ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਸਥਿਤ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਵੀਰਵਾਰ ਨੂੰ ਪਸ਼ੂ ਪਾਲਣ ਮੇਲਾ ਲਗਾਇਆ ਗਿਆ। ਮੇਲੇ ਵਿੱਚ ਪਸ਼ੂ ਪਾਲਕਾਂ ਨੂੰ ਏਕੀਕ੍ਰਿਤ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਦੌਰਾਨ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਏਕੀਕ੍ਰਿਤ ਖੇਤੀ ਕਰਨ ਵਾਲੇ 4 ਕਿਸਾਨਾਂ ਨੂੰ ਸੀ.ਐਮ ਅਵਾਰਡ ਦਿੱਤਾ। ਨਾਭਾ (ਪਟਿਆਲਾ) ਦੇ ਇੱਕ ਪੋਲਟਰੀ ਫਾਰਮਰ ਰਿਸ਼ੀਪਾਲ ਨੇ 2003 ਵਿੱਚ ਪੋਲਟਰੀ ਫਾਰਮਿੰਗ ਸ਼ੁਰੂ ਕੀਤੀ ਸੀ, ਹੁਣ ਉਸ ਕੋਲ 6.5 ਲੱਖ ਮੁਰਗੀਆਂ ਹਨ ਅਤੇ ਰੋਜ਼ਾਨਾ 5.5 ਲੱਖ ਆਂਡਿਆਂ ਦਾ ਉਤਪਾਦਨ ਹੈ। ਮੋਗਾ ਦੇ ਰਣਜੀਤ ਸਿੰਘ ਨੇ 235 ਗਾਵਾਂ ਰੱਖੀਆਂ ਹਨ, ਜੋ ਰੋਜ਼ਾਨਾ 25 ਕੁਇੰਟਲ ਦੁੱਧ ਦਿੰਦੀਆਂ ਹਨ। ਉਸ ਦੀ ਇੱਕ ਗਾਂ ਦਾ ਰਿਕਾਰਡ 60 ਲੀਟਰ ਦੁੱਧ ਦੇਣ ਦਾ ਹੈ। ਪਸ਼ੂਆਂ ਲਈ ਆਧੁਨਿਕ ਸ਼ੈੱਡ ਵੀ ਬਣਾਇਆ ਗਿਆ ਹੈ। ਉਹ ਲੋਕਾਂ ਨੂੰ ਪਸ਼ੂਆਂ ਦੀ ਸੰਭਾਲ ਲਈ ਵੀ ਜਾਗਰੂਕ ਕਰ ਰਿਹਾ ਹੈ। ਇਸੇ ਤਰ੍ਹਾਂ ਤੀਜਾ ਇਨਾਮ ਦੋ ਕਿਸਾਨਾਂ ਗੁਰਬਚਨ ਅਤੇ ਪੁਸ਼ਪਿੰਦਰ ਨੂੰ ਦਿੱਤਾ ਗਿਆ ਜੋ ਦੁੱਧ ਉਤਪਾਦ ਵੇਚਣ ਵਿੱਚ ਪਹਿਲੇ ਨੰਬਰ ’ਤੇ ਹਨ। ਦੋਵਾਂ ਨੂੰ ਇਹ ਸਾਂਝਾ ਐਵਾਰਡ ਇਸ ਲਈ ਦਿੱਤਾ ਗਿਆ ਕਿਉਂਕਿ ਦੋਵੇਂ ਕਿਸਾਨ ਦੁੱਧ ਉਤਪਾਦ ਵੇਚਣ ਸਮੇਂ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕਰਦੇ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਮੇਲੇ ਵਿੱਚ ਪਸ਼ੂ ਪਾਲਕਾਂ (ਕਿਸਾਨਾਂ) ਨੂੰ ਵਿਗਿਆਨਕ ਪਸ਼ੂ ਪਾਲਣ, ਮੱਛੀ ਅਤੇ ਮੁਰਗੀ ਪਾਲਣ ਦੇ ਵੱਖ-ਵੱਖ ਪਹਿਲੂਆਂ ਬਾਰੇ ਤਕਨੀਕੀ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਗਿਆ। ਮੇਲੇ ਵਿੱਚ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਗਏ ਮੈਟਲ ਪਾਊਡਰ, ਐਨੀਮਲ ਲਿੱਕਸ, ਬਾਈਪਾਸ ਫੈਟ ਅਤੇ ਹੋਰ ਐਨੀਮਲ ਸਪਲੀਮੈਂਟਸ ਬਾਰੇ ਵੀ ਜਾਣਕਾਰੀ ਦਿੱਤੀ ਗਈ। ਪਸ਼ੂਆਂ ਦੇ ਖੂਨ, ਦੁੱਧ, ਚਮੜੀ, ਪਿਸ਼ਾਬ ਅਤੇ ਚਾਰੇ ਦੀ ਮੁਫਤ ਜਾਂਚ ਵੀ ਕੀਤੀ ਗਈ। ਇਸ ਤੋਂ ਇਲਾਵਾ ਡੇਅਰੀ ਫਾਰਮਿੰਗ ਨਾਲ ਸਬੰਧਤ ਐਪਸ, ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ, ਦਵਾਈਆਂ, ਟੀਕੇ, ਪਸ਼ੂ ਖੁਰਾਕ ਨਾਲ ਸਬੰਧਤ ਕੰਪਨੀਆਂ ਅਤੇ ਵਿੱਤੀ ਸੰਸਥਾਵਾਂ ਦੇ ਨੁਮਾਇੰਦੇ ਵੀ ਮੌਜੂਦ ਸਨ।