ਹਿਮਾਚਲ ਪ੍ਰਦੇਸ਼ ਵਿੱਚ ਵਧਦੇ ਤਾਪਮਾਨ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਹਿਮਾਚਲ ਦੇ ਕਈ ਇਲਾਕਿਆਂ ‘ਚ ਪਿਛਲੇ 15 ਘੰਟਿਆਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਸ਼ਿਮਲਾ ਅਤੇ ਕੁੱਲੂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਲਾਹੌਲ ਸਪਿਤੀ ‘ਚ ਬਰਫਬਾਰੀ ਹੋਈ ਹੈ।
ਦੂਜੇ ਪਾਸੇ ਮੌਸਮ ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼ ਵਿੱਚ ਮੰਗਲਵਾਰ ਦੇਰ ਸ਼ਾਮ ਮੌਸਮ ਖ਼ਰਾਬ ਹੋ ਗਿਆ ਅਤੇ ਸ਼ਿਮਲਾ, ਮੰਡੀ, ਕੁੱਲੂ ਸਮੇਤ ਸਾਰੇ ਇਲਾਕਿਆਂ ਵਿੱਚ ਭਾਰੀ ਮੀਂਹ ਪਿਆ। ਸ਼ਿਮਲਾ ‘ਚ ਦੇਰ ਸ਼ਾਮ ਮੀਂਹ ਕਾਰਨ ਰਾਜ ਭਵਨ ‘ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਪ੍ਰੋਗਰਾਮ ਵੀ ਲੇਟ ਹੋ ਗਿਆ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ‘ਚ ਬੁੱਧਵਾਰ ਨੂੰ ਵੀ ਆਰੇਂਜ ਅਲਰਟ ਜਾਰੀ ਕੀਤਾ ਸੀ ਅਤੇ ਇਸ ਦੇ ਨਤੀਜੇ ਵਜੋਂ ਸ਼ਿਮਲਾ ਅਤੇ ਲਾਹੌਲ ਸਪਿਤੀ ‘ਚ ਬਾਰਿਸ਼ ਅਤੇ ਬਰਫਬਾਰੀ ਹੋਈ। ਬਰਫਬਾਰੀ ਕਾਰਨ ਅਟਲ ਸੁਰੰਗ ਨੂੰ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਹੈ। ਲਾਹੌਲ ਘਾਟੀ ਵਿੱਚ ਬਰਫ਼ ਦੀ ਸਫ਼ੈਦ ਚਾਦਰ ਵਿਛ ਗਈ ਹੈ। ਮੌਸਮ ਵਿਭਾਗ ਅਨੁਸਾਰ ਮੰਡੀ ਜ਼ਿਲ੍ਹੇ ਦੇ ਜੋਗਿੰਦਰ ਨਗਰ ਵਿੱਚ ਪਿਛਲੇ 12 ਘੰਟਿਆਂ ਵਿੱਚ ਸਭ ਤੋਂ ਵੱਧ 46 ਮਿਲੀਮੀਟਰ ਮੀਂਹ ਪਿਆ ਹੈ। ਇਸ ਤੋਂ ਇਲਾਵਾ ਕੁੱਲੂ ਦੇ ਭੁੰਤਰ ਵਿੱਚ 35 ਮਿਲੀਮੀਟਰ ਅਤੇ ਚੰਬਾ ਵਿੱਚ 33 ਮਿਲੀਮੀਟਰ ਮੀਂਹ ਪਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਇਸ ਦੇ ਨਾਲ ਹੀ ਲਾਹੌਲ ਦੇ ਗੋਂਧਲਾ ਵਿੱਚ 7 ਸੈਂਟੀਮੀਟਰ, ਕੁਕੁਮਸੇਰੀ ਵਿੱਚ 6 ਸੈਂਟੀਮੀਟਰ ਅਤੇ ਕੇਲੌਂਗ ਵਿੱਚ ਦੋ ਸੈਂਟੀਮੀਟਰ ਬਰਫ਼ਬਾਰੀ ਹੋਈ ਹੈ। ਹਿਮਾਚਲ ਪ੍ਰਦੇਸ਼ ‘ਚ ਮੀਂਹ ਕਾਰਨ ਪਾਰਾ ਵੀ ਹੇਠਾਂ ਡਿੱਗ ਗਿਆ ਹੈ। ਲਾਹੌਲ ਘਾਟੀ ‘ਚ ਘੱਟੋ-ਘੱਟ ਤਾਪਮਾਨ ਇਕ ਵਾਰ ਫਿਰ ਜ਼ੀਰੋ ਤੋਂ ਹੇਠਾਂ ਚਲਾ ਗਿਆ ਹੈ। ਹਾਲਾਂਕਿ ਊਨਾ ‘ਚ ਗਰਮੀ ਦਾ ਕਹਿਰ ਜਾਰੀ ਹੈ ਅਤੇ ਇੱਥੇ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਦਰਜ ਕੀਤਾ ਗਿਆ ਹੈ। ਹਿਮਾਚਲ ‘ਚ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਗਿਆ ਹੈ ਅਤੇ ਬਾਰਸ਼ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ ਤਿੰਨ ਤੋਂ ਚਾਰ ਡਿਗਰੀ ਤੱਕ ਡਿੱਗ ਗਿਆ ਹੈ। ਹਿਮਾਚਲ 22 ਅਪ੍ਰੈਲ ਤੱਕ ਯੈਲੋ ਅਲਰਟ ‘ਤੇ ਰਹੇਗਾ ਅਤੇ ਮੀਂਹ ਅਤੇ ਬਰਫਬਾਰੀ ਹੋਵੇਗੀ। ਦੂਜੇ ਪਾਸੇ ਬੇਮੌਸਮੀ ਬਰਫਬਾਰੀ ਅਤੇ ਬਾਰਿਸ਼ ਕਾਰਨ ਫਸਲਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਸ਼ਿਮਲਾ ‘ਚ ਵੀਰਵਾਰ ਨੂੰ ਬਾਰਿਸ਼ ਨਾਲ ਸ਼ੁਰੂ ਹੋਈ ਸਵੇਰ ਹੁਣ ਹਲਕੀ ਧੁੱਪ ‘ਚ ਬਦਲ ਗਈ ਹੈ।