ਤੁਰਕੀ ਤੇ ਸੀਰੀਆ ਵਿੱਚ ਭੂਚਾਲ ਨਾਲ ਹੋਈ ਤਬਾਹੀ ਤੋਂ ਬਾਅਦ ਵਿਗਿਆਨੀਆਂ ਵੱਲੋਂ ਭਾਰਤ ਵਿੱਚ ਵੀ ਭੂਚਾਲ ਦੀ ਸੰਭਾਵਨਾ ਪ੍ਰਗਟਾਈ ਗਈ ਹੈ, ਇਸੇ ਵਿਚਾਲੇ ਅੱਜ ਐਤਵਾਰ ਦੇਸ਼ ਦੇ ਕਈ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਤੋਂ ਬਾਅਦ ਲੋਕ ਦਹਿਸ਼ਤ ਵਿੱਚ ਆ ਗਏ।
ਮੱਧ ਪ੍ਰਦੇਸ਼ ਅਤੇ ਅਰੁਣਾਚਲ ਪ੍ਰਦੇਸ਼ ‘ਚ ਐਤਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 3.0 ਮਾਪੀ ਗਈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਭੂਚਾਲ ਇੰਦੌਰ ਤੋਂ ਲਗਭਗ 151 ਕਿਲੋਮੀਟਰ ਦੱਖਣ-ਪੱਛਮ ਵਿੱਚ ਧਾਰ ਵਿੱਚ ਦੁਪਹਿਰ 1 ਵਜੇ ਦੇ ਕਰੀਬ ਆਇਆ। ਏਜੰਸੀ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ।
ਇਸ ਦੇ ਨਾਲ ਹੀ ਇਕ ਅਧਿਕਾਰਤ ਬੁਲੇਟਿਨ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਹਿੱਸੇ ‘ਚ ਐਤਵਾਰ ਦੁਪਹਿਰ ਨੂੰ 3.8 ਤੀਬਰਤਾ ਦਾ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਭੂਟਾਨ ਦੀ ਸਰਹੱਦ ਦੇ ਨੇੜੇ ਪੱਛਮੀ ਕਾਮੇਂਗ ਵਿਚ 10 ਕਿਲੋਮੀਟਰ ਦੀ ਡੂੰਘਾਈ ਵਿਚ ਭੂਚਾਲ ਦਾ ਕੇਂਦਰ 12.12 ਵਜੇ ਆਇਆ। ਮੱਧ-ਉੱਤਰੀ ਅਸਾਮ ਅਤੇ ਭੂਟਾਨ ਦੇ ਪੂਰਬੀ ਹਿੱਸੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਉਥੇ ਹੀ ਆਂਧਰਾ ਪ੍ਰਦੇਸ਼ ਦੇ ਐਨਟੀਆਰ ਜ਼ਿਲ੍ਹੇ ਦੇ ਨੰਦੀਗਾਮਾ ਸ਼ਹਿਰ ਵਿੱਚ ਐਤਵਾਰ ਸਵੇਰੇ ਭੂਚਾਲ ਆਇਆ। ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਮਿਲੀ ਜਾਣਕਾਰੀ ਮੁਤਾਬਕ ਭੂਚਾਲ ਦੇ ਝਟਕੇ ਐਤਵਾਰ ਸਵੇਰੇ 7:13 ਵਜੇ ਦੇ ਕਰੀਬ ਆਏ ਅਤੇ ਇਹ 3.4 ਸੈਕਿੰਡ ਤੱਕ ਰਹੇ। ਡਰੇ ਹੋਏ ਲੋਕ ਘਰਾਂ ਤੋਂ ਬਾਹਰ ਸੜਕਾਂ ‘ਤੇ ਆ ਗਏ।
ਇਹ ਵੀ ਪੜ੍ਹੋ : ਮਾਣ ਵਾਲੀ ਗੱਲ ! ਭਾਰਤੀ ਮੂਲ ਦੀ ਡਾ. ਮੇਘਨਾ ਪੰਡਿਤ ਬਣੀ ਆਕਸਫੋਰਡ ਯੂਨੀਵਰਸਿਟੀ ਹਸਪਤਾਲਾਂ ਦੀ CEO
ਨੰਦੀਗਾਮਾ ਪਿੰਡ ਦੇ ਰਹਿਣ ਵਾਲੇ ਨਰਸਿਮਹਾ ਰਾਓ ਨੇ ਕਿਹਾ, “ਕੁਝ ਸਕਿੰਟਾਂ ਲਈ ਅਸੀਂ ਪਿੰਡ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ। ਬਹੁਤ ਸਾਰੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਤੁਰਕੀ ਅਤੇ ਸੀਰੀਆ ਵਿੱਚ ਵਿਨਾਸ਼ਕਾਰੀ ਭੁਚਾਲਾਂ ਤੋਂ ਬਾਅਦ ਵਿਗਿਆਨੀਆਂ ਵੱਲੋਂ ਭਾਰਤ ਵਿੱਚ ਭੂਚਾਲ ਆਉਣ ਦੀ ਵਧਦੀ ਸੰਭਾਵਨਾ ਬਾਰੇ ਹਾਲ ਹੀ ਵਿੱਚ ਕੀਤੀ ਗਈ ਭਵਿੱਖਬਾਣੀ ਤੋਂ ਦਹਿਸ਼ਤ ਫੈਲ ਗਈ ਸੀ।
ਉਸ ਨੇ ਕਿਹਾ ਕਿ ਮੈਂ ਘਰ ਵਿੱਚ ਕੰਮ ਕਰ ਰਿਹਾ ਹਾਂ। ਇਸ ਦੌਰਾਨ ਕੁਝ ਸਕਿੰਟਾਂ ਲਈ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦਹਿਸ਼ਤ ਵਿੱਚ ਅਸੀਂ ਘਰ ਤੋਂ ਬਾਹਰ ਭੱਜੇ। ਬਹੁਤ ਸਾਰੇ ਭਾਂਡੇ ਅਤੇ ਕਟੋਰੇ ਅਲਮਾਰੀਆਂ ਤੋਂ ਹੇਠਾਂ ਡਿੱਗ ਗਏ। ਅਸੀਂ ਉਸ ਵੇਲੇ ਬਹੁਤ ਡਰ ਗਏ ਸੀ।
ਵੀਡੀਓ ਲਈ ਕਲਿੱਕ ਕਰੋ -: