ਰਿਪਬਲਿਕਨ ਵੱਲੋਂ ਰਾਸ਼ਟਰਪਤੀ ਚੋਣ ਦੀ ਉਮੀਦਵਾਰੀ ਹਾਸਿਲ ਕਰਨ ਲਈ ਯਤਨ ਕਰ ਰਹੇ ਭਾਰਤਵੰਸ਼ੀ ਵਿਵੇਕ ਰਾਮਾਸਵਾਮੀ ਨੇ H-1B ਵੀਜ਼ੇ ਨੂੰ ਗੁਲਾਮੀ ਦੱਸਿਆ ਹੈ । ਨਾਲ ਹੀ ਉਨ੍ਹਾਂ ਕਿਹਾ ਕਿ ਜੇ ਉਹ ਅਮਰੀਕਾ ਦੇ ਰਾਸ਼ਟਰਪਤੀ ਬਣੇ ਤਾਂ ਉਹ ਇਸ ਲਾਟਰੀ ਵਿਵਸਥਾ ਨੂੰ ਖਤਮ ਕਰਕੇ ਯੋਗਤਾ ਦੇ ਆਧਾਰ ’ਤੇ ਦਾਖਲਾ ਦੇਣ ਦੀ ਪ੍ਰਣਾਲੀ ਲਾਗੂ ਕਰਨਗੇ।
H-1B ਵੀਜ਼ਾ ਭਾਰਤੀ ਆਈਟੀ ਪੇਸ਼ੇਵਰਾਂ ਵਿਚਾਲੇ ਕਾਫੀ ਪਸੰਦੀਦਾਹੈ। ਇਹ ਇੱਕ ਗੈਰ-ਅਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਿਰਤੀਆਂ ਨੂੰ ਵਿਸ਼ੇਸ਼ ਕਾਰੋਬਾਰਾਂ ਵਿੱਚ ਕੰਮ ਕਰਨ ਦੀ ਪ੍ਰਵਾਨਗੀ ਦਿੰਦਾ ਹੈ । ਟੈੱਕ ਕੰਪਨੀਆਂ ਭਾਰਤ ਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ ਨਿਯੁਕਤ ਕਰਨ ਦੇ ਲਈ ਇਸ ਦੀ ਵਰਤੋਂ ਕਰਦੀ ਹੈ।
ਇਹ ਵੀ ਪੜ੍ਹੋ: ਪੰਜਾਬ ‘ਚ ਮੀਂਹ ਨੇ ਦਿੱਤੀ ਦਸਤਕ! ਮੌਸਮ ਵਿਭਾਗ ਵੱਲੋਂ ਇਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ ਜਾਰੀ
ਦੱਸ ਦੇਈਏ ਕਿ ਰਾਮਾਸਵਾਮੀ ਨੇ ਖੁਦ 29 ਵਾਰ ਐੱਚ-1ਬੀ ਵੀਜ਼ਾ ਪ੍ਰੋਗਰਾਮ ਦੀ ਵਰਤੋਂ ਕੀਤੀ ਹੈ । ਪੋਲਿਟਿਕੋ ਰਿਪੋਰਟ ਅਨੁਸਾਰ 2018 ਤੋਂ 2023 ਤੱਕ ਅਮਰੀਕੀ ਨਾਗਰਿਕਾਂ ਤੇ ਇਮੀਗ੍ਰੇਸ਼ਨ ਸੇਵਾਵਾਂ ਨੇ ਐੱਚ-1ਬੀ ਵੀਜ਼ੇ ਤਹਿਤ ਕਰਮਚਾਰੀਆਂ ਨੂੰ ਨਿਯੁਕਤ ਕਰਨ ਲਈ ਰਾਮਾਸਵਾਮੀ ਦੀ ਸਾਬਕਾ ਕੰਪਨੀ ਰੋਈਵੰਤ ਸਾਇੰਸਿਜ਼ ਲਈ 29 ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਹੈ। ਰਾਮਾਸਵਾਮੀ ਨੇ ਕਿਹਾ ਕਿ ਲਾਟਰੀ ਪ੍ਰਣਾਲੀ ਨੂੰ ਅਸਲ ਯੋਗਤਾ ਆਧਾਰਿਤ ਪ੍ਰਵੇਸ਼ ਨਿਯਮ ਨਾਲ ਬਦਲਣ ਦੀ ਲੋੜ ਹੈ । ਇਹ ਸਮਝੌਤੇ ਤਹਿਤ ਗ਼ੁਲਾਮੀ ਦਾ ਇਕ ਰੂਪ ਹੈ ਜੋ ਸਿਰਫ਼ ਉਸ ਕੰਪਨੀ ਨੂੰ ਲਾਭ ਪਹੁੰਚਾਉਂਦਾ ਹੈ ਜਿਸ ਨੇ ਇਸ ਦੀ ਵਰਤੋਂ ਕੀਤੀ ਹੋਵੇ। ਮੈਂ ਇਸ ਨੂੰ ਖ਼ਤਮ ਕਰ ਦਿਆਂਗਾ।
ਵੀਡੀਓ ਲਈ ਕਲਿੱਕ ਕਰੋ -: