ਫਾਜ਼ਿਲਕਾ ਵਿੱਚ ਨਹਿਰੀ ਪਾਣੀ ਨੇ ਤਬਾਹੀ ਮਚਾ ਦਿੱਤੀ ਹੈ। ਨਹਿਰਾਂ ‘ਚ ਅਚਾਨਕ ਨਹਿਰੀ ਪਾਣੀ ਛੱਡਣ ਨਾਲ ਆਏ ਤੇਜ਼ ਬਹਾਅ ਕਰਕੇ ਕਿਸਾਨਾਂ ਦੀਆਂ ਪੱਕੀਆਂ ਫਸਲਾਂ ਬਰਬਾਦ ਹੋ ਗਈਆਂ। ਹਜ਼ਾਰਾਂ ਏਕੜ ਫਸਲ ਪਾਣੀ ਵਿੱਚ ਡੁੱਬ ਗਈ। ਪਾਣੀ ਦੇ ਤੇਜ਼ ਵਹਾਅ ਕਾਰਨ ਫਾਜ਼ਿਲਕਾ ਦੀਆਂ 5 ਨਹਿਰਾਂ ਟੁੱਟ ਗਈਆਂ ਹਨ। ਨਹਿਰ ਟੁੱਟਣ ਕਾਰਨ ਕਣਕ ਦੀਆਂ ਪੱਕੀਆਂ ਫ਼ਸਲਾਂ ਵਿੱਚ ਕਈ ਫੁੱਟ ਤੱਕ ਪਾਣੀ ਜਮ੍ਹਾਂ ਹੋ ਗਿਆ ਹੈ ਅਤੇ ਫ਼ਸਲ ਬਰਬਾਦ ਹੋ ਗਈ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰਾਂ ਦੀ ਸਫ਼ਾਈ ਨਹੀਂ ਕਰਵਾਈ ਗਈ, ਇੰਨਾ ਹੀ ਨਹੀਂ ਕਿਸਾਨਾਂ ਨੂੰ ਦੱਸੇ ਬਿਨਾਂ ਹੀ ਨਹਿਰਾਂ ਵਿੱਚ ਪਾਣੀ ਛੱਡ ਦਿੱਤਾ ਗਿਆ, ਕਿਉਂਕਿ ਇਨ੍ਹਾਂ ਦਿਨਾਂ ਵਿੱਚ ਪਾਣੀ ਦੀ ਕੋਈ ਲੋੜ ਨਹੀਂ ਸੀ, ਹੁਣ ਤੱਕ 10 ਫ਼ੀਸਦੀ ਕਣਕ ਦੀ ਫ਼ਸਲ ਦੀ ਕਟਾਈ ਹੋਈ ਸੀ ਕਿ ਅਚਾਨਕ ਕਈ ਨਹਿਰਾਂ ਵਿੱਚ ਪਾਣੀ ਆਉਣ ਨਾਲ ਪੱਕੀ ਫ਼ਸਲ ਬਰਬਾਦ ਹੋ ਗਈ ਹੈ। ਹੁਣ ਕਿਸਾਨ ਸਰਕਾਰ ਤੋਂ ਫਸਲ ਦੇ 100 ਫੀਸਦੀ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਹਨ।
ਦੱਸ ਦਈਏ ਕਿ ਫਾਜ਼ਿਲਕਾ ਪ੍ਰਸ਼ਾਸਨ ਮੁਤਾਬਕ ਫਾਜ਼ਿਲਕਾ ਦੇ ਜੰਡਵਾਲਾ ਖੁਰਤਾ, ਬਾਂਡੀਵਾਲਾ ਮਾਈਨਰ, ਉੜੀਆ ਵਾਲਾ ਮਾਈਨਰ, ਕੇਰੀਆ ਅਤੇ ਆਲਮ ਸ਼ਾਹ ਨੇੜੇ ਨਹਿਰਾਂ ‘ਚ ਪਾੜ ਪੈ ਗਿਆ ਹੈ। ਥਾਂ-ਥਾਂ ‘ਤੇ ਇਨ੍ਹਾਂ ਟੋਇਆਂ ਨੂੰ ਪੁੱਟਣ ਦਾ ਕੰਮ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ, CM ਕੇਜਰੀਵਾਲ ਨੂੰ CBI ਦਾ ਸੰਮਨ, ਸ਼ਰਾਬ ਨੀਤੀ ਮਾਮਲੇ ‘ਚ ਹੋਵੇਗੀ ਪੁੱਛਗਿੱਛ
ਸੂਚਨਾ ਤੋਂ ਬਾਅਦ ਮੌਕੇ ‘ਤੇ ਪਹੁੰਚੇ ਐਸ.ਡੀ.ਐਮ ਨੇ ਦੱਸਿਆ ਕਿ ਇਸ ਮਾਮਲੇ ‘ਚ ਪਹਿਲ ਦੇ ਆਧਾਰ ‘ਤੇ ਕਿੱਥੇ-ਕਿੱਥੇ ਨਹਿਰਾਂ ਦੇ ਪਾੜ ਨੂੰ ਠੀਕ ਕੀਤਾ ਜਾ ਰਿਹਾ ਹੈ ਅਤੇ ਕਿੰਨੀ ਫ਼ਸਲ ਦਾ ਨੁਕਸਾਨ ਹੋਇਆ ਹੈ, ਇਸ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਕਸੂਰ ਕਿਸ ਦਾ ਸੀ। ਹਾਲਾਂਕਿ ਮੌਕੇ ‘ਤੇ ਪਹੁੰਚੇ ਵਿਧਾਇਕ ਨੇ ਵੀ ਇਸ ਮਾਮਲੇ ‘ਚ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: