ਜੇਕਰ ਤੁਸੀਂ ਅਗਲੇ ਕੁਝ ਮਹੀਨਿਆਂ ‘ਚ ਮਨਾਲੀ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਹੁਣ ਹਿਮਾਚਲ ਜਾਣ ਵਿੱਚ ਤੁਹਾਡਾ ਸਮਾਂ ਵੀ ਬਚੇਗਾ ਅਤੇ ਖਰਚਾ ਵੀ ਘੱਟ ਹੋਵੇਗਾ। ਘੱਟ ਸਮੇਂ ਵਿੱਚ ਵੱਧ ਤੋਂ ਵੱਧ ਮੰਜ਼ਿਲਾਂ ਦਾ ਦੌਰਾ ਕਰ ਸਕਦੇ ਹੋ। ਇੱਕ ਦਿਨ ਵਿੱਚ ਕਈ ਥਾਵਾਂ ‘ਤੇ ਜਾ ਸਕਦੇ ਹੋ। ਅਜਿਹਾ ਇਸ ਲਈ ਹੈ ਕਿਉਂਕਿ ਹਿਮਾਚਲ ‘ਚ ਬਣਾਈਆਂ ਜਾ ਰਹੀਆਂ ਕੁੱਲ 37 ਸੁਰੰਗਾਂ ‘ਚੋਂ 9 ਇਸ ਸਾਲ ਅਪ੍ਰੈਲ ‘ਚ ਖੁੱਲ੍ਹ ਜਾਣਗੀਆਂ।
ਰਿਪੋਰਟਾਂ ਮੁਤਾਬਕ ਦਰਅਸਲ, ਇਸ ਪਹਾੜੀ ਰਾਜ ਵਿੱਚ ਅਗਲੇ 3 ਸਾਲਾਂ ਵਿੱਚ 31 ਹਜ਼ਾਰ ਕਰੋੜ ਰੁਪਏ ਦੀਆਂ 37 ਸੁਰੰਗਾਂ ਪੂਰੀਆਂ ਹੋਣਗੀਆਂ। ਇਨ੍ਹਾਂ ਵਿੱਚੋਂ ਚਾਰ ਮਾਰਗੀ ਕੀਰਤਪੁਰ-ਨੇਰਚੌਕ ਦੀਆਂ 9 ਸੁਰੰਗਾਂ ਅਪ੍ਰੈਲ ਤੱਕ ਖੋਲ੍ਹ ਦਿੱਤੀਆਂ ਜਾਣਗੀਆਂ। 237 ਕਿਲੋਮੀਟਰ ਦਾ ਇਹ ਹਾਈਵੇਅ 196 ਕਿਲੋਮੀਟਰ ਰਹਿ ਜਾਵੇਗਾ, ਜਿਸ ਦਾ ਮਤਲਬ ਹੈ ਕਿ ਸਫਰ 41 ਕਿਲੋਮੀਟਰ ਘੱਟ ਕਰਨਾ ਹੋਵੇਗਾ। ਇਸ ਤੋਂ ਬਾਅਦ ਮਨਾਲੀ ਤੱਕ 5 ਸੁਰੰਗਾਂ ਨੂੰ ਵੀ ਜਲਦੀ ਹੀ ਖੋਲ੍ਹ ਦਿੱਤਾ ਜਾਵੇਗਾ। ਇਨ੍ਹਾਂ ਸੁਰੰਗਾਂ ਦੇ ਬਣਨ ਨਾਲ ਚੰਡੀਗੜ੍ਹ ਤੋਂ ਆਉਣ ਵਾਲੇ ਸੈਲਾਨੀਆਂ ਦੇ ਸਫ਼ਰ ਦੇ ਸਮੇਂ ਵਿੱਚ 3.50 ਘੰਟੇ ਦੀ ਬੱਚਤ ਹੋਵੇਗੀ। ਪਰਵਾਣੂ-ਸੋਲਨ ਹਾਈਵੇ ਲਗਭਗ ਤਿਆਰ ਹੈ। ਬਿਲਾਸਪੁਰ-ਮਨਾਲੀ ਹਾਈਵੇਅ ਮਈ-ਜੂਨ ਵਿੱਚ ਖੁੱਲ੍ਹ ਜਾਵੇਗਾ। ਸਾਰੀਆਂ ਸੁਰੰਗਾਂ ਬਣਨ ਤੋਂ ਬਾਅਦ, ਸਮਾਂ 13 ਘੰਟੇ ਦਾ ਹੋਵੇਗਾ, ਦੂਰੀ 116 ਕਿਲੋਮੀਟਰ ਘੱਟ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
3 ਸਾਲਾਂ ਦੇ ਅੰਦਰ ਸਾਰੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਦੀ ਯੋਜਨਾ ਦੇ ਤਹਿਤ ਕੰਮ ਕਰ ਰਹੇ ਹਾਂ। ਕੀਰਤਪੁਰ-ਨੇਰਚੌਕ ਹਾਈਵੇਅ ਅਪ੍ਰੈਲ ਤੱਕ ਖੋਲ੍ਹਿਆ ਜਾ ਰਿਹਾ ਹੈ। ਸਮਾਂ ਅਤੇ ਦੂਰੀ ਦੀ ਬੱਚਤ ਹੋਵੇਗੀ ਪਰ ਉਚਾਈ ‘ਤੇ ਮੋਸ਼ਨ ਸਿਕਨੇਸ ਕਾਰਨ ਵੱਡੀ ਗਿਣਤੀ ‘ਚ ਸੈਲਾਨੀ ਨਹੀਂ ਆ ਪਾ ਰਹੇ ਹਨ।
ਖਾਸ ਕਰਕੇ ਬੱਚੇ ਅਤੇ ਔਰਤਾਂ ਉਲਟੀਆਂ ਕਾਰਨ ਸਫ਼ਰ ਕਰਨ ਤੋਂ ਕੰਨੀ ਕਤਰਾਉਂਦੇ ਹਨ ਜੋ ਹੁਣ ਨਹੀਂ ਹੋਵੇਗਾ। ਸੁਰੰਗਾਂ ਦੇ ਨਿਰਮਾਣ ਵਿੱਚ ਵਾਤਾਵਰਨ ਦੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਪਾਣੀ ਅਤੇ ਪਹਾੜ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਕੋਸ਼ਿਸ਼ ਕੀਤੀ ਗਈ ਹੈ ਕਿ ਸੈਲਾਨੀ ਪਾਣੀ ਅਤੇ ਪਹਾੜਾਂ ਦਾ ਨਜ਼ਾਰਾ ਵੀ ਦੇਖ ਸਕਣ।