ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਅੱਜ ਦੁਪਹਿਰ 3 ਵਜੇ 5ਵੀਂ ਜਮਾਤ ਲਈ ਬੋਰਡ ਪ੍ਰੀਖਿਆ ਦਾ ਨਤੀਜਾ ਐਲਾਨ ਕੀਤਾ। ਇਸ ਸਾਲ ਦਾ ਨਤੀਜਾ 99.69 ਫੀਸਦੀ ਰਿਹਾ, ਜੋਕਿ ਪਿਛਲੇ ਸਾਲ ਦੇ ਮੁਕਾਬਲੇ ਮਾਮੂਲੀ ਵੱਧ ਹੈ। ਕੁੜੀਆਂ ਨੇ ਮੁੰਡਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ ਕਿਉਂਕਿ ਲੜਕੀਆਂ ਨੇ 99.74 ਫੀਸਦੀ ਅੰਕ ਪ੍ਰਾਪਤ ਕੀਤੇ ਹਨ ਅਤੇ ਮੁੰਡਿਆਂ ਨੇ ਕੁੱਲ 99.65 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ।
ਹਾਲਾਂਕਿ, ਟਰਾਂਸਜੈਂਡਰ ਵਿਦਿਆਰਥੀਆਂ ਦਾ ਰਿਜ਼ਲਟ 100 ਫੀਸਦੀ ਰਿਹਾ। ਕੁੱਲ 10 ਟਰਾਂਸਜੈਂਡਰ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਅਤੇ ਉਹ ਸਾਰੇ ਪਾਸ ਹੋਏ। ਉਥੇ ਹੀ ਮਾਨਸਾ ਦੀ ਜਸਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕਰਕੇ 500 ਵਿੱਚੋਂ ਪੂਰੇ ਨੰਬਰ ਆਪਣੇ ਨਾਂ ਕੀਤੇ।
ਦੱਸ ਦੇਈਏ ਕਿ 5ਵੀਂ ਜਮਾਤ ਦੀਆਂ ਪ੍ਰੀਖਿਆਵਾਂ 27 ਫਰਵਰੀ ਤੋਂ ਲਈਆਂ ਗਈਆਂ ਸਨ। ਪਹਿਲਾਂ, ਪ੍ਰੀਖਿਆਵਾਂ 16 ਫਰਵਰੀ ਤੋਂ ਸ਼ੁਰੂ ਹੋਣੀਆਂ ਸਨ, ਹਾਲਾਂਕਿ, ਬਾਅਦ ਵਿੱਚ ਤਰੀਕਾਂ ਨੂੰ ਸੋਧਿਆ ਗਿਆ ਸੀ। ਇਹ ਬਦਲਾਅ ਜੀ-20 ਸੰਮੇਲਨ, ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੀਆਂ ਪ੍ਰੀਖਿਆਵਾਂ ਦੀ ਸ਼ੁਰੂਆਤ ਅਤੇ ਹੋਲਾ ਮੁਹੱਲਾ ਤਿਉਹਾਰ ਦੇ ਕਾਰਨ ਲਿਆਂਦੇ ਗਏ ਹਨ।
ਇਹ ਵੀ ਪੜ੍ਹੋ : ਜਲੰਧਰ ‘ਚ ਆਸਟ੍ਰੇਲੀਆ ‘ਤੋਂ ਪਰਤੇ ਨੌਜਵਾਨ ਦੀ ਮਿਲੀ ਲਾ.ਸ਼, ਪੁਲਿਸ ਨੇ ਦੋਸਤ ਨੂੰ ਕੀਤਾ ਗ੍ਰਿਫਤਾਰ
ਇੰਝ ਚੈੱਕ ਕਰੋ ਨਤੀਜਾ
- ਪਹਿਲਾਂ ਪੰਜਾਬ ਸਕੂਲ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ।
- Results ‘ਤੇ ਕਲਿੱਕ ਕਰੋ ਤੇ ਤੁਹਾਡੇ ਕੋਲ ਨਵੀਂ ਵਿੰਡੋ ਖੁੱਲ੍ਹ ਜਾਵੇਗੀ।
- 5th Class Result ਉਪਰ ਕਲਿੱਕ ਕਰੋ।
- ਬਾਕਸ ‘ਤੇ ਕਲਿੱਕ ਕਰੋ ਤੇ ਲੋੜੀਂਦੀ ਜਾਣਕਾਰੀ ਭਰੋ।
- ਰਿਜ਼ਲਟ ਤੁਹਾਡੀ ਸਕ੍ਰੀਨ ‘ਤੇ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: