ਸ਼ੂਟਿੰਗ ‘ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। 10 ਮੀਟਰ ਏਅਰ ਪਿਸਟਲ ਮਹਿਲਾ ਈਵੈਂਟ ਵਿੱਚ ਪਲਕ ਨੇ ਗੋਲਡ ਤੇ ਈਸ਼ਾ ਸਿੰਘ ਨੇ ਸਿਲਵਰ ਆਪਣੇ ਨਾਮ ਕੀਤਾ। ਇਸ ਦੌਰਾਨ ਪਲਕ ਨੇ ਏਸ਼ੀਅਨ ਗੇਮਜ਼ ਵਿੱਚ ਨਵਾਂ ਰਿਕਾਰਡ ਵੀ ਬਣਾਇਆ। ਪਲਕ ਦਾ ਸਕੋਰ 242.1 ਦਾ ਰਿਹਾ। ਉੱਥੇ ਹੀ ਈਸ਼ਾ ਸਿੰਘ ਨੇ 239.7 ਦਾ ਸਕੋਰ ਕਰਦੇ ਹੋਏ ਦੂਜਾ ਸਥਾਨ ਹਾਸਿਲ ਕੀਤਾ ਤੇ ਸਿਲਵਰ ਮੈਡਲ ਆਪਣੇ ਨਾਮ ਕੀਤਾ। ਇਸ ਤੋਂ ਇਲਾਵਾ ਪਾਕਿਸਤਾਨ ਦੇ ਤਲਤ ਨੇ ਤੀਜੇ ਨੰਬਰ ‘ਤੇ ਰਹਿ ਕੇ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ। ਤਲਤ ਨੇ 218.2 ਦਾ ਸਕੋਰ ਕੀਤਾ।
18 ਸਾਲਾ ਈਸ਼ਾ ਸਿੰਘ ਏਸ਼ੀਅਨ ਗੇਮਜ਼ ਵਿੱਚ ਬੇਹੱਦ ਹੀ ਸ਼ਾਨਦਾਰ ਫਾਰਮ ਵਿੱਚ ਦਿਖਾਈ ਦਿੱਤੀ ਹੈ। ਉਸਨੇ ਏਸ਼ਿਆਈ ਖੇਡਾਂ ਵਿੱਚ ਚੌਥਾ ਮੈਡਲ ਜਿੱਤਿਆ। ਇਸ ਤੋਂ ਪਹਿਲਾਂ ਉਹ ਗੋਲਡ ਵੀ ਆਪਣੇ ਨਾਮ ਕਰ ਚੁੱਕੀ ਹੈ। 25 ਮੀਟਰ ਪਿਸਟਲ ਟੀਮ ਦੇ ਨਾਲ ਈਸ਼ਾ ਨੇ ਗੋਲਡ ‘ਤੇ ਕਬਜ਼ਾ ਕੀਤਾ ਸੀ। ਫਿਰ ਉਸਨੇ 25 ਮੀਟਰ ਪਿਸਟਲ ਦੇ ਸਿੰਗਲ ਈਵੈਂਟ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ। ਇਸ ਤੋਂ ਬਾਅਦ 10 ਮੀਟਰ ਏਅਰ ਪਿਸਟਲ ਦੇ ਸਿੰਗਲ ਤੇ ਟੀਮ ਈਵੈਂਟ ਵਿੱਚ ਪਲਕ ਨੇ ਚਾਂਦੀ ਦਾ ਤਮਗਾ ਜਿੱਤਿਆ ਸੀ। ਦੋਵੇਂ ਹੀ ਈਵੈਂਟ ਵਿੱਚ ਉਹ ਚਾਂਦੀ ਦਾ ਤਮਗਾ ਜਿੱਤਣ ਵਿੱਚ ਕਾਮਯਾਬ ਰਹੀ। ਇਸ ਤਰ੍ਹਾਂ ਪਲਕ ਨੇ ਏਸ਼ਿਆਈ ਖੇਡਾਂ ਵਿੱਚ ਚਾਰ ਮੈਡਲ ਆਪਣੇ ਨਾਮ ਕਰ ਲਏ।
ਇਹ ਵੀ ਪੜ੍ਹੋ: ਵਿਜੀਲੈਂਸ ਦੀ ਕਾਰਵਾਈ, BJP ਨੇਤਾ ਮਨਪ੍ਰੀਤ ਬਾਦਲ ਦੀ ਭਾਲ ‘ਚ 6 ਸੂਬਿਆਂ ‘ਚ ਛਾਪੇਮਾਰੀ
ਦੱਸ ਦੇਈਏ ਕਿ ਏਸ਼ੀਅਨ ਖੇਡਾਂ ਦਾ 6ਵਾਂ ਦਿਨ ਭਾਰਤ ਦੇ ਲਈ ਹੁਣ ਤੱਕ ਕਾਫ਼ੀ ਵਧੀਆ ਗੁਜ਼ਰਿਆ ਹੈ। ਦਿਨ ਦੀ ਸ਼ੁਰੂਆਤ ਵਿੱਚ ਹੀ ਭਾਰਤ ਦੇ ਖਾਤੇ ਵਿੱਚ 2 ਗੋਲਡ ਸਣੇ ਕੁੱਲ ਪੰਜ ਮੈਡਲ ਆ ਚੁੱਕੇ ਹਨ। ਦੋਵੇਂ ਹੀ ਗੋਲਡ ਸ਼ੂਟਿੰਗ ਵਿੱਚ ਆਏ ਹਨ। ਪਹਿਲਾ ਗੋਲਡ ਪੁਰਸ਼ 50 ਮੀਟਰ ਰਾਇਫਲ ਟੀਮ ਨੇ ਜਿੱਤਿਆ। ਇਸ ਸਤੋਂ ਬਾਅਦ ਪਲਕ ਨੇ 10 ਮੀਟਰ ਪਿਸਟਲ ਦੇ ਸਿੰਗਲ ਈਵੈਂਟ ਵਿੱਚ ਗੋਲਡ ਆਪਣੇ ਨਾਮ ਕੀਤਾ। ਉੱਥੇ ਹੀ ਭਾਰਤ ਦੇ ਲਈ ਅੱਜ ਦਾ ਪਹਿਲਾ ਮੈਡਲ ਵੀ ਸ਼ੂਟਿੰਗ ਵਿੱਚ ਹੀ ਆਇਆ, ਜੋ ਈਸ਼ਾ, ਪਲਕ ਤੇ ਦੀਵਿਆ ਦੀ ਤਿੱਕੜੀ ਨੇ 10 ਮੀਟਰ ਏਅਰ ਪਿਸਟਲ ਈਵੈਂਟ ਵਿੱਚ ਦਿਵਾਇਆ।
ਇਸ ਤੋਂ ਇਲਾਵਾ ਟੈਨਿਸ ਵਿੱਚ ਅੱਜ ਭਾਰਤ ਦੀ ਪੁਰਸ਼ ਡਬਲਜ਼ ਵਿੱਚ ਚਾਂਦੀ ਦਾ ਤਮਗਾ ਮਿਲਿਆ। ਭਾਰਤੀ ਜੋੜੀ ਸਾਕੇਤ ਮਾਈਨੇਨੀ ਤੇ ਰਾਜਕੁਮਾਰ ਰਾਮਨਾਥਨ ਨੂੰ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਦੋਹਾਂ ਨੂੰ ਕਾਂਸੀ ਦੇ ਤਮਗੇ ਨਾਲ ਸੰਤੁਸ਼ਟ ਹੋਣਾ ਪਿਆ। ਚੀਨੀ ਤਾਈਪੇ ਦੇ ਜੇਸਨ ਤੇ ਯੂ-ਹਸਿਓ ਨੇ ਸਾਕੇਤ ਤੇ ਰਾਜਕੁਮਾਰ ਨੂੰ 6-4, 6-4 ਨਾਲ ਹਰਾਇਆ। ਇਸ ਤੋਂ ਇਲਾਵਾ ਮਿਕਸਡ ਡਬਲਜ਼ ਕੈਟੇਗਰੀ ਵਿੱਚ ਰੋਹਨ ਬੋਪੰਨਾ ਤੇ ਰੁਤੁਜਾ ਭੌਂਸਲੇ ਦੀ ਜੋੜੀ ਸੈਮੀਫਾਈਨਲ ਵਿੱਚ ਚਾਈਨੀਜ਼ ਤਾਈਪੇ ਦੇ ਖਿਡਾਰੀਆਂ ਨਾਲ ਦੋ-ਦੋ ਹੱਥ ਕਰੇਗੀ। ਇਸ ਜੋੜੀ ਦਾ ਵੀ ਇੱਕ ਮੈਡਲ ਤੈਅ ਹੈ।
ਵੀਡੀਓ ਲਈ ਕਲਿੱਕ ਕਰੋ -: