ਯੂਰਪ ਭੇਜਣ ਦੇ ਨਾਂ ‘ਤੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਪਿੰਗ ਬਡਬਰ ਦੇ ਰਹਿਣ ਵਾਲੇ 37 ਸਾਲਾ ਕਿਸਾਨ ਮਲਕੀਤ ਸਿੰਘ ਨਾਲ 16 ਲੱਖ ਰੁਪਏ ਦੀ ਠੱਗੀ ਮਾਰੀ ਗਈ। ਇਸ ਮਗਰੋਂ ਪੈਸੇ ਕਢਵਾਉਣ ਲਈ ਆਪਸੀ ਸਮਝੌਤੇ ਤੋਂ ਬਾਅਦ ਵਾਪਸ ਜਾ ਰਹੇ ਮੁਲਜ਼ਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਿਸਾਨ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਘਟਨਾ ‘ਤੋਂ ਬਾਅਦ ਮੌਕੇ ‘ਤੇ ਪੁੱਜੀ ਥਾਣਾ ਸਦਰ ਦੀ ਪੁਲਿਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਬਰਨਾਲਾ ਜ਼ਿਲ੍ਹੇ ਦੇ ਥਾਣਾ ਧਨੌਲਾ ਅਧੀਨ ਪੈਂਦੇ ਪਿੰਡ ਪਿੰਗ ਬਡਬਰ ਦੇ ਰਹਿਣ ਵਾਲੇ ਕਿਸਾਨ ਮਲਕੀਤ ਸਿੰਘ ਨੇ ਦੱਸਿਆ ਕਿ ਉਸ ਦਾ ਨਜ਼ਦੀਕੀ ਬਲਕਾਰ ਸਿੰਘ ਸਪੇਨ ਵਿੱਚ ਰਹਿੰਦਾ ਹੈ। ਬਲਕਾਰ ਸਿੰਘ ਨੇੜਲੇ ਪਿੰਡ ਗਿੱਲ ਵੜੈਚ ਦਾ ਰਹਿਣ ਵਾਲਾ ਮਨਜਿੰਦਰ ਸਿੰਘ ਵੀ ਤਿੰਨ ਸਾਲ ਸਪੇਨ ਵਿੱਚ ਰਿਹਾ। ਜਿਸ ਕਾਰਨ ਮਲਕੀਤ ਸਿੰਘ ਦੀ ਮਨਜਿੰਦਰ ਸਿੰਘ ਨਾਲ ਜਾਣ-ਪਛਾਣ ਹੋ ਗਈ। ਮਨਜਿੰਦਰ ਸਿੰਘ ਸਪੇਨ ਤੋਂ ਭਾਰਤ ਪਰਤਿਆ ਅਤੇ ਮਲਕੀਤ ਸਿੰਘ ਨੂੰ ਕਿਹਾ ਕਿ ਉਹ ਨੌਜਵਾਨਾਂ ਨੂੰ ਯੂਰਪ ਭੇਜ ਕੇ ਰੁਜ਼ਗਾਰ ਮੁਹੱਈਆ ਕਰਵਾਉਂਦਾ ਹੈ। ਉਸ ਨੇ ਮਲਕੀਤ ਸਿੰਘ ਨੂੰ ਯੂਰਪ ਭੇਜਣ ਦੇ ਨਾਂ ‘ਤੇ 20 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ।
ਮਲਕੀਤ ਸਿੰਘ ਨੇ ਦੱਸਿਆ ਕਿ ਉਸ ਨੇ ਦੋ ਏਕੜ ਜ਼ਮੀਨ ਗਿਰਵੀ ਰੱਖ ਕੇ ਵਿਚੋਲੇ ਤੋਂ 16 ਲੱਖ ਦੀ ਰਕਮ ਵਿਚ ਫਸਲ ਦੇ ਪੈਸੇ ਮਨਜਿੰਦਰ ਸਿੰਘ ਨੂੰ ਦੇ ਦਿੱਤੇ ਸਨ। ਪਰ ਮਨਜਿੰਦਰ ਸਿੰਘ ਨੇ ਵਾਅਦੇ ਮੁਤਾਬਕ ਉਸਨੂੰ ਯੂਰਪ ਨਹੀਂ ਭੇਜਿਆ। ਜਿਸ ‘ਤੋਂ ਬਾਅਦ ਉਸਨੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ। ਪਰ ਉਸ ਨੇ ਪੈਸੇ ਵਾਪਸ ਨਹੀਂ ਕੀਤੇ। ਇਸ ਮਗਰੋਂ ਮਲਕੀਤ ਸਿੰਘ ਹੋਲੀ ਵਾਲੇ ਦਿਨ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਸਾਹਿਬ ਵਿਖੇ ਮੁਲਜ਼ਮ ਮਨਜਿੰਦਰ ਸਿੰਘ ਨਾਲ ਆਹਮੋ-ਸਾਹਮਣੇ ਹੋ ਗਿਆ। ਪਰ ਕੁਝ ਲੋਕਾਂ ਨੇ ਦਖ਼ਲ ਦੇ ਕੇ ਪੰਚਾਇਤ ਅੱਗੇ ਮਾਮਲਾ ਨਿਪਟਾਉਣ ਦਾ ਭਰੋਸਾ ਦਿੱਤਾ।
ਇਹ ਵੀ ਪੜ੍ਹੋ : ਜੀ-20 ਤੋਂ ਪਹਿਲਾਂ ਅਲਰਟ ‘ਤੇ ਪੰਜਾਬ ਪੁਲਿਸ, ਅੰਤਰਰਾਜੀ ਸਰਹੱਦਾਂ ‘ਤੇ ਚਲਾਇਆ ਗਿਆ ਆਪ੍ਰੇਸ਼ਨ
ਇਸ ‘ਤੋਂ ਬਾਅਦ ਵਿੱਚ ਜਦੋਂ ਮਲਕੀਤ ਸਿੰਘ ਆਪਣੇ ਸਾਥੀਆਂ ਸਮੇਤ ਉੱਥੋਂ ਵਾਪਸ ਜਾ ਰਿਹਾ ਸੀ ਤਾਂ ਮੁਲਜ਼ਮ ਮਨਜਿੰਦਰ ਸਿੰਘ ਨੇ ਆਪਣੇ ਰਿਸ਼ਤੇਦਾਰ ਕੁਲਦੀਪ ਸਿੰਘ ਵਾਸੀ ਪਿੰਡ ਸ਼ਹੂਰਾ (ਅੰਮ੍ਰਿਤਸਰ) ਨਾਲ ਮਿਲ ਕੇ ਚਾਰ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਮਲਕੀਤ ਸਿੰਘ ਦੇ ਦੱਸਿਆ ਕਿ ਉਹ ਅਤੇ ਉਸ ਦੇ ਸਾਥੀ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਉਂਦੇ ਹੋਏ ਉਥੋਂ ਭੱਜੇ।
ਇਸ ‘ਤੋਂ ਬਾਅਦ ਮਲਕੀਤ ਸਿੰਘ ਆਪਣੇ ਸਾਥੀਆਂ ਨਾਲ ਥਾਣਾ ਸਦਰ ਪੁੱਜਾ। ਸਬ-ਇੰਸਪੈਕਟਰ ਜਸਪਾਲ ਸਿੰਘ ਨੇ ਮੌਕੇ ‘ਤੇ ਮਲਕੀਤ ਸਿੰਘ ਦੇ ਬਿਆਨ ਦੇ ਅਧਾਰ ‘ਤੇ ਕਾਰਵਾਈ ਕਰਦਿਆਂ ਮੁਲਜ਼ਮ ਮਨਜਿੰਦਰ ਸਿੰਘ, ਉਸ ਦੇ ਰਿਸ਼ਤੇਦਾਰ ਕੁਲਦੀਪ ਸਿੰਘ ਅਤੇ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਉਹ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲੈਣਗੇ।
ਵੀਡੀਓ ਲਈ ਕਲਿੱਕ ਕਰੋ -: