ਤੁਰਕੀ ਵਿੱਚ ਭੂਚਾਲ ਤੋਂ ਬਚਿਆ ਇੱਕ ਸੀਰੀਆਈ ਪਰਿਵਾਰ ਅਜੇ ਵੀ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਰਿਹਾ ਸੀ ਕਿ ਮੌਤ ਨੇ ਉਨ੍ਹਾਂ ਨੂੰ ਫਿਰ ਤੋਂ ਘੇਰ ਲਿਆ। ਰਿਪੋਰਟ ਮੁਤਾਬਕ ਤੁਰਕੀ ਦੇ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਪੰਜ ਸੀਰੀਆਈ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ।
ਇਹ ਪਰਿਵਾਰ 6 ਫਰਵਰੀ ਦੇ ਭੂਚਾਲ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਦੱਖਣੀ-ਪੂਰਬੀ ਤੁਰਕੀ ਦੇ ਸ਼ਹਿਰ ਨੂਰਦਗੀ ਤੋਂ ਭੱਜਣ ਤੋਂ ਬਾਅਦ ਕੋਨੀਆ ਦੇ ਕੇਂਦਰੀ ਖੇਤਰ ਵਿੱਚ ਚਲਾ ਗਿਆ ਸੀ। ਹਾਲਾਂਕਿ, ਹੋਨੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਰਿਪੋਰਟਾਂ ਮੁਤਾਬਕ ਭੂਚਾਲ ਤੋਂ ਬਾਅਦ ਸੀਰੀਆ ਦਾ ਪਰਿਵਾਰ ਆਪਣੇ ਰਿਸ਼ਤੇਦਾਰਾਂ ਨਾਲ ਕੋਨੀਆ ਚਲਾ ਗਿਆ ਸੀ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਨਿਵਾਸੀ ਮੋਹਸਿਨ ਕਾਕਿਰ ਨੇ ਦੱਸਿਆ ਕਿ ਘਰ ‘ਚ ਅੱਗ ਇੰਨੀ ਭਿਆਨਕ ਸੀ ਕਿ ਉਹ ਕੁਝ ਨਹੀਂ ਕਰ ਸਕਦਾ ਸੀ। ਹਾਲਾਂਕਿ ਖਿੜਕੀ ਤੋਂ ਇੱਕ ਬੱਚੀ ਬਚ ਗਈ। ਅਨਾਦੋਲੂ ਨੇ ਕਿਹਾ ਕਿ ਮਰਨ ਵਾਲੇ ਪੰਜ ਬੱਚਿਆਂ ਦੀ ਉਮਰ ਚਾਰ ਤੋਂ 13 ਸਾਲ ਦੇ ਵਿਚਕਾਰ ਸੀ। ਇਹ ਸਪੱਸ਼ਟ ਨਹੀਂ ਹੈ ਕਿ ਬਚਾਈ ਗਈ ਬੱਚੀ ਇੱਕੋ ਪਰਿਵਾਰ ਦੀ ਮੈਂਬਰ ਸੀ ਜਾਂ ਨਹੀਂ।
ਇਹ ਵੀ ਪੜ੍ਹੋ : ਗੈਂਗਸਟਰ ਰਿੰਦਾ ਨੂੰ ਸਰਕਾਰ ਨੇ ਐਲਾਨਿਆ ਅੱਤਵਾਦੀ, ਪੰਜਾਬ ‘ਚ ਗ੍ਰੇਨੇਡ ਅਟੈਕ ਸਣੇ ਕਈ ਵਾਰਦਾਤਾਂ ‘ਚ ਸ਼ਾਮਲ
ਦੱਸ ਦੇਈਏ ਕਿ ਤੁਰਕੀ ਅਤੇ ਸੀਰੀਆ ‘ਚ ਤਬਾਹੀ ਮਚਾਉਣ ਵਾਲੇ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਸ਼ੁੱਕਰਵਾਰ ਨੂੰ ਇਹ ਅੰਕੜਾ 41,000 ਨੂੰ ਪਾਰ ਕਰ ਗਿਆ ਹੈ। ਇਕੱਲੇ ਤੁਰਕੀ ਵਿੱਚ ਹੁਣ ਤੱਕ 38,044 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਸੀਰੀਆ ਦੀ ਗੱਲ ਕਰੀਏ ਤਾਂ ਇੱਥੇ ਹੁਣ ਤੱਕ 3,688 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭੂਚਾਲ ਤੋਂ ਬਾਅਦ ਦੁਨੀਆ ਭਰ ਦੇ ਦੇਸ਼ ਤੁਰਕੀ ਦੀ ਮਦਦ ਲਈ ਅੱਗੇ ਆਏ ਹਨ। ਸੰਯੁਕਤ ਰਾਸ਼ਟਰ ਨੇ ਸ਼ੁੱਕਰਵਾਰ ਨੂੰ ਮਨੁੱਖੀ ਸੰਕਟ ਨਾਲ ਨਜਿੱਠਣ ਲਈ 100 ਮਿਲੀਅਨ ਡਾਲਰ ਦੀ ਸਹਾਇਤਾ ਦੀ ਅਪੀਲ ਕੀਤੀ।
ਵੀਡੀਓ ਲਈ ਕਲਿੱਕ ਕਰੋ -: