ਬਾਲੀਵੁੱਡ ਅਤੇ ਤਾਮਿਲ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਕਿਆਰਾ ਅਡਵਾਨੀ ਅੰਮ੍ਰਿਤਸਰ ਪਹੁੰਚੀ ਹੈ। ਕਿਆਰਾ ਨੂੰ ਦੇਰ ਸ਼ਾਮ ਅਟਾਰੀ ਸਰਹੱਦ ‘ਤੇ ਰਿਟਰੀਟ ਦੇਖਦਿਆਂ ਦੇਖਿਆ ਗਿਆ। ਕਿਆਰਾ ਦੀਆਂ ਤਸਵੀਰਾਂ ਸੀਮਾ ਸੁਰੱਖਿਆ ਬਲ (BSF) ਨੇ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਅਤੇ ਸ਼ਾਮ ਦੇ ਰਿਟ੍ਰੀਟ ‘ਤੇ ਪਹੁੰਚਣ ਲਈ ਧੰਨਵਾਦ ਕੀਤਾ। ਸੂਚਨਾ ਮੁਤਾਬਕ ਕਿਆਰਾ ਅੱਜ ਭਾਰਤ-ਪਾਕਿਸਤਾਨ ਸਰਹੱਦ ’ਤੇ BSF ਦੇ ਜਵਾਨਾਂ ਨਾਲ ਸਮਾਂ ਬਿਤਾਉਣਗੇ।
29 ਜੂਨ ਨੂੰ ਸੱਤਿਆਪ੍ਰੇਮ ਕੀ ਕਥਾ ਰਿਲੀਜ਼ ਹੋਣ ਤੋਂ ਬਾਅਦ, ਕਿਆਰਾ ਅਡਵਾਨੀ ਆਰਾਮ ਨਾਲ ਸਮਾਂ ਬਿਤਾ ਰਹੀ ਹੈ ਅਤੇ ਇੰਟਰਵਿਊਆਂ ਅਤੇ ਵਿਸ਼ੇਸ਼ ਸ਼ੂਟ ਵਿੱਚ ਦਿਖਾਈ ਦੇ ਰਹੀ ਹੈ। ਉਹ ਇੱਕ ਸ਼ੂਟ ਦੇ ਸਿਲਸਿਲੇ ਵਿੱਚ ਅੰਮ੍ਰਿਤਸਰ ਵੀ ਪਹੁੰਚੀ ਹੋਈ ਹੈ। ਬੀਤੀ ਸ਼ਾਮ ਅੰਮ੍ਰਿਤਸਰ ਪੁੱਜੀ ਕਿਆਰਾ ਅਡਵਾਨੀ ਬੀਤੀ ਸ਼ਾਮ ਅਟਾਰੀ ਸਰਹੱਦ ਪਹੁੰਚੀ। ਇਸ ਦੌਰਾਨ BSF ਨੇ ਉਨ੍ਹਾਂ ਨੂੰ ਮਹਿਮਾਨ ਵਜੋਂ ਸਨਮਾਨਿਤ ਵੀ ਕੀਤਾ।
ਇਹ ਵੀ ਪੜ੍ਹੋ : ਸੰਤ ਸੀਚੇਵਾਲ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ, ਇਰਾਕ ‘ਚ ਫਸੀਆਂ ਦੋ ਪੰਜਾਬੀ ਧੀਆਂ ਦੀ ਹੋਈ ਵਤਨ ਵਾਪਸੀ
ਕਿਆਰਾ ਅਡਵਾਨੀ ਨੇ ਅਟਾਰੀ ਸਰਹੱਦ ਤੇ BSF ਅਧਿਕਾਰੀਆਂ ਦੇ ਨਾਲ ਬੈਠ ਕੇ ਰੀਟਰੀਟ ਸਮਾਰੋਹ ਦੇਖਿਆ ਅਤੇ ਫਿਰ BSF ਜਵਾਨਾਂ ਨਾਲ ਤਸਵੀਰਾਂ ਖਿੱਚੀਆਂ। ਕਿਆਰਾ ਅਡਵਾਨੀ ਰਿਟਰੀਟ ਦੇਖ ਕੇ ਕਾਫੀ ਖੁਸ਼ ਨਜ਼ਰ ਆਈ। ਇੰਨਾ ਹੀ ਨਹੀਂ ਕਿਆਰਾ ਅਡਵਾਨੀ ਦਾ ਆਉਣਾ ਰਿਟ੍ਰੀਟ ਦੇਖਣ ਆਏ ਸੈਲਾਨੀਆਂ ਲਈ ਵੀ ਸਰਪ੍ਰਾਈਜ਼ ਸੀ। ਕਿਆਰਾ ਨੂੰ ਦੇਖ ਕੇ ਸੈਲਾਨੀ ਵੀ ਕਾਫੀ ਖੁਸ਼ ਹੋਏ।
ਵੀਡੀਓ ਲਈ ਕਲਿੱਕ ਕਰੋ -: