ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਨੇ ਅੱਤਵਾਦੀ ਫੰਡਿੰਗ ਮਾਮਲੇ ਦੇ ਸਬੰਧ ਵਿੱਚ ਜੰਮੂ-ਕਸ਼ਮੀਰ ਦੇ ਪੁਲਵਾਮਾ ਅਤੇ ਸ਼ੋਪੀਆਂ ਦੇ ਕਈ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਹੈ। ਇਹ ਕਾਰਵਾਈ ਅਗਲੇ ਹਫ਼ਤੇ ਹੋਣ ਵਾਲੀ ਜੀ-20 ਮੀਟਿੰਗ ਦੇ ਮੱਦੇਨਜ਼ਰ ਵੀ ਕੀਤੀ ਜਾ ਰਹੀ ਹੈ, ਤਾਂ ਜੋ ਸੁਰੱਖਿਆ ਵਿੱਚ ਕੋਈ ਕੁਤਾਹੀ ਨਾ ਹੋਵੇ।
ਜੀ-20 ਬੈਠਕ ਦੌਰਾਨ ਵੱਡੀ ਗਿਣਤੀ ‘ਚ ਵਿਦੇਸ਼ੀ ਮਹਿਮਾਨ ਇੱਥੇ ਪਹੁੰਚਣਗੇ। ਇਸ ਸਮੇਂ ਕਈ ਅੱਤਵਾਦੀ ਸੰਗਠਨ ਸਰਗਰਮ ਹਨ, ਜਿਨ੍ਹਾਂ ਨੂੰ ਲੈ ਕੇ NIA ਲਗਾਤਾਰ ਕਾਰਵਾਈ ਕਰ ਰਹੀ ਹੈ। ਇਹ ਇਲਾਕੇ ਲਗਾਤਾਰ ਅੱਤਵਾਦੀ ਸੰਗਠਨਾਂ ਦੀ ਨਿਗਰਾਨੀ ‘ਚ ਹਨ ਅਤੇ ਪਾਕਿਸਤਾਨੀ ਕਮਾਂਡਰ ਅਤੇ ਹੈਂਡਲਰ ਹਮੇਸ਼ਾ ਹੀ ਇੱਥੇ ਅੱਤਵਾਦ ਦੀ ਸਾਜ਼ਿਸ਼ ਰਚਦੇ ਰਹੇ ਹਨ। ਇਸ ਤੋਂ ਪਹਿਲਾਂ 11 ਮਈ ਨੂੰ ਏਜੰਸੀ ਨੇ ਬਾਰਾਮੂਲਾ ‘ਚ ਵੀ ਇਸੇ ਤਰ੍ਹਾਂ ਦੀ ਛਾਪੇਮਾਰੀ ਕੀਤੀ ਸੀ, ਜਿੱਥੇ NIA ਨੇ ਅੱਤਵਾਦੀ ਸਾਜ਼ਿਸ਼ ਦੇ ਸਬੰਧ ‘ਚ ਅਬਦੁਲ ਖਾਲਿਕ, ਜਾਵੇਦ ਅਹਿਮਦ ਧੋਬੀ ਅਤੇ ਸ਼ੋਏਬ ਅਹਿਮਦ ਚੂਰ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਸੀ। ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ‘ਚ IED ਧਮਾਕੇ ‘ਚ 5 ਜਵਾਨ ਸ਼ਹੀਦ ਹੋ ਗਏ ਸਨ। ਇਸ ਦੇ ਨਾਲ ਹੀ ਇੱਕ ਜਵਾਨ ਵੀ ਜ਼ਖਮੀ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -:
“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “
ਇਸ ਤੋਂ ਪਹਿਲਾਂ ਵੀ ਅੱਤਵਾਦੀਆਂ ਦੇ ਪੂਛ ਹਮਲੇ ਦੌਰਾਨ ਫੌਜ ਦੇ 5 ਜਵਾਨ ਸ਼ਹੀਦ ਹੋ ਗਏ ਸਨ, ਇਹ ਘਟਨਾ ਰਾਜੌਰੀ ਧਮਾਕੇ ਤੋਂ ਇਕ ਦਿਨ ਪਹਿਲਾਂ ਵਾਪਰੀ ਸੀ। NIA ਨੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਤਿੰਨ ਦੋਸ਼ੀਆਂ ਅਬਦੁਲ ਖਾਲਿਕ, ਜਾਵੇਦ ਅਹਿਮਦ ਧੋਬੀ ਅਤੇ ਸ਼ੋਏਬ ਅਹਿਮਦ ਚੂਰ ਦੇ ਘਰਾਂ ‘ਤੇ ਛਾਪੇਮਾਰੀ ਕੀਤੀ। NIA ਕਈ ਅੱਤਵਾਦੀ ਸੰਗਠਨਾਂ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ, ਜਿਨ੍ਹਾਂ ‘ਚ ਦ ਰੇਸਿਸਟੈਂਸ ਫਰੰਟ, ਯੂਨਾਈਟਿਡ ਲਿਬਰੇਸ਼ਨ ਫਰੰਟ ਜੰਮੂ-ਕਸ਼ਮੀਰ, ਮੁਜਾਹਿਦੀਨ ਗਜ਼ਵਤ-ਉਲ-ਹਿੰਦ ਅਤੇ ਹੋਰ ਸ਼ਾਮਲ ਹਨ। ਪਿਛਲੇ ਤਿੰਨ ਸਾਲਾਂ ‘ਚ ਇਨ੍ਹਾਂ ਅੱਤਵਾਦੀ ਸੰਗਠਨਾਂ ਨੇ ਕਈ ਹਮਲੇ ਕੀਤੇ ਹਨ। ਜਿਸ ਤੋਂ ਬਾਅਦ ਹੁਣ ਫਿਰ ਤੋਂ NIA ਅੱਤਵਾਦੀ ਫੰਡਿੰਗ ਮਾਮਲੇ ‘ਚ ਪੁਲਵਾਮਾ ਅਤੇ ਸ਼ੋਪੀਆਂ ਦੇ ਕਈ ਇਲਾਕਿਆਂ ‘ਚ ਛਾਪੇਮਾਰੀ ਕਰ ਰਹੀ ਹੈ ਤਾਂ ਜੋ ਅਗਲੇ ਹਫਤੇ ਹੋਣ ਵਾਲੀ ਜੀ-20 ਬੈਠਕ ਦੌਰਾਨ ਸੁਰੱਖਿਆ ‘ਚ ਕੋਈ ਕਮੀ ਨਾ ਰਹੇ।