ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੇ ਬਸਤੀ ਪੀਰਦਾਦ ਨਹਿਰ ਦੇ ਪੁਲ ਨੇੜਿਓਂ 55 ਸਾਲਾ ਪਿਆਰੇ ਹੁਸੈਨ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਨੂੰ ਕਾਬੂ ਕਰਕੇ 500 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਮੁਲਜ਼ਮ ਮੂਲ ਰੂਪ ਤੋਂ ਯੂਪੀ ਦੇ ਰਾਮਪੁਰ ਦਾ ਰਹਿਣ ਵਾਲਾ ਹੈ। ਅਦਾਲਤ ‘ਚ ਪੇਸ਼ ਕਰਨ ਤੋਂ ਬਾਅਦ ਪੁੱਛਗਿੱਛ ਲਈ ਦੋ ਦਿਨ ਦੇ ਰਿਮਾਂਡ ‘ਤੇ ਲਿਆ ਗਿਆ ਹੈ।
ਪੁਲਿਸ ਨੇ ਥਾਣਾ ਬਸਤੀ ਬਾਵਾ ਖੇਲ ਵਿਖੇ ਐਨਡੀਪੀਐਸ ਐਕਟ ਦੀ ਧਾਰਾ-18 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਤਸਕਰ ਬਾਈਕ ‘ਤੇ ਸਵਾਰ ਹੋ ਕੇ ਕੱਪੜੇ ਵੇਚਦਾ ਸੀ ਅਤੇ ਇਸ ਦੀ ਆੜ ‘ਚ ਸਮਾਨ ਦਿੰਦਾ ਸੀ। ਏਸੀਪੀ ਪਰਮਜੀਤ ਸਿੰਘ ਨੇ ਦੱਸਿਆ ਕਿ ਇੰਚਾਰਜ ਇੰਦਰਜੀਤ ਸਿੰਘ ਸੈਣੀ ਆਪਣੀ ਟੀਮ ਸਮੇਤ ਬਸਤੀ ਪੀਰਦਾਦ ਨਹਿਰ ਦੇ ਪੁਲ ਨੇੜੇ ਚੈਕਿੰਗ ਕਰ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -:
“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”
ਸੂਚਨਾ ਮਿਲੀ ਕਿ ਕੋਈ ਤਸਕਰ ਅਫੀਮ ਲੈ ਕੇ ਆਇਆ ਹੈ। ਟੀਮ ਨੇ ਜਾਲ ਵਿਛਾ ਕੇ ਉਸ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਤਸਕਰ ਨੇ ਮੰਨਿਆ ਕਿ ਉਸ ਦੇ ਤਿੰਨ ਬੱਚੇ ਹਨ। ਉਹ ਅਨਪੜ੍ਹ ਹੈ, ਪਰ ਸਾਈਕਲ ਚਲਾ ਕੇ ਕੱਪੜੇ ਵੇਚਦਾ ਸੀ। ਸੌਖੇ ਪੈਸੇ ਲਈ ਅਫੀਮ ਵੇਚਣੀ ਸ਼ੁਰੂ ਕਰ ਦਿੱਤੀ। ਉਹ ਝਾਰਖੰਡ ਤੋਂ ਅਫੀਮ ਲਿਆ ਕੇ ਸ਼ਹਿਰ ਵਿੱਚ ਵੇਚਦਾ ਸੀ।