ਹਰਿਆਣਾ ਦੇ ਕਰਨਾਲ ਵਿੱਚ ਇੱਕ ਔਰਤ ਨਾਲ 15.46 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਪਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਐਤਵਾਰ ਦੇਰ ਰਾਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੈਕਟਰ-7 ਵਾਸੀ ਆਸ਼ਿਮਾ ਗੁਪਤਾ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ 30 ਅਪਰੈਲ ਨੂੰ ਉਸ ਦੇ ਮੋਬਾਈਲ ’ਤੇ ਇੱਕ ਸੁਨੇਹਾ ਆਇਆ। ਜਦੋਂ ਉਸਨੇ ਕਲਿੱਕ ਕੀਤਾ ਤਾਂ ਉਸਦੇ ਖਾਤੇ ਵਿੱਚੋਂ ਪੈਸੇ ਕੱਟਣੇ ਸ਼ੁਰੂ ਹੋ ਗਏ। ਸਾਈਬਰ ਅਪਰਾਧੀ ਨੇ ਉਸ ਨਾਲ ਗੱਲਬਾਤ ਵੀ ਕੀਤੀ। ਉਸ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਅਤੇ ਨਿੱਜੀ ਜਾਣਕਾਰੀ ਲਈ। ਜਿਸ ਤੋਂ ਬਾਅਦ ਖਾਤੇ ‘ਚੋਂ ਇਕ ਤੋਂ ਬਾਅਦ ਇਕ ਪੈਸੇ ਕੱਟਣੇ ਸ਼ੁਰੂ ਹੋ ਗਏ। ਇਸ ਤਰ੍ਹਾਂ ਸ਼ਿਕਾਇਤਕਰਤਾ ਨੇ ਦੱਸਿਆ ਕਿ 3 ਮਈ ਨੂੰ ਪਹਿਲਾ ਲੈਣ-ਦੇਣ 10 ਹਜ਼ਾਰ 500 ਰੁਪਏ, ਦੂਜਾ 60 ਹਜ਼ਾਰ 403 ਰੁਪਏ, ਤੀਜਾ ਲੈਣ-ਦੇਣ 1 ਲੱਖ 28 ਹਜ਼ਾਰ 494 ਰੁਪਏ, ਚੌਥਾ 4 ਲੱਖ ਰੁਪਏ ਦਾ ਲੈਣ-ਦੇਣ ਹੋਇਆ।
ਵੀਡੀਓ ਲਈ ਕਲਿੱਕ ਕਰੋ -:
“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “
ਇਹ ਸਾਰੀ ਰਕਮ ਲਗਭਗ 15 ਲੱਖ 46 ਹਜ਼ਾਰ 164 ਰੁਪਏ ਹੈ, ਜੋ ਚੇਨਈ ਦੇ ਇੱਕ ਖਾਤੇ ਵਿੱਚ ਟਰਾਂਸਫਰ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਪੁਲਸ ਤੋਂ ਮੰਗ ਕੀਤੀ ਹੈ ਕਿ ਉਸ ਦੇ ਪੈਸੇ ਦਿਤੇ ਜਾਣ ਅਤੇ ਦੋਸ਼ੀ ਨੂੰ ਫੜ ਕੇ ਸਜ਼ਾ ਦਿੱਤੀ ਜਾਵੇ। ਸੈਕਟਰ 32, 33 ਥਾਣੇ ਦੇ ਜਾਂਚ ਅਧਿਕਾਰੀ ਰਿਸ਼ੀਪਾਲ ਨੇ ਦੱਸਿਆ ਕਿ ਔਰਤ ਆਸ਼ਿਮਾ ਨਾਲ 15 ਲੱਖ 46 ਹਜ਼ਾਰ ਦੀ ਆਨਲਾਈਨ ਧੋਖਾਧੜੀ ਹੋਈ ਹੈ। ਸ਼ਿਕਾਇਤ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।