ਸਿੰਗਾਪੁਰ ਦਾ ਪਾਸਪੋਰਟ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਬਣ ਗਿਆ ਹੈ । ਯਾਨੀ ਇਸ ਦੇਸ਼ ਦੇ ਨਾਗਰਿਕ ਬਿਨ੍ਹਾਂ ਵੀਜ਼ਾ ਦੇ 192 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ। ਪਾਸਪੋਰਟ ਰੈਂਕਿੰਗ ਜਾਰੀ ਕਰਨ ਵਾਲੀ ਸੰਸਥਾ ਹੇਨਲੀ ਐਂਡ ਪਾਰਟਨਰਜ਼ ਨੇ 2023 ਲਈ ਹੇਨਲੀ ਪਾਸਪੋਰਟ ਇੰਡੈਕਸ ਜਾਰੀ ਕੀਤਾ ਹੈ । ਰੈੰਕਿੰਗ ਵਿੱਚ ਭਾਰਤ 80ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਪਾਕਿਸਤਾਨੀ ਪਾਸਪੋਰਟ 100ਵੇਂ ਸਥਾਨ ‘ਤੇ ਹੈ।
ਦੂਜੇ ਸਥਾਨ ‘ਤੇ ਜਰਮਨੀ, ਇਟਲੀ ਅਤੇ ਸਪੇਨ ਰਹੇ । ਇੱਥੋਂ ਦੇ ਨਾਗਰਿਕ ਬਿਨ੍ਹਾਂ ਵੀਜ਼ਾ 190 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ । ਇਸ ਦੇ ਨਾਲ ਹੀ ਜਾਪਾਨ ਪਿਛਲੇ 5 ਸਾਲਾਂ ਤੋਂ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਦੇ ਪਹਿਲੇ ਸਥਾਨ ‘ਤੇ ਰਹਿਣ ਤੋਂ ਬਾਅਦ ਇਸ ਸਾਲ ਤੀਜੇ ਸਥਾਨ ‘ਤੇ ਖਿਸਕ ਗਿਆ ਹੈ । ਦੱਖਣੀ ਕੋਰੀਆ, ਆਸਟ੍ਰੀਆ, ਫਿਨਲੈਂਡ, ਫ੍ਰਾਂਸ, ਲਕਸਮਬਰਗ ਅਤੇ ਸਵੀਡਨ ਵੀ ਤੀਜੇ ਸਥਾਨ ‘ਤੇ ਹਨ । ਰੈਂਕਿੰਗ ਵਿੱਚ ਅਮਰੀਕਾ ਦਾ ਪਾਸਪੋਰਟ 8ਵੇਂ ਅਤੇ ਬ੍ਰਿਟੇਨ ਦਾ ਪਾਸਪੋਰਟ ਚੌਥੇ ਸਥਾਨ ‘ਤੇ ਹੈ।
ਇਹ ਵੀ ਪੜ੍ਹੋ: ਮਾਣ ਵਾਲੀ ਗੱਲ: ਪਟਿਆਲਾ ਦੀ ਧੀ ਕਨਿਕਾ ਆਹੂਜਾ ਦੀ ਭਾਰਤੀ ਮਹਿਲਾ ਕ੍ਰਿਕਟ ਟੀਮ ‘ਚ ਹੋਈ ਚੋਣ
ਇਸ ਦੇ ਨਾਲ ਹੀ ਭਾਰਤ ਦਾ ਪਾਸਪੋਰਟ 103 ਦੇਸ਼ਾਂ ਦੀ ਸੂਚੀ ਵਿੱਚ 80ਵੇਂ ਸਥਾਨ ‘ਤੇ ਆ ਗਿਆ ਹੈ । ਹਾਲਾਂਕਿ ਇਸ ਸਾਲ ਭਾਰਤ ਦੀ ਰੈਂਕਿੰਗ ਵਿੱਚ ਪੰਜ ਸਥਾਨਾਂ ਦਾ ਸੁਧਾਰ ਹੋਇਆ ਹੈ। ਹੇਨਲੀ ਪਾਸਪੋਰਟ ਇੰਡੈਕਸ ਦੀ ਤਾਜ਼ਾ ਰੈਂਕਿੰਗ ਵਿੱਚ ਭਾਰਤ, ਟੋਗੋ ਅਤੇ ਸੇਨੇਗਲ ਨੂੰ 80ਵੇਂ ਸਥਾਨ ‘ਤੇ ਰੱਖਿਆ ਗਿਆ ਹੈ । ਸੂਚਕਾਂਕ ਦੇ ਅਨੁਸਾਰ ਭਾਰਤ, ਟੋਗੋ ਅਤੇ ਸੇਨੇਗਲ ਦੇ ਪਾਸਪੋਰਟ ਧਾਰਕਾਂ ਨੂੰ 57 ਦੇਸ਼ਾਂ ਵਿੱਚ ਵੀਜ਼ਾ ਫ੍ਰੀ ਟ੍ਰੈਵਲ ਦੀ ਆਗਿਆ ਹੈ।
ਦੱਸ ਦੇਈਏ ਕਿ ਇੰਡੈਕਸ ਵਿੱਚ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਪਾਸਪੋਰਟ ਨੂੰ ਵੀ ਸ਼੍ਰੀਲੰਕਾ, ਨੇਪਾਲ ਅਤੇ ਬੰਗਲਾਦੇਸ਼ ਦੇ ਪਾਸਪੋਰਟ ਤੋਂ ਕਮਜ਼ੋਰ ਦੱਸਿਆ ਗਿਆ ਹੈ। ਪਾਕਿਸਤਾਨ ਦਾ ਪਾਸਪੋਰਟ 103 ਦੇਸ਼ਾਂ ਦੀ ਸੂਚੀ ਵਿੱਚ 100ਵੇਂ ਸਥਾਨ ‘ਤੇ ਹੈ। ਪਾਕਿਸਤਾਨ ਦਾ ਪਾਸਪੋਰਟ ਸਿਰਫ ਸੀਰੀਆ, ਇਰਾਕ ਅਤੇ ਅਫਗਾਨਿਸਤਾਨ ਦੇ ਪਾਸਪੋਰਟਾਂ ਨਾਲੋਂ ਮਜ਼ਬੂਤ ਹੈ। ਪਾਕਿਸਤਾਨ ਦੇ ਪਾਸਪੋਰਟ ਧਾਰਕਾਂ ਨੂੰ ਸਿਰਫ਼ 33 ਦੇਸ਼ਾਂ ਦੀ ਵੀਜ਼ਾ ਫ੍ਰੀ ਟ੍ਰੈਵਲ ਦੀ ਇਜਾਜ਼ਤ ਹੈ। ਜ਼ਿਕਰਯੋਗ ਹੈ ਕਿ ਇਹ ਰੈਕਿੰਗ ਸਾਲ ਵਿੱਚ ਦੋ ਵਾਰ ਜਾਰੀ ਕੀਤੀ ਜਾਂਦੀ ਹੈ। ਸੂਚਕਾਂਕ ਪਹਿਲੀ ਵਾਰ ਜਨਵਰੀ ਵਿੱਚ ਅਤੇ ਦੂਜੀ ਵਾਰ ਜੁਲਾਈ ਵਿੱਚ ਜਾਰੀ ਕੀਤੇ ਜਾਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: