ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ਨੀਵਾਰ ਨੂੰ ਆਸਾਮ ਦੇ ਤੇਜ਼ਪੁਰ ਏਅਰ ਫੋਰਸ ਸਟੇਸ਼ਨ ਤੋਂ ਸੁਖੋਈ-30 MKI ਲੜਾਕੂ ਜਹਾਜ਼ ਵਿੱਚ ਉਡਾਣ ਭਰੀ। ਲੜਾਕੂ ਜਹਾਜ਼ ਵਿਚ ਇਹ ਉਸ ਦੀ ਪਹਿਲੀ ਉਡਾਣ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਗਰੁੱਪ ਕੈਪਟਨ ਨਵੀਨ ਕੁਮਾਰ ਤਿਵਾਰੀ ਨੇ ਸੁਖੋਈ-30 ਐਮਕੇਆਈ ਵਿੱਚ ਰਾਸ਼ਟਰਪਤੀ ਨਾਲ ਰਵਾਨਾ ਕੀਤਾ। ਰਾਸ਼ਟਰਪਤੀ ਤਿੰਨਾਂ ਸੇਵਾਵਾਂ ਦਾ ਸੁਪਰੀਮ ਕਮਾਂਡਰ ਹੁੰਦਾ ਹੈ। ਫਿਲਹਾਲ ਉਹ ਆਸਾਮ ਦੇ ਤਿੰਨ ਦਿਨਾਂ ਦੌਰੇ ‘ਤੇ ਹਨ।
ਏਅਰ ਮਾਰਸ਼ਲ ਐਸਪੀ ਧਾਰਕਰ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਏਅਰ ਫੋਰਸ ਬੇਸ ‘ਤੇ ਰਾਸ਼ਟਰਪਤੀ ਦਾ ਸੁਆਗਤ ਕੀਤਾ।
ਸੁਖੋਈ-30 MKI ਦੋ ਸੀਟਾਂ ਵਾਲਾ ਮਲਟੀ-ਰੋਲ ਲੜਾਕੂ ਜਹਾਜ਼ ਹੈ। ਇਸ ਨੂੰ ਰੂਸੀ ਕੰਪਨੀ ਸੁਖੋਈ ਵੱਲੋਂ ਵਿਕਸਤ ਕੀਤਾ ਗਿਆ ਹੈ ਅਤੇ ਭਾਰਤ ਦੀ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (ਐਚਏਐਲ) ਵੱਲੋਂ ਲਾਇਸੈਂਸ ਦੇ ਅਧੀਨ ਤਿਆਰ ਕੀਤਾ ਗਿਆ ਹੈ।
ਇਸ ਨਾਲ ਰਾਸ਼ਟਰਪਤੀ ਮੁਰਮੂ ਲੜਾਕੂ ਜਹਾਜ਼ ‘ਚ ਉਡਾਣ ਭਰਨ ਵਾਲੀ ਤੀਜੀ ਰਾਸ਼ਟਰਪਤੀ ਅਤੇ ਦੂਜੀ ਮਹਿਲਾ ਰਾਸ਼ਟਰਪਤੀ ਬਣ ਗਏ ਹਨ। ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ 2009 ਵਿੱਚ ਫਰੰਟਲਾਈਨ ਲੜਾਕੂ ਜਹਾਜ਼ ਵਿੱਚ ਉਡਾਣ ਭਰੀ ਸੀ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਦਾ ਵੱਡਾ ਐਲਾਨ- ‘ਅਕਾਲੀ ਦਲ ਦੇ ਚੋਣ ਨਿਸ਼ਾਨ ‘ਤੇ ਲੜੀ ਜਾਏਗੀ ਜਲੰਧਰ ਜ਼ਿਮਨੀ ਚੋਣ’
7 ਅਪ੍ਰੈਲ (ਸ਼ੁੱਕਰਵਾਰ) ਨੂੰ ਰਾਸ਼ਟਰਪਤੀ ਮੁਰਮੂ ਨੇ ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ ਗਜਾ ਉਤਸਵ-2023 ਦਾ ਉਦਘਾਟਨ ਕੀਤਾ ਅਤੇ ਗੁਹਾਟੀ ਵਿੱਚ ਗੁਹਾਟੀ ਹਾਈ ਕੋਰਟ ਦੇ 75 ਸਾਲਾਂ ਦੇ ਜਸ਼ਨਾਂ ਵਿੱਚ ਵੀ ਸ਼ਾਮਲ ਹੋਏ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਗੁਹਾਟੀ ਵਿੱਚ ਮਾਊਂਟ ਕੰਚਨਜੰਗਾ ਐਕਸਪੀਡੀਸ਼ਨ-2023 ਨੂੰ ਹਰੀ ਝੰਡੀ ਦਿਖਾਈ।
ਇਸ ਦੇ ਨਾਲ ਹੀ ਰਾਸ਼ਟਰਪਤੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਾਥੀਆਂ ਨਾਲ ਦਿਆਲਤਾ ਨਾਲ ਪੇਸ਼ ਆਉਣ ਅਤੇ ਹਾਥੀਆਂ ਦੇ ਗਲਿਆਰਿਆਂ ਨੂੰ ਉਨ੍ਹਾਂ ਦੀ ਆਵਾਜਾਈ ਦੀ ਸਹੂਲਤ ਲਈ ਰੁਕਾਵਟਾਂ ਤੋਂ ਮੁਕਤ ਰੱਖਣ।
ਵੀਡੀਓ ਲਈ ਕਲਿੱਕ ਕਰੋ -: