ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ਦੇ ਇਕ ਦੂਰ-ਦੁਰਾਡੇ ਪਿੰਡ ‘ਚ ਮੰਗਲਵਾਰ ਨੂੰ ਚੱਲ ਰਹੇ ਤਲਾਸ਼ੀ ਅਭਿਆਨ ਦੌਰਾਨ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ, ਜਿਸ ‘ਚ ਭਾਰਤੀ ਫੌਜ ਦੇ ਇਕ 6 ਸਾਲਾ ਡੌਗ ‘ਕੈਂਟ’ ਦੀ ਮੌਤ ਹੋ ਗਈ। ਅੱਤਵਾਦੀਆਂ ਵੱਲੋਂ ਕੀਤੀ ਗੋਲੀਬਾਰੀ ਦੌਰਾਨ ਫੌਜ ਦੇ ਡੌਗ ‘ਕੈਂਟ’ ਨੇ ਆਪਣੇ ਹੈਂਡਲਰ ਦੀ ਜਾਨ ਤਾਂ ਬਚਾਈ, ਪਰ ਇਹ ਆਪਣੀ ਜਾਨ ਨਹੀਂ ਬਚਾ ਸਕੀ। ਜਿੱਥੇ ਹੁਣ ਡੌਗੀ ‘ਕੈਂਟ’ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ, ਉੱਥੇ ਹੀ ਭਾਰਤੀ ਫੌਜ ਨੇ ਵੀ ਇੱਕ ਵੀਡੀਓ ਰਾਹੀਂ ਆਪਣੇ ਹੀਰੋ ਡੌਗੀ ਨੂੰ ਯਾਦ ਕੀਤਾ ਹੈ।
ਦੱਸ ਦੇਈਏ ਕਿ ਇਸ ਮੁਕਾਬਲੇ ਵਿੱਚ ਇੱਕ ਅੱਤਵਾਦੀ ਵੀ ਮਾਰਿਆ ਗਿਆ ਸੀ। ਚੱਲ ਰਹੇ ਆਪ੍ਰੇਸ਼ਨ ‘ਚ ਫੌਜ ਦਾ ਇਕ ਜਵਾਨ ਵੀ ਸ਼ਹੀਦ ਹੋ ਗਿਆ, ਜਦਕਿ ਇਕ ਵਿਸ਼ੇਸ਼ ਪੁਲਿਸ ਅਧਿਕਾਰੀ ਸਮੇਤ ਹੋਰ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਭਾਰਤੀ ਫੌਜ ਦੀ ਮਾਦਾ ਲੈਬਰਾਡੋਰ ਡੌਗ ‘ਕੈਂਟ’ ਭੱਜੇ ਅੱਤਵਾਦੀਆਂ ਦੀ ਭਾਲ ‘ਚ ਫੌਜੀਆਂ ਦੇ ਇਕ ਸਮੂਹ ਨੂੰ ਅੱਗੇ ਵਧਣ ‘ਚ ਮਦਦ ਕਰ ਰਹੀ ਸੀ। ਇਸ ਦੌਰਾਨ ਅੱਤਵਾਦੀਆਂ ਵੱਲੋਂ ਲਗਾਤਾਰ ਗੋਲੀਆਂ ਚਲਾਈਆਂ ਜਾ ਰਹੀਆਂ ਸਨ, ਜਿਨ੍ਹਾਂ ਵਿੱਚੋਂ ਇਕ ਗੋਲੀ ਡੌਗ ‘ਕੈਂਟ’ ਦੀ ਛਾਤੀ ‘ਤੇ ਲੱਗੀ। ਇਸ ਦੌਰਾਨ ਉਸ ਨੇ ਆਪਣੇ ਹੈਂਡਲਰ ਦੀ ਜਾਨ ਵੀ ਬਚਾਈ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
Sad news coming in-
Brave Canine Warrior KENT of 21 Army Dog Unit laid down her life serving in ongoing OP SUJALIGALA at Rajouri, J&K earlier today – 12 September 2023.
The six year old female Labrador was leading a column of soldiers on the trail of fleeing terrorists. The… pic.twitter.com/L5j7MDZNiX
— LestWeForgetIndia🇮🇳 (@LestWeForgetIN) September 12, 2023
ਬਹਾਦੁਰ ਡੌਗ ‘ਕੈਂਟ’ ਦੀ ਮੌਤ ਦੀ ਖਬਰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸ਼ੇਅਰ ਕੀਤੀ ਗਈ ਹੈ। ਇਸ ਦੌਰਾਨ ਬਹੁਤ ਸਾਰੇ ਲੋਕਾਂ ਨੇ ਉਸ ਦੇ ‘ਸਰਮੁੱਲੇ ਬਲਿਦਾਨ’ ਅਤੇ ਉਸ ਦੇ ਦ੍ਰਿੜ ਇਰਾਦੇ ਨੂੰ ਸਲਾਮ ਕੀਤਾ। ਦੇਸ਼ ਲਈ ਜਾਨਾਂ ਵਾਰਨ ਵਾਲੇ ਨਾਇਕਾਂ ਨੂੰ ਯਾਦ ਕਰਨ ਲਈ ਸਮਰਪਿਤ ਇੱਕ ਐਕਸ ਹੈਂਡਲ ਲੈਸਟ ਵੀ ਫਾਰਗੇਟ ਇੰਡੀਆ ਨੇ ਵੀ ‘ਕੈਂਟ’ ਲਈ ਇੱਕ ਪੋਸਟ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ : ਪ੍ਰਯਾਗਰਾਜ ‘ਚ ਪੰਕਚਰ ਬਣਾਉਣ ਵਾਲੇ ਦਾ ਬੇਟਾ ਬਣਿਆ ਜੱਜ, UP PCS-J ‘ਚ 157ਵਾਂ ਰੈਂਕ ਹਾਸਲ ਕੀਤਾ
ਪੋਸਟ ਨੂੰ ਸਾਂਝਾ ਕਰਦੇ ਹੋਏ, ਕੈਪਸ਼ਨ ਵਿੱਚ ਲਿਖਿਆ ਹੈ, ‘ਦੁਖਦਾਈ ਖਬਰ – ਕੈਂਟ, 21 ਆਰਮੀ ਡੌਗ ਯੂਨਿਟ ਦੇ ਬਹਾਦਰ ਕੈਨਾਈਨ ਯੋਧੇ ਨੇ ਅੱਜ 12 ਸਤੰਬਰ 2023 ਨੂੰ ਜੰਮੂ ਅਤੇ ਕਸ਼ਮੀਰ ਦੇ ਰਾਜੌਰੀ ਵਿੱਚ ਚੱਲ ਰਹੇ ਓਪੀ ਸੁਜਲੀਗਾਲਾ ਵਿੱਚ ਸੇਵਾ ਕਰਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ। ਛੇ ਸਾਲਾ ਮਹਿਲਾ ਲੈਬਰਾਡੋਰ ਭੱਜੇ ਹੋਏ ਅੱਤਵਾਦੀਆਂ ਦੀ ਭਾਲ ਵਿੱਚ ਸੈਨਿਕਾਂ ਦੇ ਇੱਕ ਸਮੂਹ ਦੀ ਅਗਵਾਈ ਕਰ ਰਹੀ ਸੀ। Canine #IndianBrave ਭਾਰੀ ਦੁਸ਼ਮਣੀ ਦੀ ਅੱਗ ਵਿੱਚ ਫਸ ਗਈ ਅਤੇ ਆਪਣੇ ਹੈਂਡਲਰ ਦੀ ਰੱਖਿਆ ਕਰਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ।
ਆਰਮੀ ਏਵੀਏਸ਼ਨ ਦੇ ਸਾਬਕਾ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਪੀਆਰ ਕੁਮਾਰ ਨੇ ਵੀ ਡੌਗ ‘ਕੈਂਟ’ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਸ ਨੂੰ ‘ਬਹਾਦਰ ਯੋਧਾ’ ਕਿਹਾ। ਉਨ੍ਹਾਂ ਨੇ ਐਕਸ ‘ਤੇ ਇਕ ਪੋਸਟ ‘ਚ ਲਿਖਿਆ, ‘ਮੇਰਾ ਸਲਾਮ ਤੁਹਾਨੂੰ ਬਹਾਦਰ ਯੋਧਾ ‘ਕੈਂਟ’। ਹਮੇਸ਼ਾ ਦੀ ਤਰ੍ਹਾਂ, ਇੱਕ ਸਿਪਾਹੀ ਅਤੇ ਕੁੱਤੇ ਦੇ ਰੂਪ ਵਿੱਚ, ਤੁਸੀਂ ਫਰਜ਼ ਤੋਂ ਪਰੇ ਸੇਵਾ ਕੀਤੀ ਅਤੇ ਸਰਵਉੱਚ ਕੁਰਬਾਨੀ ਦਿੱਤੀ। ਤੁਸੀਂ ਹਮੇਸ਼ਾ ‘ਮਨੁੱਖ ਦੇ ਸਭ ਤੋਂ ਚੰਗੇ ਦੋਸਤ’ ਬਣੇ ਰਹੋਗੇ।
ਵੀਡੀਓ ਲਈ ਕਲਿੱਕ ਕਰੋ -: