ਬਾਲੀਵੁੱਡ ਦੇ ਸੀਨੀਅਰ ਗੀਤਕਾਰ ਦੇਵ ਕੋਹਲੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 26 ਅਗਸਤ ਨੂੰ ਮੁੰਬਈ ਵਿੱਚ ਆਖਰੀ ਸਾਹ ਲਿਆ। ਦੇਵ 80 ਸਾਲਾਂ ਦੇ ਸਨ। ਉਨ੍ਹਾਂ ਦੇ ਬੁਲਾਰੇ ਨੇ ਉਨ੍ਹਾਂ ਦੀ ਮੌਤ ਦੀ ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਬਾਅਦ ਸ਼ਾਮ 6 ਵਜੇ ਉਨ੍ਹਾਂ ਦਾ ਅੰਤਿਮ ਸੰਸਕਾਰ ਜੋਗੇਸ਼ਵਰੀ ਪੱਛਮੀ ਸਥਿਤ ਓਸ਼ੀਵਾੜਾ ਸ਼ਮਸ਼ਾਨਘਾਟ ‘ਚ ਕੀਤਾ ਜਾਵੇਗਾ।
ਖਬਰਾਂ ਮੁਤਾਬਕ ਦੇਵ ਕੋਹਲੀ ਦੇ ਬੁਲਾਰੇ ਨੇ ਦੱਸਿਆ ਕਿ ਗੀਤਕਾਰ ਪਿਛਲੇ ਕਈ ਮਹੀਨਿਆਂ ਤੋਂ ਬੀਮਾਰ ਸੀ। ਇਸ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਅੰਬਾਨੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। 26 ਅਗਸਤ ਸ਼ਨੀਵਾਰ ਦੀ ਸਵੇਰ ਨੂੰ ਦੇਵ ਨੇ ਆਪਣੀ ਨੀਂਦ ‘ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਦੇਵ ਕੋਹਲੀ ਦੇ ਦੋਸਤ ਗਾਇਕ-ਸੰਗੀਤਕਾਰ ਆਨੰਦ ਰਾਜ ਆਨੰਦ ਨੇ ਦੱਸਿਆ ਕਿ ਦੇਵ ਦੇ ਆਖਰੀ ਦਿਨ ਕਿਵੇਂ ਰਹੇ। ਆਨੰਦ ਨੇ ਦੱਸਿਆ ਕਿ ਦੇਵ ਕੋਹਲੀ ਆਪਣੇ ਆਖ਼ਰੀ ਦਿਨਾਂ ‘ਚ ਬਿਸਤਰ ‘ਤੇ ਭਜਨ ਗਾਉਂਦੇ ਸਨ। ਉਮੀਦ ਹੈ ਕਿ ਦੇਵ ਕੋਹਲੀ ਦੇ ਅੰਤਿਮ ਸੰਸਕਾਰ ‘ਚ ਉਨ੍ਹਾਂ ਦੇ ਸਾਥੀ ਆਨੰਦ ਰਾਜ ਆਨੰਦ ਦੇ ਨਾਲ-ਨਾਲ ਅਨੁ ਮਲਿਕ, ਉੱਤਮ ਸਿੰਘ ਅਤੇ ਬਾਲੀਵੁੱਡ ਇੰਡਸਟਰੀ ਦੇ ਹੋਰ ਲੋਕ ਸ਼ਾਮਲ ਹੋਣਗੇ।