ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹੇ ਕਾਂਗੜਾ ਦੇ ਧਰਮਸ਼ਾਲਾ ਵਿੱਚ ਐਤਵਾਰ ਨੂੰ 14 ਸੈਲਾਨੀਆਂ ਨੂੰ ਬਚਾਇਆ ਗਿਆ। ਸਾਰੇ 14 ਸੈਲਾਨੀ ਮੈਕਲੋਡਗੰਜ ਵਿਚ ਭਾਗਸੁਨਾਗ ਝਰਨੇ ਦੇ ਨੇੜੇ ਫਸੇ ਹੋਏ ਸਨ। ਦਰਅਸਲ ਐਤਵਾਰ ਨੂੰ ਹੋਈ ਬਾਰਿਸ਼ ਤੋਂ ਬਾਅਦ ਝਰਨੇ ‘ਚ ਪਾਣੀ ਦਾ ਪੱਧਰ ਅਚਾਨਕ ਵਧ ਗਿਆ, ਜਿਸ ਕਾਰਨ ਝਰਨੇ ਦਾ ਆਨੰਦ ਮਾਣ ਰਹੇ ਸੈਲਾਨੀ ਫਸ ਗਏ।
ਟੂਰਿਸਟਾਂ ਨੇ ਸਥਾਨਕ ਲੋਕਾਂ ਰਾਹੀਂ SDRF ਨੂੰ ਜਾਣਕਾਰੀ ਦਿੱਤੀ। DSP ਸੁਨੀਲ ਰਾਣਾ ਤੁਰੰਤ ਟੀਮ ਨਾਲ ਮੌਕੇ ’ਤੇ ਪੁੱਜੇ ਅਤੇ ਝਰਨੇ ਨੇੜੇ ਦੋ ਵੱਖ-ਵੱਖ ਥਾਵਾਂ ’ਤੇ ਫਸੇ ਸੈਲਾਨੀਆਂ ਨੂੰ ਛੁਡਵਾਇਆ। ਸੈਲਾਨੀਆਂ ਨੂੰ ਐਸਡੀਆਰਐਫ ਵਾਲੰਟੀਅਰਾਂ ਨੇ ਪੁਲਿਸ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਸੁਰੱਖਿਅਤ ਬਚਾ ਲਿਆ। ਡੀਐਸਪੀ ਰਾਣਾ ਅਨੁਸਾਰ ਝਰਨੇ ਨੇੜੇ ਇੱਕ ਔਰਤ ਸਮੇਤ 3 ਸੈਲਾਨੀ ਫਸੇ ਹੋਏ ਹਨ। ਇਸ ਤੋਂ ਕੁਝ ਦੂਰੀ ‘ਤੇ ਪੰਜਾਬ ਅਤੇ ਜੰਮੂ ਦੇ 5 ਸੈਲਾਨੀ ਫਸ ਗਏ ਸਨ। ਪੰਜਾਬ ਤੋਂ ਬਚਾਏ ਗਏ ਸੈਲਾਨੀਆਂ ਵਿੱਚ ਦਿਲਪ੍ਰੀਤ ਸਿੰਘ, ਅਮਨਪ੍ਰੀਤ ਸਿੰਘ, ਮਨਪ੍ਰੀਤ, ਰਾਹੁਲ ਗੁਪਤਾ ਅਤੇ ਅਮਿਤ ਮਹਾਜਨ ਸ਼ਾਮਲ ਹਨ। ਭਾਗਸੁਨਾਗ ਨੇੜੇ ਸੈਲਾਨੀਆਂ ਅਤੇ ਸਥਾਨਕ ਲੋਕਾਂ ਸਮੇਤ 6 ਲੋਕ ਫਸੇ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -:
“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”
ਗੁਰੂਗ੍ਰਾਮ ਦੇ ਸ਼ੁਭਮ ਅਤੇ ਵਿਨੀਤ, ਦਿੱਲੀ ਤੋਂ ਪ੍ਰਿਆ ਹੀਰੂ, ਮੈਕਲੋਡਗੰਜ ਦੇ ਪ੍ਰੀਤਮ ਚੰਦ, ਤੇਨਜਿਨ ਅਤੇ ਅਤੁਲ ਸ਼ਾਮਲ ਹਨ। ਇਨ੍ਹਾਂ ਲੋਕਾਂ ਨੂੰ SDRF ਦੀ ਟੀਮ ਨੇ ਵੀ ਬਚਾਇਆ। ਇਸ ਤੋਂ ਇਲਾਵਾ ਗੁਣਾ ਮਾਤਾ ਮੰਦਰ ਮਾਰਗ ‘ਤੇ ਇੱਕੋ ਪਰਿਵਾਰ ਦੇ 3 ਲੋਕ ਵੀ ਭਟਕਣ ਕਾਰਨ ਫਸੇ ਹੋਏ ਸਨ, ਜਿਨ੍ਹਾਂ ਦੀ ਸੂਚਨਾ ਮਿਲਣ ‘ਤੇ SDRF ਨੇ ਉਨ੍ਹਾਂ ਨੂੰ ਬਚਾ ਲਿਆ।