ਪੱਛਮੀ ਬੰਗਾਲ ਦੇ ਝਾਰਗ੍ਰਾਮ ਜ਼ਿਲ੍ਹੇ ਦੇ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਉਸਦੇ ਜਨਮ ਦਿਨ ਮੌਕੇ ਚੰਦਰਮਾ ‘ਤੇ ਜ਼ਮੀਨ ਦਾ ਟੁਕੜਾ ਗਿਫਟ ਵਿਚ ਦਿੱਤਾ। 10,000 ਰੁਪਏ ਵਿਚ ਇਕ ਏਕੜ ਜ਼ਮੀਨ ਖਰੀਦਣ ਦਾ ਦਾਅਵਾ ਕਰਨ ਵਾਲੇ ਸੰਜੇ ਮਹਾਤੋ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਪਤਨੀ ਨੂੰ ਵਿਆਹ ਕਰਨ ਤੋਂ ਪਹਿਲਾਂ ਚੰਦਰਮਾ ਲਿਆਉਣ ਦਾ ਵਾਅਦਾ ਕੀਤਾ ਸੀ।
ਮਹਾਤੋ ਨੇ ਕਿਹਾ ਕਿ ਉਹ ਭਾਰਤ ਦੇ ਸਫਲ ਚੰਦਰਯਾਨ-3 ਮਿਸ਼ਨ ਤੋਂ ਬਾਅਦ ਅਜਿਹਾ ਤੋਹਫਾ ਖਰੀਦਣ ਲਈ ਪ੍ਰੇਰਿਤ ਹੋਏ ਸਨ। ਇਸ ਨਾਲ ਉਸ ਨੂੰ ਭਰੋਸਾ ਮਿਲਿਆ ਕਿ ਉਸ ਦਾ ਆਪਣੀ ਪਤਨੀ ਨਾਲ ਕੀਤਾ ਵਾਅਦਾ ਪੂਰਾ ਕਰਨ ਦਾ ਸੁਪਨਾ ਸਾਕਾਰ ਹੋ ਸਕਦਾ ਹੈ।
ਮਹਾਤੋ ਨੇ ਦੱਸਿਆ ਕਿ ਮੈਂ ਤੇ ਮੇਰੀ ਪਤੀ ਦੇ ਵਿਚ ਲੰਬੇ ਸਮੇਂ ਤੱਕ ਪ੍ਰੇਮ ਸਬੰਧ ਰਹੇ ਤੇ ਫਿਰ ਪਿਛਲੀ ਅਪ੍ਰੈਲ ਵਿਚ ਵਿਆਹ ਹੋ ਗਿਆ। ਮੈਂ ਉਸ ਨੂੰ ਚੰਦਰਮਾ ਲਿਆਉਣ ਦਾ ਵਾਅਦਾ ਕੀਤਾ ਸੀ। ਮੈਂ ਉਸ ਵਾਅਦੇ ‘ਤੇ ਖਰਾ ਨਹੀਂ ਉਤਰ ਸਕਿਾ ਪਰ ਹੁਣ ਵਿਆਹ ਦੇ ਬਾਅਦ ਉਸ ਦੇ ਪਹਿਨ ਜਨਮ ਦਿਨ ‘ਤੇ ਮੈਂ ਸੋਚਿਆ ਕਿ ਕਿਉਂ ਨਾ ਉਸ ਨੂੰ ਚੰਦਰਮਾ ‘ਤੇ ਇਕ ਪਲਾਟ ਤੋਹਫੇ ਵਿਚ ਦਿੱਤਾ ਜਾਵੇ।
ਆਪਣੇ ਦੋਸਤ ਦੀ ਮਦਦ ਨਾਲ ਉਸ ਨੇ ਲੂਨਾ ਸੁਸਾਇਟੀ ਇੰਟਰਨੈਸ਼ਨਲ ਰਾਹੀਂ ਜ਼ਮੀਨ ਖਰੀਦੀ। ਪੂਰੀ ਪ੍ਰਕਿਰਿਆ ਨੂੰ ਪੂਰਾ ਹੋਣ ਵਿਚ ਲਗਭਗ ਇਕ ਸਾਲ ਲੱਗਾ। ਮਹਾਤੋ ਨੇ ਕਿਹਾ ਕਿ ਮੈਂ ਉਸ ਲਈ ਚੰਦਰਮਾ ‘ਤੇ ਇਕ ਏਕੜ ਜ਼ਮੀਨ ਲਿਆਇਆ ਹਾਂ। ਜਦੋਂ ਇਹ ਪੁੱਛਿਆ ਗਿਆ ਕਿ ਉਸੇ ਪੈਸੇ ਨਾਲ ਉਹ ਪਤਨੀ ਲਈ ਕੁਝ ਹੋਰ ਚੀਜ਼ ਵੀ ਲੈ ਸਕਦੇ ਸਨ ਤਾਂ ਉਸ ਨੇ ਜਵਾਬ ਦਿੱਤਾ ਕਿ ਹਾਂ ਮੈਂ ਲਿਆ ਸਕਦਾ ਸੀ ਪਰ ਚੰਦਰਮਾ ਸਾਡੇ ਦਿਲਾਂ ਵਿਚ ਇਕ ਖਾਸ ਥਾਂ ਰੱਖਦਾ ਹੈ। ਇਸ ਲਈ ਇਕ ਵਿਆਹੁਤਾ ਜੋੜੇ ਵਜੋਂ ਉਨ੍ਹਾਂ ਦੇ ਪਹਿਲੇ ਜਨਮ ਦਿਨ ‘ਤੇ ਮੈਂ ਇਸ ਤੋਂ ਬੇਹਤਰ ਕੁਝ ਨਹੀਂ ਸੋਚ ਸਕਿਆ।
ਦੱਸ ਦੇਈਏ ਕਿ ਪਿਛਲੇ ਮਹੀਨੇ ਹੀ ਇਸਰੋ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਉਸ ਨੇ ਚੰਦਰਯਾਨ-3 ਨੂੰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਫਲਤਾਪੂਰਵਰਕ ਲੈਂਡ ਕਰਵਾਇਆ। ਚੰਦਰਮਾ ‘ਤੇ ਪਹੁੰਚਣ ਵਾਲਾ ਭਾਰਤ, ਅਮਰੀਕਾ, ਚੀਨ, ਸੋਵੀਅਤ ਸੰਘ ਦੇ ਬਾਅਦ ਚੌਥਾ ਦੇਸ਼ ਹੈ ਜਦੋਂ ਕਿ ਚੰਦਰਮਾ ਦੇ ਦੱਖਣੀ ਸਿਰੇ ‘ਤੇ ਲੈਂਡ ਕਰਨ ਵਾਲਾ ਭਾਰਤ ਦੁਨੀਆ ਦਾ ਪਹਿਲਾ ਦੇਸ਼ ਹੈ। ਲੈਂਡਿੰਗ ਦੇ ਬਾਅਦ ਚੰਦਰਯਾਨ-3 ਨੇ ਚੰਦਰਮਾ ਤੋਂ ਇਸਰੋ ਕਮਾਂਡ ਸੈਂਟਰ ਨੂੰ ਕਈ ਅਹਿਮ ਜਾਣਕਾਰੀਆਂ ਭੇਜੀਆਂ ਹਨ। ਆਉਣ ਵਾਲੇ ਸਮੇਂ ਵਿਚ ਇਹ ਜਾਣਕਾਰੀਆਂ ਚੰਦਰਮਾ ਦੀ ਸਟੱਡੀ ਲਈ ਕਾਫੀ ਮਹੱਤਵਪੂਰਨ ਸਾਬਤ ਹੋਣਗੀਆਂ।
ਵੀਡੀਓ ਲਈ ਕਲਿੱਕ ਕਰੋ -: