ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਪਾਕਿਸਤਾਨ ਤੋਂ ਡਰੋਨਾਂ ਅਤੇ ਦਰਿਆਵਾਂ ਰਾਹੀਂ ਕਰੋੜਾਂ ਰੁਪਏ ਦੀ ਹੋ ਰਹੀ ਨਸ਼ਾ ਤਸਕਰੀ ਦੇ ਕਾਰੋਬਾਰ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਦੇ ਅੰਮ੍ਰਿਤਸਰ ਵਿੰਗ ਨੇ 18 ਪਾਕਿਸਤਾਨੀ ਨਾਗਰਿਕਾਂ ਸਮੇਤ 32 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਵਿੱਚੋਂ ਨੌਂ ਇਸ ਵੇਲੇ ਅਮਰੀਕਾ, ਆਸਟਰੇਲੀਆ, ਸੰਯੁਕਤ ਅਰਬ ਅਮੀਰਾਤ (UAE), ਫਰਾਂਸ ਅਤੇ ਤੁਰਕੀ ਵਿੱਚ ਰਹਿ ਰਹੇ ਹਨ।
ਇਸ ਤੋਂ ਇਲਾਵਾ ਪੰਜ ਤਸਕਰ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਵਸਨੀਕ ਹਨ। ਨਸ਼ਿਆਂ ਦੀ ਤਸਕਰੀ ਤੋਂ ਹੋਣ ਵਾਲੀ ਕਮਾਈ ਹਵਾਲਾ ਰਾਹੀਂ ਦੁਬਈ ਰਾਹੀਂ ਪਾਕਿਸਤਾਨ ਅਤੇ ਅਫਗਾਨਿਸਤਾਨ ਭੇਜੀ ਜਾ ਰਹੀ ਹੈ, ਜਿਸ ਦੀ ਵਰਤੋਂ ਪੰਜਾਬ ਵਿੱਚ ਸਲੀਪਰ ਸੈੱਲਾਂ ਨੂੰ ਫੰਡ ਦੇਣ ਤੋਂ ਇਲਾਵਾ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਕੀਤੀ ਜਾਂਦੀ ਹੈ। ਹੁਣ SSOC ਫਤਿਹਪੁਰ ਕੇਂਦਰੀ ਜੇਲ੍ਹ ਵਿੱਚ ਬੰਦ ਤਸਕਰ ਵਿਨੈ ਅਗਰਵਾਲ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਏਗੀ। ਇਸ ਨਾਲ ਕਈ ਹੋਰ ਲਿੰਕ ਖੁੱਲ੍ਹਣ ਦੀ ਸੰਭਾਵਨਾ ਹੈ।
SOC ਦੇ DSP ਹਰਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਦੇ ਬਦਨਾਮ ਸਮੱਗਲਰ ਆਰਿਫ਼, ਆਸਿਫ਼, ਸਾਦਿਕ, ਚੌਧਰੀ ਅਕਰਮ, ਹੈਦਰ, ਰੁਸਤਮ, ਮਿਰਜ਼ਾ, ਨਾਸਿਰ, ਇਮਰਾਨ ਸ਼ਾਹ, ਇਮਤਿਆਜ਼, ਮੀਆਂ, ਬਿਲਾਲ, ਮੰਨੇ ਸ਼ਾਹ, ਭੋਲਾ ਸੰਧੂ, ਅਬਦੁਲ ਹਮੀਦ ਬੱਗਾ, ਜਾਵੇਦ, ਅਸਲਮ, ਸ਼ੇਰਾ ਪਾਕਿ ਸੁਰੱਖਿਆ ਏਜੰਸੀਆਂ ਦੇ ਨਾਲ ਮਿਲਕੇ ਹਿੰਦ-ਪਾਕਿ ਸਰਹੱਦ ‘ਤੇ ਵੱਡੇ ਪੱਧਰ ਤੇ ਹੈਰੋਇਨ ਤਸਕਰੀ ਦਾ ਨੈਟਵਰਕ ਚਲਾ ਰਹੇ ਹਨ।
ਹੈਰੋਇਨ ਦੀ ਵੱਡੀ ਖੇਪ ਵਿਦੇਸ਼ ਬੈਠੇ ਸਮੱਗਲਰਾਂ ਕਿੰਦਰਬੀਰ ਸਿੰਘ ਉਰਫ਼ ਸੰਨੀ ਦਿਆਲ ਵਾਸੀ ਅਮਰੀਕਾ, ਗੁਰਜੰਟ ਸਿੰਘ ਉਰਫ਼ ਭੋਲੂ ਵਾਸੀ ਅਮਰੀਕਾ, ਰਾਜੇਸ਼ ਕੁਮਾਰ ਉਰਫ਼ ਸੋਨੂੰ ਵਾਸੀ ਅਮਰੀਕਾ, ਸਤਨਾਮ ਸਿੰਘ ਉਰਫ਼ ਸੱਤਾ ਤੇ ਗੁਰਲਾਲ ਸਿੰਘ ਵਾਸੀ ਦੁਬਈ, ਤਨਵੀਰ ਬੇਦੀ ਵਾਸੀ ਸਮਾਧ ਰੋਡੇ ਵਿਕਟੋਰੀਆ ਆਸਟ੍ਰੇਲੀਆ, ਰਣਦੀਪ ਸਿੰਘ ਉਰਫ਼ ਰੋਮੀ ਵਾਸੀ ਆਸਟ੍ਰੇਲੀਆ, ਵਿਨੋਦ ਕੁਮਾਰ ਉਰਫ਼ ਫਰਾਂਸ, ਨਵਪ੍ਰੀਤ ਸਿੰਘ ਉਰਫ਼ ਤੁਰਕੀ ਰਾਹੀਂ ਭੇਜਦੇ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ : 4 ਕਿਲੋ ਹੈਰੋਇਨ ਦੀ ਸਪਲਾਈ ਕਰਨ ਜਾ ਰਿਹਾ ਤਸਕਰ ਕਾਬੂ, ਦੋਸ਼ੀ ਨੂੰ ਪਾਕਿਸਤਾਨ ਤੋਂ ਮਿਲੀ ਸੀ ਖੇਪ
ਇਨ੍ਹਾਂ ਦੀ ਮਦਦ ਨਾਲ ਭਾਰਤ ‘ਚ ਬੈਠੇ ਹਵਾਲਾ ਸੰਚਾਲਕਾਂ ਨੇ ਅਕਸ਼ੈ ਛਾਬੜਾ ਵਾਸੀ ਲੁਧਿਆਣਾ, ਵਿਨੈ ਅਗਰਵਾਲ ਸੈਂਟਰਲ, ਨਵੀਨ ਭਾਟੀਆ ਵਾਸੀ ਮੈਡੀਕਲ ਐਕਸਕਲੇਵ, ਲਵਜੀਤ ਸਿੰਘ ਵਾਸੀ ਧੁੰਨ ਢਾਈ ਵਾਲਾ ਤਰਨਤਾਰਨ, ਮਨਜੀਤ ਸਿੰਘ ਵਾਸੀ ਪਿੰਡ ਪੱਤੀ ਸਾਲਿਕ ਦੀ ਧੁੰਨ ਢਾਈ ਵਾਲਾ ਤਰਨਤਾਰਨ ਰਾਹੀਂ ਭਾਰਤ ਵਿੱਚ ਹੈਰੋਇਨ ਅਤੇ ਹਵਾਲਾ ਦਾ ਨੈਟਵਰਕ ਚਲਾ ਰਹੇ ਹਨ। ਸੂਚਨਾ ਮੁਤਾਬਕ ਹੈਰੋਇਨ ਦੀ ਖੇਪ ਦਾ ਵੱਡਾ ਹਿੱਸਾ ਪੰਜਾਬ ਵਿਚ ਹੀ ਖਪਤ ਹੁੰਦਾ ਹੈ ਅਤੇ ਕੁਝ ਹਿੱਸਾ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਸਪਲਾਈ ਕੀਤਾ ਜਾਂਦਾ ਹੈ।
FIR ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਹੈਰੋਇਨ ਦੀ ਕਮਾਈ ਦਾ ਇੱਕ ਹਿੱਸਾ ਪਾਕਿਸਤਾਨੀ ਏਜੰਸੀਆਂ ਵੱਲੋਂ ਪੰਜਾਬ ਅਤੇ ਹੋਰ ਥਾਵਾਂ ‘ਤੇ ਸਲੀਪਰ ਸੈੱਲਾਂ ਨੂੰ ਫੰਡ ਦੇਣ ਲਈ ਵਰਤਿਆ ਜਾ ਰਿਹਾ ਹੈ। ਇਹ ਪੈਸਾ ਪਾਕਿਸਤਾਨੀ ਜਾਸੂਸੀ ਏਜੰਸੀਆਂ ਭਾਰਤ ਵਿਰੋਧੀ ਮੁਹਿੰਮਾਂ ਲਈ ਵੀ ਵਰਤ ਰਹੀਆਂ ਹਨ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਤਰਨਤਾਰਨ ਅਤੇ ਅੰਮ੍ਰਿਤਸਰ ਪੁਲਿਸ ਨੇ ਦੋ ਨਸ਼ਾ ਤਸਕਰੀ ਅਤੇ ਹਵਾਲਾ ਮਾਡਿਊਲ ਦਾ ਪਰਦਾਫਾਸ਼ ਕੀਤਾ ਸੀ। ਇਸ ਵਿੱਚ ਕਰੀਬ 2 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਸੀ। ਕੇਸਾਂ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਹਵਾਲਾ ਨੈੱਟਵਰਕ ਰਾਹੀਂ ਡਰੱਗ ਮਨੀ ਪਾਕਿਸਤਾਨ ਅਤੇ ਅਫਗਾਨਿਸਤਾਨ ਭੇਜੀ ਜਾ ਰਹੀ ਸੀ, ਜਿਸ ਵਿਚ ਕੁਝ ਦਰਾਮਦ ਅਤੇ ਨਿਰਯਾਤ ਵਪਾਰੀ ਸ਼ਾਮਲ ਸਨ।
ਵੀਡੀਓ ਲਈ ਕਲਿੱਕ ਕਰੋ -: