ਹਰਿਆਣਾ ਦੇ ਸੋਨੀਪਤ ਜ਼ਿਲੇ ਦੇ ਬਾਗਦੂ ਪਿੰਡ ‘ਚ ਇਕ ਨਵ-ਵਿਆਹੁਤਾ ਔਰਤ ਆਪਣੇ ਪਤੀ ਨੂੰ ਸੁੱਤੇ ਛੱਡ ਕੇ ਲਾਪਤਾ ਹੋ ਗਈ। ਅੱਧੀ ਰਾਤ ਨੂੰ ਜਦੋਂ ਵਿਅਕਤੀ ਦੀ ਅੱਖ ਖੁੱਲ੍ਹੀ ਤਾਂ ਉਸ ਦੀ ਪਤਨੀ ਘਰ ਵਿੱਚ ਨਹੀਂ ਸੀ। ਦੋਵਾਂ ਦੇ ਵਿਆਹ ਨੂੰ ਅਜੇ 20 ਦਿਨ ਹੀ ਹੋਏ ਸਨ। ਦੂਜੇ ਪਾਸੇ ਗੋਹਾਨਾ ਅਤੇ ਖਰਖੌਦਾ ਇਲਾਕੇ ‘ਚ ਵੀ ਪੁਲਿਸ ਵੱਲੋਂ 3 ਹੋਰ ਵਿਆਹੁਤਾ ਔਰਤਾਂ ਦੇ ਸ਼ੱਕੀ ਹਾਲਾਤਾਂ ‘ਚ ਲਾਪਤਾ ਹੋਣ ਦੀ FIR ਦਰਜ ਕੀਤੀ ਹੈ।
ਇਨ੍ਹਾਂ ਚਾਰਾਂ ਮਾਮਲਿਆਂ ਵਿੱਚ ਫਿਲਹਾਲ ਔਰਤਾਂ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਸੋਨੀਪਤ ਦੇ ਪਿੰਡ ਬਾਗਦੂ ਦੇ ਸੁਰੇਸ਼ ਦਾ ਵਿਆਹ 26 ਜਨਵਰੀ ਨੂੰ ਯੂਪੀ ਦੇ ਮਥੁਰਾ ਖੇਤਰ ਦੀ ਲੜਕੀ ਨਾਲ ਹੋਇਆ ਸੀ। ਸੁਰੇਸ਼ ਨੇ ਹੁਣ ਪੁਲਿਸ ਨੂੰ ਦੱਸਿਆ ਹੈ ਕਿ ਵਿਆਹ ਤੋਂ ਬਾਅਦ ਉਸਦੀ ਪਤਨੀ ਉਸਦੇ ਨਾਲ ਘਰ ਵਿੱਚ ਰਹਿ ਰਹੀ ਸੀ। ਹਰ ਰੋਜ਼ ਦੀ ਤਰ੍ਹਾਂ 15 ਫਰਵਰੀ ਨੂੰ ਵੀ ਉਹ ਘਰ ਦਾ ਸਾਰਾ ਕੰਮ ਨਿਬੇੜ ਕੇ ਉਸ ਦੇ ਨਾਲ ਕਮਰੇ ਵਿੱਚ ਸੌਂ ਗਈ। ਸੁਰੇਸ਼ ਦਾ ਕਹਿਣਾ ਹੈ ਕਿ ਰਾਤ ਕਰੀਬ 1:15 ਵਜੇ ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਉਸ ਦੀ ਪਤਨੀ ਕਮਰੇ ਵਿਚ ਨਹੀਂ ਸੀ। ਜਦੋਂ ਮੈਂ ਉਸ ਦੀ ਘਰ ਵਿਚ ਭਾਲ ਕੀਤੀ ਤਾਂ ਉਥੇ ਵੀ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਉਸ ਦੀ ਪਤਨੀ ਨੇ ਆਪਣਾ ਫੋਨ ਵੀ ਬੰਦ ਕਰ ਦਿੱਤਾ ਸੀ। ਉਸ ਨੇ ਪਤਨੀ ਦੇ ਮਾਮੇ ਨੂੰ ਵੀ ਫੋਨ ਕਰਕੇ ਪੁੱਛਗਿੱਛ ਕੀਤੀ, ਪਰ ਉਥੋਂ ਦੱਸਿਆ ਗਿਆ ਕਿ ਔਰਤ ਉੱਥੇ ਨਹੀਂ ਪਹੁੰਚੀ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਸੋਨੀਪਤ ਸਦਰ ਥਾਣੇ ਦੇ ਏਐਸਆਈ ਵਿਕਾਸ ਨੇ ਦੱਸਿਆ ਕਿ ਇੱਕ ਨਵ-ਵਿਆਹੀ ਔਰਤ ਰਾਤ ਨੂੰ ਬਿਨਾਂ ਦੱਸੇ ਘਰੋਂ ਚਲੀ ਗਈ ਹੈ। ਪੁਲਿਸ ਨੇ ਧਾਰਾ 346 ਤਹਿਤ ਕੇਸ ਦਰਜ ਕਰ ਲਿਆ ਹੈ। ਉਸ ਦੇ ਪਤੀ ਦਾ ਕਹਿਣਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਲੱਗਾ ਕਿ ਪਤਨੀ ਬੇਟੇ ਨਾਲ ਆਪਣੇ ਨਾਨਕੇ ਘਰ ਗਈ ਹੋਈ ਹੈ। ਘਰੋਂ ਨਿਕਲਣ ਤੋਂ ਦੋ-ਤਿੰਨ ਦਿਨ ਬਾਅਦ ਉਸ ਨੇ ਆਪਣੇ ਸਹੁਰੇ ਘਰ ਜਾ ਕੇ ਪਤਨੀ ਬਾਰੇ ਪੁੱਛਿਆ। ਉਥੋਂ ਉਸ ਨੂੰ ਦੱਸਿਆ ਗਿਆ ਕਿ ਮਾਂ-ਪੁੱਤ ਨਹੀਂ ਪਹੁੰਚੇ ਹਨ। ਥਾਣਾ ਖਰਖੌਦਾ ਦੇ ਐਸਆਈ ਸੁਰੇਸ਼ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਔਰਤ ਅਤੇ ਉਸ ਦੇ ਬੇਟੇ ਦੀ ਗੁੰਮਸ਼ੁਦਗੀ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਜਾਂਚ ਕਰ ਰਹੀ ਹੈ