ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ‘ਚ ਪਹਿਲੀ ਵਾਰ ‘ਇੰਟਰਨੈਸ਼ਨਲ ਫਲਾਇੰਗ ਫੈਸਟੀਵਲ’ ਕਰਵਾਇਆ ਜਾ ਰਿਹਾ ਹੈ। ਇਸ ਦੇ ਸਮਾਗਮ ਤੋਂ ਪਹਿਲਾਂ, ਰਿਜ ‘ਤੇ ਪੈਰਾਗਲਾਈਡਿੰਗ ਦਾ ਟ੍ਰਾਇਲ ਕੀਤਾ ਗਿਆ। ਸੈਰ ਸਪਾਟਾ ਵਿਭਾਗ ਵੱਲੋਂ ਸ਼ਿਮਲਾ ਦੇ ਜੁੰਗਾ ਵਿਖੇ 12 ਤੋਂ 15 ਅਕਤੂਬਰ ਤੱਕ ਫਲਾਇੰਗ ਫੈਸਟੀਵਲ ਦਾ ਆਯੋਜਨ ਕੀਤਾ ਜਾਵੇਗਾ। ਦੇਸ਼ ਤੋਂ ਇਲਾਵਾ ਸਵਿਟਜ਼ਰਲੈਂਡ, ਫਰਾਂਸ, ਜਰਮਨੀ ਸਮੇਤ ਹੋਰ ਯੂਰਪੀ ਦੇਸ਼ਾਂ ਦੇ ਪੈਰਾਗਲਾਈਡਰ ਪਾਇਲਟ ਇਸ ਵਿੱਚ ਹਿੱਸਾ ਲੈਣਗੇ।
ਇਸ ਫਲਾਇੰਗ ਫੈਸਟੀਵਲ ਦੇ ਆਯੋਜਨ ਦਾ ਮਕਸਦ ਸੂਬੇ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨਾ ਹੈ। ਭਾਰੀ ਮੀਂਹ ਕਾਰਨ ਸੂਬੇ ਦੇ ਸੈਰ ਸਪਾਟਾ ਉਦਯੋਗ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਪਹਾੜਾਂ ਵਿੱਚ ਤਬਾਹੀ ਦੇ ਡਰ ਕਾਰਨ ਇੱਥੇ ਘੱਟ ਲੋਕ ਆ ਰਹੇ ਹਨ। ਇਸ ਡਰ ਨੂੰ ਘੱਟ ਕਰਨ ਲਈ ਇਹ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਫੈਸਟੀਵਲ ਵਿੱਚ ਸੋਲੋ ਅਤੇ ਟੈਂਡਮ ਵਰਗ ਵਿੱਚ ਪੈਰਾਗਲਾਈਡਰਾਂ ਦੇ ਵਿੱਚ ਮੁਕਾਬਲੇ ਹੋਣਗੇ। ਸੋਲੋ ਵਰਗ ਵਿੱਚ ਪਹਿਲਾ ਇਨਾਮ ਜਿੱਤਣ ਵਾਲੇ ਪਾਇਲਟ ਨੂੰ 2 ਲੱਖ ਰੁਪਏ ਅਤੇ ਟੈਂਡਮ ਸ਼੍ਰੇਣੀ ਵਿੱਚ 1.75 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਦੌਰਾਨ ਪੈਰਾ ਗਲਾਈਡਿੰਗ ਦੀ ਸ਼ੁੱਧਤਾ ਨੂੰ ਦੇਖਿਆ ਜਾਵੇਗਾ। ਮੁਕਾਬਲੇ ਦੇ ਵੱਖ-ਵੱਖ ਰਾਊਂਡਾਂ ਦੇ ਅੰਕਾਂ ਦੇ ਆਧਾਰ ‘ਤੇ ਨਤੀਜੇ ਘੋਸ਼ਿਤ ਕੀਤੇ ਜਾਣਗੇ। ਇਸ ਮੁਕਾਬਲੇ ਲਈ ਪੈਰਾਗਲਾਈਡਰਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। 120 ਪਾਇਲਟਾਂ ਦੇ ਅਪਲਾਈ ਕਰਨ ਤੋਂ ਬਾਅਦ ਰਜਿਸਟ੍ਰੇਸ਼ਨ ਬੰਦ ਕਰ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਹਿਮਾਚਲ ਟੂਰਿਜ਼ਮ ਡਿਵੈਲਪਮੈਂਟ ਬੋਰਡ ਦੇ ਮੀਤ ਪ੍ਰਧਾਨ ਰਘੁਵੀਰ ਸਿੰਘ ਬਾਲੀ ਅਨੁਸਾਰ ਵੱਖ-ਵੱਖ ਸਮਾਗਮ ਕਰਵਾਏ ਜਾ ਰਹੇ ਹਨ ਤਾਂ ਜੋ ਸੈਰ ਸਪਾਟਾ ਕਾਰੋਬਾਰ ਮੁੜ ਲੀਹ ‘ਤੇ ਆ ਸਕੇ। ਸ਼ਿਮਲਾ ਦੇ ਜੁੰਗਾ ‘ਚ ਫਲਾਇੰਗ ਫੈਸਟੀਵਲ ਤੋਂ ਇਲਾਵਾ ਹਮੀਰਪੁਰ ਦੇ ਨਾਦੌਨ ਅਤੇ ਕੁੱਲੂ-ਮਨਾਲੀ ‘ਚ ਵੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਸੈਰ-ਸਪਾਟਾ ਵਿਭਾਗ ਨਵੰਬਰ ਮਹੀਨੇ ‘ਚ ਹਮੀਰਪੁਰ ਜ਼ਿਲੇ ਦੇ ਨਾਦੌਨ ‘ਚ ਰਾਫਟਿੰਗ ਮੈਰਾਥਨ ਦਾ ਆਯੋਜਨ ਕਰਨ ਜਾ ਰਿਹਾ ਹੈ। ਅੰਤਰਰਾਸ਼ਟਰੀ ਪੱਧਰ ਦੇ ਇਸ ਟੂਰਨਾਮੈਂਟ ਵਿੱਚ ਵਿਦੇਸ਼ੀ ਟੀਮਾਂ ਵੀ ਭਾਗ ਲੈਣਗੀਆਂ। ਇਹ ਮੁਕਾਬਲਾ ਬਿਆਸ ਦਰਿਆ ‘ਚ ਨਦੌਣ ਤੋਂ ਚੰਬਾ ਬੰਦਰਗਾਹ ਤੱਕ ਕਰੀਬ 8 ਕਿਲੋਮੀਟਰ ਦੀ ਦੂਰੀ ‘ਤੇ ਹੋਵੇਗਾ। ਪਹਿਲਾਂ ਇਹ ਸਮਾਗਮ ਸਤੰਬਰ ਵਿੱਚ ਕਰਵਾਉਣ ਦੀ ਤਜਵੀਜ਼ ਰੱਖੀ ਗਈ ਸੀ ਪਰ ਬਰਸਾਤ ਕਾਰਨ ਹੋਏ ਭਾਰੀ ਨੁਕਸਾਨ ਤੋਂ ਬਾਅਦ ਹੁਣ ਨਵੰਬਰ ਵਿੱਚ ਇਸ ਦਾ ਆਯੋਜਨ ਕੀਤਾ ਜਾਵੇਗਾ।