ਲੁਧਿਆਣਾ (ਕੁੰਵਰਜੋਤ ਸਿੰਘ): ਪੰਜਾਬ ਨੂੰ ਗੁਰੂਆਂ,ਪੀਰਾਂ, ਫ਼ਕੀਰਾਂ ਅਤੇ ਯੋਧਿਆਂ ਦੀ ਧਰਤੀ ਕਿਹਾ ਜਾਂਦਾ ਹੈ, ਪੰਜਾਬ ‘ਚ ਕਈ ਧਾਰਮਿਕ ਸ਼ਖਸੀਅਤਾਂ ਅਤੇ ਯੋਧਿਆਂ ਨੇ ਜਨਮ ਲਿਆ ਹੈ। ਜੇ ਗੱਲ ਕਰੀਏ ਇਸ ਧਰਤੀ ਦੀ ਤਾਂ ਇੱਥੇ ਹੀ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ, ਜਿਨ੍ਹਾਂ ਨੇ ਉਸ ਵਕਤ ਦੀ ਰਾਜਨੀਤੀ ਅਤੇ ਧਾਰਮਿਕ ਕੱਟੜਤਾ ਨੂੰ ਬੱਦਲ ਕੇ ਰੱਖ ਦਿੱਤਾ। ਜੇ ਯੋਧਿਆਂ ਦੀ ਗੱਲ ਕਰੀਏ ਤਾਂ ਪੰਜਾਬ ‘ਚ ਪੋਰਸ ਵਰਗੇ ਨੇ ਵਿਸ਼ਵ ਨੂੰ ਜਿੱਤਣ ਦੀ ਸੌਂਹ ਖਾਣ ਵਾਲੇ ਸਿਕੰਦਰ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਸਭ ਦੇ ਪਿੱਛੇ ਇੱਕੋ ਇੱਕ ਸ਼ਕਤੀ ਸੀ ਮਾਂ । ਜੇ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਕਰੀਏ ਤਾਂ ਉਹਨਾਂ ਬਾਰੇ ਗੱਲ ਕਰਦਿਆਂ ਇਹ ਹੋ ਨਹੀਂ ਸਕਦਾ ਕਿ ਮਾਤਾ ਤ੍ਰਿਪਤਾ ਜੀ ਦਾ ਨਾਮ ਨਾ ਆਵੇ ਅਤੇ ਮਾਤਾ ਗੁੱਜਰ ਕੌਰ ਦੀਆਂ ਕੁਰਬਾਨੀਆਂ ਬਾਰੇ ਤਾਂ ਕੀ ਹੀ ਗੱਲ ਕਰੀਏ । ਜਿਨ੍ਹਾਂ ਨੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗੇ ਯੋਧੇ ਨੂੰ ਜਨਮ ਦਿੱਤਾ ਸੀ। ਠੰਡੇ ਬੁਰਜ ਦੀਆ ਰਾਤਾਂ ‘ਚ ਕਿਵੇਂ ਚੜ੍ਹਦੀਕਲਾ ਵਿੱਚ ਰਹੀ ਸੀ ਉਹ ਮਾਂ। ਪਰ ਅੱਜ ਪੰਜਾਬ ਦੀ ਮਾਂ ਦੇ ਹਾਲਾਤ ਬਹੁਤ ਤਰਸਯੋਗ ਹੋ ਗਏ ਹਨ ਕਿਉਂਕਿ ਪਰਵਾਸ ਦਿਨੋਂ-ਦਿਨ ਪੰਜਾਬ ਨੂੰ ਅੰਦਰੋਂ-ਅੰਦਰੀ ਖਾ ਰਿਹਾ ਹੈ। ਪਿੰਡਾਂ ਦੇ ਪਿੰਡ ਖਾਲੀ ਹੋ ਗਏ ਨੇ ਅਤੇ ਕਈ ਘਰ ਇਹੋ ਜਿਹੇ ਨੇ ਜਿੱਥੇ ਖਾਲੀ ਸਿਰਫ ਇੱਕ ਬੇਵੱਸ ਮਾਂ ਆਪਣੇ ਬੱਚਿਆਂ ਦੀ ਉਡੀਕ ਕਰ ਰਹੀ ਹੈ । ਉਹ ਇਹੀ ਉਮੀਦ ‘ਚ ਰਹਿੰਦੀ ਹੈ ਕਿ ਕਦੋਂ ਆਪਣੇ ਪੁੱਤ ਜਾਂ ਧੀ ਦਾ ਮੂੰਹ ਦੇਖੇਗੀ । ਪਰ ਕਈ ਤਾਂ ਵਿਚਾਰੇ ਆਪਣੀਆਂ ਮਾਵਾਂ ਦੇ ਸਸਕਾਰ ‘ਤੇ ਵੀ ਨਹੀਂ ਪਹੁੰਚ ਪਾਉਂਦੇ, ਪਰ ਫਿਰ ਵੀ ਇੱਕ ਮਾਂ ਹੀ ਹੈ ਜਿਹੜੀ ਵੱਡਾ ਜਿਗਰਾ ਕਰਕੇ ਆਪਣੇ ਬੱਚੇ ਨੂੰ ਆਪਣੇ ਤੋਂ ਦੂਰ ਵਿਦੇਸ਼ ਭੇਜਦੀ ਹੈ ਤਾਂ ਜੋ ਉਸਦੇ ਬੱਚਾ ਆਪਣਾ ਸੋਹਣਾ ਭਵਿੱਖ ਬਣਾ ਸਕੇ ਇਹ ਪਤਾ ਹੋਣ ਦੇ ਬਾਵਜੂਦ ਵੀ ਕੇ ਉਸਨੇ ਹੀ ਸਭ ਤੋਂ ਔਖੇ ਹੋਣਾ ਹੈ ਆਪਣੇ ਪੁੱਤ ਜਾਂ ਧੀ ਨੂੰ ਯਾਦ ਕਰ ਕਰ।
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .