ਵਨਡੇ ਵਿਸ਼ਵ ਕੱਪ 2023 ਦਾ ਦੂਜਾ ਮੈਚ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਪਾਕਿਸਤਾਨ ਤੇ ਨੀਦਰਲੈਂਡ ਵਿਚਾਲੇ ਖੇਡਿਆ ਜਾਵੇਗਾ। ਹੈਦਰਾਬਾਦ ਦੇ ਰਾਹਿਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਇਹ ਮੁਕਾਬਲਾ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਇਸ ਮੁਕਾਬਲੇ ਲਈ ਟਾਸ 30 ਮਿੰਟ ਪਹਿਲਾਂ ਯਾਨੀ ਕਿ 1:30 ਵਜੇ ਹੋਵੇਗਾ। ਬਾਬਰ ਆਜ਼ਮ ਦੀ ਕਪਤਾਨੀ ਵਾਲੀ ਪਾਕਿ ਟੀਮ ਦਾ ਬਾਲਿੰਗ ਅਟੈਕ ਕਾਫ਼ੀ ਮਜ਼ਬੂਤ ਹੈ। ਇਸਦੇ ਨਾਲ-ਨਾਲ ਉਨ੍ਹਾਂ ਕੋਲ ਵਧੀਆ ਬੈਟਿੰਗ ਲਾਈਨਅਪ ਵੀ ਹੈ। ਨੀਦਰਲੈਂਡ ਦੇ ਲਈ ਪਾਕਿਸਤਾਨ ਨੂੰ ਟੱਕਰ ਦੇਣਾ ਆਸਾਨ ਨਹੀਂ ਹੋਵੇਗਾ। ਸਕਾਟ ਐਡਵਰਡਸ ਦੀ ਕਪਤਾਨੀ ਵਾਲੀ ਟੀਮ ਸਭ ਤੋਂ ਜ਼ਿਆਦਾ ਪਾਵਰਫੁੱਲ ਕੰਬੀਨੇਸ਼ਨ ਦੇ ਨਾਲ ਮੈਦਾਨ ‘ਤੇ ਉਤਰਨਾ ਚਾਹੇਗੀ।
ਪਾਕਿਸਤਾਨ ‘ਤੇ ਨੀਦਰਲੈਂਡ ਦੇ ਵਿਚਾਲੇ ਹੁਣ ਤੱਕ ਕੁੱਲ 6 ਵਨਡੇ ਮੈਚ ਖੇਡੇ ਗਏ ਹਨ। ਇਸ ਦੌਰਾਨ ਨੀਦਰਲੈਂਡ ਦੀ ਟੀਮ ਇੱਕ ਵੀ ਮੈਚ ਨਹੀਂ ਜਿੱਤ ਸਕੀ। ਪਾਕਿ-ਨੀਦਰਲੈਂਡ ਦੇ ਵਿਚਾਲੇ ਆਖਰੀ ਵਨਡੇ ਮੈਚ ਅਗਸਤ 2022 ਵਿੱਚ ਖੇਡਿਆ ਗਿਆ ਸੀ। ਇਸ ਨੂੰ ਪਾਕਿਸਤਾਨ ਨੇ 9 ਦੌੜਾਂ ਨਾਲ ਜਿੱਤ ਲਿਆ ਸੀ। ਉੱਥੇ ਹੀ ਦੋਹਾਂ ਟੀਮਾਂ ਵਿਚਾਲੇ ਪਹਿਲਾ ਵਨਡੇ ਫਰਵਰੀ 1996 ਵਿੱਚ ਖੇਡਿਆ ਗਿਆ ਸੀ। ਇਸ ਨੂੰ ਪਾਕਿਸਤਾਨ ਨੇ 8 ਵਿਕਟਾਂ ਨਾਲ ਜਿੱਤਿਆ ਸੀ। ਇਸ ਤੋਂ ਇਲਾਵਾ ਪਾਕਿਸਤਾਨ-ਨੀਦਰਲੈਂਡ ਦੇ ਵਿਚਾਲੇ ਦੋ ਟੀ-20 ਮੈਚ ਵੀ ਖੇਡੇ ਗਏ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਪਾਕਿ ਨੇ ਹੀ ਜਿੱਤ ਦਰਜ ਕੀਤੀ ਹੈ।
ਇਹ ਵੀ ਪੜ੍ਹੋ: ਵਿਨੋਦ ਘਈ ਦੇ ਬਾਅਦ ਪੰਜਾਬ ਦੇ ਐਡੀਸ਼ਨਲ ਐਡਵੋਕੇਟ ਨੇ ਵੀ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਜੇਕਰ ਇੱਥੇ ਨੀਦਰਲੈਂਡ ਦੀ ਗੱਲ ਕੀਤੀ ਜਾਵੇ ਤਾਂ ਬਾਸ ਡੀ ਲੀਡੇ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਹ ਬੈਟਿੰਗ ਆਲਰਾਊਂਡਰ ਹਨ। ਉਨ੍ਹਾਂ ਨੇ ਹੁਣ ਤੱਕ ਖੇਡੇ 30 ਵਨਡੇ ਮੈਚਾਂ ਵਿੱਚ 765 ਦੌੜਾਂ ਬਣਾਈਆਂ ਹਨ। ਇਸ ਸਡੌਰਾਂ ਉਸਨੇ 24 ਵਿਕਟਾਂ ਹਾਸਿਲ ਕੀਤੀਆਂ ਹਨ। ਬਾਸ ਡੀ ਲੀਡੇ ਦਾ ਸਭ ਤੋਂ ਵਧੀਆ ਵਨਡੇ ਸਕੋਰ 123 ਦੌੜਾਂ ਹਨ। ਉਹ ਇਸ ਫਾਰਮੈਟ ਵਿੱਚ ਇੱਕ ਸੈਂਕੜਾ ਤੇ 2 ਅਰਧ ਸੈਂਕੜੇ ਲਗਾ ਚੁੱਕੇ ਹਨ।
ਜੇਕਰ ਇੱਥੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਅੱਜ ਹੈਦਰਾਬਾਦ ਦਾ ਮੌਸਮ ਸਾਫ ਰਹੇਗਾ ਤੇ ਧੁੱਪ ਨਿਕਲੀ ਰਹੇਗੀ। ਬਾਰਿਸ਼ ਦੀ ਸੰਭਾਵਨਾ ਨਹੀਂ ਹੈ। ਤਾਪਮਾਨ 20 ਤੋਂ 33 ਡਿਗਰੀ ਸੈਲਸੀਅਸ ਵਿਚਾਲੇ ਰਹੇਗਾ। ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਦੀ ਪਿਚ ਬੈਟਿੰਗ ਫ੍ਰੈਂਡਲੀ ਹੈ। ਇੱਥੋਂ ਦੀ ਆਊਟਫੀਲਡ ਵੀ ਕਾਫੀ ਤੇਜ਼ ਹੈ ਤੇ ਇਹ ਬੱਲੇਬਾਜ਼ਾਂ ਦੇ ਲਈ ਮਦਦਗਾਰ ਸਾਬਿਤ ਹੁੰਦੀ ਹੈ। ਇੱਥੇ ਟਾਸ ਜਿੱਤ ਕੇ ਪਹਿਲਾਂ ਬੈਟਿੰਗ ਕਰਨਾ ਫਾਇਦੇਮੰਦ ਸਾਬਿਤ ਹੋ ਸਕਦਾ ਹੈ।
ਟੀਮਾਂ ਦੀ ਸੰਭਾਵਿਤ ਪਲੇਇੰਗ-11
ਪਾਕਿਸਤਾਨ: ਫਖਰ ਜਮਾਨ, ਇਮਾਮ ਉਲ ਹੱਕ, ਬਾਬਰ ਆਜ਼ਮ(ਕਪਤਾਨ), ਮੁਹੰਮਦ ਰਿਜਵਾਨ(ਵਿਕਟਕੀਪਰ), ਆਗਾ ਸਲਮਾਨ, ਇਫ਼ਤਖ਼ਾਰ ਅਹਿਮਦ, ਸ਼ਾਦਾਬ ਖਾਨ, ਮੁਹੰਮਦ ਨਵਾਜ, ਮੁਹੰਮਦ ਵਸੀਮ ਜੂਨੀਅਰ, ਸ਼ਾਹੀਨ ਅਫਰੀਦੀ, ਹਾਰਿਸ ਰਾਊਫ।
ਨੀਦਰਲੈਂਡ: ਵਿਕਰਮਜੀਤ ਸਿੰਘ, ਮੈਕਸ ਓ ਡੀਡ, ਵੇਸਲੇ ਬੇਰੇਸੀ, ਬਾਸ ਡੀ ਲੀਡੇ, ਤੇਜਾ ਨਿਦਾਮਾਨੁਰੂ/ ਕਾਲਿਨ ਐਕਰਮੈਨ, ਸਕਾਟ ਐਡਵਰਡਸ(ਕਪਤਾਨ/ਵਿਕਟਕੀਪਰ), ਲੋਗਾਨ ਵੈਨ ਬੀਕ, ਸਾਕਿਬ ਜ਼ੁਲਫਿਕਾਰ, ਰੂਲੋਫ ਵੈਨ ਡੇਰ ਮੇਰਵੇ, ਪਾਲ ਵੈਨ ਮੀਰਕੇਰੇਨ, ਆਰੀਅਨ ਦੱਤ।
ਵੀਡੀਓ ਲਈ ਕਲਿੱਕ ਕਰੋ -: