ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਮੰਗਲਵਾਰ ਨੂੰ ਸ਼ਿਮਲਾ ਪਹੁੰਚਣ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਰਾਸ਼ਟਰਪਤੀ ਦੇ ਨਾਲ ਉਨ੍ਹਾਂ ਦੇ ਪਰਿਵਾਰ ਦੇ 8 ਮੈਂਬਰਾਂ ਸਮੇਤ ਕੁੱਲ 28 ਲੋਕ ਗਏ ਹਨ, ਜਿਨ੍ਹਾਂ ਦੇ ਨਾਲ 4 ਹੈਲੀਕਾਪਟਰ ਸ਼ਿਮਲਾ ਪਹੁੰਚੇ।
ਰਾਸ਼ਟਰਪਤੀ ਦਾ ਹੈਲੀਕਾਪਟਰ ਕਲਿਆਣੀ ਹੈਲੀਪੈਡ ‘ਤੇ ਉਤਰਿਆ। ਇੱਥੋਂ ਉਹ ਮਸ਼ੋਬਰਾ ਵਿੱਚ ਰਾਸ਼ਟਰਪਤੀ ਨਿਵਾਸ ਰਿਟਰੀਟ ਗਈ। ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਮਸ਼ੋਬਰਾ ਵਿੱਚ ਰਾਸ਼ਟਰਪਤੀ ਨਿਵਾਸ ਰਿਟਰੀਟ ਵਿੱਚ 4 ਦਿਨ ਰੁਕਣਗੇ। ਉਹ ਭਲਕੇ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੀ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕਰਨਗੇ। ਇਸ ਮੌਕੇ ਮੁੱਖ ਮੰਤਰੀ ਸੁੱਖੂ ਸਮੇਤ ਕੈਬਨਿਟ ਮੈਂਬਰ ਹਾਜ਼ਰ ਹੋਣਗੇ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਰਾਸ਼ਟਰਪਤੀ ਮੁਰਮੂ 20 ਅਪ੍ਰੈਲ ਨੂੰ ਰਾਸ਼ਟਰਪਤੀ ਭਵਨ ਨੂੰ ਲੋਕਾਂ ਨੂੰ ਸਮਰਪਿਤ ਕਰਨਗੇ। ਇਸ ਤੋਂ ਬਾਅਦ ਰਾਸ਼ਟਰਪਤੀ ਭਵਨ ਸਾਲ ਭਰ ਲੋਕਾਂ ਲਈ ਖੁੱਲ੍ਹਾ ਰਹੇਗਾ। ਲੋਕ ਇੱਥੇ ਆ ਕੇ ਰਾਸ਼ਟਰਪਤੀ ਨਿਵਾਸ ਨੂੰ ਨੇੜਿਓਂ ਦੇਖ ਸਕਣਗੇ। ਇਸ ਨੂੰ ਦੇਖਣ ਲਈ ਲੋਕਾਂ ਨੂੰ ਫੀਸ ਦੇਣੀ ਪੈਂਦੀ ਹੈ। ਭਾਰਤੀਆਂ ਲਈ ਫੀਸ 50 ਰੁਪਏ ਰੱਖੀ ਗਈ ਹੈ, ਜਦਕਿ ਵਿਦੇਸ਼ੀ ਸੈਲਾਨੀਆਂ ਨੂੰ 150 ਰੁਪਏ ਫੀਸ ਦੇਣੀ ਪਵੇਗੀ।