ਭਾਰਤ-ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਜਾ ਤੇ ਆਖਰੀ ਮੈਚ ਅੱਜ ਰਾਜਕੋਟ ਦੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੈਚ ਦੀ ਸ਼ੁਰੂਆਤ ਭਾਰਤੀ ਸਮੇਂ ਅਨੁਸਾਰ ਦੁਪਹਿਰ 1.30 ਵਜੇ ਤੋਂ ਹੋਵੇਗੀ। ਟਾਸ ਦੁਪਹਿਰ 1 ਵਜੇ ਹੋਵੇਗਾ । ਭਾਰਤ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 2-0 ਨਾਲ ਅੱਗੇ ਹਨ।
ਇਸ ਮੈਚ ਵਿੱਚ ਕਪਤਾਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਵਾਪਸੀ ਹੋਵੇਗੀ। ਭਾਰਤੀ ਸਿਲੈਕਟਰਾਂ ਨੇ ਵਿਸ਼ਵ ਕੱਪ ਤੋਂ ਪਹਿਲਾਂ ਸ਼ੁਰੂਆਤੀ ਦੋ ਮੈਚਾਂ ਵਿੱਚ ਟੀਮ ਦੇ 5 ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਸੀ, ਜਿਸ ਵਿੱਚ ਇਨ੍ਹਾਂ ਦੋਹਾਂ ਖਿਡਾਰੀਆਂ ਦਾ ਵੀ ਨਾਮ ਸ਼ਾਮਿਲ ਸੀ। ਆਸਟ੍ਰੇਲੀਆ ਖਿਲਾਫ਼ ਖੇਡੇ ਜਾਣ ਵਾਲੇ ਤੀਜੇ ਮੈਚ ਵਿੱਚ ਸ਼ੁਭਮਨ ਗਿੱਲ, ਮੁਹੰਮਦ ਸ਼ਮੀ, ਹਾਰਦਿਕ ਪੰਡਯਾ, ਅਕਸ਼ਰ ਪਟੇਲ ਤੇ ਸ਼ਾਰਦੁਲ ਠਾਕੁਰ ਨਹੀਂ ਖੇਡਣਗੇ। ਭਾਰਤ ਦੇ ਕੋਲ ਆਸਟ੍ਰੇਲੀਆ ਦੇ ਖਿਲਾਫ਼ ਵਨਡੇ ਸੀਰੀਜ਼ ਵਿੱਚ ਕਲੀਨ ਸਵੀਪ ਕਰਨ ਦਾ ਮੌਕਾ ਹੋਵੇਗਾ। ਭਾਰਤੀ ਟੀਮ ਕੰਗਾਰੂਆਂ ਨੂੰ ਇਸ ਫਾਰਮੈਟ ਵਿੱਚ ਕਲੀਨ ਸਵੀਪ ਨਹੀਂ ਕਰ ਸਕੀ ਹੈ। 2011 ਵਿੱਚ ਇੱਕ ਸੀਰੀਜ਼ 1-0 ਨਾਲ ਜਿੱਤੀ ਸੀ, ਪਰ ਉਸ ਸੀਰੀਜ਼ ਦੇ ਬਾਕੀ ਦੋ ਮੈਚ ਬਾਰਿਸ਼ ਕਾਰਨ ਰੱਦ ਹੋ ਗਏ ਸਨ।
ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ ‘ਚ ਭਾਰਤ ਨੂੰ ਮਿਲਿਆ ਚੌਥਾ ਗੋਲਡ, 25 ਮੀਟਰ ਰੈਪਿਡ ‘ਚ ਮਹਿਲਾ ਟੀਮ ਨੇ ਜਿੱਤਿਆ ਸੋਨ ਤਮਗਾ
ਵਨਡੇ ਫਾਰਮੈਟ ਵਿੱਚ ਹੈੱਡ-ਟੂ-ਹੈੱਡ ਅੰਕੜਿਆਂ ਵਿੱਚ ਆਸਟ੍ਰੇਲੀਆਈ ਟੀਮ ਮਜਬੂਤ ਹੈ। ਦੋਹਾਂ ਟੀਮ ਵਿਚਾਲੇ 14 ਸੀਰੀਜ਼ ਖੇਡੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 8 ਵਿੱਚ ਆਸਟ੍ਰੇਲੀਆ ਤੇ 6 ਵਿੱਚ ਭਾਰਤ ਨੂੰ ਜਿੱਤ ਮਿਲੀ ਹੈ। ਦੋਹਾਂ ਟੀਮਾਂ ਦੇ ਵਿਚਾਲੇ ਆਖਰੀ ਸੀਰੀਜ਼ ਇਸੇ ਸਾਲ ਮਾਰਚ ਵਿੱਚ ਭਾਰਤ ਵਿੱਚ ਹੀ ਖੇਡੀ ਗਈ ਸੀ, ਜਿਸਨੂੰ ਆਸਟ੍ਰੇਲੀਆ ਨੇ 2-1 ਨਾਲ ਜਿੱਤਿਆ ਸੀ। ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਦੀ ਪਿਚ ਬੱਲੇਬਾਜ਼ੀ ਦੇ ਲਈ ਵਧੀਆ ਹੈ। ਇਸ ਪਿਚ ‘ਤੇ ਗੇਂਦਬਾਜ਼ਾਂ ਨੂੰ ਮੁਸ਼ਕਿਲ ਹੁੰਦੀ ਹੈ। ਰਾਜਕੋਟ ਵਿੱਚ ਵੀਰਵਾਰ ਦਾ ਮੌਸਮ ਕਾਫ਼ੀ ਗਰਮ ਰਹੇਗਾ। ਤਾਪਮਾਨ 25 ਤੋਂ 34 ਡਿਗਰੀ ਸੈਲਸੀਅਸ ਤੱਕ ਹੋ ਸਕਦਾ ਹੈ। ਉੱਥੇ ਬਾਰਿਸ਼ ਦੀ 25 ਫ਼ੀਸਦੀ ਸੰਭਾਵਨਾ ਹੈ।
ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ: ਰੋਹਿਤ ਸ਼ਰਮਾ(ਕਪਤਾਨ), ਈਸ਼ਾਨ ਕਿਸ਼ਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ(ਵਿਕਟਕੀਪਰ), ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਕੁਲਦੀਪ ਯਾਦਵ, ਮੁਹੰਮਦ ਸਿਰਾਜ ਤੇ ਜਸਪ੍ਰੀਤ ਬੁਮਰਾਹ।
ਆਸਟ੍ਰੇਲੀਆ: ਪੈਟ ਕਮਿੰਸ(ਕਪਤਾਨ), ਮਿਚੇਲ ਮਾਰਸ਼, ਡੇਵਿਡ ਵਾਰਨਰ, ਸਟੀਵ ਸਮਿਥ, ਮਾਰਨਸ ਲਾਬੁਸ਼ੇਨ, ਅਲੈਕਸ ਕੈਰੀ(ਵਿਕਟਕੀਪਰ), ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਮਿਚੇਲ ਸਟਾਰਕ, ਐਡਮ ਜੰਪਾ ਤੇ ਜੋਸ਼ ਹੇਜਲਵੁੱਡ।
ਵੀਡੀਓ ਲਈ ਕਲਿੱਕ ਕਰੋ -: