ਅਮਰੀਕਾ ਵਿੱਚ ਇੱਕ ਵਾਰ ਫਿਰ ਪੰਜਾਬੀਆਂ ਦਾ ਮਾਣ ਵਧਿਆ ਹੈ। ਦਰਅਸਲ, ਅਮਰੀਕਾ ਵਿੱਚ ਸ਼ੁਰੂ ਹੋਈ ਨੈਸ਼ਨਲ ਫੁੱਟਬਾਲ ਲੀਗ ਵਿੱਚ ਮਸ਼ਹੂਰ ਟੀਮ ਡਲਾਸ ਕਾਉ-ਬੁਆਏਜ਼ ਦੀ ਟੀਮ ਹਿੱਸਾ ਲੈ ਰਹੀ ਹੈ। ਇਸ ਟੀਮ ਨੇ ਆਪਣੀ ਜਰਸੀ ’ਤੇ ਸਿੱਖ ਯੋਧੇ ਜਰਨੈਲ ਹਰੀ ਸਿੰਘ ਨਲੂਆ ਦੀ ਤਸਵੀਰ ਲਗਾਈ ਹੈ। ਇਸ ਦੇ ਨਾਲ ਹੀ ਟੀਮ ਦੇ ਥੀਮ ਪੋਸਟਰ ਵਿੱਚ ਸਿੰਘ ਦੀ ਤਸਵੀਰ ਵੀ ਦਿਖਾਈ ਦਿਤੀ ਹੈ।

American footbal team wearing hoodies
ਟੀਮ ਦੇ ਥੀਮ ਪੋਸਟਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਟੀਮ ਦਾ ਥੀਮ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਟੀਮ ਦਾ ਥੀਮ ‘ਕਾਰਪੇ ਓਮਨੀਆ’ ਹੈ, ਜਿਸ ਦਾ ਅਰਥ ਹੈ ‘ਸਭ ਕੁਝ ਜ਼ਬਤ ਕਰਨਾ’ ਭਾਵ ਸਭ ਕੁਝ ਜਿੱਤ ਲੈਣਾ।” ਦੱਸ ਦੇਈਏ ਕਿ ਸੋਸ਼ਲ ਮੀਡੀਆ ’ਤੇ ਹਰੀ ਸਿੰਘ ਨਲੂਆ ਦੀ ਤਸਵੀਰ ਵਾਲੀਆਂ ਹੁੱਡੀਆਂ ਵਿੱਚ ਖਿਡਾਰੀਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:

ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…























