੇਡਾ ਵਿੱਚ ਦਾਖਲ ਹੁੰਦਿਆਂ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਕੋਕੀਨ ਲਿਜਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਪੰਜਾਬੀ ਡਰਾਈਵਰ ਦੀ ਪਛਾਣ ਗੁਰਪਾਲ ਸਿੰਘ ਗਿੱਲ ਦੇ ਰੂਪ ਵਿੱਚ ਹੋਈ ਸੀ। ਦਰਅਸਲ, ਗੁਰਪਾਲ ਟਰੱਕ ਵਿੱਚ ਕੇਲਿਆਂ ਦੇ ਡੱਬਿਆਂ ਵਿੱਚ ਲਗਭਗ 211 ਪੌਂਡ ਯਾਨੀ ਕਿ 96 ਕਿਲੋ ਕੌਕੀਨ ਲੈ

ਉੱਚ ਸਿੱਖਿਆ ਹਾਸਿਲ ਕਰਨ ਲਈ ਕੈਨੇਡਾ ਗਏ ਅੰਮ੍ਰਿਤਸਰ ਦੇ ਨੌਜਵਾਨ ਦੀ ਪਾਣੀ ‘ਚ ਡੁੱਬਣ ਕਾਰਨ ਮੌਤ

ਮੌਜੂਦਾ ਸਮੇਂ ਵਿੱਚ ਹਰ ਨੌਜਵਾਨ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਚਾਹਵਾਨ ਹੈ ਤੇ ਉੱਥੇ ਜਾ ਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦਾ ਹੈ । ਜਿਸ ਕਾਰਨ ਬੱਚਿਆਂ ਦੇ ਮਾਪੇ  ਉਨ੍ਹਾਂ ਦੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਲੱਖਾਂ ਰੁਪਏ ਖਰਚ ਕੇ ਉਨ੍ਹਾਂ ਨੂੰ ਵਿਦੇਸ਼ ਭੇਜਦੇ ਹਨ। ਪਰ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ

ਦੁਬਈ ’ਚ ਵਾਪਰਿਆ ਦਰਦਨਾਕ ਹਾਦਸਾ, ਕਈ ਟਰਾਲਿਆਂ ਦੀ ਆਪਸੀ ਟੱਕਰ ’ਚ ਜਿਊਂਦਾ ਸੜਿਆ ਰੂਪਨਗਰ ਦਾ ਨੌਜਵਾਨ

ਦੁਬਈ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਰੂਪਨਗਰ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਕੁਵੈਤ ਵਿੱਚ ਤੜਕਸਾਰ 4 ਵਜੇ ਦੇ ਕਰੀਬ ਕਈ ਟਰਾਲਿਆਂ ਦੀ ਆਪਸ ਵਿੱਚ ਜ਼ਬਰਦਸਤ ਟੱਕਰ ਹੋ ਗਈ । ਇਸ ਭਿਆਨਕ ਟੱਕਰ ਤੋਂ ਬਾਅਦ ਟਰਾਲੇ ਨੂੰ ਭਿਆਨਕ ਅੱਗ ਲੱਗ ਗਈ । ਜਿਸ

G-7 ਸਿਖਰ ਸੰਮੇਲਨ ‘ਚ ਬੋਰਿਸ ਜਾਨਸਨ ਦਾ ਵੱਡਾ ਐਲਾਨ, ਕਿਹਾ- 2022 ਦੇ ਅੰਤ ਤੱਕ ਵੈਕਸੀਨ ਦੀਆਂ ਇੱਕ ਅਰਬ ਡੋਜ਼ਾਂ ਕਰਵਾਂਗੇ ਮੁਹੱਈਆ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਐਤਵਾਰ ਨੂੰ ਕਾਰਨਵਾਲ ਵਿੱਚ G-7 ਸਿਖਰ ਸੰਮੇਲਨ ਦੀ ਸਮਾਪਤੀ ਮੌਕੇ ਕਿਹਾ ਕਿ ਦੁਨੀਆ ਦੇ ਨੇਤਾਵਾਂ ਨੇ ਅਗਲੇ ਸਾਲ ਦੇ ਅੰਤ ਤੱਕ ਗਰੀਬ ਦੇਸ਼ਾਂ ਨੂੰ ਕੋਵਿਡ-19 ਰੋਧੀ ਟੀਕਿਆਂ ਦੀਆਂ ਇੱਕ ਅਰਬ ਡੋਜ਼ਾਂ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਹੈ । ਦਰਅਸਲ, G-7 ਸੰਮੇਲਨ ਵਿੱਚ ਅਮਰੀਕਾ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਪਾਨ

ਸੀਰੀਆ ਦੇ ਹਸਪਤਾਲ ‘ਤੇ ਮਿਜ਼ਾਇਲ ਹਮਲਾ, 2 ਸਿਹਤ ਵਰਕਰਾਂ ਸਣੇ 13 ਲੋਕਾਂ ਦੀ ਮੌਤ

ਸੀਰੀਆ ਦੇ ਉੱਤਰੀ ਸ਼ਹਿਰ ਵਿੱਚ ਇੱਕ ਮਿਜ਼ਾਇਲ ਹਮਲਾ ਕੀਤਾ ਗਿਆ ਹੈ । ਦਰਅਸਲ, ਸੀਰੀਆ ਦੇ ਇੱਕ ਹਸਪਤਾਲ ‘ਤੇ ਮਿਜ਼ਾਇਲ ਹਮਲੇ ਕੀਤੇ ਗਏ ਹਨ । ਇਸ ਹਮਲੇ ਵਿੱਚ ਦੋ ਸਿਹਤ ਵਰਕਰਾਂ ਸਣੇ ਕੁੱਲ 13 ਲੋਕਾਂ ਦੀ ਮੌਤ ਹੋ ਗਈ ਹੈ । ਦਰਅਸਲ, ਇਸ ਸ਼ਹਿਰ ‘ਤੇ ਤੁਰਕੀ ਸਮਰਥਿਤ ਲੜਾਕਿਆਂ ਦਾ ਕਬਜ਼ਾ ਹੈ । ਅਧਿਕਾਰ ਵਰਕਰ ਅਤੇ ਸਹਾਇਤਾ

ਭਾਰਤੀ ਮੂਲ ਦੀ ਪੱਤਰਕਾਰ ਮੇਘਾ ਰਾਜਗੋਪਾਲਨ ਨੂੰ ਮਿਲਿਆ ਪੁਲਿਤਜ਼ਰ ਪੁਰਸਕਾਰ, ਦੁਨੀਆ ਸਾਹਮਣੇ ਖੋਲ੍ਹੀ ਸੀ ਚੀਨ ਦੀ ਪੋਲ

ਭਾਰਤੀ ਮੂਲ ਦੀ ਮਹਿਲਾ ਪੱਤਰਕਾਰ ਮੇਘਾ ਰਾਜਾਗੋਪਾਲਨ ਨੂੰ ਪੁਲਿਤਜ਼ਰ ਪੁਰਸਕਾਰ ਨਾਲ ਨਵਾਜ਼ਿਆ ਗਿਆ ਹੈ। ਇਸ ਨੂੰ ਪੱਤਰਕਾਰੀ ਦੀ ਦੁਨੀਆ ਦਾ ਸਭ ਤੋਂ ਵੱਡਾ ਪੁਰਸਕਾਰ ਮੰਨਿਆ ਜਾਂਦਾ ਹੈ। ਆਪਣੀਆਂ ਰਿਪੋਰਟਾਂ ਦੇ ਰਾਹੀਂ ਉਨ੍ਹਾਂ ਨੇ ਚੀਨ ਦੇ ਨਜ਼ਰਬੰਦ ਕੈਂਪਾਂ ਦੀ ਸੱਚਾਈ ਨੂੰ ਦੁਨੀਆ ਸਾਹਮਣੇ ਲਿਆਉਂਦਾ ਸੀ । ਉਨ੍ਹਾਂ ਨੇ ਸੈਟੇਲਾਈਟ ਫੋਟੋਆਂ ਦਾ ਵਿਸ਼ਲੇਸ਼ਣ ਕੀਤਾ ਅਤੇ ਦੱਸਿਆ ਕਿ

ਦੁਖਦਾਈ ਹਾਦਸਾ: ਸੁਪਰਨੋਵਾ ਰਿੰਗ ਬਣੀ 3 ਸਾਲਾਂ ਮਾਸੂਮ ਲਈ ਕਾਲ

ਨਿਊਜ਼ੀਲੈਂਡ ਵਿੱਚ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਪਿਤਾ ਦੇ ਆਪਣੀ ਹੀ ਧੀ ‘ਤੇ ਡਿੱਗਣ ਕਾਰਨ ਬੱਚੀ ਦੀ ਮੌਤ ਹੋ ਗਈ । ਦਰਅਸਲ, ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ 3 ਸਾਲਾਂ ਬੱਚੀ ਆਪਣੇ ਘਰ ਦੇ ਨੇੜੇ ਇੱਕ ਗ੍ਰਾਊਂਡ ਵਿੱਚ ਆਪਣੇ ਪਿਤਾ ਰੌਬਰਟ ਫੋਲੇ ਨਾਲ ਖੇਡ ਰਹੀ ਸੀ। ਇੱਕ ਰਿਪੋਰਟ ਦੇ ਅਨੁਸਾਰ 3 ਸਾਲਾਂ

ਮੇਹੁਲ ਚੋਕਸੀ ਨੂੰ ਝਟਕਾ, ਡੋਮਿਨਿਕਾ ਹਾਈ ਕੋਰਟ ਨੇ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ

PNB ਘੁਟਾਲੇ ਵਿੱਚ ਭਗੌੜੇ ਹੀਰੇ ਕਾਰੋਬਾਰੀ ਮੇਹੁਲ ਚੋਕਸੀ ਦੀਆਂ ਮੁਸ਼ਕਿਲਾਂ ਵੱਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਡੋਮਿਨਿਕਾ ਹਾਈ ਕੋਰਟ ਨੇ ਮੇਹੁਲ ਚੋਕਸੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ । ਹਾਈ ਕੋਰਟ ਨੇ ਮੇਹੁਲ ਚੋਕਸੀ ਨੂੰ ਫਲਾਈਟ ਰਿਸਕ ਕਾਰਨ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ । ਫਲਾਈਟ ਰਿਸਕ ਦਾ ਮਤਲਬ ਅਜਿਹੇ ਵਿਅਕਤੀ ਤੋਂ

ਦੁਨੀਆ ਦੇ ਸਭ ਤੋਂ ਵਧੀਆ ਦੇਸ਼ਾਂ ਦੀ ਸੂਚੀ ‘ਚ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਨੇ ਮਾਰੀ ਬਾਜ਼ੀ, ਹਾਸਿਲ ਕੀਤਾ ਪਹਿਲਾ ਸਥਾਨ

ਆਸਟ੍ਰੇਲੀਆ ਦਾ ਪ੍ਰਮੱਖ ਸ਼ਹਿਰ ਮੈਲਬੋਰਨ ਇਸ ਵਾਰ ਦੁਨੀਆ ਦੇ ਰਹਿਣ ਪੱਖੋਂ ਸਭ ਤੋਂ ਵਧੀਆ ਸ਼ਹਿਰਾਂ ਦੀ ਸੂਚੀ ਵਿੱਚੋ ਪਹਿਲੇ ਨੰਬਰ ਤੋਂ ਖਿੱਸਕ ਕੇ 8ਵੇਂ ਨੰਬਰ ‘ਤੇ ਪਹੁੰਚ ਗਿਆ ਹੈ  ਜਦੋਂ ਕਿ ਨਿਊਜ਼ੀਲੈਂਡ ਦੇ ਸਹਿਰ ਆਕਲੈਂਡ ਨੂੰ ਇਸ ਸੂਚੀ ਵਿੱਚ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ। ਦਰਅਸਲ, “ਦ ਇਕਨਾਮਿਕਸਟ ਇੰਟੈਲੀਜੈਂਸ ਯੁਨਿਟ ਗਲੋਬਲ ਲਾਇਵਲਿਟੀ ਇੰਡੈਕਸ 2021” ਵੱਲੋਂ ਇੱਕ

ਮਿਆਂਮਾਰ ‘ਚ ਫੌਜ ਦਾ ਜਹਾਜ਼ ਹਾਦਸਾਗ੍ਰਸਤ, 12 ਲੋਕਾਂ ਦੀ ਮੌਤ

ਮਿਆਂਮਾਰ ਦੇ ਦੂਜੇ ਵੱਡੇ ਸ਼ਹਿਰ ਮਾਂਡਲੇ ਨੇੜੇ ਵੀਰਵਾਰ ਯਾਨੀ ਕਿ ਅੱਜ ਇੱਕ ਫੌਜੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ । ਇਸ ਹਾਦਸੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ। ਰਿਪੋਰਟ ਅਨੁਸਾਰ ਮ੍ਰਿਤਕਾਂ ਵਿਚ ਸੀਨੀਅਰ ਮਿਲਟਰੀ ਅਧਿਕਾਰੀ ਵੀ ਸ਼ਾਮਿਲ ਸਨ। ਸ਼ਹਿਰ ਦੇ ਦਮਕਲ ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ । ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ

95 ਸਾਲਾਂ ਬਜ਼ੁਰਗ ਜੋੜੇ ਨੇ ਵਿਆਹ ਕਰਵਾ ਪੇਸ਼ ਕੀਤੀ ਮਿਸਾਲ, ਕਿਹਾ- ‘ਹਾਲੇ ਤਾਂ ਇਕੱਠਿਆਂ ਜ਼ਿੰਦਗੀ ਜਿਉਣੀ ਹੈ’

ਅਮਰੀਕਾ ਵਿੱਚ 95 ਸਾਲ ਦੀ ਉਮਰ ਵਿੱਚ ਇੱਕ ਜੋੜੇ ਨੇ ਵਿਆਹ ਕਰਵਾ ਕੇ ਇੱਕ ਮਿਸਾਲ ਪੇਸ਼ ਕੀਤੀ ਹੈ । ਇਸ ਜੋੜੇ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਜੇਕਰ ਉਨ੍ਹਾਂ ਕੋਲ ਜਿਊਣ ਲਈ 5 ਸਾਲ ਤੱਕ ਦਾ ਸਮਾਂ ਵੀ ਬਚਿਆ ਹੈ ਤਾਂ ਉਹ ਇਸ ਸਮੇਂ ਨੂੰ ਇਕੱਠਿਆਂ ਬਿਤਾਉਣਗੇ । ਦਰਅਸਲ, 22 ਮਈ ਨੂੰ 95 ਸਾਲਾਂ ਜਾਇ

ਹੈਰਾਨੀਜਨਕ ! ਮਹਿਲਾ ਨੇ ਇਕੱਠੇ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਨਵਾਂ ਵਿਸ਼ਵ ਰਿਕਾਰਡ

ਅੱਜ ਦੇ ਸਮੇਂ ਵਿੱਚ ਕਿਸੇ ਮਹਿਲਾ ਦੀ ਡਿਲੀਵਰੀ ਦੇ ਸਮੇਂ ਇੱਕੋ ਸਮੇਂ 3 ਤੋਂ 4 ਬੱਚਿਆਂ ਨੂੰ ਜਨਮ ਹੋਣਾ ਇੱਕ ਆਮ ਗੱਲ ਹੋ ਗਈ ਹੈ, ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਮਹਿਲਾ ਨੇ ਇੱਕੋ ਸਮੇਂ 10 ਬੱਚਿਆਂ ਨੂੰ ਜਨਮ ਦਿੱਤਾ ਹੈ? ਦਰਅਸਲ, ਦੱਖਣੀ ਅਫਰੀਕਾ ਵਿੱਚ ਅਜਿਹਾ ਹੀ ਹੋਇਆ ਹੈ, ਇੱਥੇ ਇੱਕ ਮਹਿਲਾ ਨੇ

ਕੈਨੇਡੀਅਨ PM ਟਰੂਡੋ ਦਾ ਵੱਡਾ ਬਿਆਨ, ਓਂਟਾਰੀਓ ‘ਚ ਮੁਸਲਿਮ ਪਰਿਵਾਰ ਦੇ ਕਤਲ ਨੂੰ ਕਰਾਰ ਦਿੱਤਾ ਅੱਤਵਾਦੀ ਹਮਲਾ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਓਂਟਾਰੀਓ ਸੂਬੇ ਵਿੱਚ ਪਾਕਿਸਤਾਨੀ ਮੂਲ ਦੇ ਮੁਸਲਿਮ ਪਰਿਵਾਰ ਦੇ ਕਤਲ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ । ਜਦਕਿ ਇਸ ਕਤਲ ‘ਤੇ ਦੁੱਖ ਜ਼ਾਹਿਰ ਕਰਦਿਆਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਨੂੰ ਇਸਲਾਮੋਫੋਬੀਆ ਦੱਸਿਆ ਹੈ ਅਤੇ ਕਿਹਾ ਹੈ ਕਿ ਇਸ ਦਾ ਮੁਕਾਬਲਾ ਕਰਨ ਲਈ ਦੁਨੀਆ ਨੂੰ ਮਿਲ ਕੇ

ਪਾਕਿਸਤਾਨ ‘ਚ ਵਾਪਰਿਆ ਦਰਦਨਾਕ ਹਾਦਸਾ, ਨਦੀ ‘ਚ ਡਿੱਗੀ ਵੈਨ, 17 ਲੋਕਾਂ ਦੀ ਮੌਤ

ਪਾਕਿਸਤਾਨ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ । ਦਰਅਸਲ, ਨਦੀ ਵਿੱਚ ਇੱਕ ਵੈਨ ਡਿੱਗਣ ਕਾਰਨ 17 ਲੋਕਾਂ ਦੀ ਮੌਤ ਹੋ ਗਈ ਹੈ । ਇਹ ਹਾਦਸਾ ਖੈਬਰ-ਪਖਤੂਨਖਵਾ ਸੂਬੇ ਵਿੱਚ ਵਾਪਰਿਆ ਹੈ । ਇੱਕ ਰਿਪੋਰਟ ਅਨੁਸਾਰ ਇਹ ਵੈਨ ਚਿਲਾਸ ਤੋਂ ਰਾਵਲਪਿੰਡੀ ਜਾ ਰਹੀ ਸੀ, ਜਦੋਂ ਇਹ ਕੋਹਿਸਤਾਨ ਜ਼ਿਲ੍ਹੇ ਦੇ ਪਾਨੀਬਾ ਖੇਤਰ ਵਿੱਚ ਸਿੰਧ ਨਦੀ ਵਿੱਚ ਜਾ ਡਿੱਗੀ

ਕੈਨੇਡਾ ‘ਚ ਪਿਕਅੱਪ ਟਰੱਕ ਨੇ ਮੁਸਲਿਮ ਪਰਿਵਾਰ ਦੇ 5 ਮੈਂਬਰਾਂ ਨੂੰ ਕੁਚਲਿਆ, 4 ਲੋਕਾਂ ਦੀ ਮੌਤ

ਕੈਨੇਡੀਅਨ ਸੂਬੇ ਓਨਟਾਰੀਓ ਵਿੱਚ ਇੱਕ ਟਰੱਕ ਡਰਾਈਵਰ ਨੇ ਇੱਕ ਮੁਸਲਿਮ ਪਰਿਵਾਰ ਦੇ 5 ਮੈਂਬਰਾਂ ਨੂੰ ਟੱਕਰ ਮਾਰ ਦਿੱਤੀ । ਇਸ ਘਟਨਾ ਵਿੱਚ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਮੈਂਬਰ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ । ਦੋਸ਼ ਹੈ ਕਿ ਟਰੱਕ ਡਰਾਈਵਰ ਨੇ ਪਰਿਵਾਰ ਨੂੰ ਮੁਸਲਮਾਨ ਹੋਣ ਕਾਰਨ ਨਿਸ਼ਾਨਾ ਬਣਾਇਆ

ਧੋਖਾਧੜੀ ਤੇ ਜਾਲਸਾਜ਼ੀ ਕਰਨ ਦੇ ਦੋਸ਼ ‘ਚ ਮਹਾਤਮਾ ਗਾਂਧੀ ਦੀ ਪੜਪੋਤੀ ਨੂੰ 7 ਸਾਲ ਦੀ ਸਜ਼ਾ

ਮਹਾਤਮਾ ਗਾਂਧੀ ਦੀ 56 ਸਾਲਾਂ ਪੜਪੋਤੀ ਨੂੰ ਡਰਬਨ ਦੀ ਇੱਕ ਅਦਾਲਤ ਨੇ 60 ਲੱਖ ਰੁਪਏ ਦੀ ਧੋਖਾਧੜੀ ਅਤੇ ਜਾਲਸਾਜ਼ੀ ਮਾਮਲੇ ਵਿੱਚ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਹੈ । ਸੋਮਵਾਰ ਨੂੰ ਅਦਾਲਤ ਨੇ ਅਸ਼ੀਸ਼ ਲਤਾ ਰਾਮਗੋਬਿਨ ਨੂੰ ਦੋਸ਼ੀ ਕਰਾਰ ਦਿੱਤਾ । ਉਸ ‘ਤੇ ਕਾਰੋਬਾਰੀ ਐਸ ਆਰ ਮਹਾਰਾਜ ਨੂੰ ਧੋਖਾ ਦੇਣ ਦਾ ਦੋਸ਼ ਲਾਇਆ ਗਿਆ ਸੀ

ਕੋਰੋਨਾ ਵਾਇਰਸ ਦੀ ਸ਼ੁਰੂਆਤ ਲਈ ਚੀਨ ਨੂੰ ਹੋਰ ਅੰਕੜੇ ਮੁਹੱਈਆ ਕਰਵਾਉਣ ਲਈ ਨਹੀਂ ਕਰ ਸਕਦੇ ਮਜਬੂਰ: WHO

ਕੀ ਕੋਰੋਨਾ ਵਾਇਰਸ ਦੀ ਉਤਪਤੀ ਚੀਨ ਵਿੱਚ ਹੀ ਹੋਈ, ਇਸ ਬਾਰੇ ਕੋਈ ਠੋਸ ਸਬੂਤ ਸਾਹਮਣੇ ਨਹੀਂ ਆਏ ਹਨ । ਹਾਲਾਂਕਿ, ਬਹੁਤ ਸਾਰੇ ਮਾਹਿਰ ਪਹਿਲਾਂ ਚੀਨ ਵੱਲ ਉਂਗਲਾਂ ਚੁੱਕ ਰਹੇ ਹਨ । ਇਸ ਵਿਚਾਲੇ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਉਹ ਚੀਨ ਨੂੰ ਵਾਇਰਸ ਦੀ ਸ਼ੁਰੂਆਤ ਬਾਰੇ ਵਧੇਰੇ ਅੰਕੜੇ ਮੁਹੱਈਆ ਕਰਾਉਣ ਲਈ ਮਜਬੂਰ ਨਹੀਂ ਕਰ

HIV ਪੀੜਤ ਮਹਿਲਾ ਨੂੰ 216 ਦਿਨਾਂ ਤੱਕ ਰਿਹਾ ਕੋਰੋਨਾ, ਵਾਇਰਸ ਨੇ 32 ਵਾਰ ਬਦਲਿਆ ਰੂਪ

ਪੂਰੀ ਦੁਨੀਆ ਪਿਛਲੇ ਡੇਢ ਸਾਲ ਤੋਂ ਕੋਰੋਨਾ ਮਹਾਂਮਾਰੀ ਦੇ ਸੰਕਟ ਨਾਲ ਜੂਝ ਰਹੀ ਹੈ। ਹਰ ਦੇਸ਼ ਦੇ ਵਿਗਿਆਨੀ ਇਸ ਦਾ ਪਤਾ ਲਗਾਉਣ ਲਈ ਦਿਨ-ਰਾਤ ਅਧਿਐਨ ਕਰ ਰਹੇ ਹਨ । ਇਸ ਦੌਰਾਨ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ । ਦਰਅਸਲ, ਇਹ ਮਾਮਲਾ ਦੱਖਣੀ ਅਫਰੀਕਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ HIV ਪੀੜਤ ਔਰਤ 216 ਦਿਨਾਂ ਤੱਕ

ਰੂਸੀ ਰਾਸ਼ਟਰਪਤੀ ਨੇ ਕੀਤੀ PM ਮੋਦੀ ਦੀ ਤਾਰੀਫ਼, ਕਿਹਾ- ‘ਜ਼ਿੰਮੇਵਾਰ ਨੇਤਾ ਹਨ ਭਾਰਤੀ PM, ਭਾਰਤ-ਚੀਨ ਦੇ ਮੁੱਦੇ ਹੱਲ ਕਰਨ ‘ਚ ਸਮਰੱਥ’

ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਸ਼ਨੀਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੋਵੇਂ “ਜ਼ਿੰਮੇਵਾਰ ਆਗੂ” ਹਨ । ਦੋਵਾਂ ਦੇਸ਼ਾਂ ਵਿਚਾਲੇ ਮੁੱਦਿਆਂ ਨੂੰ ਸੁਲਝਾਉਣ ਵਿੱਚ ਸਮਰੱਥ ਹਨ। ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਖੇਤਰ ਤੋਂ ਬਾਹਰ ਕਿਸੇ ਵੀ ਤਾਕਤ ਨੂੰ ਇਸ ਪ੍ਰਕਿਰਿਆ ਵਿੱਚ ਦਖਲ ਨਹੀਂ

Facebook ਨੇ US ਦੇ ਸਾਬਕਾ ਰਾਸ਼ਟਰਪਤੀ ਨੂੰ ਦਿੱਤਾ ਝਟਕਾ, 2 ਸਾਲ ਲਈ ਅਕਾਊਂਟ ਕੀਤਾ ਸਸਪੈਂਡ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਫੇਸਬੁੱਕ ਨੇ ਝਟਕਾ ਦਿੰਦਿਆਂ ਸ਼ੁੱਕਰਵਾਰ ਨੂੰ ਉਨ੍ਹਾਂ ਦਾ ਸੋਸ਼ਲ ਮੀਡੀਆ ਅਕਾਊਂਟ ਦੋ ਸਾਲਾਂ ਲਈ ਮੁਅੱਤਲ ਕਰ ਦਿੱਤਾ ਹੈ । ਉਨ੍ਹਾਂ ਦਾ ਫੇਸਬੁੱਕ ਅਕਾਊਂਟ ਮੁਅੱਤਲ ਕਰਨਾ ਇਸ ਸਾਲ ਜਨਵਰੀ ਤੋਂ ਹੀ ਲਾਗੂ ਮੰਨਿਆ ਜਾਵੇਗਾ। ਇਸਦੇ ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਭਵਿੱਖ ਵਿੱਚ ਨਿਯਮਾਂ ਨੂੰ ਤੋੜਨ

New York ਦੇ ਡਾਕਟਰ ਨੇ ਕੀਤਾ ‘ਮੈਡੀਕਲ ਬਲਾਤਕਾਰ’, ਬਿਨਾਂ ਪੁੱਛੇ ਔਰਤ ਮਰੀਜ਼ ਨੂੰ ਆਪਣੇ ਹੀ sperm ਨਾਲ ਕੀਤਾ ਗਰਭਵਤੀ

ਨਿਊ ਯਾਰਕ ‘ਚ ਰਹਿਣ ਵਾਲੀ ਇਕ ਔਰਤ ਨੇ 40 ਸਾਲ ਬਾਅਦ ਇਕ ਡਾਕਟਰ ‘ਤੇ ਸ਼ੁਕਰਾਣੂ ਵਿੱਚ ਹੇਰਾਫੇਰੀ ਕਰਨ ਦਾ ਦੋਸ਼ ਲਾਇਆ ਹੈ। ਔਰਤ ਦਾ ਦਾਅਵਾ ਹੈ ਕਿ ਉਸਨੂੰ ਪ੍ਰੈਗਨੈਂਸੀ ਵਿੱਚ ਮੁਸ਼ਕਲਾਂ ਆ ਰਹੀਆਂ ਸਨ ਜਿਸ ਦੇ ਇਲਾਜ ਲਈ ਇੱਕ ਡਾਕਟਰ ਨੂੰ ਮਿਲੀ ਸੀ। ਜਿਸਦੇ ਬਾਅਦ ਉਸਨੇ ਔਰਤ ਨੂੰ ਬਿਨਾਂ ਪੁੱਛੇ ਆਪਣੇ ਹੀ ਸ਼ੁਕਰਾਣੂ ਦੀ ਵਰਤੋਂ

ਭਾਰਤੀ ਮੂਲ ਦੇ ਤਜਰਬੇਕਾਰ ਪੱਤਰਕਾਰ ਤਜਿੰਦਰ ਸਿੰਘ ਦਾ ਦਿਹਾਂਤ, ਪੈਂਟਾਗਨ ਨੇ ਜਤਾਇਆ ਸੋਗ

ਵ੍ਹਾਈਟ ਹਾਊਸ ਦੇ ਤਜਰਬੇਕਾਰ ਪੱਤਰਕਾਰ ਤਜਿੰਦਰ ਸਿੰਘ ਦਾ ਅਮਰੀਕਾ ਵਿੱਚ ਦਿਹਾਂਤ ਹੋ ਗਿਆ। ਪ੍ਰਕਾਸ਼ਨ ਵੱਲੋਂ ਇਹ ਐਲਾਨ ਕੀਤਾ ਗਿਆ । ਤਜਿੰਦਰ ਸਿੰਘ ਨੇ ਵਾਸ਼ਿੰਗਟਨ ਸਥਿਤ ਸੁਤੰਤਰ ਮੀਡੀਆ ਸੰਗਠਨ ਤੇ ਸਮਾਚਾਰ ਦੇਣ ਵਾਲੇ ‘ਇੰਡੀਆ ਅਮਰੀਕਾ ਟੁਡੇ’ ਦੀ ਸਥਾਪਨਾ ਕੀਤੀ ਸੀ। ਦਰਅਸਲ, ਪ੍ਰਕਾਸ਼ਨ ਨੇ 29 ਮਈ ਨੂੰ ਟਵਿੱਟਰ ‘ਤੇ ਟਵੀਟ ਕਰਦਿਆਂ ਕਿਹਾ, ‘ਇੰਡੀਆ ਅਮਰੀਕਾ ਟੁਡੇ ਆਪਣੇ ਸੰਸਥਾਪਕ

ਪਾਕਿਸਤਾਨ ਨੇ ਲਾਂਚ ਕੀਤੀ ਘਰੇਲੂ ਕੋਰੋਨਾ ਵੈਕਸੀਨ ‘PakVac’, ਅਸਰ ਤੋਂ ਲੈ ਕੇ ਟ੍ਰਾਇਲ ਤੱਕ ਦੀ ਨਹੀਂ ਦਿੱਤੀ ਕੋਈ ਜਾਣਕਾਰੀ

ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ ਸੰਕ੍ਰਮਣ ਦੇ ਬਚਾਅ ਲਈ ਵੱਡੇ ਪੱਧਰ ‘ਤੇ ਟੀਕਾਕਰਨ ਦਾ ਅਭਿਆਨ ਚੱਲ ਰਿਹਾ ਹੈ । ਹਰ ਉਮਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ। ਇਸ ਵਿਚਾਲੇ ਪਾਕਿਸਤਾਨ ਨੇ ਆਪਣੀ ਖੁਦ ਦੀ ਕੋਰੋਨਾ ਵੈਕਸੀਨ ਲਾਂਚ ਕੀਤੀ ਹੈ। ਇਸਦਾ ਨਾਮ PakVac ਕੋਰੋਨਾ ਵੈਕਸੀਨ ਰੱਖਿਆ ਗਿਆ ਹੈ। ਪਾਕਿਸਤਾਨ ਨੇ ਇਸ ਕੋਰੋਨਾ ਵੈਕਸੀਨ

ਭਾਰਤ ‘ਚ ਸਭ ਤੋਂ ਪਹਿਲਾਂ ਮਿਲਿਆ ਕੋਰੋਨਾ ਵਾਇਰਸ ਦਾ ਡੈਲਟਾ ਵੈਰੀਐਂਟ ਹੀ ਚਿੰਤਾ ਦਾ ਵਿਸ਼ਾ: WHO

ਭਾਰਤ ਵਿੱਚ ਮਿਲੇ ਕੋਵਿਡ ਵੈਰੀਐਂਟ ਦੇ ਸਿਰਫ ਇੱਕ ਸਟ੍ਰੇਨ ਨੂੰ ਲੈ ਕੇ ਵਿਗਿਆਨੀ ਵਧੇਰੇ ਚਿੰਤਤ ਹਨ । ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦਾ ਡੈਲਟਾ ਸਟ੍ਰੇਨ ਹੁਣ ਚਿੰਤਾ ਦਾ ਕਾਰਨ ਬਣ ਰਿਹਾ ਹੈ। ਦੱਸ ਦੇਈਏ ਕਿ ਕੋਵਿਡ ਦਾ ਇਹ ਸਟ੍ਰੇਨ ਸਭ ਤੋਂ ਪਹਿਲਾਂ ਭਾਰਤ ਵਿੱਚ ਪਾਇਆ ਗਿਆ ਸੀ । ਇਸ ਦੇ

ਕੋਰੋਨਾ ਸੰਕਟ ਵਿਚਾਲੇ ਹੁਣ ਆਈਸਲੈਂਡ ਨੇ ਵਧਾਇਆ ਮਦਦ ਦਾ ਹੱਥ, ਦਵਾਈਆਂ ਤੇ ਵੈਂਟੀਲੇਟਰ ਭੇਜੇ ਭਾਰਤ

ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਇਸ ਸੰਕਟ ਦੇ ਵਿਚਾਲੇ ਹੁਣ ਭਾਰਤ ਨੂੰ ਆਈਸਲੈਂਡ ਦਾ ਸਮਰਥਨ ਮਿਲਿਆ ਹੈ । ਆਈਸਲੈਂਡ ਵੱਲੋਂ 15 ਵੈਂਟੀਲੇਟਰਾਂ ਅਤੇ 12,000 ਫੈਵੀਪਿਰਾਵੀਰ ਗੋਲੀਆਂ ਦੀ ਇੱਕ ਖੇਪ ਭਾਰਤ ਪਹੁੰਚੀ । ਇਹ ਗੱਲ ਦੀ ਜਾਣਕਾਰੀ ਵਿਦੇਸ਼ ਮੰਤਰਾਲੇ ਵੱਲੋਂ ਦਿੱਤੀ ਗਈ ਹੈ । ਦੱਸ ਦੇਈਏ ਕਿ ਭਾਰਤ ਵਿੱਚ ਕੋਰੋਨਾ

ਚੀਨ ਦੀ ਕੋਰੋਨਾ ਵੈਕਸੀਨ Sinovac ਨੂੰ WHO ਨੇ ਐਮਰਜੈਂਸੀ ਵਰਤੋਂ ਲਈ ਦਿੱਤੀ ਮਨਜ਼ੂਰੀ

ਵਿਸ਼ਵ ਸਿਹਤ ਸੰਗਠਨ (WHO) ਨੇ ਚੀਨ ਦੀ ਕੋਰੋਨਾ ਵੈਕਸੀਨ ਸਿਨੋਵੈਕ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ WHO ਨੇ ਸਿਨੋਵੈਕ-ਕੋਰੋਨਾਵੈਕਸ ਕੋਵਿਡ-19 ਵੈਕਸੀਨ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ । ਇਸ ਦੇ ਜ਼ਰੀਏ ਵੈਕਸੀਨ ਖਰੀਦਦਾਰ ਦੇਸ਼, ਫੰਡ ਇਕੱਠਾ ਕਰਨ ਵਾਲੀਆਂ ਸੰਸਥਾਵਾਂ,

ਭਾਰਤ ‘ਚ ਪਹਿਲੀ ਵਾਰ ਮਿਲੇ ਕੋਰੋਨਾ ਦੇ ਰੂਪ ਨੂੰ WHO ਨੇ ਦਿੱਤਾ ਇਹ ਨਾਮ

ਭਾਰਤ ਵਿੱਚ ਸਭ ਤੋਂ ਪਹਿਲਾਂ ਜੋ ਕੋਰੋਨਾ ਦਾ ਵੈਰੀਐਂਟ ਮਿਲਿਆ ਸੀ ਉਸਦਾ ਨਾਮ ਸੋਮਵਾਰ ਨੂੰ ਵਿਸ਼ਵ ਸਿਹਤ ਸੰਗਠਨ ਨੇ ‘ਡੈਲਟਾ ਵੇਰੀਐਂਟ’ ਨਾਮ ਰੱਖਿਆ ਹੈ। ਭਾਰਤ ਵਿੱਚ 12 ਮਈ ਨੂੰ ਇਸ ਵੈਰੀਐਂਟ ਦੀ ਪਛਾਣ B.1.617 ਨਾਲ ਕੀਤੀ ਗਈ ਸੀ, ਜਿਸ ਨੂੰ ਭਾਰਤੀ ਵੈਰੀਐਂਟ ਕਿਹਾ ਜਾ ਰਿਹਾ ਸੀ। ਇਸ ਤੋਂ ਪਹਿਲਾਂ ਵਰਲਡ ਹੈਲਥ ਬਾਡੀ ਨੇ ਕਿਹਾ ਸੀ

ਇੱਕ ਹੋਰ ਚੀਨੀ ਖਤਰਾ: ਹੁਣ ਮਨੁੱਖਾਂ ‘ਚ ਵੀ ਬਰਡ ਫਲੂ ਦਾ ਸੰਕ੍ਰਮਣ, ਚੀਨ ਤੋਂ ਸਾਹਮਣੇ ਆਇਆ ਦੁਨੀਆ ਦਾ ਪਹਿਲਾ ਮਾਮਲਾ

ਚੀਨ ਵਿੱਚ ਮਨੁੱਖਾਂ ਦੇ ਅੰਦਰ ਬਰਡ ਫਲੂ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ । ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਨੇ ਮੰਗਲਵਾਰ ਨੂੰ ਕਿਹਾ ਕਿ ਚੀਨ ਨੇ ਦੇਸ਼ ਦੇ ਪੂਰਬੀ ਜਿਆਂਗਸੂ ਸੂਬੇ ਤੋਂ ਬਰਡ ਫਲੂ ਦੇ H10N3 ਸਟ੍ਰੇਨ ਨਾਲ ਮਨੁੱਖੀ ਸੰਕ੍ਰਮਣ ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ। ਝੋਂਜਿਆਂਗ ਸ਼ਹਿਰ ਦੇ ਇੱਕ 41 ਸਾਲਾ ਵਿਅਕਤੀ ਵਿੱਚ

ਅਮਰੀਕਾ ਦੇ ਫਲੋਰਿਡਾ ‘ਚ Music Concert ਦੌਰਾਨ ਅੰਨ੍ਹੇਵਾਹ ਫਾਇਰਿੰਗ, 2 ਦੀ ਮੌਤ, 20 ਤੋਂ ਵੱਧ ਜ਼ਖਮੀ

ਅਮਰੀਕਾ ਵਿੱਚ ਫਾਇਰਿੰਗ ਦੀਆਂ ਘਟਨਾਵਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ । ਸ਼ਨੀਵਾਰ ਰਾਤ ਨੂੰ ਫਲੋਰਿਡਾ ਸ਼ਹਿਰ ਵਿੱਚ ਇੱਕ ਸੰਗੀਤ ਸਮਾਰੋਹ ਦੌਰਾਨ ਅਣਪਛਾਤੇ ਵਿਅਕਤੀਆਂ ਦੇ ਇੱਕ ਸਮੂਹ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਦਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿੱਚ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 20 ਤੋਂ

ਅਧਿਐਨ ‘ਚ ਵੱਡਾ ਦਾਅਵਾ- ਵੁਹਾਨ ਲੈਬ ‘ਚ ਹੀ ਤਿਆਰ ਹੋਇਆ ਕੋਰੋਨਾ, ਚਮਗਾਦੜ ਤੋਂ ਵਾਇਰਸ ਫੈਲਣ ਦਾ ਕੋਈ ਸਬੂਤ ਨਹੀਂ

ਕੋਰੋਨਾ ਵਾਇਰਸ ਦੀ ਕਿਸ ਤਰ੍ਹਾਂ ਪੈਦਾ ਹੋਇਆ? ਇਸ ਬਾਰੇ ਸਵਾਲਾਂ ਦੇ ਜਵਾਬ ਦੁਨੀਆ ਭਰ ਦੇ ਵਿਗਿਆਨੀ ਲੱਭ ਰਹੇ ਹਨ । ਹੁਣ ਇੱਕ ਨਵੇਂ ਅਧਿਐਨ ਵਿੱਚ ਦਾਅਵੇ ਨਾਲ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਚੀਨ ਦੇ ਵੁਹਾਨ ਦੀ ਉਸੇ ਲੈਬ ਵਿੱਚ ਬਣਿਆ ਸੀ ਜਿਸ ‘ਤੇ ਦੁਨੀਆ ਨੂੰ ਸ਼ੱਕ ਹੈ । ਤਾਜ਼ਾ ਅਧਿਐਨ ਅਨੁਸਾਰ ਜਦੋਂ ਕੋਰੋਨਾ ਵਾਇਰਸ

ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ UAE ਨੇ ਭਾਰਤ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ ‘ਤੇ 30 ਜੂਨ ਤੱਕ ਵਧਾਈ ਪਾਬੰਦੀ

ਸੰਯੁਕਤ ਅਰਬ ਅਮੀਰਾਤ (UAE) ਨੇ ਐਤਵਾਰ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਭਾਰਤ ਤੋਂ ਆਉਣ ਵਾਲੀਆਂ ਯਾਤਰੀਆਂ ਉਡਾਣਾਂ ‘ਤੇ ਰੋਕ 30 ਜੂਨ ਤੱਕ ਵਧਾ ਦਿੱਤੀ  ਗਈ ਹੈ। ਭਾਰਤ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਤੋਂ ਬਾਅਦ 25 ਅਪ੍ਰੈਲ ਨੂੰ ਉਡਾਣਾਂ ਨੂੰ ਰੋਕ ਲਗਾਈ ਗਈ ਸੀ। ਦਰਅਸਲ, UAE ਦੀ ਏਅਰਲਾਇੰਸ ਪ੍ਰਦਾਤਾ ਅਮੀਰਾਤ ਨੇ ਐਤਵਾਰ ਨੂੰ ਆਪਣੀ

ਸਾਊਦੀ ਅਰਬ ਨੇ ਇਨ੍ਹਾਂ 11 ਦੇਸ਼ਾਂ ਦੇ ਨਾਗਰਿਕਾਂ ਦੀ ਯਾਤਰਾ ‘ਤੇ ਲਗਾਈ ਪਾਬੰਦੀ ਹਟਾਈ, ਭਾਰਤੀਆਂ ‘ਤੇ Ban ਜਾਰੀ

ਸਾਊਦੀ ਅਰਬ ਨੇ ਐਤਵਾਰ ਸਵੇਰ ਤੋਂ 11 ਦੇਸ਼ਾਂ ਦੇ ਨਾਗਰਿਕਾਂ ਦੀ ਯਾਤਰਾ ‘ਤੇ ਲਗਾਈ ਹੋਈ ਪਾਬੰਦੀ ਹਟਾ ਦਿੱਤੀ ਹੈ । ਇਹ ਪਾਬੰਦੀ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਲਗਾਈ ਗਈ ਸੀ । ਹਾਲਾਂਕਿ, ਇਨ੍ਹਾਂ 11 ਦੇਸ਼ਾਂ ਦੇ ਨਾਗਰਿਕਾਂ ਨੂੰ ਸਾਊਦੀ ਅਰਬ ਦੀ ਯਾਤਰਾ ਦੌਰਾਨ ਕੁਆਰੰਟੀਨ ਪ੍ਰਕਿਰਿਆ ਦੀ ਪਾਲਣਾ ਕਰਨੀ ਪਵੇਗੀ। ਸਾਊਦੀ ਅਰਬ ਨੇ ਅਜੇ

ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਨੂੰ ਵਾਪਸ ਲਿਆਉਣ ਲਈ ਡੋਮਿਨਿਕਾ ਪਹੁੰਚਿਆ ਭਾਰਤੀ ਜੈੱਟ

ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਦੋਸ਼ੀ ਅਤੇ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਨੂੰ ਵਾਪਸ ਲਿਆਉਣ ਲਈ ਇੰਡੀਅਨ ਜੈੱਟ ਡੋਮਿਨਿਕਾ ਪਹੁੰਚ ਗਿਆ ਹੈ । ਬੁੱਧਵਾਰ ਨੂੰ ਮੇਹੁਲ ਚੋਕਸੀ ਨੂੰ ਕਿਊਬਾ ਤੋਂ ਭੱਜਦਿਆਂ ਡੋਮਿਨਿਕਾ ਦੇ ਰਸਤੇ ਵਿੱਚ ਫੜਿਆ ਗਿਆ ਸੀ। ਮੇਹੁਲ ਚੋਕਸੀ ਕੋਲ ਐਂਟੀਗੁਆ ਦੀ ਨਾਗਰਿਕਤਾ ਹੈ। ਇਸ ਤੋਂ ਬਾਅਦ ਮੇਹੁਲ ਦੀਆਂ ਹਰਕਤਾਂ ਤੋਂ ਪਰੇਸ਼ਾਨ ਐਂਟੀਗੁਆ ਦੀ ਸਰਕਾਰ

ਡੋਮਿਨਿਕਾ ਜੇਲ੍ਹ ‘ਚ ਬੰਦ ਮੇਹੁਲ ਚੋਕਸੀ ਦੀ ਪਹਿਲੀ ਤਸਵੀਰ ਆਈ ਸਾਹਮਣੇ, ਹੱਥਾਂ ‘ਤੇ ਦਿਖੇ ਸੱਟਾਂ ਦੇ ਨਿਸ਼ਾਨ

PNB ਬੈਂਕ ਘੁਟਾਲੇ ਦਾ ਮੁੱਖ ਦੋਸ਼ੀ ਤੇ ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਦੀ ਡੋਮਿਨਿਕਾ ਤੋਂ ਪਹਿਲੀ ਤਸਵੀਰ ਸਾਹਮਣੇ ਆਈ ਹੈ । ਮੇਹੁਲ ਚੋਕਸੀ ਡੋਮਿਨਿਕਾ ਵਿੱਚ ਕ੍ਰਿਮੀਨਲ ਇਨਵੇਸਟੀਗੇਸ਼ਨ ਡਿਪਾਰਟਮੈਂਟ (CID) ਦੀ ਹਿਰਾਸਤ ਵਿੱਚ ਹੈ । ਉਸ ਨੂੰ ਚਾਰ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ । ਮੇਹੁਲ ਚੋਕਸੀ ਦੀ ਇਹ ਤਸਵੀਰ ਐਂਟੀਗੁਆ ਵੱਲੋਂ ਜਾਰੀ ਕੀਤੀ ਗਈ ਹੈ।

ਬ੍ਰਿਟੇਨ ਦੇ PM ਬੌਰਿਸ ਜਾਨਸਨ ਨੇ ਮੰਗੇਤਰ ਕੈਰੀ ਸਾਇਮੰਡਸ ਨਾਲ ਰਚਾਇਆ ਵਿਆਹ

ਬ੍ਰਿਟਿਸ਼ ਪ੍ਰਧਾਨਮੰਤਰੀ ਬੌਰਿਸ ਜਾਨਸਨ ਨੇ ਆਪਣੀ ਮੰਗੇਤਰ ਕੈਰੀ ਸਾਇਮੰਡਸ ਨਾਲ ਗੁੱਪਚੁੱਪ ਵਿਆਹ ਕਰਵਾ ਲਿਆ ਹੈ । ਬ੍ਰਿਟਿਸ਼ ਮੀਡੀਆ ਦੇ ਅਨੁਸਾਰ ਇਹ ਸਮਾਰੋਹ ਸ਼ਨੀਵਾਰ ਨੂੰ ਵੈਸਟਮਿੰਸਟਰ ਗਿਰਜਾਘਰ ਵਿੱਚ ਆਯੋਜਿਤ ਕੀਤਾ ਗਿਆ ਸੀ । ਜਾਨਸਨ ਦੇ ਡਾਉਨਿੰਗ ਸਟ੍ਰੀਟ ਦਫਤਰ ਦੀ ਇੱਕ ਮਹਿਲਾ ਬੁਲਾਰੇ ਨੇ ਇਨ੍ਹਾਂ ਰਿਪੋਰਟਾਂ ‘ਤੇ  ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਐਤਵਾਰ ਨੂੰ ਬ੍ਰਿਟਿਸ਼

70 ਫ਼ੀਸਦੀ ਲੋਕਾਂ ਦੇ ਟੀਕਾਕਰਨ ਤੋਂ ਬਿਨ੍ਹਾਂ ਕੋਵਿਡ-19 ਮਹਾਂਮਾਰੀ ਖ਼ਤਮ ਨਹੀਂ ਹੋਵੇਗੀ: WHO

ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ । ਇਸੇ ਵਿਚਾਲੇ ਵਿਸ਼ਵ ਸਿਹਤ ਸੰਗਠਨ (WHO) ਦੇ ਯੂਰਪੀਅਨ ਡਾਇਰੈਕਟਰ ਨੇ ਸ਼ੁੱਕਰਵਾਰ ਨੂੰ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਘੱਟੋ-ਘੱਟ 70% ਲੋਕਾਂ ਦਾ ਟੀਕਾਕਰਨ ਨਹੀਂ ਹੋ ਜਾਂਦਾ, ਉਦੋਂ ਤੱਕ ਕੋਵਿਡ-19 ਮਹਾਂਮਾਰੀ ਖ਼ਤਮ ਨਹੀਂ ਹੋਵੇਗੀ । ਦਰਅਸਲ, WHO ਦੇ ਯੂਰਪ ਦੇ ਖੇਤਰੀ ਨਿਰਦੇਸ਼ਕ ਹਾਂਸ ਕਲੂਗ ਨੇ ਕਿਹਾ ਕਿ

ਭਾਰਤ ਨੂੰ ਕੋਰੋਨਾ ਵੈਕਸੀਨ ਲਈ ਕੱਚਾ ਮਾਲ ਦੇਵੇਗਾ ਅਮਰੀਕਾ, ਕਿਹਾ- ‘ਮਹਾਂਮਾਰੀ ਦੇ ਸ਼ੁਰੂਆਤੀ ਦੌਰ ‘ਚ ਭਾਰਤ ਵੱਲੋਂ ਕੀਤੀ ਮਦਦ ਕਦੇ ਨਹੀਂ ਭੁਲਾ ਸਕਦੇ’

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਇਨ੍ਹੀਂ ਦਿਨੀਂ ਅਮਰੀਕਾ ਦੇ ਦੌਰੇ ‘ਤੇ ਹਨ । ਸ਼ੁੱਕਰਵਾਰ ਨੂੰ ਉਨ੍ਹਾਂ ਨੇ ਆਪਣੇ ਅਮਰੀਕੀ ਹਮਰੁਤਬਾ ਐਂਟਨੀ ਬਿਲਕੇਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਨੇਤਾਵਾਂ ਨੇ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕੀਤੇ । ਉੱਥੇ ਹੀ ਦੱਖਣੀ ਅਤੇ ਕੇਂਦਰੀ ਏਸ਼ੀਅਨ ਮਾਮਲਿਆਂ ਦੇ ਬਿਊਰੋ ਨੇ ਭਾਰਤ ਨੂੰ ਕੋਵਿਡ-19 ਵੈਕਸੀਨ ਬਣਾਉਣ ਲਈ ਲੋੜੀਂਦੇ ਕੱਚੇ ਮਾਲ

ਪਾਕਿਸਤਾਨ ਸਰਕਾਰ ਦਾ ਫਰਮਾਨ ! ਹੁਣ 18 ਸਾਲ ਦੀ ਉਮਰ ਵਿੱਚ ਵਿਆਹ ਨਾ ਕਰਵਾਉਣ ਵਾਲਿਆਂ ਨੂੰ ਲੱਗੇਗਾ ਜੁਰਮਾਨਾ

ਪਾਕਿਸਤਾਨ ਦੇ ਸਿੰਧ ਸੂਬੇ ਦੀ ਵਿਧਾਨ ਸਭਾ ਵਿੱਚ ਬੱਚਿਆਂ ਨੂੰ ਬਲਾਤਕਾਰ ਤੋਂ ਬਚਾਉਣ ਲਈ ਇੱਕ ਬਿੱਲ ਦਾ ਡਰਾਫਟ ਪੇਸ਼ ਕੀਤਾ ਗਿਆ ਹੈ । ਜਿਸ ਵਿੱਚ ਵਿਆਹ ਨੂੰ ਲਾਜ਼ਮੀ ਬਣਾਉਣ ਦੀ ਰੂਪ-ਰੇਖਾ ਦਿੱਤੀ ਗਈ ਹੈ। ਜੇਕਰ ਇਸ ਬਿੱਲ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਪਾਕਿਸਤਾਨ ਵਿੱਚ 18 ਸਾਲ ਦੀ ਉਮਰ ਵਾਲਿਆਂ ਲਈ ਵਿਆਹ ਕਰਨਾ ਲਾਜ਼ਮੀ ਹੋ

ਕੈਲੇਫੋਰਨੀਆ ਦੇ ਸੇਨ ਜੋਸ ਸ਼ਹਿਰ ‘ਚ ਗੋਲੀਬਾਰੀ, ਇੱਕ ਪੰਜਾਬੀ ਸਣੇ 8 ਲੋਕਾਂ ਦੀ ਮੌਤ

ਅਮਰੀਕਾ ਦੇ ਕੈਲੀਫੋਰਨੀਆ ਦੇ ਸੈਨ ਜੋਸ ਸ਼ਹਿਰ ਵਿੱਚ ਬੁੱਧਵਾਰ ਨੂੰ ਇਕ ਵਿਅਕਤੀ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ । ਪੁਲਿਸ ਅਨੁਸਾਰ ਇਸ ਘਟਨਾ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ । ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ । ਹਮਲਾਵਰ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਪੁਲਿਸ

ਭਾਰਤੀ ਮੂਲ ਦੇ ਅਰੁਣ ਵੈਂਕਟਰਮਨ ਨੂੰ ਬਾਇਡੇਨ ਪ੍ਰਸ਼ਾਸਨ ‘ਚ ਮਿਲੀ ਵੱਡੀ ਜ਼ਿੰਮੇਵਾਰੀ, ਡਿਪਾਰਟਮੈਂਟ ਆਫ਼ ਕਾਮਰਸ ਦੇ ਬਣੇ ਹੈੱਡ

ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਇੱਕ ਹੋਰ ਭਾਰਤੀ ਨੂੰ ਵੱਡੀ ਇਹ ਜ਼ਿੰਮੇਵਾਰੀ ਸੌਂਪੀ ਹੈ । ਰਾਸ਼ਟਰਪਤੀ ਨੇ ਭਾਰਤੀ-ਅਮਰੀਕੀ ਨਾਗਰਿਕ ਅਰੁਣ ਵੈਂਕਟਰਮਨ ਨੂੰ ਅਮਰੀਕਾ ਅਤੇ ਵਿਦੇਸ਼ੀ ਵਪਾਰਕ ਸੇਵਾਵਾਂ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਹੈ । ਨਾਲ ਹੀ ਉਨ੍ਹਾਂ ਨੂੰ ਵਣਜ ਵਿਭਾਗ ਵਿੱਚ ਗਲੋਬਲ ਮਾਰਕਿਟਾਂ ਲਈ ਸਹਾਇਕ ਸਕੱਤਰ ਲਈ ਵੀ ਨਾਮਜ਼ਦ ਕੀਤਾ ਗਿਆ ਹੈ। ਦਰਅਸਲ, ਅਰੁਣ ਵੈਂਕਟਰਮਨ

ਕੋਰੋਨਾ ਦੇ ਨਵੇਂ ਵੈਰੀਐਂਟ ਦੇ ਮੱਦੇਨਜ਼ਰ ਆਸਟ੍ਰੀਆ ਨੇ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ ‘ਤੇ ਲਗਾਈ ਪਾਬੰਦੀ

ਆਸਟ੍ਰੀਆ ਨੇ ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਦੇ ਮਿਲਣ ਅਤੇ ਉਸ ਦੇ ਫੈਲਣ ਦੇ ਮੱਦੇਨਜ਼ਰ ਇੱਥੋਂ ਆਉਣ ਵਾਲੀਆਂ ਉਡਾਣਾਂ ‘ਤੇ ਪਾਬੰਦੀ ਲਗਾ ਦਿੱਤੀ ਹੈ । ਸਿਹਤ ਮੰਤਰਾਲੇ ਨੇ ਕਿਹਾ ਕਿ ਸਿਰਫ ਆਸਟ੍ਰੀਆਈ ਨਾਗਰਿਕਾ ਜਾਂ ਆਸਟ੍ਰੀਆ ਦੇ ਵਸਨੀਕਾਂ ਨੂੰ ਹੀ ਬ੍ਰਿਟੇਨ ਤੋਂ ਆਪਣੇ ਦੇਸ਼ ਆਉਣ ਦੀ ਇਜਾਜ਼ਤ ਹੋਵੇਗੀ। ਜਿਸਦੇ ਮੱਦੇਨਜ਼ਰ 1 ਜੂਨ ਤੋਂ ਬ੍ਰਿਟੇਨ

ਜਾਪਾਨ ਤੇ ਸ਼੍ਰੀਲੰਕਾ ‘ਚ ਵਧਦੇ ਕੋਰੋਨਾ ਮਾਮਲੇ ਮਾਮਲਿਆਂ ਦੇ ਮੱਦੇਨਜ਼ਰ ਅਮਰੀਕਾ ਨੇ ਜਾਰੀ ਕੀਤੀ ਇਹ ਚੇਤਾਵਨੀ

ਭਾਰਤ ਤੋਂ ਬਾਅਦ ਹੁਣ ਕੋਰੋਨਾ ਵਾਇਰਸ ਨੇ ਜਾਪਾਨ ਅਤੇ ਸ੍ਰੀਲੰਕਾ ਵਿੱਚ ਵੀ ਤੇਜ਼ੀ ਨਾਲ ਫੈਲਣਾ ਸ਼ੁਰੂ ਕਰ ਦਿੱਤਾ ਹੈ । ਇਨ੍ਹਾਂ ਦੋਵਾਂ ਦੇਸ਼ਾਂ ਵਿੱਚ ਵਧਦੇ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚਾਲੇ ਅਮਰੀਕੀ ਵਿਦੇਸ਼ ਵਿਭਾਗ ਨੇ ਯਾਤਰਾ ਕਰਨ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਵਿਦੇਸ਼ ਵਿਭਾਗ ਨੇ ਸੋਮਵਾਰ ਨੂੰ ਦੱਸਿਆ ਕਿ ਇਸ ਹਫ਼ਤੇ ਯਾਤਰਾ ਦੀ ਸਲਾਹ

ਵਿਦੇਸ਼ ਮੰਤਰੀ ਜੈਸ਼ੰਕਰ 5 ਦਿਨਾਂ ਦੌਰੇ ਲਈ ਪਹੁੰਚੇ ਅਮਰੀਕਾ, ਵੈਕਸੀਨ ਦੀ ਕਿੱਲਤ ‘ਤੇ ਕਰਨਗੇ ਚਰਚਾ

ਭਾਰਤ ਇਨ੍ਹੀਂ ਦਿਨੀਂ ਕੋਰੋਨਾ ਸੰਕਟ ਅਤੇ ਵੈਕਸੀਨ ਦੀ ਘਾਟ ਦੋਵਾਂ ਦਾ ਸਾਹਮਣਾ ਕਰ ਰਿਹਾ ਹੈ । ਇਸ ਵਿਚਾਲੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਪੰਜ ਦਿਨਾਂ ਦੌਰੇ ‘ਤੇ ਅਮਰੀਕਾ ਪਹੁੰਚੇ ਹਨ । ਇਸ ਦੌਰਾਨ ਉਹ ਨਿਊਯਾਰਕ ਵਿੱਚ ਬਾਇਡਨ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਭਾਰਤ ਅਤੇ ਅਮਰੀਕਾ ਵਿਚਾਲੇ ਕੋਰੋਨਾ ਨਾਲ ਜੁੜੇ ਸਹਿਯੋਗ ਬਾਰੇ ਵਿਚਾਰ-ਵਟਾਂਦਰੇ ਕਰਨਗੇ। ਇਹ ਵੀ ਪੜ੍ਹੋ:

North Korea ਦੇ ਸਨਕੀ ਤਾਨਾਸ਼ਾਹ ਦਾ ਨਵਾਂ ਫਰਮਾਨ- ਜੀਂਸ ਤੇ ਵੈਸਟਰਨ ਹੇਅਰ ਸਟਾਈਲ ’ਤੇ ਇਸ ਡਰੋਂ ਲਾਇਆ ਬੈਨ

ਪਿਓਂਗਯਾਂਗ : ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਆਪਣੇ ਸਨਕੀ ਰਵੱਈਏ ਕਾਰਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ। ਹੁਣ ਕਿਮ ਜੋਂਗ ਨੇ ਆਪਣੇ ਦੇਸ਼ ਦੇ ਲੋਕਾਂ ਲਈ ਇੱਕ ਹੋਰ ਫ਼ਰਮਾਨ ਜਾਰੀ ਕਰਦੇ ਹੋਏ ਮੁਲੇਟ ਹੇਅਰ ਸਟਾਈਲ ਅਤੇ ਸਕਿੱਨੀ ਜੀਨਜ਼ ਨੂੰ ਬੈਨ ਕਰ ਦਿੱਤਾ ਹੈ। ਕਿਮ ਜੋਂਗ ਉਨ ਨੂੰ ਡਰ ਹੈ ਕਿ ਦੇਸ਼

ਕੋਰੋਨਾ ਸੰਕਟ ਵਿਚਾਲੇ ਹੁਣ ਭਾਰਤ ਦੀ ਮਦਦ ਲਈ ਅੱਗੇ ਆਏ ਸਕਾਟਲੈਂਡ ਅਤੇ ਵੇਲਜ਼, ਭੇਜੇ ਆਕਸੀਜਨ ਕੰਸਨਟ੍ਰੇਟਰ ਤੇ ਵੈਂਟੀਲੇਟਰ

ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਜਿਸਦੇ ਮੱਦੇਨਜ਼ਰ ਦੇਸ਼ ਵਿੱਚ ਰੋਜ਼ਾਨਾ ਕੋਰੋਨਾ ਦੇ ਲੱਖਾਂ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਵਿਚਾਲੇ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵੱਲੋਂ ਭਾਰਤ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ । ਇਨ੍ਹਾਂ ਦੇਸ਼ਾਂ ਵਿੱਚ ਹੁਣ ਸਕਾਟਲੈਂਡ ਅਤੇ ਵੇਲਜ ਵੀ ਸ਼ਾਮਿਲ ਹੋ ਗਏ ਹਨ ।

ਮੈਰਾਥਨ ‘ਚ ਹਿੱਸਾ ਲੈਣ ਵਾਲਿਆਂ ਲਈ ਖਰਾਬ ਮੌਸਮ ਬਣਿਆ ਆਫ਼ਤ, 21 ਲੋਕਾਂ ਦੀ ਮੌਤ

ਉੱਤਰੀ-ਪੱਛਮੀ ਚੀਨ ਵਿੱਚ ਬੇਹੱਦ ਖਰਾਬ ਮੌਸਮ ਕਾਰਨ 100 ਕਿਲੋਮੀਟਰ ਕ੍ਰਾਸ-ਕੰਟਰੀ ਪਰਬਤੀ ਮੈਰਾਥਨ ਵਿੱਚ ਭਾਗ ਲੈਣ ਵਾਲੇ 21 ਲੋਕਾਂ ਦੀ ਮੌਤ ਹੋ ਗਈ । ਅਧਿਕਾਰੀਆਂ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ । ਸਰਕਾਰੀ ਸਮਾਚਾਰ ਏਜੰਸੀ ਅਨੁਸਾਰ ਗਾਂਸੁ ਸੂਬੇ ਵਿੱਚ ਇੱਕ ਸੈਲਾਨੀ ਥਾਂ ‘ਯੇਲੋ ਰੀਵਰ ਫੌਰੇਸਟ’ ਵਿੱਚ ਆਯੋਜਿਤ ਦੌੜ ਵਿੱਚ ਭਾਗ ਲੈਣ ਵਾਲੇ ਲੋਕਾਂ ਨੂੰ ਤੇਜ਼

ਕੋਰੋਨਾ ਦਾ ਕਹਿਰ: ਕੈਨੇਡਾ ਨੇ ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ ‘ਤੇ 21 ਜੂਨ ਤੱਕ ਵਧਾਈ ਪਾਬੰਦੀ

ਕੋਵਿਡ ਦੇ ਪ੍ਰਸਾਰ ਨੂੰ ਰੋਕਣ ਲਈ ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਸਾਰੀਆਂ ਪੈਸੇਂਜਰ ਫਲਾਈਟਾਂ ‘ਤੇ ਪਾਬੰਦੀ ਨੂੰ 30 ਦਿਨਾਂ ਲਈ ਹੋਰ ਵਧਾ ਦਿੱਤਾ ਹੈ । ਹੁਣ ਇਹ ਪਾਬੰਦੀ 21 ਜੂਨ ਤੱਕ ਲਾਗੂ ਰਹੇਗੀ । ਇਸ ਤੋਂ ਪਹਿਲਾਂ ਇਹ ਪਾਬੰਦੀ 21 ਮਈ ਤੱਕ ਲਗਾਈ ਗਈ ਸੀ । ਹਾਲਾਂਕਿ, ਇਹ ਪਾਬੰਦੀ ਕਾਰਗੋ ਉਡਾਣਾਂ ‘ਤੇ

ਪਾਕਿਸਤਾਨ ‘ਚ ਫਿਲਸਤੀਨ ਦੇ ਸਮਰਥਨ ਵਿੱਚ ਰੈਲੀ ਦੌਰਾਨ ਧਮਾਕਾ, 7 ਲੋਕਾਂ ਦੀ ਮੌਤ

ਪਾਕਿਸਤਾਨ ਦੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਵਿੱਚ ਸ਼ੁੱਕਰਵਾਰ ਨੂੰ ਫਲਸਤੀਨ ਦੇ ਸਮਰਥਨ ਵਿੱਚ ਇੱਕ ਰੈਲੀ ਦੌਰਾਨ ਹੋਏ ਬੰਬ ਧਮਾਕੇ ਵਿੱਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 13 ਹੋਰ ਜ਼ਖਮੀ ਹੋ ਗਏ ਹਨ । ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ । ਬਲੋਚਿਸਤਾਨ ਸੂਬੇ ਦੀ ਸਰਕਾਰ ਦੇ ਬੁਲਾਰੇ ਲਿਆਕਤ ਸ਼ਾਹਵਾਨੀ ਨੇ ਦੱਸਿਆ ਕਿ ਇਹ ਧਮਾਕਾ

ਪਾਕਿਸਤਾਨ ‘ਚ ਘਟਿਆ ਕੋਰੋਨਾ ਦਾ ਕਹਿਰ, 24 ਮਈ ਤੋਂ ਹਟਾਈਆਂ ਜਾਣਗੀਆਂ ਇਹ ਪਾਬੰਦੀਆਂ

ਦੁਨੀਆ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਭਾਰਤ ਦੇ ਗੁਆਂਢੀ ਦੇਸ਼ ਵਿੱਚ ਵੀ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਸਨ, ਪਰ ਹੁਣ ਉੱਥੇ ਕੋਰੋਨਾ ਦੇ ਮਾਮਲਿਆਂ ਦੀ ਰਫਤਾਰ ਘੱਟ ਜਾਣ ਕਾਰਨ 24 ਮਈ ਤੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਗਾਈਆਂ ਗਈਆਂ ਬਹੁਤ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ । ਇਸ ਸਬੰਧੀ ਨੈਸ਼ਨਲ

ਨਵੇਂ ਵੈਰੀਐਂਟ ਨੂੰ ਲੈ ਕੇ ਕੇਜਰੀਵਾਲ ਦੇ ਟਵੀਟ ‘ਤੇ ਵਧਿਆ ਬਵਾਲ, ਸਿੰਗਾਪੁਰ ਸਰਕਾਰ ਨੇ ਭਾਰਤੀ ਹਾਈ ਕਮਿਸ਼ਨਰ ਨੂੰ ਕੀਤਾ ਤਲਬ

Singapore rejects Kejriwal tweet: ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੇਸ਼ ਵਿੱਚ ਤਬਾਹੀ ਮਚਾ ਰਹੀ ਹੈ । ਇਸੇ ਵਿਚਾਲੇ ਹੁਣ ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਚੌਕਸੀ ਹੋਰ ਵੀ ਵੱਧ ਗਈ ਹੈ । ਇਸ ਵਿਚਾਲੇ ਬੀਤੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਦੇ ‘ਸਿੰਗਾਪੁਰ ਸਟ੍ਰੈਨ’ ਨੂੰ ਲੈ ਕੇ ਚੇਤਾਵਨੀ ਦਿੱਤੀ ਸੀ ਅਤੇ

ਇਜ਼ਰਾਈਲ ਨੇ ਗਾਜ਼ਾ ‘ਚ ਮਚਾਈ ਤਬਾਹੀ, ਹਵਾਈ ਹਮਲੇ ‘ਚ ਤਬਾਹ ਹੋਈ ਇਕਲੌਤੀ ਕੋਰੋਨਾ ਟੈਸਟਿੰਗ ਲੈਬ, ਹੁਣ ਤੱਕ 213 ਲੋਕਾਂ ਦੀ ਮੌਤ

Israeli strikes target Gaza: ਇਜ਼ਰਾਈਲ ਅਤੇ ਫਿਲਿਸਤੀਨ ਵਿਚਾਲੇ ਤਣਾਅ ਵਧਦਾ ਹੀ ਜਾ ਰਿਹਾ ਹੈ । ਹਮਾਸ ਵੱਲੋਂ ਇਜ਼ਰਾਈਲ ‘ਤੇ ਰਾਕੇਟ ਦਾਗੇ ਜਾ ਰਹੇ ਹਨ ਤੇ ਇਸਦੇ ਜਵਾਬ ਵਿੱਚ ਇਜ਼ਰਾਈਲ ਵੱਲੋਂ ਏਅਰਸਟ੍ਰਾਈਕ ਕੀਤੀ ਜਾ ਰਹੀ ਹੈ । ਇਹ ਸਭ ਫਿਲਿਸਤੀਨ ਦੇ ਦੂਜੇ ਹਿੱਸੇ ਭਾਵ ਗਾਜ਼ਾ ਵਿੱਚ ਹੋ ਰਿਹਾ ਹੈ। ਇਜ਼ਰਾਈਲ ਦੇ ਏਅਰ ਸਟ੍ਰਾਈਕ ਵਿੱਚ ਗਾਜ਼ਾ ਸਥਿਤ

Recent Comments