ਆਈਜੀ ਦੇ ਨਾਂ ‘ਤੇ 20 ਲੱਖ ਦੀ ਰਿਸ਼ਵਤ ਲੈਣ ਦੇ ਮਾਮਲੇ ਵਿਚ ਤਿੰਨ ਹੋਰ ਮੁਲਜ਼ਮਾਂ ਖਿਲਾਫ ਵਾਰੰਟ ਜਾਰੀ ਕੀਤੇ ਹਨ। ਇਸ ਮਾਮਲੇ ਵਿਚ ਮੁਲਜ਼ਮ ਡੀਐੱਸਪੀ ਸੁਸ਼ੀਲ ਕੁਮਾਰ ਨੂੰ ਪਹਿਲਾਂ ਹੀ ਵਿਜੀਲੈਂਸ ਗ੍ਰਿਫਤਾਰ ਕਰ ਚੁੱਕੀ ਹੈ। ਉਸ ਦੇ ਬਾਅਦ ਹੁਣ ਅਦਾਲਤ ਨੇ ਮੁਲਜ਼ਮ ਏੇਐੱਆਈ ਖੇਮ ਚੰਦ ਪਰਾਸ਼ਰ, ਜੱਸੀ ਠੇਕੇਦਾਰ ਤੇ ਮਲਕੀਤ ਦਾਸ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕਰ ਦਿੱਤੇ ਹਨ ਜਿਸ ਦੇ ਬਾਅਦ ਜਲਦ ਹੀ ਇਨ੍ਹਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ। ਇਸ ਤੋਂ ਇਲਾਵਾ ਮੁਲਜ਼ਮ ਐੱਸਪੀ ਗਗਨੇਸ਼ ਕੁਮਾਰ ਸ਼ਰਮਾ ਨੂੰ ਵੀ ਵਿਜੀਲੈਂਸ ਜਲਦ ਗ੍ਰਿਫਤਾਰ ਕਰ ਸਕਦੀ ਹੈ।
ਜ਼ਿਕਰਯੋਗ ਹੈ ਕਿ 8 ਨਵੰਬਰ 2019 ਨੂੰ ਪਿੰਡ ਕੋਟਸੁਖੀਆ ਵਿਚ ਡੇਰਾ ਬਾਬਾ ਹਰਕਾ ਦਾਸ ਦੇ ਮੁਖੀ ਸੰਤ ਬਾਬਾ ਦਿਆਲ ਸਿੰਘ ਦੀ ਹੱਤਿਆ ਕੇਸ ਦੇ ਸ਼ਿਕਾਇਤਕਰਤਾ ਬਾਬਾ ਗਗਨ ਦਾਸ ਨੇ ਵਿਜੀਲੈਂਸ ਨੂੰ ਮਾਮਲਾ ਦਰਜ ਕਰਵਾਇਆ ਸੀ ਕਿ ਉਕਤ ਮਾਮਲੇ ਦੇ ਮੁੱਖ ਮੁਲਜ਼ਮ ਸੰਤ ਜਰਨੈਲ ਦਾਸ ਨੇ ਪੁਲਿਸ ਅਧਿਕਾਰੀਆਂ ਨੂੰ ਅਰਜ਼ੀ ਦਿੱਤੀ ਸੀ।
ਇਹ ਵੀ ਪੜ੍ਹੋ : ਗੁਰਦਾਸਪੁਰ ‘ਚ ਵਾਪਰਿਆ ਦਰਦਨਾਕ ਹਾਦਸਾ, 2 ਬਾਈਕਾਂ ਦੀ ਆਪਸ ‘ਚ ਹੋਈ ਟੱਕਰ, 1 ਦੀ ਮੌ.ਤ, 3 ਗੰਭੀਰ ਜ਼ਖਮੀ
ਜਾਂਚ ਵਿਚ ਉਸ ਨੂੰ ਬੇਗੁਨਾਹ ਕਰਾਰ ਦੇ ਦਿੱਤਾ ਗਿਆ ਸੀ ਪਰ ਇਸ ਨੂੰ ਲੈ ਕੇ ਬਾਬਾ ਗਗਨ ਦਾਸ ਨੇ ਫਰੀਦਕੋਟ ਦੀ ਅਦਾਲਤ ਵਿਚ ਪਟੀਸ਼ਨ ਦਾਖਲ ਕੀਤੀ ਸੀ ਜਿਸ ਦੇ ਬਾਅਦ ਅਦਾਲਤ ਨੇ ਜਿਥੇ ਜਰਨੈਲ ਸਿੰਘ ਨੂੰ ਸੰਮਨ ਜਾਰੀ ਕੀਤੇ ਸਨ, ਉਥੇ ਹੀ ਆਈਜੀ ਫਰੀਗਕੋਟ ਨੂੰ ਤਲਬ ਕੀਤਾ ਸੀ ਜਿਸ ਦੇ ਬਾਅਦ ਆਈਜੀ ਫਰੀਦਕੋਟ ਵੱਲੋਂ ਉਕਤ ਮਾਮਲੇ ਦੀ ਦੁਬਾਰਾ ਜਾਂਚ ਲਈ ਸਿਟ ਗਠਿਤ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: