ਭਾਰਤ ਤੇ ਵੈਸਟਇੰਡੀਜ਼ ਦੇ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਬਾਰਬਾਡੋਸ ਦੇ ਕੇਨਿੰਗਸਟਨ ਓਵਲ ਵਿੱਚ ਖੇਡਿਆ ਗਿਆ। ਇਸ ਮੈਚ ਨੂੰ ਟੀਮ ਇੰਡੀਆ ਨੇ 163 ਗੇਂਦਾਂ ਬਾਕੀ ਰਹਿੰਦਿਆਂ ਪੰਜ ਵਿਕਟਾਂ ਨਾਲ ਇਹ ਮੈਚ ਜਿੱਤ ਲਿਆ । ਵੈਸਟਇੰਡੀਜ਼ ਦੇ ਖਿਲਾਫ਼ ਟੀਮ ਇੰਡੀਆ ਦੀ ਵਨਡੇ ਵਿੱਚ ਇਹ ਲਗਾਤਾਰ 9ਵੀਂ ਜਿੱਤ ਹੈ। ਇਸ ਮੈਚ ਵਿੱਚ ਕੁਲਦੀਪ ਯਾਦਵ ਤੇ ਰਵਿੰਦਰ ਜਡੇਜਾ ਦੀ ਜੋੜੀ ਨੇ ਇਤਿਹਾਸ ਰਚ ਦਿੱਤਾ। ਇਸ ਸਪਿਨ ਜੋੜੀ ਨੇ ਆਪਣੇ ਵਧੀਆ ਪ੍ਰਦਰਸ਼ਨ ਨਾਲ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ।
ਵੈਸਟਇੰਡੀਜ਼ ਦੇ ਖਿਲਾਫ਼ ਪਹਿਲੇ ਵਨਡੇ ਵਿੱਚ ਕੁਲਦੀਪ ਯਾਦਵ ਤੇ ਰਵਿੰਦਰ ਜਡੇਜਾ ਦੀ ਜੋੜੀ ਨੇ 10 ਵਿੱਚੋਂ 7 ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ। ਕੁਲਦੀਪ ਨੇ 4 ਤੇ ਜਡੇਜਾ ਨੇ 3 ਵਿਕਟਾਂ ਲਈਆਂ। ਇਸਦੇ ਨਾਲ ਹੀ ਵਨਡੇ ਕ੍ਰਿਕਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਮੈਚ ਵਿੱਚ ਦੋ ਲੈਫਟ ਆਰਮ ਸਪਿਨਰ ਨੇ ਮਿਲ ਕੇ 7 ਵਿਕਟਾਂ ਚਟਕਾਈਆਂ। ਇਸ ਵਿਸ਼ਵ ਰਿਕਾਰਡ ਦਾ ਖੁਲਾਸਾ ਖੁਦ BCCI ਨੇ ਕੀਤਾ ਹੈ।
ਭਾਰਤ ਦੇ ਖਿਲਾਫ਼ ਪਹਿਲੇ ਵਨਡੇ ਵਿੱਚ ਵੈਸਟਇੰਡੀਜ਼ ਦੀ ਟੀਮ ਸਿਰਫ਼ 23 ਓਵਰਾਂ ਵਿੱਚ ਹੀ 114 ਦੌੜਾਂ ‘ਤੇ ਢੇਰ ਹੋ ਗਈ। ਵਨਡੇ ਕ੍ਰਿਕਟ ਵਿੱਚ ਭਾਰਤ ਦੇ ਖਿਲਾਫ਼ ਵੈਸਟਇੰਡੀਜ਼ ਦਾ ਇਹ ਦੂਜਾ ਘੱਟ ਸਕੋਰ ਹੈ। ਇਸ ਤੋਂ ਪਹਿਲਾਂ 2018 ਵਿੱਚ ਤ੍ਰਿਵੰਤਪੁਰਮ ਵਿੱਚ ਖੇਡੇ ਗਏ ਵਨਡੇ ਮੈਚ ਵਿੱਚ ਵੈਸਟਇੰਡੀਜ਼ ਨੂੰ ਟੀਮ ਇੰਡੀਆ ਨੇ ਸਿਰਫ਼ 104 ਦੌੜਾਂ ‘ਤੇ ਆਲਆਊਟ ਕਰ ਦਿੱਤਾ ਸੀ।
ਦੱਸ ਦੇਈਏ ਕਿ ਵੈਸਟਇੰਡੀਜ਼ ਤੋਂ ਮਿਲੇ 115 ਦੌੜਾਂ ਦੇ ਟੀਚੇ ਨੂੰ ਟੀਮ ਇੰਡੀਆ ਨੇ 23ਵੇਂ ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ‘ਤੇ ਹਾਸਿਲ ਕਰ ਲਿਆ। ਵਨਡੇ ਕ੍ਰਿਕਟ ਦੇ ਇਤਿਹਾਸ ਵਿੱਚ 5 ਵਿਕਟਾਂ ਡਿੱਗਣ ਤੋਂ ਬਾਅਦ ਗੇਂਦਾਂ ਬਾਕੀ ਰਹਿੰਦਿਆਂ ਇਹ ਦੂਜੀ ਸਭ ਤੋਂ ਵੱਡੀ ਜਿੱਤ ਹੈ। ਭਾਰਤ ਨੇ 163 ਗੇਂਦਾਂ ਰਹਿੰਦਿਆਂ ਹੀ ਇਹ ਮੈਚ ਆਪਣੇ ਨਾਮ ਕਰ ਲਿਆ। ਇਸ ਤੋਂ ਪਹਿਲਾਂ 2013 ਵਿੱਚ ਸ਼੍ਰੀਲੰਕਾ ਨੇ ਆਸਟ੍ਰੇਲੀਆ ਦੇ ਖਿਲਾਫ਼ 180 ਗੇਂਦਾਂ ਬਾਕੀ ਰਹਿੰਦਿਆਂ ਮੈਚ ਜਿੱਤਿਆ ਸੀ।
ਵੀਡੀਓ ਲਈ ਕਲਿੱਕ ਕਰੋ -: