ਹਰਿਆਣਾ ‘ਚ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। 2.6 ਤੀਬਰਤਾ ਦੇ ਇਸ ਭੂਚਾਲ ਕਾਰਨ ਰੋਹਤਕ ਅਤੇ ਆਸ-ਪਾਸ ਦੇ ਕੁਝ ਇਲਾਕਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਭੂਚਾਲ ਐਤਵਾਰ ਰਾਤ 11.26 ਵਜੇ ਆਇਆ। ਭੂਚਾਲ ਦਾ ਕੇਂਦਰ ਹਰਿਆਣਾ ਦੇ ਰੋਹਤਕ ਤੋਂ 7 ਕਿਲੋਮੀਟਰ ਪੂਰਬ ਦੱਖਣ-ਪੂਰਬ ਵੱਲ ਖੇੜੀ ਸਾਧ ਪਿੰਡ ਸੀ। ਧਰਤੀ ਤੋਂ ਪੰਜ ਕਿਲੋਮੀਟਰ ਹੇਠਾਂ ਮੂਵਮੈਂਟ ਰਿਕਾਰਡ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਸਤੰਬਰ ਮਹੀਨੇ ਵਿੱਚ 5 ਸਤੰਬਰ ਨੂੰ ਇੱਕ ਹੀ ਦਿਨ ਵਿੱਚ ਦੋ ਵਾਰ ਭੂਚਾਲ ਆਇਆ ਸੀ। ਭੂਚਾਲ ਦਾ ਪਹਿਲਾ ਝਟਕਾ ਸਵੇਰੇ 12:27 ‘ਤੇ ਅਤੇ ਦੂਜਾ ਝਟਕਾ 1:44 ‘ਤੇ ਆਇਆ। 12:27 ‘ਤੇ ਆਏ ਭੂਚਾਲ ਦਾ ਕੇਂਦਰ ਪਿੰਡ ਪੋਲਾਂਗੀ ਸੀ ਅਤੇ ਇਸ ਦੀ ਤੀਬਰਤਾ 2.6 ਸੀ, ਜਦਕਿ 1:44 ‘ਤੇ ਆਏ ਭੂਚਾਲ ਦਾ ਕੇਂਦਰ ਪਿੰਡ ਆਸਣ ਸੀ। ਇਸ ਭੂਚਾਲ ਦੀ ਤੀਬਰਤਾ 2.7 ਦਰਜ ਕੀਤੀ ਗਈ। ਇਸ ਤੋਂ ਇਲਾਵਾ ਨਵੇਂ ਸਾਲ ਦੀ ਸ਼ੁਰੂਆਤ ‘ਚ ਵੀ ਹਰਿਆਣਾ ਸਮੇਤ ਦਿੱਲੀ ਐਨਸੀਆਰ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉਦੋਂ ਝੱਜਰ ਜ਼ਿਲ੍ਹੇ ਦਾ ਪਿੰਡ ਬੇਰੀ ਭੂਚਾਲ ਦਾ ਕੇਂਦਰ ਸੀ। ਦੁਪਹਿਰ 1:19 ਵਜੇ ਆਏ ਇਸ ਭੂਚਾਲ ਦੀ ਤੀਬਰਤਾ 3.8 ਸੀ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਉੱਤਰਾਖੰਡ ਦੇ ਦੇਹਰਾਦੂਨ ਤੋਂ ਲੈ ਕੇ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲੇ ਤੱਕ ਜ਼ਮੀਨ ਦੇ ਹੇਠਾਂ ਫਾਲਟ ਲਾਈਨ ਹੈ। ਇਸ ਵਿੱਚ ਕਈ ਤਰੇੜਾਂ ਆਉਣ ਕਾਰਨ ਇਸ ਵਿੱਚ ਸਰਗਰਮੀਆਂ ਚੱਲ ਰਹੀਆਂ ਹਨ। ਜਦੋਂ ਪਲੇਟਾਂ ਹਿੱਲਦੀਆਂ ਹਨ, ਉਹ ਇੱਕ ਦੂਜੇ ਨਾਲ ਟਕਰਾਉਂਦੀਆਂ ਹਨ ਅਤੇ ਵਾਈਬ੍ਰੇਸ਼ਨ ਦਾ ਕਾਰਨ ਬਣਦੀਆਂ ਹਨ। ਜਿਸ ਕਾਰਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ।