ਭਾਰਤ ਦੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੇ ਇਤਿਹਾਸ ਰਚ ਦਿੱਤਾ ਹੈ। ਉਹ 43 ਸਾਲ ਦੀ ਉਮਰ ਵਿੱਚ ਯੂਐੱਸ ਓਪਨ ਦੇ ਫਾਈਨਲ ਵਿੱਚ ਪਹੁੰਚ ਗਏ ਹਨ। ਉਹ ਫਾਈਨਲ ਵਿੱਚ ਜਗ੍ਹਾ ਬਣਾਉਣ ਵਾਲੇ ਸਭ ਤੋਂ ਵੱਧ ਉਮਰ ਦੇ ਖਿਡਾਰੀ ਹਨ। ਬੋਪੰਨਾ ਤੇ ਆਸਟ੍ਰੇਲੀਆ ਦੇ ਮੈਥਿਊ ਐਬਡੇਨ ਦੀ ਜੋੜੀ ਨੇ ਵੀਰਵਾਰ ਰਾਤ ਖੇਡੇ ਗਏ ਸੈਮੀਫਾਈਨਲ ਮੁਕਾਬਲੇ ਵਿੱਚ ਫ੍ਰਾਂਸ ਦੇ ਪਿਯਰੇ ਹੁਗੁਐੱਸ ਹਰਬਰਟ ਤੇ ਨਿਕੋਲਸ ਮਾਹੁਤ ਦੀ ਜੋੜੀ ਨੂੰ ਮਾਤ ਦਿੱਤੀ। ਬੋਪੰਨਾ ਆਪਣੇ ਟੈਨਿਸ ਕਰੀਅਰ ਵਿੱਚ ਦੂਜੀ ਵਾਰ ਗ੍ਰੈਂਡਸਲੈਮ ਪੁਰਸ਼ ਡਬਲਜ਼ ਦੇ ਫਾਈਐਲ ਵਿੱਚ ਜਗ੍ਹਾ ਬਣਾਉਣ ਵਿੱਚ ਸਫਲ ਹੋਏ ਹਨ। ਭਾਰਤ ਵੱਲੋਂ ਡਬਲਜ਼ ਵਿੱਚ ਮਹੇਸ਼ ਭੂਪਤਿ ਤੇ ਲਿਐਂਡਰ ਪੇਸ਼ ਕਮਾਲ ਦਾ ਪ੍ਰਦਰਸ਼ਨ ਕਰ ਚੁੱਕੇ ਹਨ। ਉਨ੍ਹਾਂ ਨੇ ਕਈ ਟਾਈਟਲ ਵੀ ਜਿੱਤੇ। ਪੇਸ ਤੇ ਭੂਪਤਿ ਦੀ ਜੋੜੀ ਨੰਬਰ-1 ਵੀ ਰਹੀ।
ਰੋਹਨ ਬੋਪੰਨਾ ਤੇ ਮੈਥਿਊ ਐਬਡੇਨ ਦੀ ਜੋੜੀ ਇਸ ਸਾਲ ਵਿੰਬਲਡਨ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਪਹੁੰਚੀ ਸੀ। ਇਸ ਜੋੜੀ ਨੇ ਅਮਰੀਕੀ ਓਪਨ ਦੇ ਸੈਮੀਫਾਈਨਲ ਵਿੱਚ ਫਰਾਂਸ ਦੀ ਜੋੜੀ ਨੂੰ 7-6(7-3), 6-2 ਨਾਲ ਹਰਾਇਆ। ਵਿਰੋਧੀ ਜੋੜੀ ਨੇ ਪਹਿਲੇ ਸੈੱਟ ਵਿੱਚ ਜ਼ਰੂਰ ਟੱਕਰ ਦਿੱਤੀ, ਪਰ ਦੂਜੇ ਸੈੱਟ ਵਿੱਚ ਬੋਪੰਨਾ ਤੇ ਐਬਡੇਨ ਹਾਵੀ ਰਹੇ। ਫਾਈਨਲ ਵਿੱਚ ਹੁਣ ਇਸ ਜੋੜੀ ਦਾ ਸਾਹਮਣਾ ਅਮਰੀਕਾ ਦੇ ਰਾਜੀਵ ਰਾਮ ਤੇ ਬ੍ਰਿਟੇਨ ਦੇ ਦੇ ਜੋ ਸੈਲਿਸਬਰੀ ਦੀ ਜੋੜੀ ਨਾਲ ਹੋਵੇਗਾ। ਇਸ ਤੋਂ ਪਹਿਲਾਂ 2010 ਵਿੱਚ ਵੀ ਬੋਪੰਨਾ ਯੂਐੱਸ ਓਪਨ ਵਿੱਚ ਹੀ ਪੁਰਸ਼ ਡਬਲਜ਼ ਦੇ ਫਾਈਨਲ ਵਿੱਚ ਪਹੁੰਚੇ ਸਨ, ਪਰ ਉਦੋਂ ਉਨ੍ਹਾਂ ਨੂੰ ਹਾਰ ਮਿਲੀ ਸੀ।
ਇਹ ਵੀ ਪੜ੍ਹੋ: ਮਾਨ ਸਰਕਾਰ ਦਾ ਇਕ ਹੋਰ ਉਪਰਾਲਾ, ਅਧਿਆਪਕਾਂ ਨੂੰ ਹਰ ਮਹੀਨੇ ਟਰਾਂਸਫਰ ਪਾਲਿਸੀ ‘ਚ ਦਿੱਤੀ ਇਹ ਸਹੂਲਤ
ਦੱਸ ਦੇਈਏ ਕਿ ਰੋਹਨ ਬੋਪੰਨਾ ਨੇ ਇਸਦੇ ਨਾਲ ਨਵਾਂ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਬੋਪੰਨਾ ਓਪਨ ਐਰਾ ਵਿੱਚ ਪੁਰਸ਼ ਡਬਲਜ਼ ਵਿੱਚ ਕਿਸੇ ਗ੍ਰੈਂਡਸਲੈਮ ਦੇ ਫਾਈਨਲ ਵਿੱਚ ਪਹੁੰਚਣ ਵਾਲੇ ਸਭ ਤੋਂ ਵੱਧ ਉਮਰ ਦੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ 43 ਸਾਲ ਤੇ 6 ਮਹੀਨੇ ਦੀ ਉਮਰ ਵਿੱਚ ਇਹ ਕਾਰਨਾਮਾ ਕੀਤਾ। ਗ੍ਰੈਂਡਸਲੈਮ ਟਾਈਟਲ ਦੀ ਗੱਲ ਕੀਤੀ ਜਾਵੇ ਤਾਂ ਰੋਹਨ ਬੋਪੰਨਾ ਨੇ 2017 ਵਿੱਚ ਮਿਕਸਡ ਡਬਲਜ਼ ਦਾ ਖਿਤਾਬ ਜਿੱਤਿਆ ਹੈ। ਹਾਲਾਂਕਿ ਸਿੰਗਲਜ਼ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: