ਫ਼ਿਰੋਜ਼ਪੁਰ ਪੁਲਿਸ ਨੇ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਸਖ਼ਤ ਕਦਮ ਚੁੱਕੇ ਹਨ। ਸ਼ਨੀਵਾਰ ਨੂੰ 2 ਕਿਲੋ 60 ਗ੍ਰਾਮ ਹੈਰੋਇਨ ਸਮੇਤ ਫੜੇ ਗਏ ਤਸਕਰ ਬੂਟਾ ਸਿੰਘ ਦੀ 21 ਮਰਲੇ ਰਿਹਾਇਸ਼ (54,53,450 ਰੁਪਏ) ਨੂੰ ਫਰੀਜ਼ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਸਬੰਧਤ ਅਥਾਰਟੀ ਨੂੰ 19 ਕੇਸ ਕੁਰਕ ਕਰਨ ਲਈ ਭੇਜ ਦਿੱਤੇ ਹਨ, ਜਿਨ੍ਹਾਂ ਨੂੰ ਪ੍ਰਵਾਨਗੀ ਮਿਲਣ ਮਗਰੋਂ ਫਰੀਜ਼ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 11 ਪ੍ਰਾਪਰਟੀ ਅਟੈਚਮੈਂਟ ਦੇ ਕੇਸ ਪਾਈਪਲਾਈਨ ਵਿੱਚ ਹਨ, ਜਿਨ੍ਹਾਂ ਨੂੰ ਜਲਦੀ ਹੀ ਪ੍ਰਵਾਨਗੀ ਲਈ ਭੇਜਿਆ ਜਾਵੇਗਾ।
SP ਡੀ ਰਣਧੀਰ ਕੁਮਾਰ ਨੇ ਦੱਸਿਆ ਕਿ ਸਾਲ 2019 ਵਿੱਚ ਹੈਰੋਇਨ ਬਰਾਮਦਗੀ ਦੇ ਮਾਮਲੇ ਵਿੱਚ ਨਸ਼ਾ ਤਸਕਰ ਬੂਟਾ ਸਿੰਘ ਵਾਸੀ ਪੋਜੋਕੇ, ਉਤਾੜ ਥਾਣਾ ਮਮਦੋਟ ਖ਼ਿਲਾਫ਼ NDPS ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਦੇ ਨਾਲ ਹੀ ਸਾਲ 2023 ‘ਚ ਹੁਣ ਤੱਕ 5 ਸਮੱਗਲਰਾਂ ਦੀ 3 ਕਰੋੜ 94 ਲੱਖ 57 ਹਜ਼ਾਰ 950 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਹੈਦਰਾਬਾਦ ‘ਚ 1.25 ਕਰੋੜ ‘ਚ ਵਿਕਿਆ ਭਗਵਾਨ ਗਣੇਸ਼ ਜੀ ਦਾ ਲੱਡੂ, 3 ਦਿਨਾਂ ਤੱਕ ਚੱਲੀ ਨਿਲਾਮੀ
ਇਸ ਸਾਲ ਹੁਣ ਤੱਕ ਪੁਲੀਸ ਨੇ NDPS ਐਕਟ ਤਹਿਤ 467 ਕੇਸ ਦਰਜ ਕਰਕੇ 575 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 62 ਕਿਲੋ 402 ਗ੍ਰਾਮ ਹੈਰੋਇਨ, 162 ਕਿਲੋ 600 ਗ੍ਰਾਮ ਭੁੱਕੀ, 12 ਕਿਲੋ 13 ਗ੍ਰਾਮ ਅਫੀਮ, 1,02,510 ਨਸ਼ੀਲੀਆਂ ਗੋਲੀਆਂ-ਕੈਪਸੂਲ, 1 ਕਿਲੋ 480 ਗ੍ਰਾਮ ਨਸ਼ੀਲਾ ਪਾਊਡਰ, 147 ਕਿਲੋ ਨਸ਼ੀਲਾ ਪਾਊਡਰ, 147 ਕਿਲੋ ਨਸ਼ੀਲਾ ਪਦਾਰਥ, 41,91,420 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: