ਇੰਡੀਅਨ ਪ੍ਰੀਮਿਅਰ ਲੀਗ ਵਿੱਚ ਵੀਰਵਾਰ ਨੂੰ ਮੁੰਬਈ ਇੰਡੀਅਨਜ਼ ਤੇ ਗੁਜਰਾਤ ਟਾਈਟਨਸ ਵਿਚਾਲੇ ਕੁਆਲੀਫਾਇਰ-2 ਖੇਡਿਆ ਜਾਵੇਗਾ। ਇਹ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਸ਼ੁਰੂ ਹੋਵੇਗਾ। ਮੈਚ ਜਿੱਤਣ ਵਾਲੀ ਟੀਮ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇੱਨਈ ਸੁਪਰਕਿੰਗਜ਼ ਦੇ ਖਿਲਾਫ਼ 28 ਮਈ ਨੂੰ ਫਾਈਨਲ ਖੇਡੇਗੀ, ਜਦਕਿ ਹਾਰਨ ਵਾਲੀ ਟੀਮ ਦਾ ਸਫ਼ਰ ਇੱਥੇ ਹੀ ਖਤਮ ਹੋ ਜਾਵੇਗਾ। ਦੋਨੋ ਟੀਮਾਂ ਪਲੇਆਫ਼ ਵਿਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ।
ਮੁੰਬਈ ਇੰਡੀਅਨਜ਼ ਲੀਗ ਸਟੇਜ ਦੇ ਬਾਅਦ ਪੁਆਇੰਟ ਟੇਬਲ ਦੇ ਨੰਬਰ-4 ‘ਤੇ ਰਹੀ। ਟੀਮ ਨੇ 14 ਮੈਚਾਂ ਵਿੱਚੋਂ 8 ਵਿੱਚ ਜਿੱਤ ਤੇ 6 ਵਿੱਚ ਹਾਰ ਦਾ ਸਾਹਮਣਾ ਕੀਤਾ। ਜਿਸ ਕਾਰਨ ਟੀਮ ਦੇ 16 ਅੰਕ ਸਨ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਨੇ ਐਲੀਮੀਨੇਟਰ ਵਿੱਚ ਲਖਨਊ ਸੁਪਰਜਾਈਂਟਸ ਨੂੰ 81 ਦੌੜਾਂ ਨਾਲ ਹਰਾ ਕੇ ਕੁਆਲੀਫਾਇਰ-2 ਵਿੱਚ ਜਗ੍ਹਾ ਬਣਾਈ। ਟੀਮ 10ਵੀਂ ਵਾਰ ਪਲੇਆਫ਼ ਵਿੱਚ ਪਹੁੰਚੀ ਹੈ। ਟੀਮ ਨੇ ਟੂਰਨਾਮੈਂਟ ਦੇ ਟਾਪ-4 ਫੇਜ਼ ਵਿੱਚ ਹੁਣ ਤੱਕ 19 ਮੈਚ ਖੇਡੇ ਹਨ। 13 ਵਿੱਚ ਉਨ੍ਹਾਂ ਨੂੰ ਜਿੱਤ ਤੇ ਸਿਰਫ਼ 6 ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।
ਉੱਥੇ ਹੀ ਦੂਜੇ ਪਾਸੇ ਡਿਫੈਂਨਡਿੰਗ ਚੈਂਪੀਅਨ ਗੁਜਰਾਤ ਟਾਈਟਨਸ ਨੇ ਲੀਗ ਸਟੇਜ ਵਿੱਚ ਟਾਪ ‘ਤੇ ਰਹਿ ਕੇ ਫਿਨਿਸ਼ ਕੀਤਾ ਸੀ। ਟੀਮ ਦੇ 14 ਮੈਚਾਂ ਵਿੱਚੋਂ 10 ਵਿੱਚ ਜਿੱਤ ਤੇ 4 ਵਿੱਚ ਹਾਰ ਨਾਲ 20 ਅੰਕ ਸੀ, ਪਰ ਕੁਆਲੀਫਾਇਰ-1 ਵਿੱਚ ਟੀਮ ਨੂੰ ਚੇੱਨਈ ਸੁਪਰ ਕਿੰਗਜ਼ ਦੇ ਖਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਲਈ ਟੀਮ ਨੂੰ ਫਾਈਨਲ ਦੇ ਲਈ ਕੁਆਲੀਫਾਈ ਕਰਨ ਦਾ ਦੂਜਾ ਮੌਕਾ ਮਿਲਿਆ। ਗੁਜਰਾਤ ਨੂੰ ਇੱਥੇ ਹੋਮ ਗਰਾਊਂਡ ਕੰਡੀਸ਼ਨਾਂ ਦਾ ਫਾਇਦਾ ਮਿਲ ਸਕਦਾ ਹੈ। ਇੱਥੇ ਟੀਮ ਨੇ ਹੁਣ ਤੱਕ 8 ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ 5 ਜਿੱਤੇ ਹਨ।
ਮੁੰਬਈ ਇੰਡੀਅਨਜ਼ ਆਪਣੇ 10ਵੇਂ ਪਲੇਆਫ਼ ਵਿੱਚ ਚੌਥੀ ਵਾਰ ਕੁਆਲੀਫਾਇਰ-2 ਖੇਡਣ ਜਾ ਰਹੀ ਹੈ। ਇਸ ਤੋਂ ਪਹਿਲਾਂ ਟੀਮ ਨੇ 3 ਵਾਰ ਕੁਆਲੀਫਾਇਰ-2 ਵਿੱਚ ਜਗ੍ਹਾ ਬਣਾਈ। ਟੀਮ ਨੂੰ 2 ਮੈਚਾਂ ਵਿੱਚ ਜਿੱਤ ਤੇ ਸਿਰਫ਼ ਇੱਕ ਵਿੱਚ ਹਾਰ ਮਿਲੀ। ਇਹ ਹਾਰ ਵੀ 2011 ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਖਿਲਾਫ਼ ਮਿਲੀ ਸੀ। 2012 ਤੋਂ ਟੀਮ ਨੇ 2 ਕੁਲਾਈਫਾਇਰ-2 ਖੇਡੇ ਅਤੇ ਦੋਨੋਂ ਜਿੱਤੇ। 2013 ਵਿੱਚ ਟੀਮ ਨੇ ਰਾਜਸਥਾਨ ਰਾਇਲਜ਼ ਅਤੇ 2017 ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਹਰਾਇਆ ਸੀ।
ਇਸ ਵਾਰ ਪਲੇਆਫ਼ ਵਿੱਚ ਦੋਨੋਂ ਟੀਮਾਂ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ, ਪਰ ਟੂਰਨਾਮੈਂਟ ਦੇ ਲੀਗ ਸਟੇਜ ਵਿੱਚ ਹੁਣ ਤੱਕ ਵਾਰ ਦੋਨੋਂ ਟੀਮਾਂ ਭਿੜੀਆਂ ਹਨ। ਜਿਸ ਵਿੱਚੋਂ 2 ਵਾਰ ਮੁੰਬਈ ਤੇ ਇੱਕ ਵਾਰ ਗੁਜਰਾਤ ਨੂੰ ਜਿੱਤ ਮਿਲੀ। ਇਸ ਸੀਜ਼ਨ ਦੋਨਾਂ ਵਿੱਚ 2 ਮੈਚ ਖੇਡੇ ਗਏ, ਇੱਕ-ਇੱਕ ਮੈਚ ਦੋਹਾਂ ਟੀਮਾਂ ਨੇ ਜਿੱਤੇ, ਪਰ ਅਹਿਮਦਾਬਾਦ ਵਿੱਚ ਖੇਡਿਆ ਗਿਆ ਮੁਕਾਬਲਾ ਗੁਜਰਾਤ ਨੇ ਜਿੱਤਿਆ ਸੀ। ਜੇਕਰ ਇੱਥੇ ਪਿੱਚ ਦੀ ਗੱਲ ਕੀਤੀ ਜਾਵੇ ਤਾਂ ਅਹਿਮਦਾਬਾਦ ਦੀ ਪਿੱਚ ਹਾਈ ਸਕੋਰਿੰਗ ਹੈ, ਇੱਥੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨਾ ਪਸੰਦ ਕਰੇਗੀ। ਸਪਿਨਰਾਂ ਦੇ ਮੁਕਾਬਲੇ ਪੇਸਰਾਂ ਨੂੰ ਇੱਥੇ ਜ਼ਿਆਦਾ ਵਿਕਟਾਂ ਮਿਲਦੀਆਂ ਹਨ।
ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਮੁੰਬਈ ਇੰਡੀਅਨਜ਼: ਰੋਹਿਤ ਸ਼ਰਮਾ(ਕਪਤਾਨ), ਈਸ਼ਾਨ ਕਿਸ਼ਨ(ਵਿਕਟਕੀਪਰ), ਕੈਮਰੂਨ ਗ੍ਰੀਨ, ਸੂਰਯਾਕੁਮਾਰ ਯਾਦਵ, ਤਿਲਕ ਵਰਮਾ, ਨੇਹਲ ਵਡੇਰਾ, ਟਿਮ ਡੇਵਿਡ, ਕ੍ਰਿਸ ਜਾਰਡਨ, ਪਿਯੂਸ਼ ਚਾਵਲਾ, ਕੁਮਾਰ ਕਾਰਤਿਕੇ ਤੇ ਅਕਾਸ਼ ਮਧਵਾਲ।
ਗੁਜਰਾਤ ਟਾਈਟਨਸ: ਹਾਰਦਿਕ ਪੰਡਯਾ(ਕਪਤਾਨ), ਸ਼ੁਭਮਨ ਗਿੱਲ, ਰਿਧੀਮਾਨ ਸਾਹਾ (ਵਿਕਟਕੀਪਰ), ਵਿਜੇ ਸ਼ੰਕਰ, ਦਾਸੁਨ ਸ਼ਨਾਕਾ, ਡੇਵਿਡ ਮਿਲਰ, ਰਾਹੁਲ ਤੇਵਤਿਆ, ਰਾਸ਼ਿਦ ਖਾਨ, ਮੁਹੰਮਦ ਸ਼ਮੀ, ਯਸ਼ ਦਯਾਲ ਤੇ ਨੂਰ ਅਹਿਮਦ।
ਵੀਡੀਓ ਲਈ ਕਲਿੱਕ ਕਰੋ -: