ਭਾਰਤ ਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਅੱਜ ਮੋਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਥਿਤ IS ਬਿੰਦਰਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ। ਜਿਸ ਦੇ ਲਈ ਟਾਸ 1 ਵਜੇ ਕੀਤਾ ਜਾਵੇਗਾ। ਇਸ ਸੀਰੀਜ਼ ਵਿੱਚ ਟੀਮ ਇੰਡੀਆ ਦੇ ਕੋਲ ਆਪਣੀਆਂ ਵਿਸ਼ਵ ਕੱਪ ਦੀਆਂ ਤਿਆਰੀਆਂ ਪਰਖਣ ਦਾ ਆਖਰੀ ਮੌਕਾ ਹੋਵੇਗਾ। ਇਸ ਮੈਦਾਨ ‘ਤੇ ਭਾਰਤੀ ਟੀਮ ਆਸਟ੍ਰੇਲੀਆ ਨਾਲ 4 ਸਾਲਾਂ ਬਾਅਦ ਖੇਡੇਗੀ। ਇੱਥੇ ਪਿਛਲੇ ਮੈਚ ਵਿੱਚ ਆਸਟ੍ਰੇਲੀਆ ਨੇ ਟੀਮ ਇੰਡੀਆ ਨੂੰ 4 ਵਿਕਟਾਂ ਨਾਲ ਹਰਾਇਆ ਸੀ। ਭਾਰਤੀ ਸਿਲੈਕਟਰ ਨੇ ਵਿਸ਼ਵ ਕੱਪ ਤੋਂ ਪਹਿਲਾਂ ਟੀਮ ਦੇ 5 ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਹੈ। ਰੋਹਿਤ ਸ਼ਰਮਾ, ਵਿਰਾਟ ਕੋਹਲੀ, ਹਾਰਦਿਕ ਪੰਡਯਾ, ਅਕਸ਼ਰ ਪਟੇਲ ਤੇ ਕੁਲਦੀਪ ਯਾਦਵ ਨੂੰ ਸੀਰੀਜ਼ ਦੇ ਸ਼ੁਰੂਆਤੀ 2 ਮੈਚਾਂ ਵਿੱਚ ਆਰਾਮ ਦਿੱਤਾ ਗਿਆ ਹੈ।
ਵਨਡੇ ਫਾਰਮੈਟ ਹੈੱਡ ਟੁ ਹੈੱਡ ਅੰਕੜਿਆਂ ਵਿੱਚ ਆਸਟ੍ਰੇਲੀਆਈ ਟੀਮ ਮਜ਼ਬੂਤ ਹੈ। ਦੋਹਾਂ ਦੇ ਵਿਚਾਲੇ ਕੁੱਲ 14 ਸੀਰੀਜ਼ ਖੇਡੀਆਂ ਗਈਆਂ ਹਨ, ਜਿਸ ਵਿੱਚ 8 ਵਿੱਚ ਆਸਟ੍ਰੇਲੀਆ ਤੇ 6 ਵਿੱਚ ਭਾਰਤ ਨੂੰ ਜਿੱਤ ਮਿਲੀ ਹੈ। ਭਾਰਤ ਵਿੱਚ ਦੋਹਾਂ ਦੇ ਵਿਚਾਲੇ 11 ਸੀਰੀਜ਼ ਖੇਡੀਆਂ ਗਈਆਂ, ਜਿਨ੍ਹਾਂ ਵਿੱਚ 6 ਵਿਚ ਆਸਟ੍ਰੇਲੀਆ ਤੇ 5 ਵਿੱਚ ਭਾਰਤ ਨੂੰ ਜਿੱਤ ਮਿਲੀ। ਦੋਹਾਂ ਟੀਮਾਂ ਵਿਚਾਲੇ ਆਖਰੀ ਸੀਰੀਜ਼ ਇਸੇ ਸਾਲ ਮਾਰਚ ਵਿੱਚ ਹੀ ਖੇਡੀ ਗਈ ਸੀ, ਜਿਸਨੂੰ ਆਸਟ੍ਰੇਲੀਆ ਨੇ 2-1 ਨਾਲ ਜਿੱਤਿਆ ਸੀ। ਮੋਹਾਲੀ ਵਿੱਚ ਦੋਹਾਂ ਟੀਮਾਂ ਵਿਚਾਲੇ 5 ਮੈਚ ਵਨਡੇ ਖੇਡੇ ਗਏ। ਜਿਨ੍ਹਾਂ ਵਿੱਚੋਂ 4 ਵਿੱਚ ਆਸਟ੍ਰੇਲੀਆ ਤੇ ਮਹਿਜ਼ 1 ਵਿੱਚ ਭਾਰਤ ਨੂੰ ਜਿੱਤ ਮਿਲੀ। ਭਾਰਤ ਨੂੰ ਆਖਰੀ ਜਿੱਤ 1996 ਦੀ ਟ੍ਰਾਈ ਸੀਰੀਜ਼ ਵਿੱਚ ਮਿਲੀ ਸੀ।
ਇਹ ਵੀ ਪੜ੍ਹੋ: ਸਾਈਬਰ ਠੱਗੀ ਤੋਂ ਬਚਾਉਣਗੇ ਬੋਲਣ ਵਾਲੇ ‘ਗਣਪਤੀ ਬੱਪਾ’! ਪ੍ਰਸ਼ਾਦ ‘ਚ ਮਿਲਣਗੇ ਤੋਂ ਬਚਾਅ ਦੇ ਟਿਪਸ
ਜੇਕਰ ਇੱਥੇ ਪਿੱਚ ਦੀ ਗੱਲ ਕੀਤੀ ਜਾਵੇ ਤਾਂ PCA ਦੀ ਪਿੱਚ ਬੱਲੇਬਾਜੀ ਦੇ ਲਈ ਵਧੀਆ ਹੈ। ਇਹ ਪਿੱਚ ਸੰਤੁਲਿਤ ਮੰਨੀ ਜਾਂਦੀ ਹੈ। ਇੱਥੇ ਥੋੜ੍ਹਾ ਉਛਾਲ ਮਿਲਦਾ ਹੈ ਜਿਸਦੇ ਚੱਲਦਿਆਂ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲ ਸਕਦੀ ਹੈ। ਮੋਹਾਲੀ ਵਿੱਚ ਸ਼ੁੱਕਰਵਾਰ ਨੂੰ ਮੌਸਮ ਕਾਫ਼ੀ ਗਰਮ ਰਹੇਗਾ। ਜਿਸ ਕਾਰਨ ਤਾਪਮਾਨ 32 ਤੋਂ 33 ਡਿਗਰੀ ਸੈਲਸੀਅਸ ਤੱਕ ਹੋ ਸਕਦਾ ਹੈ। ਬਾਰਿਸ਼ ਦੀ ਵੀ 6 ਫ਼ੀਸਦੀ ਦੀ ਸੰਭਾਵਨਾ ਹੈ।
ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ: ਕੇਐੱਲ ਰਾਹੁਲ(ਕਪਤਾਨ), ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ/ਸ਼ਾਰਦੁਲ ਠਾਕੁਰ, ਰਵਿਚੰਦਰਨ ਅਸ਼ਵਿਨ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਤੇ ਮੁਹੱਮਦ ਸਿਰਜ/ ਪ੍ਰਸਿੱਧ ਕ੍ਰਿਸ਼ਨਾ।
ਆਸਟ੍ਰੇਲੀਆ: ਪੈਟ ਕਮਿੰਸ(ਕਪਤਾਨ), ਡੇਵਿਡ ਵਾਰਨਰ, ਮਿਚੇਲ ਮਾਰਸ਼, ਸਟੀਵ ਸਮਿੱਥ, ਮਾਰਨਸ਼ ਲਾਬੁਸ਼ੇਨ, ਅਲੈਕਸ ਕੈਰੀ(ਵਿਕਟਕੀਪਰ), ਮਾਰਕਸ ਸਟੋਇਨਿਸ, ਕੈਮਰੂਨ ਗ੍ਰੀਨ, ਐਡਮ ਜੰਪਾ, ਜੋਸ਼ ਹੇਜ਼ਲਵੁੱਡ/ ਸਪੇਂਸਰ ਜਾਨਸਨ ਤੇ ਐਸ਼ਟਨ ਐਗਰ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish