ਘਿਓ ਇਮਿਊਨਿਟੀ ਬੂਸਟਰ ਫੂਡ ਹੈ। ਇਹ ਓਮੇਗਾ-3 ਨਾਲ ਭਰਪੂਰ ਹੁੰਦਾ ਹੈ ਅਤੇ ਨਾ ਸਿਰਫ ਦਿਮਾਗ ਨੂੰ ਸਗੋਂ ਸਰੀਰ ਦੇ ਸਾਰੇ ਅੰਗਾਂ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ। ਰੋਜ਼ਾਨਾ ਦਾਲ ਜਾਂ ਚੌਲਾਂ ਦੇ ਨਾਲ 1 ਚੱਮਚ ਘਿਓ ਖਾਣ ਨਾਲ ਸਰੀਰ ਦੀ ਤਾਕਤ ਵਧਦੀ ਹੈ ਅਤੇ ਬਿਮਾਰੀਆਂ ਤੋਂ ਬਚਦਾ ਹੈ। ਇਸ ਤੋਂ ਇਲਾਵਾ ਘਿਓ ਦਾ ਸੇਵਨ ਦਿਮਾਗ ਨੂੰ ਤੇਜ਼ ਕਰਦਾ ਹੈ ਅਤੇ ਕਈ ਵਾਰ ਗਾਂ ਦਾ ਘਿਓ ਵੀ ਕੰਜੇਸ਼ਨ ਨੂੰ ਘੱਟ ਕਰਨ ਵਿਚ ਮਦਦਗਾਰ ਹੁੰਦਾ ਹੈ। ਪਰ, ਜੇ ਤੁਸੀਂ ਸਵੇਰੇ ਖਾਲੀ ਪੇਟ ਘਿਓ ਖਾਂਦੇ ਹੋ ਤਾਂ ਕੀ ਹੁੰਦਾ ਹੈ ਅਤੇ ਇਸ ਦਾ ਸੇਵਨ ਕਿਵੇਂ ਕਰਨਾ ਹੈ। ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਨਾਲ।
1. ਪਾਚਨ ਕਿਰਿਆ ਤੇਜ਼ ਕਰਦਾ ਹੈ
ਖਾਲੀ ਪੇਟ ਘਿਓ ਖਾਣ ਨਾਲ ਤੁਹਾਡੇ ਪੇਟ ਦੇ ਅਗਨੀ ਤੱਤ ਵਧਦਾ ਹੈ ਅਤੇ ਪਾਚਨ ਕਿਰਿਆ ਤੇਜ਼ ਹੁੰਦੀ ਹੈ। ਇਹ ਮੈਟਾਬੌਲਿਕ ਰੇਟ ਨੂੰ ਵਧਾਉਂਦਾ ਹੈ ਅਤੇ ਫਿਰ ਤੁਹਾਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ। ਜਿਵੇਂ ਮੋਟਾਪਾ, ਕਬਜ਼ ਅਤੇ ਅੰਤੜੀਆਂ ਦੀਆਂ ਸਮੱਸਿਆਵਾਂ। ਇਸ ਤੋਂ ਇਲਾਵਾ ਇਹ ਪੇਟ ਦੀ ਲੇਅਰਿੰਗ ਨੂੰ ਵੀ ਸਿਹਤਮੰਦ ਰੱਖਦਾ ਹੈ ਅਤੇ ਅਲਸਰ ਵਰਗੀਆਂ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ। ਇਨ੍ਹਾਂ ਦੇ ਸਾਰੇ ਗੁਣ ਭਾਰ ਘਟਾਉਣ ਵਿਚ ਵੀ ਮਦਦਗਾਰ ਹੁੰਦੇ ਹਨ।
2. ਚਮੜੀ ਨੂੰ ਹਾਈਡ੍ਰੇਟ ਕਰਦਾ ਹੈ
ਜੇ ਤੁਸੀਂ ਚਮਕਦਾਰ ਚਮੜੀ ਪਾਉਣਾ ਚਾਹੁੰਦੇ ਹੋ ਤਾਂ ਖਾਲੀ ਪੇਟ ਘਿਓ ਦਾ ਸੇਵਨ ਕਰਨਾ ਫਾਇਦੇਮੰਦ ਹੋ ਸਕਦਾ ਹੈ। ਇਹ ਤੁਹਾਡੀ ਸਕਿੱਨ ਵਿੱਚ ਹੈਲਦੀ ਫੈਟ ਜੋੜ ਕੇ ਖੁਸ਼ਕ ਚਮੜੀ, ਝੁਰੜੀਆਂ ਅਤੇ ਬਰੀਕ ਲਾਈਨਾਂ ਨੂੰ ਰੋਕਣ ਵਿੱਚ ਮਦਦ ਕਰਦਾ ਹੈ। ਇਸ ਨਾਲ ਸਕਿੱਨ ਅੰਦਰੋਂ ਗਲੋ ਹੁੰਦੀ ਹੈ ਅਤੇ ਸਿਹਤਮੰਦ ਰਹਿੰਦੀ ਹੈ।
ਇਹ ਵੀ ਪੜ੍ਹੋ : ਕਿਤੇ ਤੁਸੀਂ ਵੀ ਤਾਂ ਨਹੀਂ ਰਖਦੇ ਮੋਬਾਈਲ ਦੇ ਕਵਰ ‘ਚ ਪੈਸੇ, ਹੋ ਸਕਦਾ ਏ ਖ਼ਤਰਨਾਕ, ਪੜ੍ਹੋ ਇਹ ਖ਼ਬਰ
3. ਜੋੜਾਂ ਦੇ ਦਰਦ ਨੂੰ ਰੋਕਦਾ ਹੈ
ਖਾਲੀ ਪੇਟ ਘਿਓ ਖਾਣ ਨਾਲ ਜੋੜਾਂ ਦੇ ਦਰਦ ਨੂੰ ਦੂਰ ਕਰਨ ‘ਚ ਮਦਦ ਮਿਲਦੀ ਹੈ। ਇਹ ਜੋੜਾਂ ਦੇ ਵਿਚਕਾਰ ਨਮੀ ਨੂੰ ਬਹਾਲ ਕਰਦਾ ਹੈ ਅਤੇ ਫਿਰ ਜੋੜਾਂ ਦੀ ਗਤੀ ਨੂੰ ਸੁਧਾਰਦਾ ਹੈ। ਇਸ ਤੋਂ ਇਲਾਵਾ ਇਹ ਜੋੜਾਂ ਦੇ ਵਿਚਕਾਰ ਖਿਚਾਅ ਨੂੰ ਘੱਟ ਕਰਦਾ ਹੈ, ਜਿਸ ਕਾਰਨ ਹੱਡੀਆਂ ਵਿਚਕਾਰ ਰਗੜ ਨਹੀਂ ਹੁੰਦੀ। ਇਸ ਤਰ੍ਹਾਂ, ਇਹ ਜੋੜਾਂ ਵਿੱਚ ਸੋਜ, ਦਰਦ ਅਤੇ ਕਟ-ਕਟ ਦੀਆਂ ਆਵਾਜ਼ ਵਰਗੀਆਂ ਸਮੱਸਿਆਵਾਂ ਨੂੰ ਰੋਕਣ ਵਿੱਚ ਵੀ ਮਦਦ ਕਰਦਾ ਹੈ।
ਖਾਲੀ ਪੇਟ ‘ਤੇ ਘਿਓ ਕਿਵੇਂ ਲੈਣਾ ਹੈ
ਖਾਲੀ ਪੇਟ ਘਿਓ ਖਾਣ ਦਾ ਸਭ ਤੋਂ ਵਧੀਆ ਤਰੀਕਾ ਹੈ ਇਸ ਨੂੰ ਪਿਘਲਾ ਕੇ ਇਸ ਦਾ ਇਕ ਚਮਚ ਲਓ ਅਤੇ ਨਾਲ ਕੋਸਾ ਪਾਣੀ ਪੀਓ। ਤੁਸੀਂ ਕੋਸੇ ਪਾਣੀ ਵਿੱਚ ਘਿਓ ਮਿਲਾ ਕੇ ਵੀ ਲੈ ਸਕਦੇ ਹੋ, ਜੋ ਕਿ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ।
(ਨੋਟ : ਇਹ ਆਰਟੀਕਲ ਆਮ ਜਾਣਕਾਰੀ ਲਈ ਹੈ, ਕੋਈ ਵੀ ਉਪਾਅ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਤੋਂ ਸਲਾਹ ਜ਼ਰੂਰ ਲਓ)
ਵੀਡੀਓ ਲਈ ਕਲਿੱਕ ਕਰੋ -: