ਇੰਡੀਅਨ ਪ੍ਰੀਮਿਅਰ ਲੀਗ ਵਿੱਚ ਅੱਜ ਪੰਜਾਬ ਕਿੰਗਜ਼ ਤੇ ਦਿੱਲੀ ਕੈਪਿਟਲਸ ਦੇ ਵਿਚਾਲੇ ਲੀਗ ਸਟੇਜ ਦਾ 64ਵਾਂ ਮੁਕਾਬਲਾ ਖੇਡਿਆ ਜਾਵੇਗਾ। ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਇਹ ਮੈਚ ਖੇਡਿਆ ਜਾਵੇਗਾ। ਦੋਵੇਂ ਟੀਮਾਂ 10 ਸਾਲ ਬਾਅਦ ਧਰਮਸ਼ਾਲਾ ਮੈਦਾਨ ‘ਤੇ ਆਹਮੋ-ਸਾਹਮਣੇ ਹੋਣਗੀਆਂ । ਇਸ ਤੋਂ ਪਹਿਲਾਂ ਸਾਲ 2013 ਵਿੱਚ ਦੋਨੋਂ ਟੀਮਾਂ ਇੱਥੇ ਮੁਕਾਬਲਾ ਖੇਡੀਆਂ ਸਨ, ਉਦੋਂ ਪੰਜਾਬ ਦੀ ਟੀਮ ਨੂੰ 7 ਵਿਕਟਾਂ ਨਾਲ ਜਿੱਤ ਮਿਲੀ ਸੀ। ਪੰਜਾਬ ਨੂੰ ਕਿੰਗਜ਼ ਇਲੈਵਨ ਪੰਜਾਬ ਤੇ ਦਿੱਲੀ ਨੂੰ ਦਿੱਲੀ ਡੇਅਰਡੇਵਿਲਸ ਦੇ ਨਾਮ ਨਾਲ ਜਾਣਿਆ ਜਾਂਦਾ ਸੀ।
ਪੰਜਾਬ ਨੇ ਇਸ ਸੀਜ਼ਨ ਵਿੱਚ ਹੁਣ ਤੱਕ 12 ਮੈਚ ਖੇਡੇ ਹਨ। ਜਿਨ੍ਹਾਂ ਵਿੱਚ ਉਸਨੂੰ 6 ਵਿੱਚ ਜਿੱਤ ਤੇ 6 ਮੈਚਾਂ ਵਿੱਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਦੇ ਕੋਲ 12 ਅੰਕ ਹਨ। ਦਿੱਲੀ ਨੇ ਇਸ ਸੀਜ਼ਨ ਵਿੱਚ ਹੁਣ ਤੱਕ 12 ਮੈਚ ਖੇਡੇ ਹਨ। ਇਨ੍ਹਾਂ ਵਿੱਚ ਉਸਨੂੰ ਸਿਰਫ਼ ਚਾਰ ਵਿੱਚ ਜਿੱਤ ਤੇ 8 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦਿੱਲੀ ਦੀ ਟੀਮ ਪੁਆਇੰਟ ਟੇਬਲ ਵਿੱਚ 8 ਅੰਕਾਂ ਨਾਲ ਸਭ ਤੋਂ ਨੀਚੇ ਹੈ।
ਇਹ ਵੀ ਪੜ੍ਹੋ: ਪਟਿਆਲਾ DC ਪੈਦਲ ਚੱਲ ਕੇ ਪਹੁੰਚੇ ਦਫ਼ਤਰ, ਗੰਨਮੈਨ ਵੀ ਚੱਲੇ ਨਾਲ, ਲੋਕ ਵੇਖ ਹੋਏ ਹੈਰਾਨ
ਜੇਕਰ ਇੱਥੇ ਹੈੱਡ ਟੁ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਅਤੇ ਪੰਜਾਬ ਦੇ ਵਿਚਾਲੇ ਹੁਣ ਤੱਕ ਕੁੱਲ 31 ਮੁਕਬਾਲੇ ਖੇਡੇ ਜਾ ਚੁੱਕੇ ਹਨ। ਜਿਸ ਵਿੱਚ ਪੰਜਾਬ ਨੇ 16 ਅਤੇ ਦਿੱਲੀ ਨੇ 15 ਮੁਕਬਾਲੇ ਜਿੱਤੇ ਹਨ। ਦੋਨੋ ਟੀਮਾਂ ਇਸ ਸੀਜ਼ਨ ਵਿੱਚ ਦੂਜੀ ਵਾਰ ਭਿੜਣਗੀਆਂ। ਇਸ ਤੋਂ ਪਹਿਲਾਂ ਸੀਜ਼ਨ ਦੇ 59ਵੇਂ ਮੈਚ ਵਿੱਚ ਦੋਨਾਂ ਦਾ ਸਾਹਮਣਾ ਹੋਇਆ ਸੀ। ਉਦੋਂ ਪੰਜਾਬ ਨੂੰ 31 ਦੌੜਾਂ ਨਾਲ ਜਿੱਤ ਮਿਲੀ ਸੀ। ਧਰਮਸ਼ਾਲਾ ਕ੍ਰਿਕਟ ਸਟੇਡੀਅਮ ਦੀ ਪਿੱਚ ਆਮ ਤੌਰ ‘ਤੇ ਤੇਜ਼ ਗੇਂਦਬਾਜ਼ਾਂ ਦੇ ਲਈ ਮਦਦਗਾਰ ਹੁੰਦੀ ਹੈ। ਧਰਮਸ਼ਾਲਾ ਵਿੱਚ ਟੀਚੇ ਦਾ ਪਿੱਛਾ ਕਰਨਾ ਆਸਾਨ ਨਹੀਂ ਹੁੰਦਾ ਹੈ।
ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਪੰਜਾਬ ਕਿੰਗਜ਼: ਸ਼ਿਖਰ ਧਵਨ(ਕਪਤਾਨ), ਪ੍ਰਭਸਿਮਰਮਨ ਸਿੰਘ, ਲਿਯਾਮ ਲਿਵਿੰਗਸਟੋਨ, ਜਿਤੇਸ਼ ਸ਼ਰਮਾ(ਵਿਕਟਕੀਪਰ), ਸੈਮ ਕਰਨ, ਹਰਪ੍ਰੀਤ ਬਰਾੜ, ਸ਼ਾਹਰੁਖ ਖਾਨ, ਸਿਕੰਦਰ ਰਜਾ, ਰਿਸ਼ੀ ਧਵਨ, ਰਾਹੁਲ ਚਾਹਰ ਤੇ ਅਰਸ਼ਦੀਪ ਸਿੰਘ।
ਦਿੱਲੀ ਕੈਪਿਟਲਸ: ਡੇਵਿਡ ਵਾਰਨਰ (ਕਪਤਾਨ), ਫਿਲਿਪ ਸਾਲਟ( ਵਿਕਟਕੀਪਰ), ਮਿਚੇਲ ਮਾਰਸ਼, ਰਾਇਲੀ ਰੂਸੋ, ਅਕਸ਼ਰ ਪਟੇਲ, ਅਮਾਨ ਖਾਨ, ਰਿਪਲ ਪਟੇਲ, ਲਲਿਤ ਯਾਦਵ, ਕੁਲਦੀਪ ਯਾਦਵ, ਖਲੀਲ ਅਹਿਮਦ ਤੇ ਇਸ਼ਾਂਤ ਸ਼ਰਮਾ।
ਵੀਡੀਓ ਲਈ ਕਲਿੱਕ ਕਰੋ -: