ਚੀਨ ਦੇ ਹਾਂਗਜ਼ੂ ‘ਚ ਚੱਲ ਰਹੀਆਂ ਏਸ਼ੀਆਈ ਖੇਡਾਂ ‘ਚ ਭਾਰਤ ਨੇ ਅੱਜ ਨਿਸ਼ਾਨੇਬਾਜ਼ੀ ‘ਚ ਜ਼ਬਰਦਸਤ ਪ੍ਰਦਰਸ਼ਨ ਕੀਤਾ। ਚੌਥੇ ਦਿਨ ਨਿਸ਼ਾਨੇਬਾਜ਼ੀ ‘ਚ ਭਾਰਤ ਨੇ ਦੋ ਗੋਲਡ ਮੈਡਲ ਜਿੱਤੇ। ਪੰਜਾਬ ਦੇ ਫਰੀਦਕੋਟ ਦੀ ਸਿਫ਼ਤ ਕੌਰ ਸਮਰਾ ਨੇ ਦੇਸ਼ ਲਈ 50 ਮੀਟਰ ਰਾਈਫ਼ਲ ‘ਚ ਗੋਲਡ ਮੈਡਲ ਜਿੱਤਿਆ। ਇਸ ਦੇ ਨਾਲ ਹੀ ਆਸ਼ੀ ਚੋਕਸੇ ਨੇ ਭਾਰਤ ਲਈ ਬ੍ਰੌਨਜ਼ ਮੈਡਲ ਜਿੱਤਿਆ ਹੈ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਿਫ਼ਤ ਕੌਰ ਦੀ ਪ੍ਰਾਪਤੀ ਨੂੰ ਪੰਜਾਬ ਲਈ ਮਾਣ ਵਾਲੀ ਗੱਲ ਦੱਸਿਆ। ਉਨ੍ਹਾਂ ਐਕਸ ਹੈਂਡਲ (ਪਹਿਲਾ ਟਵੀਟਰ) ‘ਤੇ ਸਿਫ਼ਤ ਕੌਰ ਨੂੰ ਵਧਾਈ ਦਿੱਤੀ।
ਭਾਰਤ ਦੀਆਂ ਧੀਆਂ ਆਸ਼ੀ ਚੌਕਸੀ, ਸਿਫਤ ਕੌਰ ਸਮਰਾ ਤੇ ਮਾਨਿਨੀ ਕੌਸ਼ਿਕ ਨੇ ਬੁੱਧਵਾਰ ਨੂੰ ਔਰਤਾਂ ਦੇ 50 ਮੀਟਰ ਰਾਈਫਲ 3 ਪੁਜ਼ੀਸ਼ਨ ਟੀਮ ਈਵੈਂਟ ‘ਚ ਚਾਂਦੀ ਦਾ ਤਮਗਾ ਜਿੱਤਿਆ। ਚੀਨ ਦੇ ਹਾਂਗਜ਼ੂ ‘ਚ ਚੱਲ ਰਹੀਆਂ ਏਸ਼ਿਆਈ ਖੇਡਾਂ 2023 ਦੇ ਚੌਥੇ ਦਿਨ ਟੀਮ ਨਿਸ਼ਾਨੇਬਾਜ਼ੀ ਮੁਕਾਬਲੇ ‘ਚ ਭਾਰਤ ਦੂਜੇ ਸਥਾਨ ’ਤੇ ਰਿਹਾ। ਇਸ ਤਰ੍ਹਾਂ ਇਨ੍ਹਾਂ ਤਿੰਨਾਂ ਧੀਆਂ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਨੌਜਵਾਨ ਦੀ ਕੈਨੇਡਾ ’ਚ ਕਾਰ ਹਾ.ਦਸੇ ‘ਚ ਹੋਈ ਮੌਤ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮ੍ਰਿ.ਤਕ
ਭਾਰਤ ਨੇ ਔਰਤਾਂ ਦੇ 50 ਮੀਟਰ ਰਾਈਫਲ 3 ਪੁਜ਼ੀਸ਼ਨ ਟੀਮ ਈਵੈਂਟ ‘ਚ ਕੁੱਲ 1764 ਸਕੋਰ ਬਣਾਏ। ਚੀਨ ਨੇ ਸੋਨ ਤਮਗਾ ਜਿੱਤਿਆ। ਕੋਰੀਆ ਨੇ 1756 ਸਕੋਰ ਕਰ ਕੇ ਕਾਂਸੀ ਦਾ ਤਮਗਾ ਜਿੱਤਿਆ। ਭਾਰਤ ਨੇ ਚੌਥੇ ਦਿਨ ਨਿਸ਼ਾਨੇਬਾਜ਼ੀ ਰਾਹੀਂ ਆਪਣਾ ਪਹਿਲਾ ਤਮਗਾ ਜਿੱਤਿਆ। ਇਸ ਤੋਂ ਬਾਅਦ ਭਾਰਤ ਨੇ ਮਹਿਲਾਵਾਂ ਦੀ 25 ਮੀਟਰ ਟੀਮ ਈਵੈਂਟ ਵਿੱਚ ਗੋਲਡ ਮੈਡਲ ਜਿੱਤਿਆ। ਮਨੂ ਭਾਕਰ, ਰਿਦਮ ਸਾਂਗਵਾਨ ਤੇ ਈਸ਼ਾ ਸਿੰਘ ਦੀ ਟੀਮ ਨੇ 25 ਮੀਟਰ ਟੀਮ ਈਵੈਂਟ ‘ਚ 1729 ਦੇ ਸਕੋਰ ਨਾਲ ਗੋਲਡ ਮੈਡਲ ਜਿੱਤਿਆ। ਚੀਨ 1727 ਦੇ ਸਕੋਰ ਨਾਲ ਦੂਜੇ ਸਥਾਨ ‘ਤੇ ਰਿਹਾ। ਕੋਰੀਆ ਨੇ 1712 ਦੇ ਸਕੋਰ ਨਾਲ ਬ੍ਰੌਨਜ਼ ਮੈਡਲ ਜਿੱਤਿਆ।
ਵੀਡੀਓ ਲਈ ਕਲਿੱਕ ਕਰੋ -: