ਜਲੰਧਰ ਦੀ ਧੱਕਾ ਬਸਤੀ (ਲੋਹੀਆਂ, ਸ਼ਾਹਕੋਟ) ‘ਚ ਦੇਰ ਸ਼ਾਮ ਹੜ੍ਹ ਦੇ ਪਾਣੀ ‘ਚੋਂ ਟੁੱਟੇ ਮਕਾਨ ਦੀਆਂ ਇੱਟਾਂ ਕੱਢਣ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਪਿੰਡ ਧੱਕਾ ਬਸਤੀ ਦਾ ਹਰਮੇਸ਼ ਜਿਸ ਦਾ ਪਰਿਵਾਰ ਹੜ੍ਹਾਂ ਦੇ ਪਾਣੀ ‘ਚ ਘਰ ਤਬਾਹ ਹੋਣ ਤੋਂ ਬਾਅਦ ਖੁੱਲ੍ਹੇ ਅਸਮਾਨ ਹੇਠ ਰਹਿ ਰਿਹਾ ਹੈ। ਉਹ ਸਵੇਰੇ ਆਪਣੇ ਪੁਰਾਣੇ ਮਕਾਨ ਦੀਆਂ ਇੱਟਾਂ ਕੱਢਣ ਲਈ ਪਾਣੀ ‘ਚ ਗਿਆ ਸੀ ਪਰ ਉਹ ਬਾਹਰ ਨਹੀਂ ਆਇਆ। ਦੇਰ ਸ਼ਾਮ ਉਸ ਦੀ ਲਾਸ਼ ਬਾਹਰ ਆਈ।
ਪਰਿਵਾਰਕ ਮੈਂਬਰਾਂ ਮੁਤਾਬਿਕ ਮ੍ਰਿਤਕ ਮ੍ਰਿਤਕ ਹਰਮੇਸ਼ (40) ਦੇ ਦੋ ਬੱਚੇ ਹਨ ਤੇ ਉਹ ਦਿਹਾੜੀ ਦਾ ਕੰਮ ਕਰਦਾ ਸੀ। ਮ੍ਰਿਤਕ ਦਾ ਕਿਸ਼ਤੀ ‘ਤੇ ਚੜ੍ਹਨ ਸਮੇਂ ਪੈਰ ਤਿਲਕਣ ਗਿਆ, ਜਿਸ ਨਾਲ ਉਹ ਡੂੰਘੇ ਪਾਣੀ ‘ਚ ਡਿੱਗ ਗਿਆ ਤੇ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ ਹੈ। ਸੂਚਨਾ ਮਿਲਦਿਆਂ ਹੀ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਨੀਆਂ ਸਮੇਤ ਕਈ ਕਿਸਾਨ ਆਗੂਆਂ ਨੇ ਦੇਰ ਰਾਤ ਧੱਕਾ ਬਸਤੀ ਵਿੱਚ ਕਿਸ਼ਤੀ ਰਾਹੀਂ ਦਰਿਆ ਪਾਰ ਕਰਕੇ ਪਹੁੰਚੇ।
ਇਹ ਵੀ ਪੜ੍ਹੋ : ਮੁਕਤਸਰ ‘ਚ ਟਰੈਕਟਰ-ਟਰਾਲੀ ਨੇ ਬਾਈਕ ਨੂੰ ਮਾਰੀ ਟੱਕਰ, ਮੋਟਰਸਾਈਕਲ ਸਵਾਰ ਨੌਜਵਾਨ ਦੀ ਹੋਈ ਮੌ.ਤ
ਕਿਸਾਨ ਆਗੂਆਂ ਨੇ ਕਿਹਾ ਕਿਹੜ੍ਹਾਂ ਕਾਰਨ ਢੱਕਾ ਬਸਤੀ ਵਿੱਚ 40-45 ਘਰ ਨੁਕਸਾਨੇ ਗਏ ਹਨ। ਉਨ੍ਹਾਂ ਦੱਸਿਆ ਕਿ ਧੱਕਾ ਬਸਤੀ ਦੇ ਲੋਕ ਕਈ ਸਾਲਾਂ ਤੋਂ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਇੱਥੋਂ ਕੱਢ ਕੇ ਸੁਰੱਖਿਅਤ ਥਾਂ ‘ਤੇ ਵਸਾਇਆ ਜਾਵੇ। ਪਿੰਡ ਦੇ ਲੋਕ ਹਰ ਰੋਜ਼ ਸਵੇਰੇ ਨਦੀ ਵਿੱਚ ਡੁਬਕੀ ਲਗਾ ਕੇ ਪੁਰਾਣੇ ਘਰਾਂ ਵਿੱਚੋਂ ਇੱਟਾਂ ਕੱਢ ਕੇ ਨਵੀਂ ਬਸਤੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: